ਅਦਾਕਾਰੀ ਤੋਂ ਬਾਅਦ ਗਾਇਕੀ ਦਾ ਹੁਨਰ ਪੇਸ਼ ਕਰਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ, ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ਇਹ ਗੱਲ…

shinda grewal showing his singing skill , watch video

ਸ਼ਿੰਦਾ ਗਰੇਵਾਲ ਜਿਸ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਉਹ ਗਿੱਪੀ ਗਰੇਵਾਲ ਦਾ ਵਿਚਕਾਰਲ ਪੁੱਤਰ ਹੈ। ਸ਼ਿੰਦੇ ਦਾ ਇੱਕ ਨਵਾਂ ਵੀਡੀਓ ਹਰ ਇੱਕ ਨੂੰ ਖੂਬ ਭਾਅ ਰਿਹਾ ਹੈ।

ekom and shinda grewal
image source-instagram

ਹੋਰ ਪੜ੍ਹੋ : ਗਾਇਕ ਬਲਰਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਲਗਾਉਣਗੇ ਆਪਣੀ ਅਦਾਕਾਰੀ ਦਾ ਤੜਕਾ

: ਸਰਗੁਣ ਮਹਿਤਾ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ

inside image of shinda grewal singing video
image source-instagram

ਜੀ ਹਾਂ ਅਦਾਕਾਰੀ ਤੋਂ ਬਾਅਦ ਸ਼ਿੰਦਾ ਗਾਇਕੀ ਦੇ ਖੇਤਰ ‘ਚ ਹੱਥ ਅਜਮਾ ਰਿਹਾ ਹੈ। ਇਹ ਵੀਡੀਓ ਗਿੱਪੀ ਗਰੇਵਾਲ ਵੱਲੋਂ ਰਿਕਾਰਡ ਕੀਤਾ ਗਿਆ ਹੈ। ਸ਼ਿੰਦਾ ਆਪਣੇ ਪਿਤਾ ਨੂੰ ਦੱਸ ਰਿਹਾ ਹੈ ਕਿ ਉਸ ਨੇ ਇੱਕ ਗੀਤ ਤਿਆਰ ਕੀਤਾ ਹੈ । ਫਿਰ ਉਹ ‘icecap’ ਨਾਂਅ ਦਾ ਤਿਆਰ ਕੀਤਾ ਗੀਤ ਗਾਉਣ ਲੱਗ ਜਾਂਦਾ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਬਾਪੂ ਨੇ ਪੰਜਾਬੀ ਗੀਤਾਂ ਦੇ ਫੱਟੇ ਚੱਕੇ ਨੇ ਤੇ ਪੁੱਤਰ ਅੰਗਰੇਜ਼ੀ ਸੌਂਗਾਂ ਦੇ..’ ਇਸ ਪੋਸਟ ਉੱਤੇ ਪੀਟਰ ਵਿਰਦੀ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

shinda greawal image
image source-instagram

ਦੱਸ ਦਈਏ ਸ਼ਿੰਦਾ ਗਰੇਵਾਲ ਜੋ ਬਹੁਤ ਜਲਦ ਦਿਲਜੀਤ ਦੋਸਾਂਝ ਦੇ ਨਾਲ ‘ਹੌਸਲਾ ਰੱਖ’ ਫ਼ਿਲਮ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ । ਇਸ ਤੋਂ ਪਹਿਲਾ ਸ਼ਿੰਦਾ ‘ਅਰਦਾਸ ਕਰਾਂ’ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕਿਆ ਹੈ।

 

View this post on Instagram

 

A post shared by Shinda Grewal (@iamshindagrewal__)

ਮਲਕੀਤ ਰੌਣੀ ਨੇ ਖੇਤਾਂ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਿੱਤਾ ਖ਼ਾਸ ਸੁਨੇਹਾ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

ਐਕਟਰ ਮਲਕੀਤ ਰੌਣੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਪੰਜਾਬੀ ਕਲਾਕਾਰ ਮਲਕੀਤ ਰੌਣੀ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਖੇਤਾਂ ਤੋਂ ਸ਼ੇਅਰ ਕੀਤੀਆਂ ਨੇ।

malkeet rauni image
image credit: instagram

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਿਖਾ ਸਿੰਘ ਦੀ ਧੀ ਹੋਈ ਇੱਕ ਸਾਲ ਦੀ, ਬਰਥਡੇਅ ਵਿਸ਼ ਕਰਨ ਦੇ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

: ਰਣਜੀਤ ਬਾਵਾ ਆਪਣੇ ਇਸ ਫੈਨ ਦੀ ਹੌਸਲਾ ਅਫਜ਼ਾਈ ਲਈ ਸਟੇਜ ਤੋਂ ਹੇਠ ਉਤਰਕੇ ਦਿੱਤਾ ਸਤਿਕਾਰ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of punjabi actor malkeet rauni
image credit: facebook

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪੰਜਾਬੀ ਐਕਟਰ ਮਲਕੀਤ ਰੌਣੀ ਨੇ ਲਿਖਿਆ ਹੈ- ‘ਕਿਰਤ ਕਰ ਖਾਣਾ ਏ ,ਧਰਨੇ ਤੇ ਜਾਣਾ ਏ , ਸਬਰ ਬਣਾਉਣਾ ਏ,ਝੋਨਾ ਵੀ ਲਾਉਣਾ ਏ’ । ਇਨ੍ਹਾਂ ਤਸਵੀਰਾਂ ‘ਚ ਮਲਕੀਤ ਰੌਣੀ ਮੋਢੇ ‘ਤੇ ਕਹੀ ਚੁੱਕੀ ਹੋਈ ਹੈ ਤੇ ਖੇਤ ‘ਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਮਲਕੀਤ ਰੌਣੀ ਦਾ ਇਹ ਦੇਸੀ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਫੈਨਜ਼ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Malkeet Rauni Giving full support in the fight for farmers' rights
image credit: facebook

ਜੇ ਗੱਲ ਕਰੀਏ ਮਲਕੀਤ ਰੌਣੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਨੇ। ਉਹ ਅਜੇ ਕਲਾਕਾਰ ਨੇ ਜਿਨ੍ਹਾਂ ਬਿਨ੍ਹਾਂ ਹਰ ਫ਼ਿਲਮ ਅਧੂਰੀ ਰਹਿੰਦੀ ਹੈ। ਉਹ ਹਰ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਉਂਦੇ ਨੇ ਕਿ ਉਸ ਜਾਨ ਪਾ ਦਿੰਦੇ ਨੇ। ਅਰਦਾਸ ਕਰਾਂ ‘ਚ ਵੀ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਹਰ ਕਿਸੇ ਨੇ ਪਸੰਦ ਕੀਤਾ । ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

 

 

ਜਗਜੀਤ ਸੰਧੂ ਦੇ ਬਰਥਡੇਅ ‘ਤੇ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਐਕਟਰ ਨੇ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ

birthday celebration of jagjeet sandhu with friends

ਹਰ ਇਨਸਾਨ ਦੀ ਜ਼ਿੰਦਗੀ ‘ਚ ਉਸ ਦੇ ਦੋਸਤ ਅਹਿਮ ਜਗ੍ਹਾ ਰੱਖਦੇ ਨੇ। ਹਰ ਸਖ਼ਸ਼ ਦੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਂਦੇ ਨੇ ਜੇ ਉਸ ਖੁਸ਼ੀ ‘ਚ ਉਸਦੇ ਦੋਸਤ ਵੀ ਸ਼ਾਮਿਲ ਹੋਣ। ਅਜਿਹੀ ਖੁਸ਼ੀ ਦਾ ਲੁਤਫ ਲਿਆ ਬਰਥਡੇਅ ਬੁਆਏ ਯਾਨੀਕਿ ਜਗਜੀਤ ਸੰਧੂ ਨੇ । ਬੀਤੇ ਦਿਨੀਂ ਜਗਜੀਤ ਸੰਧੂ ਜੋ ਕਿ 30 ਸਾਲਾਂ ਦੇ ਹੋ ਗਏ ਨੇ। ਇਸ ਬਰਥਡੇਅ ਨੂੰ ਉਨ੍ਹਾਂ ਦੇ ਮਿੱਤਰਾਂ ਨੇ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ।

image of jagjeet sandhu punjabi actor
Image Source: instagram

ਹੋਰ ਪੜ੍ਹੋ : ਐਕਟਰ ਦਲਜੀਤ ਕਲਸੀ ਨੇ ਆਪਣੀ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਤਸਵੀਰ, ਧੀ ਦੇਣ ਦੇ ਲਈ ਪਰਮਾਤਮਾ ਦਾ ਕੀਤਾ ਸ਼ੁਕਰਾਨਾ

jagjeet sandhu shared his birthday celebration video with fans
Image Source: instagram

ਐਕਟਰ ਧੀਰਜ ਕੁਮਾਰ ਤੇ ਕੁਝ ਹੋਰ ਸਾਥੀਆਂ ਕੇਕ ਲੈ ਕੇ ਜਗਜੀਤ ਸੰਧੂ ਦੇ ਘਰ ਪਹੁੰਚ ਤੇ ਜਗਜੀਤ ਨੂੰ ਬਰਥਡੇਅ ਸਰਪ੍ਰਾਈਜ਼ ਦਿੱਤਾ। ਆਪਣੇ ਦੋਸਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਚ ਉਹ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਵੀਡੀਓ ਦੇ ਅਖੀਰਲੇ ਹਿੱਸੇ ‘ਚ ਜਗਜੀਤ ਸੰਧੂ ਭਾਂਡੇ ਸਾਫ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਐਕਟਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਜਗਜੀਤ ਸੰਧੂ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

Jagjeet Sandhu’s ‘Unni Ikki’ Gets Release Date. Details Here
Image Source: instagram

ਜਗਜੀਤ ਸੰਧੂ ਅਖੀਰਲੀ ਵਾਰ ਵੈੱਬ ਸੀਰੀਜ਼ ‘ਪਾਤਾਲ ਲੋਕ’ ‘ਚ ਆਪਣੇ ਦਮਦਾਰ ਰੋਲ ‘ਚ ਨਜ਼ਰ ਆਏ ਸੀ। ਆਪਣੀ ਅਦਾਕਾਰੀ ਦਾ ਲੋਹ ਮਨਵਾ ਚੁੱਕੇ ਜਗਜੀਤ ਸੰਧੂ ਛੇਤੀ ਹੀ ਬਾਲੀਵੁੱਡ ਫ਼ਿਲਮ Taxi no.24 ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਜਗਜੀਤ ਸੰਧੂ ਦੇ ਕੰਮ ਦੀ ਤਾਂ ਉਹ ਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੌਕੀ ਮੈਂਟਲ, ਕਿੱਸਾ ਪੰਜਾਬ, ਰੱਬ ਦਾ ਰੇਡੀਓ, ਛੜਾ ਅਤੇ ਸੱਜਣ ਸਿੰਘ ਰੰਗਰੂਟ, ਸੁਫਨਾ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਨੇ । ਪੰਜਾਬੀ ਫ਼ਿਲਮ ‘ਉੱਨੀ ਇੱਕੀ’ ‘ਚ ਉਹ ਬਤੌਰ ਹੀਰੋ ਨਜ਼ਰ ਆਏ ਸੀ ।

 

 

View this post on Instagram

 

A post shared by Jagjeet Sandhu (@ijagjeetsandhu)

ਐਕਟਰ ਦਲਜੀਤ ਕਲਸੀ ਨੇ ਆਪਣੀ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਤਸਵੀਰ, ਧੀ ਦੇਣ ਦੇ ਲਈ ਪਰਮਾਤਮਾ ਦਾ ਕੀਤਾ ਸ਼ੁਕਰਾਨਾ

Daljeet Kalsi Shared his daughter ruhani kalsi image and wished happy birthday

ਪਾਲੀਵੁੱਡ ਤੇ ਬਾਲੀਵੁੱਡ ਐਕਟਰ ਦਲਜੀਤ ਕਲਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਬੀਤੇ ਦਿਨ ਆਪਣੀ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

actor daljeet kalsi shared his father's health update
image source-facebook

ਹੋਰ ਪੜ੍ਹੋ : ਐਕਟਰੈੱਸ ਸ਼ਿਲਪਾ ਸ਼ੈੱਟੀ ਨੇ ਬਰਥਡੇਅ ਸੈਲੀਬ੍ਰੇਸ਼ਨ ਦੀ ਛੋਟੀ ਜਿਹੀ ਝਲਕ ਸਾਂਝੀ ਕਰਕੇ ਫੈਨਜ਼ ਦਾ ਕੀਤਾ ਧੰਨਵਾਦ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

actor daljeet kalsi shared his daughter image and wished happy birthday
image source-facebook

ਉਨ੍ਹਾਂ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪੁੱਤ ਨੂੰ ਕੰਮ ਕਹਿਣਾ ਪੈਂਦਾ ਹੈ ਲੇਕਿਨ ਧੀਆਂ ਉਹੀ ਕੰਮ ਬਿਨ੍ਹਾਂ ਕਹੇ ਕਰਦੀਆਂ ਹਨ। ਜਿਨ੍ਹਾਂ ਘਰ ਧੀ ਨਹੀਂ ਹੁੰਦੀ ਉਹ ਇਹ ਗੱਲ ਕਦੇ ਨਹੀਂ ਸਮਝ ਸਕਦੇ ਕਿ ਉਹਨਾਂ ਨੂੰ ਰੱਬ ਨੇ ਕਿਸ ਖੁਸ਼ੀ ਕਿਸ ਅਹਿਸਾਸ ਤੋਂ ਵਾਂਝੇ ਰੱਖਿਆ ਹੈ। ਅਗਰ ਰੱਬ ਨੇ ਮੈਨੂੰ ਧੀ ਨਾ ਦਿੱਤੀ ਹੁੰਦੀ ਤੇ ਜ਼ਿੰਦਗੀ ਅਧੂਰੀ ਹੀ ਹੁੰਦੀ। ਲਵ ਯੂ ਸੋ ਮਚ ਅਤੇ ਜਨਮਦਿਨ ਬਹੁਤ ਬਹੁਤ ਮੁਬਾਰਕ ਹੋਵੇ ਰੁਹਾਨੀ ਕੌਰ । ਮੇਰੇ ਹਿੱਸੇ ਦੀਆਂ ਖੁਸ਼ੀਆਂ ਉਮਰ ਸਭ ਰੱਬ ਤੈਨੂੰ ਦੇ ਦਵੇ। happy birthday putter. Ruhani Kalsi’

daljeet kalsi
image source-facebook

ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਰੁਹਾਨੀ ਕਲਸੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ। ਜੇ ਗੱਲ ਕਰੀਏ ਦਲਜੀਤ ਕਲਸੀ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

ਪੰਜਾਬੀ ਐਕਟਰ ਮਲਕੀਤ ਰੌਣੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਤਰਮਨਦੀਪ ਸਿੰਘ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼

actor malkeet rauni shared his son image

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਮਲਕੀਤ ਰੌਣੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ। ਮਲਕੀਤ ਰੌਣੀ ਜ਼ਿਆਦਾਤਰ ਆਪਣੀ ਫ਼ਿਲਮਾਂ ਅਤੇ ਕਲਾਕਾਰਾਂ ਸਾਥੀਆਂ ਦੇ ਨਾਲ ਜੁੜੀਆਂ ਹੋਈਆਂ ਖ਼ਾਸ ਤਸਵੀਰਾਂ ਨੂੰ ਹੀ ਸ਼ੇਅਰ ਕਰਦੇ ਨੇ। ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਉਹ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਤਰਮਨਦੀਪ ਸਿੰਘ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ ।

image of malkeet rauni
Image Source – facebook

ਹੋਰ ਪੜ੍ਹੋ : ਗਾਇਕਾ ਸ਼੍ਰੇਆ ਘੋਸ਼ਾਲ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੇ ਬੇਟੇ ਦੀ ਝਲਕ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of malkeet rauni
Image Source – facebook

ਐਕਟਰ ਮਲਕੀਤ ਰੌਣੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪੁੱਤਰ ਤਰਮਨਦੀਪ ਸਿੰਘ ਨਾਲ’ । ਦਰਸ਼ਕਾਂ ਨੂੰ ਪਿਉ-ਪੁੱਤ ਦਾ ਇਹ ਕਿਊਟ ਜਿਹਾ ਫੋਟੋ ਕਾਫੀ ਪਸੰਦ ਆ ਰਿਹਾ ਹੈ।  ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

image of malkeet rauni post comments
Image Source – facebook

ਜ਼ਿਲ੍ਹਾ ਰੋਪੜ ਦੇ ਪਿੰਡ ਰੋਣੀ ਖ਼ੁਰਦ ਦੇ ਜੰਮਪਲ ਮਲਕੀਤ ਰੌਣੀ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਅਦਾਕਾਰੀ ਜਗਤ ‘ਚ ਨਾਂਅ ਬਣਾਇਆ ਹੈ । ਉਨ੍ਹਾਂ ਨੇ ਸਕੂਲੀ ਪੜ੍ਹਾਈ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਿੰਡ ਖੰਟ ਮਾਨਪੁਰ ‘ਚ ਪੂਰੀ ਕੀਤੀ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ, ਸੀਰੀਅਲਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਹਰ ਦੂਜੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੰਦੇ ਨੇ । ਉਹ ਅਰਦਾਸ ਕਰਾਂ,ਬਣਜਾਰਾ ਟਰੱਕ, ਮੰਜ ਬਿਸਤਰੇ-2, ਢੋਲ ਰੱਤੀ, ਲਾਵਾਂ ਫੇਰ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ ।

 

ਸਰਦਾਰ ਸੋਹੀ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪਿੰਡ ਵਾਲੀ ਮੋਟਰ ‘ਤੇ ਕੁਦਰਤ ਦੇ ਰੰਗਾਂ ਦਾ ਅਨੰਦ ਲੈਂਦੇ ਆਏ ਨਜ਼ਰ

sardar sohi with his brother image

ਹਰ ਇੱਕ ਪੰਜਾਬੀ ਦੇ ਅੰਦਰ ਪਿੰਡ ਵੱਸਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਸਰਦਾਰ ਸੋਹੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਛੋਟੇ ਭਰਾ ਦੇ ਨਾਲ ਨਜ਼ਰ ਆ ਰਹੇ ਨੇ।

inside image of sardar sohi
image source-instagram

ਹੋਰ ਪੜ੍ਹੋ : ਤਸਵੀਰ ‘ਚ ਕੇਕ ਕੱਟਦਾ ਨਜ਼ਰ ਆ ਰਹੇ ਇਸ ਨੰਨ੍ਹੇ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ ? ਅੱਜ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਗਾਇਕ, ਦੱਸੋ ਨਾਂਅ

comments of sardar sohi
image source-instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੈਂ ਤੇ ਮੇਰਾ ਛੋਟਾ ਵੀਰ ਸ੍ਰ. ਰਣਜੀਤ ਸਿੰਘ ਸੋਹੀ ਪਿੰਡ ਵਾਲ਼ੀ ਮੋਟਰ ਤੇ…’ । ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ। ਐਕਟਰ ਰਾਣਾ ਰਣਬੀਰ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

sardar sohi image
image source-instagram

ਜੇ ਗੱਲ ਕਰੀਏ ਸਰਦਾਰ ਸੋਹੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਨੇ। ਉਹ ਪੰਜਾਬੀ ਸਿਨੇਮੇ ਨੂੰ ਕਈ ਬਿਹਤਰੀਨ ਫ਼ਿਲਮਾਂ ਦੇ ਚੁੱਕੇ ਨੇ। ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾ ਦਿੰਦੇ ਨੇ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਭਾਵੇਂ ਉਹ ਕਮੇਡੀ ਹੋਣ ਜਾਂ ਫਿਰ ਸੰਜੀਦਾ ਜਾਂ ਫਿਰ ਨੈਗਟਿਵ ਕਿਰਦਾਰ ਕਿਉਂ ਨਾ ਹੋਵੇ ਸਭ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ । ਉਹ ਦਿੱਗਜ ਐਕਟਰ ਹੋਣ ਦੇ ਬਾਵਜੂਦ ਅੱਜ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ । ਜਿਸ ਕਰਕੇ ਉਹ ਅਕਸਰ ਖੇਤਾਂ ‘ਚ ਕੰਮ ਕਰਦੇ ਹੋਏ ਨਜ਼ਰ ਆ ਜਾਂਦੇ ਨੇ ।

sardar sohi with bollywood actor
image source-instagram

 

 

View this post on Instagram

 

A post shared by Sardar sohi (@sohi_sardar)

ਅੱਜ ਹੈ ਪੰਜਾਬੀ ਕਲਾਕਾਰ ਹਾਰਬੀ ਸੰਘਾ ਦਾ ਜਨਮਦਿਨ, ਪਰ ਐਕਟਰ ਨੇ ਪੋਸਟ ਪਾ ਕੇ ਕਿਹਾ- ‘ਕੇਕ ਉਸ ਦਿਨ ਕੱਟਾਂਗਾ ਜਿਸ ਦਿਨ ਤਿੰਨ ਕਾਲੇ ਕਨੂੰਨ ਵਾਪਿਸ ਹੋਣਗੇ ਤੇ ਕਿਸਾਨ ਖੁਸ਼ੀ ਨਾਲ ਘਰ ਆਉਣਗੇ’

happy birthday harby sangha

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਨਿਭਾਏ ਹਨ । ਅੱਜ ਇਸ ਨਾਮੀ ਐਕਟਰ ਹਾਰਬੀ ਸੰਘਾ ਦਾ ਬਰਥਡੇਅ ਹੈ । ਪਰ ਹਾਰਬੀ ਸੰਘਾ ਨੇ ਪੋਸਟ ਪਾ ਦੱਸਿਆ ਹੈ ਕਿ ਇਹ ਆਪਣੇ ਜਨਮਦਿਨ ਦਾ ਜਸ਼ਨ ਨਹੀਂ ਮਨਾਉਂਣਗੇ ।

inside image of famous punjabi actor comedian harby sangha
image source- instagram 

ਹੋਰ ਪੜ੍ਹੋ : ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Fikar kari Na Ammiye’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

inside image of harby sangh
image source- facebook

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰੇ ਦੋਸਤੋ ਅੱਜ ਮੇਰਾ ਜਨਮ-ਦਿਨ ਹੈ ਪਰ ਮੈਂ ਕੇਕ ਨਈ ਕੱਟਾਂਗਾ ਮੈਂ ਆਪਣਾ ਜਨਮ-ਦਿਨ ਉਸ ਦਿਨ ਮਨਾਵਾਂਗਾ ਜਿਸ ਦਿਨ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕਨੂੰਨ ਵਾਪਿਸ ਕਰ ਲਏ ਤੇ ਕਿਸਾਨ ਖੁਸ਼ੀ – ਖੁਸ਼ੀ ਆਪਣੇ ਘਰਾਂ ਨੂੰ ਆਉਣਗੇ ਫਿਰ ਆਪਾਂ ਕੇਕ ਕੱਟਾਂਗੇ ਹੇ ਮੇਰੇ ਪ੍ਰੀਤਮਾਂ ਸਭ ਤੇ ਮੇਹਰ ਭਰਿਆ ਹੱਥ ਰੱਖੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ …..🙏😘👍’ । ਪ੍ਰਸ਼ੰਸਕ ਕਮੈਂਟ ਕਰਕੇ ਹਾਰਬੀ ਸੰਘਾ ਦੀ ਤਾਰੀਫ ਤਾਂ ਕਰ ਹੀ ਰਹੇ ਨੇ ਤੇ ਨਾਲ ਬਰਥਡੇਅ ਵਿਸ਼ ਵੀ ਕਰ ਰਹੇ ਨੇ।

punjabi actor harby sangha with his kids
image source- instagram

ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ ‘ਚ ਹੋਇਆ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ ‘ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ । ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ । ਅੱਜ ਉਹ ਜਿਸ ਮੁਕਾਮ ਤੇ ਨੇ ਉਸ ਪਿੱਛੇ ਉਨ੍ਹਾਂ ਦਾ ਕਈ ਸਾਲਾਂ ਦਾ ਸੰਘਰਸ਼ ਤੇ ਮਿਹਨਤ ਲੱਗੀ ਹੈ। ਹਾਰਬੀ ਸੰਘਾ ਉਹ ਕਲਾਕਾਰਾਂ ‘ਚੋਂ ਇੱਕ ਨੇ ਜੋ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਨਾਲ ਖੜ੍ਹੇ ਹੋਏ ਨੇ ।

upcoming movie of actor harby sangha

ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਅਰਮਾਨ ਦੇ ਬਰਥਡੇਅ ਦੀ ਵਧਾਈ ਦਿੰਦੇ ਹੋਏ ਕਿਹਾ- ‘ਤੂੰ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਰਵ੍ਹੇਂ ਤੇ ਚੰਗਾ ਇਨਸਾਨ ਬਣਨ ਦੀ ਮਿਸਾਲ ਪੈਦਾ ਕਰੇਂ’

feature imge of karmjit anmol wished his son happy birthday

ਪੰਜਾਬੀ ਮਨੋਰੰਜਨ ਜਗਤ ਦੇ ਬਾਕਮਾਲ ਦੇ ਐਕਟਰ ਕਰਮਜੀਤ ਅਨਮੋਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਬੇਟੇ ਅਰਮਾਨ ਸਿੰਘ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

actor karmjit anmol with punjabi actor
Image Source: Instagram

ਹੋਰ ਪੜ੍ਹੋ : ਆਪਣੀ ਤਸਵੀਰ ਅਤੇ ਨਾਂਅ ਵਾਲੇ ਹਵਾਈ ਜਹਾਜ਼ ਆਸਮਾਨ ‘ਚ ਉੱਡਦੇ ਦੇਖ ਕੇ ਸੋਨੂੰ ਸੂਦ ਹੋਇਆ ਭਾਵੁਕ, ਕਿਹਾ- ‘ਲੱਗਦਾ ਹੈ ਜ਼ਿੰਦਗੀ ‘ਚ ਕੁਝ ਚੰਗਾ ਕੀਤਾ ਹੋਵੇਗਾ’

iniside image of karmjit anmol with son armaan

ਉਨ੍ਹਾਂ ਨੇ ਆਪਣੇ ਬੇਟੇ ਅਰਮਾਨ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਜਨਮ-ਦਿਨ ਦੀ ਲੱਖ-ਲੱਖ ਮੁਬਾਰਕ ਪੁੱਤਰ ਅਰਮਾਨ ਸਿੰਘ ,ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ਣ ।ਤੇਰਾ ਹਰ ਇੱਕ ਸੁਪਨਾ ਸਾਕਾਰ ਹੋਵੇ।ਤੂੰ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਰਵ੍ਹੇਂ ਤੇ ਇੱਕ ਇਮਾਨਦਾਰ ,ਮਿਹਨਤੀ ,ਨਿਮਰ ਤੇ ਚੰਗਾ ਇਨਸਾਨ ਬਣਨ ਦੀ ਮਿਸਾਲ ਪੈਦਾ ਕਰੇਂ। Happy Birthday My Son Armaan Anmol 🎂❤️’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪੁੱਤਰ ਅਰਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਦੱਸ ਦਈਏ ਪਿਛਲੇ ਸਾਲ ਉਨ੍ਹਾਂ ਨੇ ਬੇਟੇ ਦੇ ਜਨਮਦਿਨ ਤੇ ਖ਼ਾਸ ਉਪਰਾਲਾ ਕਰਦੇ ਹੋਏ ਵੱਡੀ ਗਿਣਤੀ ‘ਚ ਪੌਦੇ ਲਗਾਏ ਸਨ।

actor karmjit anmol wished happy birthday to his son araman
Image Source: Instagram

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਕਮਾਲ ਦੇ ਐਕਟਰ ਨੇ। ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ। ਉਹ ਕਈ ਬਿਹਤਰੀਨ ਸੋਸ਼ਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

karmjit anmol
Image Source: Instagram

ਗੁਰਪ੍ਰੀਤ ਘੁੱਗੀ ਨੇ ਆਪਣੇ ਬੇਟੇ ਦੇ ਨਾਲ ਸਾਂਝੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਪੰਜਾਬੀ ਸਿਨੇਮਾ ਦਾ ਸਿਰ ਕੱਢ ਨਾਮ ਗੁਰਪ੍ਰੀਤ ਘੁੱਗੀ ਜਿੰਨ੍ਹਾਂ ਦੀ ਅਦਾਕਾਰੀ ਹਰ ਪੰਜਾਬੀ ਦਾ ਦਿਲ ਜਿੱਤ ਕੇ ਲੈ ਜਾਂਦੀ ਹੈ। ਭਾਵੇਂ ਕਾਮੇਡੀ ਹੋਵੇ, ਨੈਗੇਟਿਵ ਕਿਰਦਾਰ ਜਾਂ ਅਰਦਾਸ, ਅਰਦਾਸ ਕਰਾਂ ‘ਚ ਭਾਵੁਕ ਕਰ ਦੇਣ ਵਾਲਾ ਕਿਰਦਾਰ ਕਿਉਂ ਨਾ ਹੋਵੇ ਹਰ ਇੱਕ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ । ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

punjabi actor gurpeet ghuggi
image source- instagram

ਹੋਰ ਪੜ੍ਹੋ : ਅਮਰਿੰਦਰ ਗਿੱਲ ਨੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ‘ਜੁਦਾ-3’ ਦਾ ਐਲਾਨ ਕਰਦੇ ਹੋਏ ਕਿਹਾ- ‘ਕਿਸਾਨੀ ਵਿਰੋਧੀ ਪਲੇਟਫਾਰਮ ਛੱਡਕੇ ਬਾਕੀ ਸਭ ‘ਤੇ ਜਲਦ ਹੋਵੇਗੀ ਰਿਲੀਜ਼’

gurpreet ghuggi shared his son image with fans
image source- instagram

ਗੁਰਪ੍ਰੀਤ ਘੁੱਗੀ ਜ਼ਿਆਦਾਤਰ ਆਪਣੀ ਫ਼ਿਲਮਾਂ ਦੇ ਨਾਲ ਸਬੰਧਿਤ ਹੀ ਪੋਸਟਾਂ ਪਾਉਂਦੇ ਨੇ। ਪਰਿਵਾਰਕ ਤਸਵੀਰਾਂ ਉਹ ਬਹਤੁ ਘੱਟ ਸ਼ੇਅਰ ਕਰਦੇ ਨੇ । ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੈਂ ਤੇ ਮੇਰਾ ਪੁੱਤਰ at Barota Farm Noorpur Bedi.. ਬਹੁਤ ਹੀ ਖ਼ੂਬਸੂਰਤ ਜਗ੍ਹਾ ਹੈ। ਇਸ ਤਸਵੀਰ ‘ਚ ਪਿਉ-ਪੁੱਤ ਇੱਕ ਖੂਹ ਦੇ ਕੋਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਪਿਆਰੀ ਜਿਹੀ ਤਸਵੀਰ ਕਾਫੀ ਪਸੰਦ ਆ ਰਹੀ ਹੈ। ਐਕਟਰ ਰੌਸ਼ਨ ਪ੍ਰਿੰਸ ਨੇ ਵੀ ਕਮੈਂਟ ਕਰਕੇ ਤਾਰੀਫ ਕੀਤੀ ਹੈ।

comments on gurpreet ghuggi
image source- instagram

ਜੇ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਨੇ, ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਗੁਰਪ੍ਰੀਤ ਘੁੱਗੀ ਬਹੁਤ ਜਲਦ ਆਪਣੀ ਨਵੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

image of gupreet ghuggi
image source- instagram

 

 

View this post on Instagram

 

A post shared by Gurpreet Ghuggi (@ghuggigurpreet)

ਪੰਜਾਬੀ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਹੋਇਆ ਦਿਹਾਂਤ 

ਪਾਲੀਵੁੱਡ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ ਹੋ ਗਿਆ ਹੈ । ਇੱਕ ਵੈੱਬਸਾਈਟ ਮੁਤਾਬਿਕ ਉਨ੍ਹਾਂ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿੱਚ ਆਖਰੀ ਸਾਹ ਲਿਆ । 17 ਅਪ੍ਰੈਲ ਨੂੰ ਉਹ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ।

Pic Courtesy: Instagram

ਹੋਰ ਪੜ੍ਹੋ :

ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਪਹੁੰਚੀ ਗੁਰਦੁਆਰਾ ਸਾਹਿਬ, ਦਰਸ਼ਨ ਔਲਖ ਨੇ ਸ਼ੇਅਰ ਕੀਤੀ ਵੀਡੀਓ

Pic Courtesy: Instagram

ਇੱਥੇ ਪਹੁੰਚ ਕੇ ਉਹਨਾਂ ਦੀ ਸਿਹਤ ਵਿਗੜ ਗਈ ਤੇ ਬੀਤੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ । ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਮੰਗ ਕੀਤੀ ਹੈ। ਉਧਰ ਉਹਨਾਂ ਦੇ ਦਿਹਾਂਤ ਤੇ ਕਈ ਪੰਜਾਬੀ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Pic Courtesy: Instagram

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ, ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ ‘ਯਾਰੀ ਜੱਟ’ ਦੀ ਸੀ, ਜੋ ਵਰਿੰਦਰ ਨਾਲ ਸੀ ਅਤੇ ਇਹ ਫ਼ਿਲਮ ਜਿੱਥੇ ਸੁਪਰ ਡੁਪਰ ਹਿੱਟ ਹੋਈ ਸੀ ।