ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਆਪਣੀਆਂ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

feature image of neeru bajwa shared her new attitude pictures with fans

ਪੰਜਾਬੀ ਸਿਨੇਮਾ ਦੀ ਕਮਾਲ ਦੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਾਵਰਫੁੱਲ ਅੰਦਾਜ਼ ਨੂੰ ਬਿਆਨ ਕਰਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।

inside image of neeru bajwa
Image Source: Instagram 

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਸਾਂਝਾ ਕੀਤਾ ਇਹ ਵੀਡੀਓ, ਭੂਆ-ਭਤੀਜੇ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ

actress neeru bajwa in instagram
Image Source: Instagram

ਉਨ੍ਹਾਂ ਨੇ ਆਪਣੀਆਂ ਤਿੰਨ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ਤੁਸੀਂ ਜਿੱਥੇ ਵੀ ਹੋ..ਜੋ ਵੀ ਤੁਸੀਂ ਕਰ ਰਹੇ ਹੋ…Be In love #rumi

I found these in my phone … how did I miss them

📸 @bal_deo 🙏🏼 💄 @bluerubyartistry’। ਪ੍ਰਸ਼ੰਸਕਾਂ ਨੂੰ ਐਕਟਰੈੱਸ ਨੀਰੂ ਬਾਜਵਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਬੱਬਲ ਰਾਏ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕਮੈਂਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ਦੀ ਤਾਰੀਫ ਕਰ ਰਹੇ ਨੇ।

neeru bajwa comments
Image Source: Instagram

ਜੇ ਗੱਲ ਕਰੀਏ ਅਦਾਕਾਰਾ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਦੇ ਜਲਵੇ ਬਿਖੇਰਨ ਲਈ ਤਿਆਰ ਹੈ।  ਉਨ੍ਹਾਂ ਦੀ ਝੋਲੀ ‘ਚ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’, ‘ਕਲੀ ਜੋਟਾ’ ਵਰਗੀਆਂ ਫ਼ਿਲਮਾਂ ਨੇ। ਇਹ ਬਹੁਤ ਜਲਦ ਅੰਮ੍ਰਿਤ ਮਾਨ ਦੇ ਨਵੇਂ ਗੀਤ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

Amrit-Neeru-ALL BAmb
Image Source: Instagram

 

ਸਰਗੁਣ ਮਹਿਤਾ ਨੇ ਸਾਂਝੀਆਂ ਕੀਤੀਆਂ ਨਵੀਆਂ ਕਿਊਟ ਤਸਵੀਰਾਂ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਐਕਟਰੈੱਸ ਸਰਗੁਣ ਮਹਿਤਾ ਜੋ ਕਿ ਏਨੀਂ ਦਿਨੀਂ ਯੂ.ਕੇ ‘ਚ ਆਪਣੀ ਨਵੀਂ ਫ਼ਿਲਮ ਕਿਸਮਤ-2 ਦੀ ਸ਼ੂਟਿੰਗ ਦੇ ਲਈ ਪਹੁੰਚੀ ਹੋਈ ਹੈ। ਉਨ੍ਹਾਂ ਨੇ ਉੱਥੋਂ ਆਪਣੀਆਂ ਕੁਝ ਨਵੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ।

feature image of sargun mehta and ammy virk having fun on khabi seat song
image source-instagram

ਹੋਰ ਪੜ੍ਹੋ : ਐਕਟਰ ਦਲਜੀਤ ਕਲਸੀ ਨੇ ਕੋਰੋਨਾ ਨਾਲ ਪੀੜਤ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਨਵੀਂ ਪੋਸਟ, ਪ੍ਰਸ਼ੰਸਕਾਂ ਦੀਆਂ ਅਰਦਾਸਾਂ ਅਤੇ ਖਾਲਸਾ ਏਡ ਵੱਲੋਂ ਮਿਲੀ ਮਦਦ ਲਈ ਦਿਲੋਂ ਕੀਤਾ ਧੰਨਵਾਦ

sargun mehta cute pic from uk
image source-instagram

ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਅਸੀਂ ਸਾਰੇ ਲੋਕਾਂ ਦੇ ਨਾਮ ਦੇ ਨਾਲ ਸਿਰਫ ਸਿਤਾਰੇ ਹਾਂ #stardust’ ਨਾਲ ਹੀ ਉਨ੍ਹਾਂ ਨੇ ਆਪਣੀ ਪਿਆਰੀਆਂ-ਪਿਆਰੀਆਂ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਪ੍ਰਸ਼ੰਸਕਾਂ ਨੂੰ ਸਰਗੁਣ ਮਹਿਤਾ ਦਾ ਇਹ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਨੇ।

Sargun Mehta
image source-instagram

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਐਕਟਰੈੱਸਾਂ ਚੋਂ ਇੱਕ ਹੈ । ਉਨ੍ਹਾਂ ਨੇ ਕਿਸਮਤ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਲਾਹੌਰੀਆ, ਅੰਗਰੇਜ਼, ਲਵ ਪੰਜਾਬ, ਸੁਰਖੀ ਬਿੰਦੀ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਵੀ ਕਰ ਚੁੱਕੀ ਹੈ।

 

 

View this post on Instagram

 

A post shared by Sargun Mehta (@sargunmehta)

 

 

ਅੱਜ ਹੈ ਅਦਾਕਾਰਾ ਤਾਨੀਆ ਦਾ ਬਰਥਡੇਅ, ਡਾਇਰੈਕਟਰ ਜਗਦੀਪ ਸਿੱਧੂ ਨੇ ਮਜ਼ੇਦਾਰ ਪੋਸਟ ਕੇ ਦਿੱਤੀ ਜਨਮਦਿਨ ਦੀ ਵਧਾਈ

happy birthday tania

ਪੰਜਾਬੀ ਸਿਨੇਮੇ ਦੀ ਖ਼ੂਬਸੂਰਤ ਐਕਟਰੈੱਸ ਤਾਨੀਆ ਜੋ ਕਿ ਅੱਜ ਆਪਣਾ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਪੰਜਾਬੀ ਫ਼ਿਲਮੀ ਜਗਤ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਪੋਸਟ ਪਾ ਕੇ ਤਾਨੀਆ ਨੂੰ ਬਰਥਡੇਅ ਵਿਸ਼ ਕੀਤਾ ਹੈ।

Punjabi Actress Tania Happy birthday
image source-instagram

ਹੋਰ ਪੜ੍ਹੋ : ਧਨਾਸ਼ਰੀ ਵਰਮਾ ਦਾ ਇਹ ਡਾਂਸ ਵੀਡੀਓ ਹਰ ਕਿਸੇ ਨੂੰ ਆ ਰਿਹਾ ਹੈ ਪਸੰਦ, ਆਪਣੀ ਮੰਮੀ ਦੇ ਨਾਲ ‘ਤਾਲ ਸੇ ਤਾਲ’ ਗੀਤ ਉੱਤੇ ਥਿਰਕਦੀ ਆਈ ਨਜ਼ਰ

jagdeep sidhu wished happy birthday tania
image source-instagram

ਜਗਦੀਪ ਸਿੱਧੂ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ – ‘ਹੈਪੀ ਬਰਥਡੇਅ ਐਕਟਰ…. ਰੱਬ ਕਰੇ ਤੂੰ ਹਮੇਸ਼ਾ ਐਕਟਰ ਰਵੇ(rab kare tu hamesha actor rave) … ਕਦੇ ਸਟਾਰ ਨਾ ਬਣੇ…ਬਹੁਤ ਸਾਰੀ ਅਸੀਸਾਂ… ਅੱਗੇ ਵਧਦੇ ਰਹੋ … 🤗🤗 @taniazworld’ । ਦੱਸ ਦਈਏ ਏਨੀਂ ਦਿਨੀ ਤਾਨੀਆ ਆਪਣੀ ਅਗਲੀ ਫ਼ਿਲਮ ਕਿਸਮਤ-2 ਦੀ ਸ਼ੂਟਿੰਗ ਦੇ ਲਈ ਯੂ.ਕੇ ਪਹੁੰਚੀ ਹੋਈ ਹੈ।

sufan moive tania and ammy virk
image source-instagram

ਜਮਸ਼ੇਦਪੁਰ ‘ਚ ਜਨਮੀ ਤੇ ਅੰਮ੍ਰਿਤਸਰ ‘ਚ ਪਲੀ ਤਾਨੀਆ ਨੂੰ ਕਲਾ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਤਾਨੀਆ ਆਪਣੀ ਪੜ੍ਹਾਈ ਪੂਰੀ ਕਰੇ । ਉਨ੍ਹਾਂ ਨੇ ਆਪਣੇ ਮਾਪਿਆਂ ਦੀ ਗੱਲ ਪੂਰੀ ਕਰਦੇ ਹੋਏ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਹਾਸਿਲ ਕੀਤੀ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਆਪਣਾ ਕਰੀਅਰ ਬਨਾਉਣ ਬਾਰੇ ਸੋਚਿਆ । ਕਿਸਮਤ, ਰੱਬ ਦਾ ਰੇਡੀਓ-2, ਸੰਨ ਆਫ ਮਨਜੀਤ ਸਿੰਘ, ਗੁੱਡੀਆਂ ਪਟੋਲੇ ਵਰਗੀ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਤਾਨੀਆ ਇਸ ਸਾਲ ਬਤੌਰ ਲੀਡ ਰੋਲ ਸੁਫ਼ਨਾ ਫ਼ਿਲਮ ‘ਚ ਨਜ਼ਰ ਆਈ ਸੀ। ਸੁਫ਼ਨਾ ਫ਼ਿਲਮ ‘ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਹਰ ਕਿਸੇ ਨੇ ਪਸੰਦ ਕੀਤਾ । ਫ਼ਿਲਮਾਂ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਵੀਡੀਓ ‘ਚ ਵੀ ਅਦਾਕਾਰੀ ਦੇ ਜੌਹਰ ਬਿਖੇਰ ਚੁੱਕੀ ਹੈ।

tania with karan aujla
image source-instagram

 

 

ਪੰਜਾਬੀ ਐਕਟਰੈੱਸ ਦ੍ਰਿਸ਼ਟੀ ਗਰੇਵਾਲ ਦਾ ਹੋਇਆ ਵਿਆਹ, ਸੋਸ਼ਲ ਮੀਡੀਆ ‘ਤੇ ਲੱਗਿਆ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ

Newly Weds Drishtii Garewal & Abheyy Attri

ਟੀਵੀ ਜਗਤ ਤੇ ਪੰਜਾਬੀ ਸਿਨੇਮਾ ਜਗਤ ਦੀ ਨਾਮੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ (DRISHTII GAREWAL) ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਉਨ੍ਹਾਂ ਨੇ ਐਕਟਰ ਅਭੈ ਅਤਰੀ (Abheyy Attri) ਦੇ ਨਾਲ ਵਿਆਹ ਕਰਵਾਇਆ ਹੈ।

drishti grewal
image source- instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਪਹਿਲੀ ਵਾਰ ਆਪਣੇ ਮੰਗੇਤਰ ਸਾਜ਼ ਦੇ ਨਾਲ ਹੋਈ ਲਾਈਵ, ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ, ਦੇਖੋ ਵੀਡੀਓ

image of drishti grewal got married with abhey attari
image source- instagram

ਐਕਟਰੈੱਸ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ਮੇਰਾ ਸਥਾਈ ਰਿਸ਼ਤੇ ਦਾ status: ਦੁਨੀਆ ਦਾ ਹੈਂਡਸਮ ਗੱਭਰੂ ਸਦਾ ਲਈ ਮੇਰਾ ਹੋ ਗਿਆ ਹੈ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ।

image of drishti grewal haldi ceremony
image source- instagram

ਜ਼ਿਲ੍ਹਾ ਲੁਧਿਆਣਾ ਦੇ ਕਸਬਾ ਰਾਏਕੋਟ ਨਾਲ ਸਬੰਧਿਤ ਦ੍ਰਿਸ਼ਟੀ ਗਰੇਵਾਲ ਮੁੱਢ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ । ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ਮੁਕਲਾਵਾ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੇ ਆਉਣ ਵੀ ਫ਼ਿਲਮ ਜੋੜੀ ‘ਚ ਨਜ਼ਰ ਆਵੇਗੀ। ਦ੍ਰਿਸ਼ਟੀ ਗਰੇਵਾਲ ਟੀਵੀ ਦੇ ਪਰਦੇ ਉੱਤੇ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।

mehandi ceremony of drishti grewal
image source- instagram

 

ਸਿੰਮੀ ਚਾਹਲ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਐਕਟਰੈੱਸ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ

ਪੰਜਾਬੀ ਸਿਨੇਮਾ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਐਕਟਰੈੱਸ ਸਿੰਮੀ ਚਾਹਲ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਂ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ।

inside image of punjabi actress simi chahal
Image Source: instagram.com/simichahal9/

ਹੋਰ ਪੜ੍ਹੋ :ਗਾਇਕ ਜੌਰਡਨ ਸੰਧੂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਨਵੇਂ ਗੀਤ ‘Do Vaari Jatt’ ਦਾ ਪੋਸਟਰ, ਗੀਤ ‘ਚ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਆਵੇਗੀ ਨਜ਼ਰ

inside image of simi chahal
Image Source: instagram.com/simichahal9/

ਜੀ ਹਾਂ ਉਨ੍ਹਾਂ ਨੇ ਬ੍ਰਾਈਡਲ ਲੁੱਕ ਵਾਲੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਰਵਾਇਤੀ ਗਹਿਣਿਆਂ ਦੇ ਨਾਲ ਗੁਲਾਬੀ ਤੇ ਕਰੀਮ ਰੰਗ ਦੀ ਆਉਟਫਿੱਟ ਪਾਈ ਹੋਈ ਹੈ। ਜਿਸ ‘ਚ ਉਹ ਬਹੁਤ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਇਹ ਤਸਵੀਰਾਂ ਕਾਫੀ ਜ਼ਿਆਦਾ ਪਸੰਦ ਆ ਰਹੀਆਂ ਨੇ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।

inside image of simi chahal and tarsem jassar
Image Source: instagram.com/simichahal9/

ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਸਾਲ 2019 ‘ਚ ਆਈ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ । ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਜ਼ਰ ਆਏ ਸੀ। ‘ਰੱਬ ਦਾ ਰੇਡੀਓ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਦਾਣਾ ਪਾਣੀ’ , ‘ਚੱਲ ਮੇਰਾ ਪੁੱਤ’ , ‘ਚੱਲ ਮੇਰਾ ਪੁੱਤ-2’ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਸਿੰਮੀ ਚਾਹਲ ਅਖੀਰਲੀ ਵਾਰ ‘ਚੱਲ ਮੇਰਾ ਪੁੱਤ-2’ ‘ਚ ਨਜ਼ਰ ਆਈ ਸੀ।

 

 

ਸਿੰਮੀ ਚਾਹਲ ਨੇ ਬਹੁਤ ਸਮੇਂ ਬਾਅਦ ਸਾਂਝੀ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਕਿਊਟ ਜਿਹਾ ਫੋਟੋ

ਪੰਜਾਬੀ ਫ਼ਿਲਮੀ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਐਕਟਰੈੱਸ ਸਿੰਮੀ ਚਾਹਲ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਸੀ। ਉਨ੍ਹਾਂ ਨੇ 25 ਜਨਵਰੀ ਤੋਂ ਬਾਅਦ ਕੁਝ ਨਹੀਂ ਪੋਸਟ ਕੀਤਾ ਸੀ। ਬੀਤੇ ਦਿਨੀਂ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

image of simi chahal
image source- instagram

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਛੋਟੇ ਭਰਾ ਸੁੱਖਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਮੁਬਾਰਕਾਂ

simi chahal post instagram
image source- instagram

ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਹਿੰਦੀ ਗੀਤ ਦੇ ਬੋਲ ਲਿਖੇ ਨੇ। ਇਸ ਫੋਟੋ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਫੁਲ ਤੁਮਹੇਂ ਭੇਜਾ ਹੈ ਖ਼ਤ ਮੇਂ…ਫੁਲ ਨਹੀਂ ਮੇਰਾ ਦਿਲ ਹੈ..’। ਇਸ ਤਸਵੀਰ ‘ਚ ਸਿੰਮੀ ਚਾਹਲ ਦਾ ਅੰਦਾਜ਼ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਜਿਸ ਕਰਕੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

simi and tarsem jassar
image source- instagram

ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਸਾਲ 2019 ‘ਚ ਆਈ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ । ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਜ਼ਰ ਆਏ ਸੀ। ਰੱਬ ਦਾ ਰੇਡੀਓ, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਦਾਣਾ ਪਾਣੀ’ , ‘ਚੱਲ ਮੇਰਾ ਪੁੱਤ’ , ‘ਚੱਲ ਮੇਰਾ ਪੁੱਤ-2’ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

 

ਦੇਖੋ ਨੀਰੂ ਬਾਜਵਾ ਦਾ ਇਹ ਅੰਦਾਜ਼, ਜਿੰਮ ‘ਚ ਕਰ ਰਹੀ ਹੈ ਖੂਬ ਕਸਰਤ

See this style of Neeru Bajwa, doing a lot of exercise in the gym

ਪੰਜਾਬੀ ਫ਼ਿਲਮੀ ਜਗਤ ਦੀ ਬਾਕਮਾਲ ਦੀ ਐਕਟਰੈੱਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਕੈਨੇਡਾ ਆਪਣੀ ਅਗਲੇ ਫ਼ਿਲਮੀ ਪ੍ਰੋਜੈਕਟ ਕਰਕੇ ਪੰਜਾਬ ਆਈ ਹੋਈ ਹੈ।

neeru bajwa
image source- instagram

ਹੋਰ ਪੜ੍ਹੋ : ਹਰੀਸ਼ ਵਰਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘MONALISA’, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਦਿਲਚਸਪ ਪੋਸਟਰ

neeru bajwa image
image source- instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰ੍ਰਾਮ ਅਕਾਉਂਟ ਉੱਤੇ ਆਪਣੀ ਜਿੰਮ ਵਾਲੀ ਤਸਵੀਰਾਂ ਦਾ ਇੱਕ ਕਲਾਜ ਬਣਾ ਕੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਉਵੇਂ ਦੀ ਔਰਤ ਬਣੋ ਜਿਵੇਂ ਤੁਸੀਂ ਦੇਖਣਾ ਚਾਹੁੰਦੇ ਹੋ’ । ਤਸਵੀਰਾਂ ‘ਚ ਉਨ੍ਹਾਂ ਦੇ ਵੱਖ-ਵੱਖ ਕਸਰਤਾਂ ਕਰਦੇ ਹੋਏ ਪੋਜ਼ ਦੇਖਣ ਨੂੰ ਮਿਲ ਰਹੇ ਨੇ। ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਪ੍ਰਸ਼ੰਸਕ ਤੇ ਨਾਮੀ ਹਸਤੀਆਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of neeru bajwa and satinder sartaj
image source- instagram

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੀ ਝੋਲੀ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ਸਨੋਅਮੈੱਨ ਵਰਗੀ ਕਈ ਫ਼ਿਲਮਾਂ ਨੇ। ਏਨੀਂ ਦਿਨੀਂ ਉਹ ਸਤਿੰਦਰ ਸਰਤਾਜ ਦੇ ਨਾਲ ‘kali jotta’ ਦੀ ਸ਼ੂਟਿੰਗ ਕਰ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਵੀਡੀਓ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਰਹਿੰਦੇ ਨੇ।

 

 

View this post on Instagram

 

A post shared by Neeru Bajwa (@neerubajwa)

ਪਿੰਡ ਦੀਆਂ ਗਲੀਆਂ ‘ਚ ਬਾਈਕ ਚਲਾਉਂਦੀ ਨਜ਼ਰ ਆਈ ਐਕਟਰੈੱਸ ਜਪਜੀ ਖਹਿਰਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਜਪਜੀ ਖਹਿਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਪਿੰਡ ਤੋਂ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ।

inside image of japji khaira new video

ਹੋਰ ਪੜ੍ਹੋ : ਬਠਿੰਡੇ ਪਹੁੰਚੀ ਐਕਟਰੈੱਸ ਨੀਰੂ ਬਾਜਵਾ, ਆਪਣੇ ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ, ਦਿਲ ਛੂਹਣ ਵਾਲਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ

inside image of japji khaira with mankirt aulkh song ali baba
image source-instagram

ਇਸ ਵੀਡੀਓ ‘ਚ ਉਹ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਪਹਿਲੀ ਕੋਸ਼ਿਸ਼ ਸਫਲ.. ਬਚਗੇ  # ਪਿੰਡ ਲਾਈਫ’ । ਬਾਈਕ ‘ਤੇ ਉਨ੍ਹਾਂ ਦੇ ਨਾਲ ਇੱਕ ਹੋਰ ਮੁਟਿਆਰ ਬੈਠੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਇਸ ਸਵਾਰੀ ਦਾ ਪੂਰਾ ਲੁਤਫ ਲੈਂਦੀਆਂ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਐਕਟਰੈੱਸ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

punjabi actress japji khaira
image source-instagram

ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਮਨਕਿਰਤ ਔਲਖ ਦੇ ਗੀਤ ਅਲੀ ਬਾਬਾ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਈ। ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਚ ਕਾਫੀ ਐਕਟਿਵ ਨੇ। ਪਿੱਛੇ ਜਿਹੇ ਉਹ ਕਿਸਾਨੀ ਸੰਘਰਸ਼ ‘ਚ ਵੀ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆਈ ਸੀ। ਉਹ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੇ ਸਮਰਥਨ ਦੇ ਲਈ ਪੋਸਟਾਂ ਪਾਉਂਦੀ ਰਹਿੰਦੀ ਹੈ।

 

 

View this post on Instagram

 

A post shared by Japji Khaira (@thejapjikhaira)

ਪੰਜਾਬੀ ਐਕਟਰੈੱਸ ਜਪਜੀ ਖਹਿਰਾ ਕਿਸਾਨ ਭੈਣਾਂ ਦੇ ਨਾਲ ਡਟੀ ‘ਰੇਲ ਰੋਕੋ’ ਅੰਦੋਲਨ ‘ਚ, ਕਿਸਾਨਾਂ ਦੇ ਹੱਕਾਂ ਦੇ ਲਈ ਕਰ ਰਹੇ ਨੇ ਆਵਾਜ਼ ਬੁਲੰਦ

Japji Khaira Joins 'Rail Roko' Protest With Farmers Women

ਪੰਜਾਬੀ ਐਕਟਰੈੱਸ ਜਪਜੀ ਖਹਿਰਾ ਜੋ ਕਿ ਏਨੀਂ ਦਿਨੀਂ ਆਪਣੇ ਕਿਸਾਨ ਵੀਰਾਂ ਤੇ ਭੈਣਾਂ ਦੇ ਨਾਲ ਦਿਲ ਰਾਤ ਇੱਕ ਕਰ ਰਹੇ ਨੇ । ਉਹ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ । ਉਹ ਕਿਸਾਨ ਭੈਣਾਂ ਦੇ ਨਾਲ ਰੋਲ ਰੋਕੋ ਅੰਦੋਲਨ ‘ਚ ਸ਼ਾਮਿਲ ਹੋਏ ਹਨ।japji khaira attent kisan dharne

ਖੇਤੀ ਬਿੱਲਾਂ ਦੇ ਖ਼ਿਲਾਫ ਦੇਸ਼ ਭਰ ‘ਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ । ਕਈ ਦਿਨਾਂ ਤੋਂ ਪੰਜਾਬ ‘ਚ ਕਿਸਾਨਾਂ ਦੇ ਇਸ ਅੰਦੋਲਨ ਤਿੱਖਾ ਰੂਪ ਲੈ ਲਿਆ ਹੈ । ਕਿਸਾਨ ਸੜਕਾਂ ਅਤੇ ਰੇਲਾਂ ਦੀ ਪਟੜੀਆਂ ਉੱਤੇ ਬੈਠ ਕੇ ਧਰਨੇ ਦੇ ਰਹੇ ਨੇ ।

japji khaira

ਕਿਸਾਨਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਫ਼ਿਲਮੀ ਕਲਾਕਾਰ ਪੂਰਾ ਸਾਥ ਦੇ ਰਹੇ ਨੇ । ਉਹ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ । ਜਿਸ ਕਰਕੇ ਅੱਜ ਵੀ ਵੱਖ-ਵੱਖ ਥਾਵਾਂ ਉੱਤੇ ਵੀ ਪੰਜਾਬੀ ਕਲਾਕਾਰ ਖੇਤੀ ਬਿੱਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ।

japji khaira with dev kharud

ਹਿਮਾਂਸ਼ੀ ਖੁਰਾਨਾ ਵੀ ਆਈ ਕੋਰੋਨਾ ਵਾਇਰਸ ਦੀ ਲਪੇਟ ‘ਚ, ਫੈਨਜ਼ ਵੀ ਕਮੈਂਟ ਕਰਕੇ ਜਲਦੀ ਸਿਹਤਮੰਦ ਹੋਣ ਦੀ ਕਰ ਰਹੇ ਨੇ ਦੁਆਵਾਂ, ਕਿਸਾਨ ਧਰਨੇ ‘ਚ ਵੀ ਹੋਈ ਸੀ ਸ਼ਾਮਿਲ

ਪੰਜਾਬੀ ਅਦਾਕਾਰਾ ਤੇ ਸਿੰਗਰ ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।

himanshi khurana corona postive shared post  ਦੱਸ ਦਈਏ ਉਹ 25 ਸਤੰਬਰ ਨੂੰ ਸਰਕਾਰ ਦੇ ਖਿਲਾਫ ਕਿਸਾਨਾਂ ਤੇ ਪੰਜਾਬੀ ਕਲਾਕਾਰਾਂ ਵੱਲੋਂ ਕੀਤੇ ਪ੍ਰਦਰਸ਼ਨ ‘ਚ ਵੀ ਸ਼ਾਮਿਲ ਹੋਏ ਸਨ । ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਕਰਕੇ ਚਿੰਤਾ ਵੱਧ ਗਈ ਹੈ ।

himanshi khurana corona postive

ਹਿਮਾਂਸ਼ੀ ਖੁਰਾਨਾ ਨੇ ਪੋਸਟ ‘ਚ ਲਿਖਿਆ ਹੈ, ‘ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਰੋਨਾ ਪਾਜ਼ੀਟਿਵ ਆਈ ਹਾਂ । ਮੈਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਸੀ ।  ਜਿਵੇਂ ਕਿ ਸਭ ਨੂੰ ਪਤਾ ਹੈ ਕਿ ਮੈਂ ਹਾਲ ਹੀ ‘ਚ ਖੇਤੀ ਬਿੱਲ ਦੇ ਖਿਲਾਫ਼ ਹੋਏ ਪ੍ਰਦਰਸ਼ਨ ‘ਚ ਸ਼ਾਮਿਲ ਹੋਈ ਸੀ ਤੇ ਉੱਥੇ ਬਹੁਤ ਜ਼ਿਆਦਾ ਭੀੜ ਵੀ ਸੀ ।

instagram good wishes to himanshi khurnaa

ਉਨ੍ਹਾਂ ਨੇ ਅੱਗੇ ਲਿਖਿਆ ਹੈ- ਇਸ ਲਈ ਮੈਂ ਸੋਚਿਆ ਕਿ ਸ਼ੂਟਿੰਗ ‘ਚ ਜਾਣ ਤੋਂ ਪਹਿਲਾਂ ਮੈਂ ਆਪਣਾ ਟੈਸਟ ਕਰਵਾ ਲਵਾ । ਮੈਂ ਚਾਹੁੰਦੀ ਹਾਂ ਕਿ ਜੋ ਵੀ ਮੇਰੇ ਸੰਪਰਕ ‘ਚ ਆਇਆ ਹੈ ਉਹ ਇੱਕ ਵਾਰ ਟੈਸਟ ਜ਼ਰੂਰ ਕਰਵਾ ਲਵੇ । ਜੋ ਵੀ ਇਸ ਸਮੇਂ ਪ੍ਰਦਰਸ਼ਨ ਕਰ ਰਹੇ ਨੇ ਉਨ੍ਹਾਂ ਨੂੰ ਵੀ ਮੇਰੀ ਏਹੀ ਬੇਨਤੀ ਹੈ ਕਿ ਸਾਰੇ ਜਣੇ ਆਪਣਾ ਧਿਆਨ ਰੱਖਣ ਕਿਉਂਕਿ ਮਹਾਂਮਾਰੀ ਚੱਲ ਰਹੀ ਹੈ।

himanshi khurana

ਇਸ ਪੋਸਟ ਉੱਤੇ ਫੈਨਜ਼ ਮੈਸੇਜਾਂ ਦੀ ਝੜੀ ਲਾ ਦਿੱਤੀ ਹੈ । ਸਾਰੇ ਹੀ ਕਮੈਂਟਸ ਕਰਕੇ ਹਿਮਾਂਸ਼ੀ ਦੀ ਚੰਗੀ ਸਿਹਤ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ ।

himanshi pic