ਨਾਮੀ ਕਲਾਕਾਰ ਸੋਹਣ ਕਾਦਰੀ ਦੀ ਯਾਦ ‘ਚ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਚਲਾਏ ਜਾਂਦੇ ਨੇ ਫੈਲੋਸ਼ਿੱਪ ਪ੍ਰੋਗਰਾਮ

punjab lalit kala academipunjab lalit kala academi

ਪੰਜਾਬ ਲਲਿਤ ਕਲਾ ਅਕੈਡਮੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਪੰਜਾਬ ਸਰਕਾਰ ਦੀ ਸੂਬਾ ਪੱਧਰੀ ਕਲਾ ਅਕਾਦਮੀ ਹੈ, ਅਤੇ ਇਹ ਸਰਕਾਰ ਤੋਂ ਆਰਥਿਕ ਵਸੀਲੇ ਪ੍ਰਾਪਤ ਕਰਨ ਵਾਲੀ ਖੁਦਮੁਖ਼ਤਿਆਰ ਸੱਭਿਆਚਾਰਕ ਸੰਸਥਾ ਹੈ। ਪੰਜਾਬ ਦੇ ਨਾਮੀ ਕਲਾਕਾਰ ਸੋਹਣ ਕਾਦਰੀ ਦੇ ਨਾਮ ‘ਤੇ ਬਣੀ ਸੰਸਥਾ ਦੇ ਤਹਿਤ ਸਕਾਲਰ ਸ਼ਿੱਪ ਅਤੇ ਫੈਲੋਸ਼ਿੱਪ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ ਜਿਸ ਨੂੰ ਕਿ ਕੈਨੇਡਾ ਰਹਿੰਦੀ ਸੋਹਣ ਕਾਦਰੀ ਦੀ ਬੇਟੀ ਪੂਰਵੀ ਕਾਦਰੀ ਚਲਾ ਰਹੀ ਹੈ ਤੇ ਉਹਨਾਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ।
ਇਸ ਫੈਲੋਸ਼ਿੱਪ ਪ੍ਰੋਗਰਾਮ ਤਹਿਤ ਕਈ ਕਲਾਕਾਰਾਂ ਵਿੱਚੋਂ ਅਪਰਨੀਤ ਮਾਨ ਅਤੇ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਬੇਮਿਸਾਲ ਕਲਾਕ੍ਰਿਤੀਆਂ ਨੂੰ ਦੇਖਦੇ ਹੋਏ ਚੁਣਿਆ ਗਿਆ ਹੈ। ਇਸ ਨਾਲ ਇਹਨਾਂ ਦੋਨਾਂ ਕਲਾਕਾਰਾਂ ਨੂੰ ਦੁਨੀਆਂ ਭਰ ‘ਚ ਆਪਣੀ ਕਲਾ ਨੂੰ ਪੇਸ਼ ਕਰਨ ਲਈ ਇੱਕ ਵੱਡਾ ਮੰਚ ਮਿਲਿਆ ਹੈ। ਅਕਾਦਮੀ ‘ਚ ਲਗਾਈ ਗਈ ਦੋਨਾਂ ਆਰਟਿਸਟਾਂ ਦੀ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਇਹਨਾਂ ਅੰਦਰਲੇ ਕਲਾਕਾਰਾਂ ਦੀ ਝਲਕ ਪੇਸ਼ ਕਰਦੀ ਹੈ।

ਪੰਜਾਬ ਲਲਿਤ ਕਲਾ ਅਕਾਦਮੀ ਦੀ ਗੱਲ ਕਰੀਏ ਤਾਂ ਇਸ ਦੇ ਪ੍ਰੈਸੀਡੈਂਟ ਦੀਵਾਨ ਮੰਨਾ ਹਨ ਜਿੰਨ੍ਹਾਂ ਦੇ ਦੇਖ ਰੇਖ ‘ਚ ਇਸ ਅਕਾਦਮੀ ਦਾ ਕਾਰਜ ਚਲਾਇਆ ਜਾਂਦਾ ਹੈ। ਅਕਾਦਮੀ ਦੀ ਜ਼ਿੰਮੇਵਾਰੀ ਸੂਬੇ ਅਤੇ ਸੂਬੇ ਤੋਂ ਬਾਹਰ ਦ੍ਰਿਸ਼ਟੀਗਤ ਕਲਾਵਾਂ ਦੀ ਸਥਾਪਨਾ, ਪ੍ਰਚਾਰ, ਸਾਂਭ-ਸੰਭਾਲ, ਦਸਤਾਵੇਜ਼ੀਕਰਨ ਕਰਨਾ ਅਤੇ ਦਰਸ਼ਨੀ ਕਲਾਵਾਂ ਅਤੇ ਕਲਾਕ੍ਰਿਤਾਂ ਦੇ ਨਮੂਨੇ ਸਰਵ ਸਾਂਝੇ ਕਰਨਾ ਹੈ।

Sohan Kadari
Sohan Kadari

ਇਹ ਚਿੱਤਰਕਾਰੀ, ਸ਼ਿਲਪਕਾਰੀ, ਛਾਪਾ ਚਿੱਤਰਕਾਰੀ (ਗ਼ਾਫ਼ਿਕਸ/ਪ੍ਰਿੰਟ ਮੇਕਿੰਗ), ਵਿਸ਼ੇਸ਼ ਤਰੀਕੇ ਨਾਲ ਮਿੱਟੀ ਦੇ ਭਾਂਡੇ ਬਣਾਉਣ ਅਤੇ ਭੱਠੀ ਵਿਚ ਪਕਾਉਣ ਦੀ ਖਾਸ ਵਿਧਾ (ਸੇਰਾਮਿਕਸ), ਫੋਟੋਗਰਾਫ਼ੀ, ਭਵਨ ਨਿਰਮਾਣ ਕਲਾ, ਕਾਰੋਬਾਰੀ ਜਰੂਰਤਾਂ ਲਈ ਇਸਤੇਮਾਲ ਹੋਣ ਵਾਲੀ ਕਲਾ (ਅਪਲਾਈਡ ਆਰਟ), ਰੇਖਾ ਚਿਤ੍ਰਕਾਰੀ (ਡਰਾਇੰਗ), ਕਈ ਤਰਾਂ ਦੇ ਮਾਧਿਅਮਾਂ ਨੂੰ ਮਿਲਾ ਕੇ ਰਚੀ ਜਾਣ ਵਾਲੀ ਕਲਾ (ਮਿਕਸ ਮੀਡੀਆ), ਸ਼ਿਲਪਕਾਰੀ ਅਤੇ ਹੋਰ ਮਾਧਿਅਮਾਂ ਦੀ ਮਦਦ ਨਾਲ ਸੰਜੋਈ ਤੇ ਸਥਾਪਿਤ ਕੀਤੀ ਵਿਲੱਖਣ ਕਲਾਕ੍ਰਿਤੀ (ਇੰਸਟਾਲੇਸ਼ਨ), ਅਦਾਕਾਰੀ, ਖੇਲ, ਕਰਤੱਬ, ਦਰਸ਼ਨੀ ਕਲਾਵਾਂ ਇਤਿਆਦਿ ਦੇ ਮਿਸ਼੍ਰਣ ਨਾਲ ਤਿਆਰ ਕੀਤੀ ਅਤੇ ਦਰਸ਼ਾਈ ਜਾਣ ਵਾਲੀ ਕਲਾਕ੍ਰਿਤੀ (ਪਰਫਾਰਮੈਂਸ ਆਰਟ), ਵੀਡੀਓ ਇੰਸਟਾਲੇਸ਼ਨ, ਕਲਾ ਬਾਰੇ ਸਾਹਿਤ ਅਤੇ ਹੋਰ ਸੰਬੰਧਤ ਅਨੁਸ਼ਾਸਨਾਂ ਦੇ ਅਧਿਐਨ ਅਤੇ ਖੋਜ ਨੂੰ ਉਤਸ਼ਾਹਿਤ ਅਤੇ ਪ੍ਰਚਾਰਿਤ ਕਰਦੀ ਹੈ।

ਹੋਰ ਵੇਖੋ : ਪੰਜਾਬ ਦੇ ਇਸ ਪਿੰਡ ‘ਚ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਸੱਜਣ ਸਿੰਘ ਘੁੰਮਣ ਨੇ, ਮੁਸਲਿਮ ਭਾਈਚਾਰੇ ਲਈ ਕਰ ਰਹੇ ਨੇ ਇਹ ਕੰਮ

punjab lalit kala academi
punjab lalit kala academi

ਇਹ ਮੌਜੂਦਾ ਮੂਲਵਾਸੀ/ਸਥਾਨਕ ਦਸਤਕਾਰਾਂ ਨੂੰ ਉਤਸ਼ਾਹਤ ਕਰਕੇ ਲੋਕ-ਕਲਾਵਾਂ, ਰਿਵਾਇਤੀ ਕਲਾਵਾਂ ਅਤੇ ਦਸਤਕਾਰੀ ਵਿਧੀਆਂ ਦੇ ਅਧਿਐਨ, ਪੁਨਰ-ਸੁਰਜੀਤੀ ਅਤੇ ਤਰੱਕੀ ਨੂੰ ਉਤਸ਼ਾਹਤ ਕਰਨ ਤੇ ਉਨ੍ਹਾਂ ਦੇ ਵਧਣ -ਫੁੱਲਣ ਵਿਚ ਸਹਿਯੋਗ ਦੇਣ ਲਈ ਵੀ ਵਚਨਬੱਧ ਹੈ।

ਅੱਜ ਹੈ ਨਿਰਮਲ ਰਿਸ਼ੀ ਦਾ ਜਨਮ ਦਿਨ , ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਸੀ ਨਿਰਮਲ ਰਿਸ਼ੀ, ਪਰ ਇੱਕ ਘਟਨਾ ਨੇ ਬਦਲੀ ਜ਼ਿੰਦਗੀ ਜਾਣੋਂ ਪੂਰੀ ਕਹਾਣੀ 

Nirmal Rishi

ਪਾਲੀਵੁੱਡ ਵਿੱਚ ਨਿਰਮਲ ਰਿਸ਼ੀ ਉਹ ਨਾਂ ਹੈ ਜਿਹੜਾ ਤਾਰੇ ਵਾਂਗ ਚਮਕਦਾ ਹੈ । ਨਿਰਮਲ ਰਿਸ਼ੀ ਨੇ ਪਾਲੀਵੁੱਡ ਵਿੱਚ ਕਦਮ ਹਰਪਾਲ ਟਿਵਾਣੇ ਦੀ ਫਿਲਮ ਲੌਂਗ ਦਾ ਲਿਸ਼ਕਾਰਾ ਨਾਲ ਰੱਖਿਆ ਸੀ । ਇਹ ਉਹਨਾਂ ਦੀ ਪਹਿਲੀ ਫਿਲਮ ਹੈ । ਇਸ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਗਲਾਬੋ ਮਾਸੀ ਸੀ ਜਿਹੜਾ ਕਿ ਲੋਕਾਂ ਨੂੰ ਖੂਬ ਪਸੰਦ ਆਇਆ ਸੀ । ਨਿਰਮਲ ਰਿਸੀ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1943  ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ।

ਹੋਰ ਦੇਖੋ : ਬੱਬੂ ਮਾਨ ਨੂੰ ਮਿਲ ਕੇ ਇਮੋਸ਼ਨਲ ਹੋਈਆਂ ਕੁੜੀਆਂ ,ਵੇਖੋ ਵੀਡਿਓ

Nirmal Rishi
Nirmal Rishi

ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ । ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ । ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ । ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ । ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ ।

ਹੋਰ ਦੇਖੋ : ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਪਤਨੀ ਨਾਲ ਪਹੁੰਚੇ ਸ਼੍ਰੀ ਹਰਿਮੰਦਰ ਸਾਹਿਬ, ਦੇਖੋ ਵੀਡਿਓ

Nirmal Rishi
Nirmal Rishi

ਇੱਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ । ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੀ । ਉਸ ਸਮੇਂ ਉਹਨਾਂ ਦੀ ਟੀਮ ਵਿੱਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਿਲ ਸਨ ।

ਹੋਰ ਦੇਖੋ : ਪੰਜਾਬੀਆਂ ਨੇ ਕੱਢੀ ਅਨੋਖੀ ਬਰਾਤ, ਗੋਰੇ ਵੀ ਖੜ-ਖੜ ਰਹੇ ਵੇਖਦੇ, ਵੇਖੋ ਪੂਰਾ ਵੀਡਿਓ

ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਜਿਸ ਵਿੱਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਹਨਾਂ ਨੂੰ ਜਿਆਦਾਤਰ ਲੋਕ ਗੁਲਾਬੋ ਮਾਸੀ ਦੇ ਨਾਂ ਨਾਲ ਜਾਣਦੇ ਹਨ । ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਉਹਨਾਂ ਨੂੰ ਬਾਲੀਵੁੱਡ ਤੋਂ ਵੀ ਕਈ ਆਫਰ ਆਏ ਸਨ ਪਰ ਉਹ ਥਿਏਟਰ ਦੇ ਨਾਲ ਨਾਲ ਨੌਕਰੀ ਵੀ ਕਰਦੇ ਸਨ ਜਿਸ ਕਰਕੇ ਉਹ ਨੇ ਇਹਨਾਂ ਆਫਰ ਨੂੰ ਠੁਕਰਾ ਦਿੱਤਾ । ਪਰ ਉਹਨਾਂ ਦੇ ਸਾਥੀ ਰਾਜ ਬੱਬਰ ਤੇ ਓਮ ਪੁਰੀ ਬਾਲੀਵੁੱਡ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਫਿਲਮ ਵਿੱਚ ਚੰਗਾ ਨਾਂ ਬਣਾਇਆ ।

ਹੋਰ ਦੇਖੋ : ਸਿਰਫ ਦੋ ਸਾਲ ਦੇ ਬੱਚੇ ਦੇ ਸਾਹਮਣੇ ਫਿੱਕੀ ਪਈ ਕਰੋੜਾਂ ਰੁਪਏ ਕਮਾਉਣ ਵਾਲੀ ਕਰੀਨਾ ਕਪੂਰ, ਦੇਖੋ ਤਸਵੀਰਾਂ

ਨਿਰਮਲ ਰਿਸ਼ੀ ਹੁਣ ਤੱਕ 70  ਦੇ ਲਗਭਗ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਉਹਨਾਂ ਦੀਆਂ ਸੁਪਰ ਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਲੌਂਗ ਦਾ ਲਿਸ਼ਕਾਰਾ, ਉੱਚਾ ਦਰ ਬਾਬੇ ਨਾਨਕ ਦਾ , ਦੀਵਾ ਬਲੇ ਸਾਰੀ ਰਾਤ, ਨਿੱਕਾ ਜੈਲਦਾਰ, ਲਵ ਪੰਜਾਬ, ਅੰਗਰੇਜ਼ ਸਮੇਤ ਹੋਰ ਕਈ ਫਿਲਮਾਂ ਹਨ । ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫਿਲਮ ਦੰਗਲ ਵਿੱਚ ਵੀ ਵਧੀਆ ਭੁਮਿਕਾ ਨਿਭਾਈ ਹੈ । ਇਸ ਤੋਂ ਇਲਾਵਾ ਨਿਰਮਲ ਰਿਸ਼ੀ ਹੁਣ ਤੱਕ ਚਾਰ ਡਰਾਮੇ ਵੀ ਲਿਖ ਚੁੱਕੇ ਹਨ ।

ਹੋਰ ਦੇਖੋ : ਪੰਜਾਬੀਆਂ ਨੇ ਕੱਢੀ ਅਨੋਖੀ ਬਰਾਤ, ਗੋਰੇ ਵੀ ਖੜ-ਖੜ ਰਹੇ ਵੇਖਦੇ, ਵੇਖੋ ਪੂਰਾ ਵੀਡਿਓ

ਨਿਰਮਲ ਰਿਸ਼ੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਸੀ ਪਰ ਰੰਗ ਮੰਚ ਦੇ ਨਾਲ ਜੁੜਨ ਤੋਂ ਬਾਅਦ ਉਹ ਭਰਤੀ ਨਹੀਂ ਹੋ ਸਕੇ । ਉਹਨਾਂ ਦੀ ਅਦਾਕਾਰੀ ਕਰਕੇ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਕਈ ਅਵਾਰਡ ਮਿਲ ਚੁੱਕੇ ਹਨ ।

ਜੈਜ਼ੀ-ਬੀ ਮਾਤਾ-ਪਿਤਾ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਦੇਖੋ ਵੀਡਿਓ

ਗਾਇਕ ਜੈਜ਼ੀ-ਬੀ ਆਪਣੇ ਮਾਤਾ ਪਿਤਾ ਨੂੰ ਬਹੁਤ ਮਿਸ ਕਰਦੇ ਹਨ । ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇੰਸਟਾਗ੍ਰਾਮ ਤੇ ਸਾਂਝੀ ਕੀਤੀ ਇਸ ਤਸਵੀਰ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿਤਾ ਹੈ ਉਹਨਾਂ ਨੇ ਲਿਖਿਆ   ‘jazzyb Missing mom and dad?❤️?? ’ ਜੈਜ਼ੀ ਬੀ ਦੀ ਮਾਂ ਨੂੰ ਗੁਜਰੇ ਹੋਏ 9 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ।

ਹੋਰ ਵੇਖੋ : ਸਮੇਂ ਦੇ ਨਾਲ ਪੰਜਾਬੀ ਫਿਲਮ ਜਗਤ ਦਾ ਬਦਲਿਆ ਰੂਪ, ਦੇਖੋ ਜੱਟ ਸੰਜੇ ਦੱਤ ਕੀ ਦਿਖਾਉਂਦਾ ਹੈ ਕਮਾਲ

jazzy b
jazzy b

ਪਰ ਉਹਨਾਂ ਨੂੰ ਮਾਂ ਦੀ ਯਾਦ ਅੱਜ ਵੀ ਸਤਾਉਂਦੀ ਹੈ । ਇਸ ਤਸਵੀਰ ਸ਼ੇਅਰ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡਿਓ ਵੀ ਸਾਂਝਾ ਕੀਤਾ ਸੀ ਜਿਸ ਵਿੱਚ ਜੈਜ਼ੀ ਬੀ ਨੇ ਆਪਣੀ ਪੂਰੀ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਂ ਉਹਨਾਂ ਦਾ ਖਿਆਲ ਰੱਖਦੀ ਸੀ ।

ਹੋਰ ਵੇਖੋ : ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ,ਕਰਨ ਜੌਹਰ ਨੇ ਸਾਂਝੀ ਕੀਤੀ ਤਸਵੀਰ

https://www.instagram.com/p/BriHtHaFn87/

ਜੈਜ਼ੀ ਬੀ ਮੁਤਾਬਿਕ ਉਹਨਾਂ ਦੀ ਮਾਂ ਭਾਵੇਂ ਦੁਨੀਆ ਵਿੱਚ ਨਹੀਂ ਪਰ ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ । ਜੈਜ਼ੀ ਬੀ ਨੇ ਆਪਣੀ ਮਾਂ ਦਾ ਟੈਟੂ ਗਰਦਨ ਤੇ ਗੁਦਵਾਇਆ । ਜੈਜ਼ੀ ਦੀ ਇਹ ਵੀਡਿਓ ਕਾਫੀ ਇਮੋਸ਼ਨਲ ਹੈ ।ਜੈਜ਼ੀ ਬੀ ਆਪਣੇ ਮਾਤਾ ਪਿਤਾ ਨੂੰ ਐਨਾ ਪਿਆਰ ਕਰਦੇ ਹਨ ਕਿ ਉਹਨਾਂ ਨੇ ਆਪਣੀ ਮਾਂ ਦੀ ਯਾਦ ਵਿੱਚ ਛੋਟੀ ਮਾਂ ਫਾਊਂਡੇਸ਼ਨ ਵੀ ਬਣਾਈ ਹੈ ।

ਗਾਇਕ ਗੀਤਾ ਜੈਲਦਾਰ ਦੀ ਪਹਿਲੀ ਪਸੰਦ ਹਨ ਕੁਲਚੇ, ਦੇਖੋ ਵੀਡਿਓ 

geeta zaildar

ਗਾਇਕ ਗੀਤਾ ਜੈਲਦਾਰ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਖਾਸ ਲਗਾਅ ਹੈ ।ਇਸੇ ਲਈ ਉਹਨਾਂ ਦੇ ਗਾਣਿਆਂ ਵਿੱਚ ਇਸ ਦੀ ਝਲਕ ਦੇਖਣ ਨੂੰ ਮਿਲਦੀ ਹੈ । ਇੱਥੇ ਹੀ ਬਸ ਨਹੀਂ ਉਹਨਾਂ ਨੂੰ ਪੰਜਾਬ ਦੇ ਦੇਸੀ ਖਾਣੇ ਵੀ ਖਾਸੇ ਪਸੰਦ ਹਨ । ਗੀਤਾ ਜੈਲਦਾਰ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਵੀਡਿਓ ਸ਼ੇਅਰ ਕੀਤੀਆਂ ਹਨ ਜਿਸ ਤੋਂ ਇਸ ਸਭ ਦਾ ਖੁਲਾਸਾ ਹੁੰਦਾ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ

Geeta Zaildaar New Song-'T Dot'

ਪਹਿਲੀ ਵੀਡਿਓ ਵਿੱਚ ਉਹ ਆਪਣੇ ਪਿੰਡ ਦੇ ਕੁਝ ਲੋਕਾਂ ਨਾਲ ਕੁਲਚੇ ਖਾਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਗੀਤਾ ਜੈਲਦਾਰ ਕੁਲਚੇ ਵਾਲੇ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡਿਓ ਨੂੰ ਉਹਨਾਂ ਨੇ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕੁਲਚਾ ਉਹ ਭਾਰਤੀ ਖਾਣਾ ਹੈ ਜਿਹੜਾ ਸਭ ਤੋਂ ਛੇਤੀ ਤਿਆਰ ਹੁੰਦਾ ਹੈ ਤੇ ਸਭ ਤੋਂ ਸਵਾਦੀ ਹੁੰਦਾ ਹੈ । ਇੱਥੇ ਹੀ ਬੱਸ ਨਹੀਂ ਇਹ ਕੁਲਚਾ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ ।

ਹੋਰ ਵੇਖੋ : ਤੁਸੀਂ ਵੀ ਆਪਣੇ ਸੁਫਨਿਆਂ ਨੂੰ ਕਰੋ ਪੂਰਾ, ‘ਵਾਈਸ ਆਫ ਪੰਜਾਬ’ ਸੀਜ਼ਨ-9 ਸ਼ੁਰੂ, ਆਡੀਸ਼ਨ ਮੋਹਾਲੀ ‘ਚ

https://www.instagram.com/p/Bq9bDY1lm49/

ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਗੀਤਾ ਜੈਲਦਾਰ ਨੇ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਸਟੀਲ ਦੇ ਗਲਾਸ ਵਿੱਚ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਉਹ ਸਰਦੀ ਦੇ ਸੀਜ਼ਨ ਦ ਿਪਹਿਲੀ ਧੁੰਦ ਦਾ ਮਜ਼ਾ ਲੈ ਰਹੇ ਹਨ । ਪਰ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਧੂੰਦ ਤੋਂ ਬਚਣ ਦੀ ਹਿਦਾਇਤ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਲੋਕਾਂ ਨੂੰ ਸੇਫ ਡਰਾਇਵ ਕਰਨ ਦੀ ਸਲਾਹ ਦੇ ਰਹੇ ਹਨ ।

ਹੋਰ ਵੇਖੋ : ਪ੍ਰਿਯੰਕਾ ਅਤੇ ਨਿਕ ਦਾ ਵਿਆਹ ਦੀ ਦੇਖੋ ਪੁਰੀ ਵੀਡਿਓ

https://www.instagram.com/p/Bq_OrOTlO9Q/

 

ਕਿਸ ਤਰ੍ਹਾਂ ਹੋਈ ਹਰਮਨ ਚੀਮੇ ਦੀ ਸੋਸ਼ਲ ਮੀਡਿਆ ‘ਤੇ ਚੜਾਈ, ਦੇਖੋ ਪੂਰੀ ਕਹਾਣੀ 

Harman Cheema

ਹਰਮਨ ਚੀਮਾ ਉਰਫ ਵਿੱਕੀ ਜਿਸ ਨੇ ਸੋਸ਼ਲ ਮੀਡੀਆ ‘ਤੇ ਓਨੀਂ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਜਿੰਨੀ ਕਿਸੇ ਮਸ਼ਹੂਰ ਗਾਇਕ ਨੂੰ ਹੁੰਦੀ ਹੈ । ਹਰਮਨ ਚੀਮੇ ਦੇ ਹੁਣ ਕੁਝ ਗਾਣੇ ਆ ਗਏ ਹਨ ਤੇ ਕੁਝ ਲੋਕ ਉਸ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕਰ ਰਹੇ ਹਨ । ਹਰਮਨ ਚੀਮੇ ਦੀ ਸੋਸ਼ਲ ਮੀਡਿਆ ਤੇ ਏਨੀਂ ਚੜਾਈ ਹੈ ਕਿ ਉਸ ਦੀ ਇੱਕਲੀ ਇੱਕਲੀ ਵੀਡਿਓ ਦੇ ਲੱਖਾਂ ਵੀਵਰਜ਼ ਹਨ । ਉਸ ਦੀ ਇਸ ਤਰ੍ਹਾਂ ਦੀ ਪ੍ਰਸਿੱਧੀ ਹੈ ਕਿ ਹਰ ਕੋਈ ਚੀਮੇ ਦੇ ਬਾਰੇ ਜਾਣਨਾ ਚਾਹੁੰਦਾ ਹੈ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

https://www.instagram.com/p/BpzcX06gfNY/

ਚੀਮਾ ਪਟਿਅਲਾ ਦੇ ਰਣਜੀਤ ਨਗਰ ਦਾ ਰਹਿਣ ਵਾਲਾ ਹੈ । ਹਰਮਨ ਚੀਮੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਭਰਾ ਭੈਣ ਹਨ । ਚੀਮਾ ਦੇ ਪਿਤਾ ਜੀ ਟਰੱਕ ਡਰਾਇਵਰ ਹਨ ਤੇ ਉਸ ਦਾ ਭਰਾ ਪੜ੍ਹ ਰਿਹਾ ਹੈ। ਹਰਮਨ ਚੀਮਾ ਸ਼ੁਰੂ ਦੇ ਦਿਨਾਂ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਗਾਉਂਣ ਦਾ ਸ਼ੌਂਕ ਉਸ ਨੂੰ ਪ੍ਰਸਿੱਧੀ ਦਿਵਾਉਂਦਾ ਗਿਆ । ਚੀਮੇ ਨੇ ਆਪਣੇ ਇਸ ਸ਼ੌਂਕ ਨੂੰ ਬਰਕਰਾਰ ਰੱਖਿਆ ਤੇ ਇਸ ਸਭ ਦੇ ਚਲਦੇ ਉਸ ਨੇ ਇੱਕ ਵੀਡਿਓ ਬਣਾਕੇ ਆਪਣੇ ਰਿਸ਼ਤੇਦਾਰਾਂ ਦੇ ਵਾਟਸਐਪ ਗਰੁੱਪ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੂੰ ਗਾਉਣਾ ਨਹੀਂ ਆਉਂਦਾ ,ਜਿਸ ਤੋਂ ਗੁੱਸਾ ਖਾ ਕੇ ਚੀਮੇ ਨੇ ਉਹ ਵੀਡਿਓ ਫੇਸਬੁੱਕ ‘ਤੇ ਪਾ ਦਿੱਤੀ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

ਇਸ ਵੀਡਿਓ ਨੂੰ ਹਰ ਵੱਡੇ ਗਾਇਕ ਨੇ ਦੇਖਿਆ ਤੇ ਸ਼ੇਅਰ ਕੀਤਾ ਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ ‘ਤੇ ਉਸ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ।ਹਰਮਨ ਚੀਮੇ ਨੂੰ ਇੰਦਰ ਪੰਡੋਰੀ ਦਾ ਸਾਥ ਮਿਲਿਆ ਹੋਇਆ ਹੈ । ਚੀਮਾ ਜਿੱਥੇ ਗਾਉਣ ਦੇ ਗੁਰ ਸਿੱਖ ਰਿਹਾ ਹੈ ਉੱਥੇ ਉਸ ਦੇ ਕਈ ਗਾਣੇ ਵੀ ਆ ਰਹੇ ਹਨ ।

ਹੋਰ ਵੇਖੋ : ਪਰਮੀਸ਼ ਵਰਮਾ ਦੇ ਗਾਣੇ ‘ਸਭ ਫੜੇ ਜਾਣਗੇ’ ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ ‘ਚ, ਦੇਖੋ ਵੀਡਿਓ

https://www.youtube.com/watch?v=PTUbziPdXGY

ਚੀਮੇ ਦੀ ਸੋਸ਼ਲ ਮੀਡਿਆ ‘ਤੇ ਚੜਾਈ ਦੇਖ ਕੇ ਕਈ ਕੰਪਨੀਆ ਉਸ ਦੀ ਵੀਡਿਓ ਕਰਨਾ ਚਾਹੁੰਦੀਆਂ ਹਨ ਜਿਸ ਦੇ ਉਸ ਨੂੰ ਚੰਗੇ ਪੈਸੇ ਦੀ ਵੀ ਆਫਰ ਮਿਲ ਰਹੀ ਹੈ । ਸੋ ਹਰਮਨ ਚੀਮੇ ਨੂੰ ਸੋਸ਼ਲ ਮੀਡਿਆ ਦਾ ਕਿੰਗ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।

ਹੋਰ ਵੇਖੋ : ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ

ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ 

ਪਾਲੀਵੁੱਡ ਦੀ ਐਕਟਰੈੱਸ ਪਾਇਲ ਰਾਜਪੂਤ ਆਪਣੀ ਫਿਲਮ ‘ਮੈਰਿਜ ਪੈਲੇਸ’ ਦੀ ਸਫਲਤਾ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਏਨੀਂ ਦਿਨੀਂ ਪਾਇਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ।ਪਾਇਲ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਤੇ ਅਜਿਹੀ ਹੀ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਆਈਸਕਰੀਮ ਪਾਰਲਰ ‘ਤੇ ਆਈਸਕਰੀਮ ਖਾਣ ਆਈ ਹੈ । ਪਰ ਉਹ ਆਈਸਕਰੀਮ ਚਾਹੁੰਦੇ ਹੋਏ ਵੀ ਨਹੀਂ ਖਾ ਪਾ ਰਹੀ ਕਿਉਂਕਿ ਆਈਸਕਰੀਮ ਵੇਚਣ ਵਾਲਾ ਵੀ ਪਾਇਲ ਦੇ ਨਾਲ ਫਨ ਕਰਦਾ ਨਜ਼ਰ ਆ ਰਿਹਾ ਹੈ ।

ਹੋਰ ਵੇਖੋ : ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ

payal rajput
payal rajput

ਪਾਇਲ ਦੇ ਨਾਲ ਹੋਰ ਰਹੇ ਫਨ ਨੂੰ ਦੇਖ ਕੇ ਲੋਕਾਂ ਦੀ ਵੀ ਭੀੜ ਇੱਕਠੀ ਜਾਂਦੀ ਹੈ ਤੇ ਲੋਕ ਪਾਇਲ ਦੇ ਨਾਂ ਤੇ ਹੂਟਿੰਗ ਕਰਨ ਲੱਗ ਜਾਂਦੇ ਹਨ ।ਪਾਇਲ ਰਾਜਪੂਤ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੇ ਵੀ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਈ ਲੋਕ ਇਸ ਵੀਡਿਓ ਨੂੰ ਲਾਇਕ ਕਰ ਰਹੇ ਹਨ ਤੇ ਕਈ ਇਸ ਤੇ ਕਮੈਂਟ ਵੀ ਕਰ ਰਹੇ ਹਨ ।

ਹੋਰ ਵੇਖੋ : ਸਟੂਡਿਓ ਰਾਊਂਡ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ

https://www.instagram.com/p/Bq7EaZNl7d0/

ਪਾਇਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਪਾਇਲ ਦੀ ਫਿਲਮ ਮੈਰਿਜ਼ ਪੈਲੇਸ ਆਈ ਹੈ । ਇਸ ਫਿਲਮ ਵਿੱਚ ਪਾਇਲ ਦੇ ਨਾਲ ਸ਼ੈਰੀ ਮਾਨ ਆਏ ਹਨ ਤੇ ਇਹ ਫਿਲਮ ਚੰਗਾ ਬਿਜਨੈੱਸ ਕਰ ਰਹੀ ਹੈ ।

https://www.youtube.com/watch?v=WB22WuQDJl4

ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ ‘ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ

ਇੱਕ ਸਮਾਂ ਸੀ ਜਦੋਂ ਪੰਜਾਬ ਦਾ ਲੋਕ ਸਾਜ਼ ਤੂੰਬੀ ਕਈ ਗਾਇਕਾਂ ਦੀ ਪਹਿਚਾਣ ਸੀ । ਇਹਨਾਂ ਗਾਇਕਾਂ ਵਿੱਚ ਸਭ ਤੋਂ ਪਹਿਲਾਂ ਨਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦਾ ਆਉਂਦਾ ਹੈ । ਕੁਲਦੀਪ ਮਾਣਕ ਦੂਜਾ ਗਾਇਕ ਸੀ ਜਿਸ ਨੇ ਤੂੰਬੀ ਦਾ ਸਾਥ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਉਹ ਸਪੁਰਦੇ ਖਾਕ ਨਹੀਂ ਹੋ ਗਿਆ ।

ਹੋਰ ਵੇਖੋ : ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ

kuldeep-manak
kuldeep-manak

ਪਰ ਅੱਜ ਵੀ ਕੁਝ ਗਾਇਕ ਅਤੇ ਸ਼ਾਜੀ ਹਨ ਜਿਹੜੇ ਇਸ ਲੋਕ ਸਾਜ਼ ਨੂੰ ਸਾਂਭੀ ਬੈਠੇ ਹਨ । ਅਜਿਹਾ ਹੀ ਇੱਕ ਗਾਇਕ ਹੈ ਜੈਲੀ ਮਨਜੀਤ ਪੁਰੀ , ਜਿਹਨਾਂ ਦਾ ਹਰ ਗਾਣਾ ਤੂੰਬੀ ਨਾਲ ਹੁੰਦਾ ਹੈ । ਜੈਲੀ ਮਨਜੀਤਪੁਰੀ ਅਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇੱਕ ਗਾਣਾ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਵਿੱਚ ਸਿਰਫ ਤੂੰਬੀ ਦੀ ਹੀ ਵਰਤੋਂ ਕੀਤੀ ਗਈ ਹੈ ।

ਹੋਰ ਵੇਖੋ : ਉਹ ਸ਼ਖਸੀਅਤ ਜਿਸ ਨੂੰ ਗੈਰੀ ਸੰਧੂ ਸਭ ਤੋਂ ਜ਼ਿਆਦਾ ਕਰਦੇ ਹਨ ਪਿਆਰ ,ਵੇਖੋ ਤਸਵੀਰ

resham singh anmolI  jelly manjitpuri
resham singh anmolI jelly manjitpuri

ਜੈਲੀ ਮਨਜੀਤਪੁਰੀ ਇਸ ਗਾਣੇ ਵਿੱਚ ਤੂੰਬੀ ਵਜਾ ਰਹੇ ਹਨ ਜਦੋਂ ਕਿ ਰੇਸ਼ਮ ਸਿੰਘ ਅਨਮੋਲ ਗੀਤ ਗਾ ਰਹੇ ਹਨ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ‘ਸੰਗਦੀ ਦੀ ਸਗਾਉਂਦੀ ਮੈਂ ਇੱਕ ਗੱਲ ਕਹਿਣ ਲੱਗੀ, ਉਸ ਦੇ ਖਿਆਲਾਂ ਵਿੱਚ ਮੈਂ ਨਿੱਤ ਰਹਿਣ ਲੱਗੀ’  ਜਿਸ ਖੂਬਸੁਰਤੀ ਨਾ ਰੇਸ਼ਮ ਸਿੰਘ ਅਨਮੋਲ ਇਸ ਗਾਣੇ ਨੂੰ ਗਾ ਰਹੇ ਹਨ ਉਸੇ ਤਰ੍ਹਾਂ ਜੈਲੀ ਤੂੰਬੀ ਵਜਾ ਰਹੇ ਹਨ । ਤੂੰਬੀ ਦੀ ਤੁਣ-ਤੁਣ ਹਰ ਇੱਕ ਦਾ ਦਿਲ ਟੁੰਬ ਰਹੀ ਹੈ । ਰੇਸ਼ਮ ਸਿੰਘ ਅਨਮੋਲ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਦੇ ਲਗਾਤਾਰ ਲਾਈਕ ਮਿਲ ਰਹੇ ਹਨ । ਇਸ ਸਭ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਸਾਜ਼ ਅੱਜ ਵੀ ਆਪਣੀ ਉਹ ਪਹਿਚਾਣ ਰੱਖਦੇ ਹਨ ਜਿਹੜੀ ਪਹਿਚਾਣ ਦਹਾਕਿਆਂ ਪਹਿਲਾਂ ਸੀ ।

ਹੋਰ ਵੇਖੋ : ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ

https://www.instagram.com/p/BqtdRZkltbq/

ਕਿਸ ਲਈ ਗਾਇਕ ਰਾਜਵੀਰ ਜਵੰਦਾ ਬਣਾ ਰਹੇ ਹਨ ਡੌਲੇ- ਸ਼ੌਲੇ, ਦੇਖੋ ਵੀਡਿਓ  

rajvir jawanda

ਰਾਜਵੀਰ ਜਵੰਦਾ ਆਪਣੀ ਨਵੀਂ ਫਿਲਮ ‘ਮਿੰਦੋ ਤਹਿਸੀਲਦਾਰਨੀ’ ਵਿੱਚ ਨਵੀਂ ਲੁੱਕ ਵਿੱਚ ਦਿੱਖਾਈ ਦੇਣਗੇ ।ਇਸ ਲਈ ਰਾਜਵੀਰ ਜਵੰਦਾ ਬਹੁਤ ਮਿਹਨਤ ਕਰ ਰਹੇ ਹਨ ।’ਮਿੰਦੋ ਤਹਿਸੀਲਦਾਰਨੀ’ ਵਿੱਚ ਤੁਸੀਂ ਰਾਜਵੀਰ ਨੂੰ ਡੌਲਿਆਂ ਸ਼ੌਲਿਆਂ ਵਾਲੀ ਲੁੱਕ ਵਿੱਚ ਦੇਖੋਗੇ । ਇਸ ਦਾ ਖੁਲਾਸਾ ਰਾਜਵੀਰ ਨੇ ਆਪਣੇ ਇੰਸਟਾਗ੍ਰਾਮ ‘ਤੇ ਕੀਤਾ ਹੈ । ਉਹਨਾਂ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜਿਮ ਵਿੱਚ ਆਪਣੇ ਟ੍ਰੇਨਰ ਨਾਲ ਹਨ । ਰਾਜਵੀਰ ਜਵੰਦਾ ਕਹਿੰਦੇ ਹਨ ਹਨ ਕਿ ਉਹ ਡੌਲੇ- ਸ਼ੌਲੇ ਬਣਾ ਰਹੇ ਹਨ। ਇਸ ਲਈ ਉਹ ਐਤਵਾਰ ਨੂੰ ਵੀ ਜਿਮ ਵਿੱਚ ਮਿਹਨਤ ਕਰ ਰਹੇ ਹਨ ।

ਹੋਰ ਵੇਖੋ : ਅੱਜ ਦਾ ਦਿਨ ਗਾਇਕ ਜੱਸੀ ਗਿੱਲ ਲਈ ਹੈ ਖਾਸ ,ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ, ਦੇਖੋ ਵੀਡਿਓ

https://www.instagram.com/p/Bqm_3dClns1/

ਇਸ ਫਿਲਮ ਵਿੱਚ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ਜਦੋਂ ਕਿ ਉਹਨਾਂ ਦੇ ਨਾਲ ਕਵਿਤਾ ਕੌਸ਼ਿਕ ਹੋਣਗੇ । ਇਸ ਤਰ੍ਹਾਂ ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰ ਇਸ ਫਿਲਮ ਦਾ ਸ਼ਿੰਗਾਰ ਬਣਨਗੇ । ‘ਮਿੰਦੋ ਤਹਿਸੀਲਦਾਰਨੀ’ ਫਿਲਮ 27  ਜੂਨ 2019 ਨੂੰ ਰਿਲੀਜ਼ ਹੋਵੇਗੀ ।

ਹੋਰ ਵੇਖੋ : ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

https://www.facebook.com/RajvirJawandaOfficial/photos/pb.162172050797794.-2207520000.1543140553./805919553089704/?type=3&eid=ARAtSo42RWatx90YT6HTSEnyQgISOxbW8XrkbsLMrc2xzP2WHxEIpF9o0G3csqLGtmYHORVUhQggJRPG

ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਵਤਾਰ ਸਿੰਘ ਕਰਨਗੇ ।ਇਹ ਫਿਲਮ ਕਰਮਜੀਤ ਅਨਮੋਲ ਤੇ ਰਨਜੀ ਸਿੰਗਲਾ ਦੀ ਪ੍ਰੋਡਕਸ਼ਨ ਹੇਠ ਬਣ ਰਹੀ ਹੈ । ਸੋ ਰਾਜਵੀਰ ਜਵੰਦਾ ਇਸ ਫਿਲਮ ਲਈ ਖੂਬ ਮਿਹਨਤ ਕਰ ਰਹੇ ਹਨ ਤੇ ਇਹ ਫਿਲਮ ਉਹਨਾਂ ਨੂੰ ਕੀ ਮੁਕਾਮ ਦਿਵਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ।

ਗਾਇਕ ਗੈਰੀ ਸੰਧੂ ਸਾਰੀਆਂ ਗਲਤਫਹਿਮੀਆਂ ਛੱਡ ਗਲ ਨਾਲ ਲਾਉਣਾ ਚਾਹੁੰਦੇ ਹਨ ਕਿਸੇ ਨੂੰ, ਦੇਖੋ ਵੀਡਿਓ 

Garry Sandhu Jasmine Sandlas

ਗਾਇਕ ਗੈਰੀ ਸੰਧੂ ਦੀ ਭਾਵੇਂ ਸਿਹਤ ਠੀਕ ਨਹੀਂ ਪਰ ਉਹ ਇੱਕ ਤੋਂ ਬਾਅਦ ਇੱਕ ਰੋਮਾਂਟਿਕ ਗੀਤ ਕੱਢ ਰਹੇ ਹਨ । ਉਹ ਛੇਤੀ ਹੀ ਇੱਕ ਹੋਰ ਟਰੈਕ ਲੈ ਕੇ ਆਉਣ ਵਾਲੇ ਹਨ । ਇਸ ਦੀ ਜਾਣਕਾਰੀ ਭਾਵੇ ਉਹਨਾਂ ਨੇ ਨਹੀਂ ਦਿੱਤੀ ਪਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ : ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀਆਂ ਹੌਟ ਅਦਾਵਾਂ ,ਵੀਡਿਓ ਹੋਇਆ ਵਾਇਰਲ

Garry Sandhu Jasmine Sandlas
Garry Sandhu Jasmine Sandlas

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ‘ਲਾਰੇ ਭੁੱਲ ਕੇ ਗੱਲ ਕਹਿਣ ਲੱਗਾ ਹਾਂ ਤੈਨੂੰ ,ਤੂੰ ਛੱਡ ਗਲਤਫਹਿਮੀਆਂ ਗਲ ਨਾਲ ਲਾ ਲੈ ਮੈਨੂੰ, ਉਂਝ ਆਕੜਖੋਰੇ ਦੋਵੇਂ ਆ, ਨਾ ਮਾੜੇ ਦਿਲ ਦੇ ਆਂ’ । ਇਸ ਗਾਣੇ ਨੂੰ ਗਾਉਂਦੇ ਗਾਉਂਦੇ ਗੈਰੀ ਸੰਧੂ ਰੁਕ ਜਾਂਦੇ ਹਨ ਕਿਉਂਕਿ ਉਹ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦਾ ਗਲਾ ਖਰਾਬ ਹੈ । ਗੈਰੀ ਸੰਧੂ ਵੱਲੋਂ ਸ਼ੇਅਰ ਕੀਤੀ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਹੁਣ ਤੱਕ ਇਸ ਵੀਡਿਓ ਨੂੰ ਹਜ਼ਾਰਾਂ ਲੋਕਾਂ ਦੇ ਲਾਈਕ ਮਿਲ ਚੁੱਕੇ ਹਨ ।

ਹੋਰ ਵੇਖੋ : ਪ੍ਰਿੰਸ ਨਰੂਲਾ ਅਤੇ ਯੁਵਿਕਾ ਨੇ ਕੀਤਾ ਗੈਰੀ ਸੰਧੂ ਦੇ ਗੀਤ ‘ਤੇ ਡਾਂਸ , ਵੇਖੋ ਵੀਡਿਓ

https://www.instagram.com/p/BqcX3i6hUOv/

ਕਈ ਲੋਕ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਮੈਂਟ ਕਰ ਰਹੇ ਹਨ । ਜਿਸ ਤਰ੍ਹਾਂ ਦੇ ਕਮੈਂਟ ਇਸ ਵੀਡਿਓ ਤੇ ਆ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਗੈਰੀ ਸੰਧੂ ਨੇ ਜ਼ਰੂਰ ਕਿਸੇ ਨੂੰ ਮਨਾਉਣ ਲਈ ਇਹ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡੀਓ ਦੇ ਜ਼ਰੀਏ ਗੈਰੀ ਆਪਣੇ ਉਸ ਪਿਆਰੇ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਨ ਕਿ ‘ਲਾਰੇ ਭੁੱਲ ਕੇ ਗੱਲ ਕਹਿਣ ਲੱਗਾ ਹਾਂ ਤੈਨੂੰ ,ਤੂੰ ਛੱਡ ਗਲਤਫਹਿਮੀਆਂ ਗਲ ਨਾਲ ਲਾ ਲੈ ਮੈਨੂੰ’ ।

ਗਾਇਕਾ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਵੀਡਿਓ 

Rupinder Handa

ਗਾਇਕਾ ਰੁਪਿੰਦਰ ਹਾਂਡਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਸਦੀ ਹੈ, ਤੇ ਉਸ ਦੇ ਪ੍ਰਸ਼ੰਸਕ ਉਸ ਲਈ ਕੁਝ ਵੀ ਕਰ ਸਕਦੇ ਹਨ ਕਿਉਂਕਿ ਰੁਪਿੰਦਰ ਹਾਂਡਾ ਵੀ ਆਪਣੇ ਪ੍ਰਸ਼ੰਸਕਾਂ ਦਾ ਪੂਰਾ-ਪੂਰਾ ਖਿਆਲ ਰੱਖਦੀ ਹੈ । ਇਸ ਸਭ ਦਾ ਸਬੂਤ ਰੁਪਿੰਦਰ ਹਾਂਡਾ ਦੀ ਉਸ ਵੀਡਿਓ ਤੋਂ ਮਿਲ ਜਾਂਦਾ ਹੈ ਜਿਹੜੀ ਕਿ ਹਾਂਡਾ ਨੇ ਆਪਣੇ ਇੰਸਟਾਗ੍ਰਾਮ ‘ਤੇ ਖੁਦ ਸ਼ੇਅਰ ਕੀਤੀ ਹੈ ।ਇਸ ਵੀਡਿਓ ਵਿੱਚ ਰੁਪਿੰਦਰ ਹਾਂਡਾ ਉਹ ਪੋਰਟਰੇਟ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਹੜਾ ਕਿ ਉਸ ਦੀ ਇੱਕ ਪ੍ਰਸ਼ੰਸਕ ਨੇ ਬਣਾਇਆ ਹੈ ।

ਹੋਰ ਵੇਖੋ : ਆਲੀਆ ਨੂੰ ਲੱਗੀ ਸੱਟ, ਰਣਵੀਰ ਨੇ ਨਿਭਾਇਆ ਪ੍ਰੇਮੀ ਹੋਣ ਦਾ ਫਰਜ਼, ਦੇਖੋ ਵੀਡਿਓ

Rupinder_Handa
Rupinder_Handa

ਇਹ ਪੋਰਟਰੇਟ ਬਹੁਤ ਹੀ ਖੂਬਸੁਰਤ ਹੈ ।ਪੋਰਟਰੇਟ ਬਣਾਉਣ ਵਾਲੀ ਕਲਾਕਾਰ ਨੇ ਰੁਪਿੰਦਰ ਹਾਂਡਾ ਦੀ ਸ਼ਕਲ ਨੂੰ ਪੈੱਨਸਿਲ ਨਾਲ ਹੁਬਹੂ ਕੈਨਵਸ ‘ਤੇ ਉਤਾਰਿਆ ਹੈ ।ਇਹ ਪੋਰਟਰੇਟ ਰੁਪਿੰਦਰ ਹਾਂਡਾ ਦੀ ਪ੍ਰਸ਼ੰਸਕ ਮਨਪ੍ਰੀਤ ਨੇ ਬਣਾਇਆ ਹੈ । ਮਨਪ੍ਰੀਤ ਵੀ ਇਸ ਵੀਡਿਓ ਵਿੱਚ ਦਿਖਾਈ ਦੇ ਰਹੀ ਹੈ । ਮਨਪ੍ਰੀਤ ਨੂੰ ਇਹ ਪੋਰਟਰੇਟ ਬਣਾਉਣ ਵਿੱਚ ਤਕਰੀਬਨ ੪ ਘੰਟੇ ਲੱਗੇ ਹਨ ।ਦਰਅਸਲ ਮਨਪ੍ਰੀਤ ਦਾ ਜਨਮ ਦਿਨ ਸੀ ਤੇ ਰੁਪਿੰਦਰ ਹਾਂਡਾ ਖੁਦ ਉਸ ਨਾਲ ਜਨਮ ਦਿਨ ਮਨਾਉਣ ਪਹੁੰਚੀ ਸੀ ।

ਹੋਰ ਵੇਖੋ : ਸਿੱਧੂ ਮੂਸੇਵਾਲਾ ਆਪਣੇ ਪਿੰਡ ‘ਚ ਕਰ ਰਹੇ ਤਫਰੀ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

https://www.instagram.com/p/BqbeJJvHjEi/

ਮਨਪ੍ਰੀਤ ਨੇ ਰੁਪਿੰਦਰ ਹਾਂਡਾ ਨੂੰ ਇਹ ਪੋਰਟਰੇਟ ਰਿਟਰਨ ਗਿਫਟ ਦਿੱਤਾ ਹੈ ।ਇਸ ਵੀਡਿਓ ਵਿੱਚ ਹਾਂਡਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਵੀਡਿਓ ਤੋਂ ਸਾਫ ਹੁੰਦਾ ਹੈ ਕਿ ਜਿਸ ਤਰ੍ਹਾਂ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਉਸ ਦਾ ਖਿਆਲ ਰੱਖਦੇ ਹਨ ਉਸੇ ਤਰ੍ਹਾਂ ਹਾਂਡਾ ਵੀ ਆਪਣੇ ਪ੍ਰਸ਼ੰਸਕਾਂ ਦਾ ਖਿਆਲ ਰੱਖਦੇ ਹਨ ਕਿਉਂਕਿ ਕਿਸੇ ਕਲਾਕਾਰ ਦੀ ਹੋਂਦ ਉਸ ਦੇ ਪ੍ਰਸ਼ੰਸਕਾਂ ਨਾਲ ਹੀ ਹੈ ।