ਗੁਲਾਬੀ ਪੱਗ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਆਉਣਗੇ ਗੋਲਡਨ ਸਾਫੇ ‘ਚ, ਦੇਖੋ ਵੀਡਿਓ 

ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਦੇ ਗਾਣੇ ‘ਗੁਲਾਬੀ ਪੱਗ’ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਦਿਲਜੀਤ ਕਾਫੀ ਉਤਸ਼ਾਹਿਤ ਹਨ । ਇਸ ਗਾਣੇ ਨੂੰ ਲੈ ਕੇ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਜਿਸ ਵਿਚ ਉਹ ਕਹਿ ਰਹੇ ਹਨ ਕਿ ਗੁਲਾਬੀ ਪੱਗ ਨੂੰ ਲੋਕਾਂ ਦੇ ਬਹੁਤ ਲਾਈਕ ਮਿਲ ਰਹੇ ਹਨ ।

ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ

https://www.instagram.com/p/BreqppglCnt/

ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਪੁੱਛ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੀ ਐਲਬਮ ਰੌਅਰ ਵਿੱਚੋਂ ਕਿਹੜਾ ਕਿਹੜਾ ਗਾਣਾ ਪਸੰਦ ਆਇਆ ਹੈ ਤੇ ਉਹ ਇਸ ਪਸੰਦ ਦੇ ਅਧਾਰ ਤੇ ਹੀ ਗਾਣਿਆਂ ਦੀਆਂ ਵੀਡਿਓ ਬਨਾਉਣਗੇ । ਇਸ ਦੇ ਨਾਲ ਹੀ ਦਿਲਜੀਤ ਨੇ ਇਹ ਜਾਣਕਾਰੀ ਵੀ ਸ਼ੇਅਰ ਕੀਤੀ ਹੈ ਕਿ ਉਹ ਨਵੇਂ ਗਾਣੇ ਦੀ ਸ਼ੂਟਿੰਗ ਵਿੱਚ ਬਿਜੀ ਹਨ। ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਹਿ ਰਹੇ ਹਨ ਕਿ ਉਹ ਗੁਲਾਬੀ ਪੱਗ ਗਾਣੇ ਨੂੰ ਸ਼ੇਅਰ ਕਰਨ ਦੇ ਨਾਲ ਨਾਲ ਕਮੈਂਟ ਕਰਨ ।

ਹੋਰ ਵੇਖੋ : ਖੁਦ ਨੂੰ ਗਹਿਣਿਆਂ ਨਾਲ ਸ਼ਿੰਗਾਰ ਕੇ ਕਿੱਥੇ ਚੱਲੀ ਹੈ ਸੁਨੰਦਾ ਸ਼ਰਮਾ ,ਵੇਖੋ ਤਸਵੀਰਾਂ

https://www.instagram.com/p/Brhb6IfFF9l/

ਦਿਲਜੀਤ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਵੱਲੋਂ ਭੇਜੀਆਂ ਗਈਆਂ ਵੀਡਿਓ ਉਹਨਾਂ ਕੋਲ ਪਹੁੰਚ ਗਈਆਂ ਹਨ। ਹੁਣ ਉਹ  ਛੇਤੀ ਹੀ ਇਹ ਵੀਡਿਓ ਸ਼ੇਅਰ ਕਰਨਗੇ ।

ਬੱਬੂ ਮਾਨ ਨੂੰ ਵੇਖਕੇ ਫੈਨਸ ਦੀ ਭੀੜ ਹੋਈ ਬੇਕਾਬੂ, ਵੇਖੋ ਵੀਡਿਓ 

ਪੰਜਾਬੀ ਗਾਇਕ ਬੱਬੂ ਮਾਨ ਦੀ ਫੈਨ ਫਾਲੋਵਰ ਲਗਾਤਾਰ ਵੱਧਦੇ ਜਾ ਰਹੇ ਹਨ । ਉਹਨਾਂ ਦੀ ਇੱਕ ਝਲਕ ਪਾਉਣ ਲਈ ਲੋਕ ਜਾਨ ਦੀ ਬਾਜ਼ੀ ਵੀ ਲਗਾ ਦਿੰਦੇ ਹਨ ।ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਵਿੱਚ ।

https://www.instagram.com/p/Bq9tW1nFWi5/

ਜਿੱਥੇ ਬੱਬੂ ਮਾਨ ਕਿਸੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਪਰ ਉਹਨਾਂ ਨੂੰ ਦੇਖਣ ਵਾਲੇ ਲੋਕਾਂ ਦੀ ਭੀੜ ਵੀ ਇੱਕਠੀ ਹੋ ਗਈ ਸੀ । ਬੱਬੂ ਮਾਨ ਜਿਸ ਤਰ੍ਹਾਂ ਹੀ ਸ਼ੋਅਰੂਮ ਵਿੱਚ ਪਹੁੰਚੇ ਤਾਂ ਲੋਕਾਂ ਦੀ ਭੀੜ ਬੇਕਾਬੂ ਹੋ ਗਈ ।

https://www.instagram.com/p/Bq9tEd_HAi7/

ਪੁਲਿਸ ਨੂੰ ਇਸ ਭੀੜ ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ ਜਿਸ ਕਰਕੇ ਪੁਲਿਸ ਨੂੰ ਹਲਕੇ ਬਲ ਦੀ ਵਰਤੋਂ ਵੀ ਕਰਨੀ ਪਈ । ਬੱਬੂ ਮਾਨ ਪੰਜਾਬ ਵਿੱਚ ਲਗਾਤਾਰ ਕੱਪੜੇ ਦੇ ਸਟੋਰ ਖੋਲ ਰਹੇ ਹਨ । ਇਸੇ ਲੜੀ ਦੇ ਤਹਿਤ ਉਹਨਾਂ ਨੇ ਕਪੂਰਥਲਾ ਵਿੱਚ ਵੀ ਇੱਕ ਸ਼ੋਅਰੂਮ ਖੋਲਿਆ ਹੈ ।

ਗਾਇਕੀ ਤੋਂ ਪਹਿਲਾਂ ਮਿਸ ਪੂਜਾ ਕਰਦੀ ਸੀ ਕੁਝ ਹੋਰ ਕੰਮ, ਜਾਣੋਂ ਉਹਨਾਂ ਨਾਲ ਜੁੜੀਆਂ ਖਾਸ ਗੱਲਾਂ 

Miss Pooja

ਮਿਸ ਪੂਜਾ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਜਾਵੇ ਤਾਂ ਕੋਈ ਅਕਥਨੀ ਨਹੀਂ ਕਿਊਂਕਿ ਪੰਜਾਬ ਦੀ ਇਸ ਗਾਇਕਾ ਦਾ ਹਰ ਗਾਣਾ ਹਿੱਟ ਹੁੰਦਾ ਹੈ । ਮਿਸ ਪੂਜਾ ਨੇ ਜਿਸ ਵੀ ਗਾਇਕ ਨਾਲ ਡਿਊਟ ਸੌਂਗ ਕੀਤਾ ਉਸ ਦਾ ਗਾਣਾ ਹਿੱਟ ਹੋ ਗਿਆ। ਇਸ ਲਈ ਉਸ ਦੇ ਡਿਊਂਟ ਗਾਣਿਆਂ ਦੀ ਲੰਮੀ ਲਿਸਟ ਹੈ ਇੱਥੇ ਹੀ ਬਸ ਨਹੀਂ ਉਸ ਦੇ ਸੋਲੋ ਗਾਣੇ ਵੀ ਕਾਫੀ ਹਿੱਟ ਰਹੇ ਹਨ । ਮਿਸ ਪੂਜਾ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 4  ਦਸੰਬਰ 1980 ਨੂੰ ਪੰਜਾਬ ਦੇ ਰਾਜਪੂਰਾ ਸ਼ਹਿਰ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ ਜਿਹੜਾ ਕਿ ਉਹਨਾਂ ਦੇ ਮਾਤਾ ਪਿਤਾ ਨੇ ਹੀ ਰੱਖਿਆ ਸੀ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

Miss Pooja
Miss Pooja

ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ । ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ । ਇਹੀ ਵਜ੍ਹਾ ਹੈ ਕਿ ਉਹਨਾਂ ਦੀ ਸਟੇਜ਼ ਪ੍ਰਫੋਰਮੈਂਸ ਸਭ ਤੋਂ ਵਧੀਆ ਹੈ । ਮਿਸ ਪੂਜਾ ਨੇ ਮਿਊਜ਼ਿਕ ਵਿੱਚ ਹੀ ਬੈਚਲਰ ਡਿਗਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ ਵਿੱਚ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ ਵਿੱਚ ਕੀਤੀ ਹੈ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

Miss Pooja
Miss Pooja

ਸੰਗੀਤ ਜਗਤ ਵਿੱਚ ਪੂਜਾ ਨੂੰ ਲਿਆਉਣ ਵਾਲੇ ਉਹਨਾਂ ਦੇ ਪਿਤਾ ਹਨ ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ ‘ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ ।ਮਿਸ ਪੂਜਾ ਨੇ ਰਾਜਪੁਰਾ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਕੀਤੀ। ਪਰ ਉਹਨਾਂ ਦਾ ਸੁਫਨਾ ਹਮੇਸ਼ਾ ਸਿੰਗਰ ਬਣਨ ਦਾ ਸੀ । ਮਿਸ ਪੂਜਾ ਨੇ ਸਭ ਤੋਂ ਪਹਿਲਾ ਗਾਣਾ ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਲਾਲ ਕਮਲ ਨਾਲ ਕੀਤਾ ਸੀ ,ਗਾਣੇ ਦੇ ਬੋਲ ਸਨ ‘ਭੰਨ ਚੂੜੀਆਂ ਪਿਆਰ ਤੇਰਾ ਵੇਖਦੀ’ ਸੀ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ , ਵੱਡੇ ਗਾਇਕ ਦੇਣਗੇ ਲਾਈਵ ਪ੍ਰਫੋਰਮੈਂਸ

Miss Pooja
Miss Pooja

ਪੂਜਾ ਦੀ ਪਹਿਲੀ ਟੇਪ ਜੈਲੀ ਮਨਜੀਤ ਪੁਰੀਏ ਨਾਲ ਆਈ ਸੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ । ਹੁਣ ਤੱਕ ਮਿਸ ਪੂਜਾ ਦੇ ਚਾਰ ਹਜ਼ਾਰ ਤੋਂ ਵੱਧ ਗਾਣੇ ਰਿਕਾਰਡ ਹੋ ਚੁੱਕੇ ਹਨ । 300 ਤੋਂ ਵੱਧ ਐਲਬਮ ਵਿੱਚ ਉਹ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਹ 100 ਤੋਂ ਵੀ ਵੱਧ ਮੇਲ ਸਿੰਗਰ ਨਾਲ ਗਾਣਾ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਹਨਾਂ ਦੀਆਂ ੫ ਫਿਲਮਾਂ ਵੀ ਆ ਚੁੱਕੀਆਂ ਹਨ । ਸੋ ਪੂਜਾ ਦੇ ਇਸ ਸੰਘਰਸ਼ ਤੋਂ ਸਾਫ ਹੋ ਜਾਂਦਾ ਹੈ ਕਿ ਜੇਕਰ ਕੋਈ ਇਨਸਾਨ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਉਸ ਦੀ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ ।

ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ 

Sukhshinder-Shinda-

ਵਿਆਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗਾਇਕ ਸੁਖਜਿੰਦਰ ਸ਼ਿੰਦਾ ਨੇ ਕੁਝ ਦਿਨ ਪਹਿਲਾਂ ਇੱਕ ਸਿੰਗਲ ਟਰੇਕ ‘ਯਾਰਾਂ ਦੀ ਜਾਗੋ’ ਰਿਲੀਜ਼ ਕੀਤਾ ਹੈ । ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਵਿਆਹਾਂ ਵਿੱਚ ਇਹ ਗਾਣਾ ਖੂਬ ਵਜਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਆਫਰ ਦਿੱਤਾ ਹੈ ।

ਹੋਰ ਵੇਖੋ : ਪੰਜਾਬ ਦਾ ਉਹ ਲੋਕ ਗਾਇਕ ਜਿਸ ਨੇ ਸਰੋਤਿਆਂ ਦੇ ਦਿਲਾਂ ‘ਤੇ ਦੋ ਸਦੀਆਂ ਤੱਕ ਕੀਤਾ ਰਾਜ ,ਵੇਖੋ ਵੀਡਿਓ

ਸ਼ਿੰਦਾ ਨੇ ਆਪਣੇ ਇੰਸਟਾਗਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਕਿਹਾ ਹੈ ਕਿ ਤੁਸੀਂ ਵੀ ਕਿਸੇ ਵਿਆਹ ਦੀ ਜਾਗੋ ਦੀ ਵੀਡਿਓ ਭੇਜ ਸਕਦੇ ਹੋ ਜਿਸ ਨੂੰ ਉਹ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਨਗੇ । ਸ਼ਿੰਦਾ ਨੇ ਇਸ ਲਈ ਇੱਕ ਨੰਬਰ ਵੀ ਸ਼ੇਅਰ ਕੀਤਾ ਹੈ ਜਿਹੜਾ ਕਿ ਇਸ ਤਰਾਂ ਹੈ +447575144696.  ਇਸ ਦੇ ਨਾਲ ਹੀ ਸ਼ਿੰਦਾ ਨੇ ਕਿਹਾ ਹੈ ਉਹਨਾਂ ਦਾ ਗਾਣਾ ਆ ਗਿਆ ਹੈ ਜਿਸ ਦੀ ਵੀਡਿਓ ਵੀ ਆ ਗਈ ਹੈ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

https://www.instagram.com/p/Bqu5WJJB34D/

ਸ਼ਿੰਦੇ ਦੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਸ਼ਿੰਦਾ ਨੇ ਹੀ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਨਿੰਦਰ ਮੋਰਾਵਾਲੀਆ ਨੇ ਲਿਖੇ ਹਨ । ਇਸ ਗਾਣੇ ਦਾ ਵੀਡਿਓ ਬੰਟੀ ਨੇ ਬਣਾਈ ਹੈ ।

ਹੋਰ ਵੇਖੋ : ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਨਚਾਇਆ ਸੱਸ ਨੀਲਿਮਾ ਨੂੰ, ਦੇਖੋ ਵੀਡਿਓ

ਗਾਇਕ ਪਰਮੀਸ਼ ਵਰਮਾ ਦੇ ਗਾਣੇ ਦਾ ਟੀਜ਼ਰ ਰਿਲੀਜ਼, ਦੇਖੋ ਵੀਡਿਓ 

ਐਕਟਰ, ਨਿਰਦੇਸ਼ਕ ਅਤੇ ਗਾਇਕ ਪਰਮੀਸ਼ ਵਰਮਾ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਪਰਮੀਸ਼ ਵਰਮਾ ਦੇ ਗਾਣੇ ਦਾ ਟੀਸਰ ਦੇਸੀ ਕਰਿਉ ਨੇ ਜਾਰੀ ਕੀਤਾ ਹੈ । ਇਸ ਗਾਣੇ ਦੇ ਬੋਲ ਹਨ ‘ਸਭ ਫੜੇ ਜਾਣਗੇ’ ਇਹ ਗਾਣਾ 4 ਦਸੰਬਰ ਨੂੰ ਰਿਲੀਜ਼ ਹੋਵੇਗਾ । ਇਸ ਗਾਣੇ ਦੇ ਟੀਜ਼ਰ ਤੋਂ ਲਗਦਾ ਹੈ ਕਿ ਇਹ ਗਾਣਾ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਕੋਈ ਕਹਾਣੀ ਵੀ ਬਿਆਨ ਕਰੇਗਾ ।

ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ ‘ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ

https://www.instagram.com/p/BqttOJsFtzp/

ਪਰਮੀਸ਼ ਵਰਮਾ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾ ਰਿਹਾ ਹੈ ਇਸ ਲਈ ਇਸ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਗਾਣੇ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਮਿਊਜ਼ਿਕ ਦੇਸੀ ਕਰਿਉ ਨੇ ਦਿੱਤਾ ਹੈ । ਇਸ ਗਾਣੇ ਦੇ ਟੀਜ਼ਰ ਜਾਰੀ ਕਰਨ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਪੋਸਟਰ ਸ਼ੇਅਰ ਕੀਤੇ ਸਨ ।

ਹੋਰ ਵੇਖੋ : ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ

https://www.instagram.com/p/Bqo-jj7lYOW/

ਪਰਮੀਸ਼ ਵਰਮਾ ਨੇ ਜੋ ਪੋਸਟਰ ਜਾਰੀ ਕੀਤੇ ਸਨ ਉਹਨਾਂ ਵਿੱਚ ਕਈ ਕਿਰਦਾਰ ਦਿਖਾਏ ਗਏ ਸਨ ਜਿਸ ਤੋਂ ਵਰਮਾ ਦਾ ਇਹ ਸਿੰਗਲ ਟਰੇਕ ਘੱਟ ਇੱਕ ਫਿਲਮ ਜਿਆਦਾ ਲੱਗਦਾ ਹੈ ।

ਹੋਰ ਵੇਖੋ : ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘ ਦਿਵਾਉਣ ਲਈ ਕਰੋ ਵੋਟ

https://www.instagram.com/p/BqtuENcge8X/

ਬਿਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਕ ਜਸਬੀਰ ਜੱਸੀ ਦੀ ਕੀਤੀ ਤਾਰੀਫ, ਦੇਖੋ ਵੀਡਿਓ  

Jassi

ਲੰਮੇ ਇੰਤਜ਼ਾਰ ਤੋਂ ਬਾਅਦ ਪੰਜਾਬੀ ਸਰੋਤਿਆਂ ਲਈ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ । ‘ਤੇਰੇ ਠੁਮਕੇ’ ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਦੇ ਬੋਲ ਭੱਟੀ ਬਰੀਵਾਲਾ ਨੇ ਲਿੱਖੇ ਹਨ । ਇਸ ਗੀਤ ਦਾ ਮਿਉਜ਼ਿਕ ਨਵੀ ਸਿੰਘ ਨੇ ਬਣਾਇਆ ਹੈ । ਇਸ ਗਾਣੇ ਦਾ ਫਿਲਮਾਂਕਣ ਆਰ ਸੁਆਮੀ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਹੈ । ਗਾਣੇ ਦੀ ਕੋਰੀਓਗ੍ਰਾਫੀ ਆਸੀਸ ਮਾਥੂਰ ਨੇ ਕੀਤੀ ਹੈ । ਗਾਣੇ ਦੇ ਫਿਲਮਾਂਕਣ ਦੀ ਲੋਕੇਸਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੂਟਿੰਗ ਫੀਰਦਾਬਾਦ ਦੇ ਕਿਸੇ ਫਾਰਮ ਹਾਊਸ ਵਿੱਚ ਕੀਤੀ ਗਈ ਹੈ ।

ਹੋਰ ਵੇਖੋ :ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

https://www.instagram.com/p/BqhyAiVH45I/

ਇਹ ਗਾਣਾ ਲੋਕਾਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ ਕਿਉਂਕਿ ਗਾਣੇ ਦੇ ਜਾਰੀ ਹੋਣ ਤੋਂ ਬਾਅਦ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਪਾਲੀਵੁੱਡ ਦੇ ਕਈ ਅਦਾਕਾਰਾਂ ਨੂੰ ਵੀ ਜੱਸੀ ਦਾ ਇਹ ਗਾਣਾ ਬਹੁਤ ਪਸੰਦ ਆਇਆ ਹੈ । ਬਿਨੂੰ ਢਿੱਲੋਂ ਨੇ ਗਾਣੀ ਦੀ ਵੀਡਿਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਾਣਾ ਬਹੁਤ ਪਸੰਦ ਆਇਆ ਹੈ ਤੁਸੀਂ ਵੀ ਇੰਜੁਆਏ ਕਰੋ। ਗੁਰਪ੍ਰੀਤ ਘੁੱਗੀ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਜੱਸੀ ਦੇ ਗਾਣੇ ਦੀ ਵੀਡਿਓ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਮਲਾਇਕਾ ਨਾਲ ਇੱਕ ਵਾਰ ਫਿਰ ਫੜੇ ਗਏ ਅਰਜੁਨ ਕਪੂਰ, ਦੇਖੋ ਵੀਡਿਓ

https://www.instagram.com/p/BqjwKf3AwbY/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਸਬੀਰ ਜੱਸੀ ਕਈ ਹਿੱਟ ਗਾਣੇ ਦੇ ਚੁੱਕੇ ਹਨ ਜਿਹੜੇ ਕਿ ਅੱਜ ਵੀ ਡੀਜੇ ‘ਤੇ ਖੂਬ ਵਜਾਏ ਜਾਂਦੇ ਹਨ ‘ਦਿਲ ਲੈ ਗਈ ਕੁੜੀ ਗੁਜ਼ਰਾਤ ਦੀ’ ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ । ਇਸ ਤੋਂ ਇਲਾਵਾਂ ਉਹਨਾਂ ਦੇ ਹੋਰ ਵੀ ਕਈ ਗਾਣੇ ਹਨ ਜਿਹੜੇ ਕਿ ਅੱਜ ਵੀ ਸੁਪਰ ਹਿੱਟ ਹਨ ।

ਹੋਰ ਵੇਖੋ :ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ ‘ਚ ਪਾਰਟੀ, ਦੇਖੋ ਤਸਵੀਰਾਂ

ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਜ਼ਿੰਦ ਮਾਹੀ’ ਛੇਤੀ ਹੀ ਹੋਵੇਗਾ ਰਿਲੀਜ਼, ਦੇਖੋ ਵੀਡਿਓ 

Diljit Dosanjh

ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਦੋ ਦਿਨ ਪਹਿਲਾਂ ਆਪਣਾ ਧਾਰਮਿਕ ਸ਼ਬਦ ‘ਆਰ ਨਾਨਕ ਪਾਰ ਨਾਨਕ’ ਰਿਲੀਜ਼ ਕੀਤਾ ਹੈ, ਪਰ ਹੁਣ ਉਹ ਆਪਣੇ ਰੋਮਾਂਟਿਕ ਗੀਤ ‘ਜ਼ਿੰਦ ਮਾਹੀ’ ਲੈ ਕੇ ਆ ਰਹੇ ਹਨ । ਇਹ ਗਾਣਾ 26 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਸਭ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ।ਇਸ ਜਾਣਕਾਰੀ ਦੇ ਨਾਲ ਦਿਲਜੀਤ ਨੇ ਇੱਕ ਵੀਡਿਓ ਵੀ ਸ਼ੇਅਰ ਕੀਤੀ ਹੈ । ਇਹ ਵੀਡਿਓ ‘ਜ਼ਿੰਦ ਮਾਹੀ’ ਗਾਣੇ ਦੀ ਮੇਕਿੰਗ ਵੀਡਿਓ ਹੈ ।

ਹੋਰ ਵੇਖੋ : ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 2.O ਦਾ ਇੰਤਜ਼ਾਰ ਹੋਇਆ ਖਤਮ , ਜਾਣੋ ਫਿਲਮ ਦੀ ਖਾਸੀਅਤ

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਗੁਰਨਾਜ਼ਰ ਚੱਠਾ ਨੇ ਲਿਖਿਆ ਹੈ ਜਦੋਂ ਕਿ ਗਾਣੇ ਦੀ ਕੰਪੋਜਿੰਗ ਮਨੀ ਸੰਧੂ ਨੇ ਕੀਤੀ ਹੈ । ਗਾਣਾ ਦਿਲਜੀਤ ਦੋਸਾਂਝ ਨੇ ਗਾਇਆ ਹੈ ਤੇ ਗਾਣੇ ਦਾ ਫਿਲਮਾਂਕਣ ਬੇਨਿਤਾ ਸੰਧੂ ਕਰ ਰਹੇ ਹਨ । ਇਸ ਗਾਣੇ ਦਾ ਪੋਸਟਰ ਵੀ ਛੇਤੀ ਆਉਣ ਵਾਲਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਧਾਰਮਿਕ ਗਾਣਾ ‘ਆਰ ਨਾਨਕ ਪਾਰ ਨਾਨਕ’ ਆਇਆ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਇਸ ਗਾਣੇ ਦੇ ਲੱਖਾਂ ਵੀਵਰਜ਼ ਹੋ ਗਏ ਹਨ ।

ਹੋਰ ਵੇਖੋ : ‘ਗੈਂਗਲੈਂਡ ਇਨ ਮਦਰ ਲੈਂਡ’ ਪੰਜਾਬੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਮਾਡਲ

https://www.instagram.com/p/Bqbpp4iFfC7/?utm_source=ig_embed

ਇਸ ਤੋਂ ਪਹਿਲਾ ਦਿਲਜੀਤ ਦਾ ਗਾਣਾ ‘ਪੁੱਤ ਜੱਟ ਦਾ’ ਦਾ ਆਇਆ ਸੀ ਜਿਸ ਨੂੰ ਲੋਕਾਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ । ਕੁਝ ਹੀ ਦਿਨਾਂ ਵਿੱਚ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਹੈ ਨਛੱਤਰ ਗਿੱਲ 

Nachattar Gill

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਦਿਨ ਕੋਈ ਨਾ ਕੋਈ ਨਵਾਂ ਗਾਇਕ ਆ ਰਿਹਾ ਹੈ । ਪਰ ਇਸ ਇੰਡਸਟਰੀ ਵਿੱਚ ਕੁਝ ਗਾਇਕ ਅਜਿਹੇ ਵੀ ਹਨ ਜਿਹੜੇ ਖਾਸ ਪਹਿਚਾਣ ਰੱਖਦੇ ਹਨ ਅਜਿਹਾ ਹੀ ਇਕ ਗਾਇਕ ਹੈ ਨਛੱਤਰ ਗਿੱਲ, ਜਿਨ੍ਹਾਂ ਨੇ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਹਰ ਇੱਕ ਦੇ ਦਿਲ ‘ਤੇ ਰਾਜ ਕੀਤਾ ਹੈ । ਨਛੱਤਰ ਗਿੱਲ ਆਪਣਾ 49 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ। ਨਛੱਤਰ ਗਿੱਲ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਉਹ ਆਪਣੇ ਪਿਤਾ ਨਾਲ ਸਲਾਨਾ ਸਮਾਗਮਾਂ ‘ਚ ਗਾਉਣ ਜਾਂਦੇ ਸਨ।

ਹੋਰ ਵੇਖੋ :ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਰੌਸ਼ਨ ਪ੍ਰਿੰਸ, ਦੇਖੋ ਵੀਡਿਓ

ਨਛੱਤਰ ਗਿੱਲ ਦੇ ਪਹਿਲਾ ਸੋਲੋ ਗੀਤ ‘ਦਿਲ ਦਿੱਤਾ ਨਈਂ ਸੀ’ ਨੇ ਹੀ ਉਹਨਾਂ ਨੂੰ ਨਾਮੀ ਗਾਇਕਾਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ ਸੀ।ਇਸ ਤੋਂ ਬਾਅਦ  ਧਾਰਮਿਕ ਐਲਬਮ ‘ਸਾਹਿਬ ਜਿੰਨੇ ਦੀਆਂ ਮੰਨੇ’ ਰਿਲੀਜ਼ ਹੋਈ।ਇਸ ਤੋਂ ਬਾਅਦ ‘ਅਰਦਾਸ ਕਰਾਂ’ ਐਲਬਮ ਨੇ ਉਹਨਾਂ ਦੀ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾ ਦਿੱਤੀ ਸੀ ।

ਹੋਰ ਵੇਖੋ :ਨਵੇਂ ਵਿਵਾਦ ‘ਚ ਫਸੇ ਸਲਮਾਨ ਖਾਨ, ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ

Nachattar Gill
Nachattar Gill

ਇਸ ਤੋਂ ਇਲਾਵਾ ਨਛੱਤਰ ਗਿੱਲ ਨੇ ‘ਬਰੈਂਡਿਡ ਹੀਰਾ’, ‘ਅੱਖੀਆਂ ‘ਚ ਪਾਣੀ’, ‘ਛੱਡ ਕੇ ਨਾ ਜਾ’, ‘ਨਾਮ’, ‘ਸਾਡੀ ਗੱਲ’, ‘ਠੱਗੀਆਂ’, ‘ਇਸ਼ਕ ਜਗਾਵੇ’, ‘ਦੱਸ ਤੇਰੇ ਪਿੱਛੇ ਕਿਉਂ ਮਰੀਏ’ ਵਰਗੀਆਂ ਐਲਬਮ ਨੂੰ ਰਿਲੀਜ਼ ਕੀਤਾ।ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

ਹੋਰ ਵੇਖੋ :ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ ‘ਚ ਦਿਖਾਈ ਦੇਣਗੇ

Nachattar Gill
Nachattar Gill

ਫਿਲਮੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਨਛੱਤਰ ਗਿੱਲ ਨੇ ਗਿੱਪੀ ਗਰੇਵਾਲ ਦੀ ਫਿਲਮ ‘ਮੰਜੇ ਬਿਸਤਰੇ’ ਦੇ ਟਾਈਟਲ ਟਰੈਕ ਨੂੰ ਆਪਣੀ ਸੁਰੀਲੀ ਆਵਾਜ਼ ‘ਚ ਗਾਇਆ। ਰੌਸ਼ਨ ਪ੍ਰਿੰਸ ਦੀ ਫਿਲਮ ‘ਰਾਂਝਾ ਰਫਿਊਜੀ’ ਦੇ ਗੀਤ ‘ਜੋੜੀ’ ਨੂੰ ਨਛੱਤਰ ਗਿੱਲ ਨੇ ਆਪਣੀ ਮਿੱਠੜੀ ਆਵਾਜ਼ ‘ਚ ਗਾਇਆ ਸੀ।

ਫ਼ਿਲਮ “ਅਫਸਰ” ਨੂੰ ਲੈ ਕੇ ਫੈਨਸ ਹਨ ਉਤਸ਼ਾਹਿਤ,ਤਰਸੇਮ ਜੱਸੜ ਨੇ ਵੀਡੀਓ ਕੀਤਾ ਸਾਂਝਾ

ਹਾਲ ਹੀ ਵਿੱਚ ਰਿਲੀਜ਼ ਹੋਈ ਤਰਸੇਮ ਜੱਸੜ ਦੀ ਫ਼ਿਲਮ punjabi movie” ਅਫਸਰ ” ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਫ਼ਿਲਮ ਬਾਕਸ ਤੇ ਹਿੱਟ ਜਾ ਰਹੀ ਹੈ | ਜਿਵੇਂ ਅੱਜ ਤੱਕ ਤਰਸੇਮ ਜੱਸੜ ਦੀਆਂ ਸਾਰੀਆਂ ਫ਼ਿਲਮਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਜਿਆਦਾ ਪਿਆਰ ਮਿਲਿਆ ਹੈ ਓਸੇ ਤਰਾਂ ਇਸ ਫ਼ਿਲਮ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਤਰਸੇਮ ਜੱਸੜ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰਾਂ ਫ਼ਿਲਮ ” ਅਫਸਰ ” ਨੂੰ ਵੇਖਣ ਗਏ ਲੋਕ ਸਿਨੇਮਾਂ ਦੀ ਸਕਰੀਨ ਅੱਗੇ ਨੱਚ ਰਹੇ ਹਨ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਲੋਕਾਂ ਦੀਆਂ ਉਮੀਦਾਂ ਤੇ ਇਕ ਦਮ ਖਰੀ ਉੱਤਰੀ ਹੈ |

ਹੋਰ ਪੜੋ : ਤਰਸੇਮ ਜੱਸੜ ਦੀ ਫ਼ਿਲਮ ਅਫਸਰ ਦਾ ਇੱਕ ਹੋਰ ਗੀਤ ” ਇਸ਼ਕ ਜਿਹਾ ਹੋ ਗਿਆ ” ਹੋਇਆ ਰਿਲੀਜ

https://www.instagram.com/p/BolPVukBV45/?taken-by=tarsemjassar

ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਤਰਸੇਮ ਜੱਸੜ ਨੇ ਸਭ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ -: ਤੁਹਾਡੇ ਇਸ ਪਿਆਰ ਦੇ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ | ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ” ਜੱਸ ਗਰੇਵਾਲ ” ਵੱਲੋਂ ਲਿਖੀ ਗਈ ਹੈ ਅਤੇ ਇਸ ਫ਼ਿਲਮ ਨੂੰ ” ਗੁਲਸ਼ਨ ਸਿੰਘ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲਾਂ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ |

https://www.instagram.com/p/Boj1F6wBkq1/?taken-by=tarsemjassar

ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ | ਇਸ ਵਾਰ ” ਤਰਸੇਮ ਜੱਸੜ ” ਇਸ ਫ਼ਿਲਮ ਵਿੱਚ ਇੱਕ ਅਫਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ |

ਕੰਠ ਕਲੇਰ ਦੀ ਬੁਲੰਦ ਅਵਾਜ ਵਿੱਚ ਗਾਇਆ ਗੀਤ “ਪੰਜਾਬੀ ਵੈਡਿੰਗ” ਹੋਇਆ ਰਿਲੀਜ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ “ਕੰਠ ਕਲੇਰ” kanth kaler ਹਾਜਿਰ ਹਨ ਆਪਣੇ ਨਵੇਂ ਪੰਜਾਬੀ ਗੀਤ “ਪੰਜਾਬੀ ਵੈਡਿੰਗ” punjabi song ਨੂੰ ਲੈਕੇ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਜਿੱਥੇ ਕਿ ਗਾਇਕ ” ਕੰਠ ਕਲੇਰ ” ਨੇਂ ਆਪਣੀ ਅਵਾਜ ਵਿੱਚ ਗਾਇਆ ਹੈ ਓਥੇ ਹੀਂ ਇਸ ਗੀਤ ਦੇ ਬੋਲ ” ਬੰਟੀ ਭੁੱਲਰ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਕਮਲ ਕਲੇਰ ਅਤੇ ਜੱਸੀ ਬ੍ਰੋਸ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਮੁੰਡਾ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਉਸਨੇ ਪੰਜਾਬੀ ਵੈਡਿੰਗ ਡਾਟ ਕੋਮ ਤੋਂ ਤੇਰੇ ਲਈ ਨੂੰਹ ਲੱਭੀ ਹੈ ਜੋ ਕਿ ਬਹੁਤ ਹੀਂ ਸੁੰਦਰ ਹੈ ਅਤੇ ਉਸਦਾ ਜਨਮ ਦਿੱਲੀ ਵਿੱਚ ਹੋਇਆ ਹੈ |

ਇਸ ਤੋਂ ਪਹਿਲਾ ਵੀ ਕੰਠ ਕਲੇਰ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ਜਿਵੇਂ ਕਿ ” ਹਾਰੇ ਸੱਜਣਾ, ਜੀਣਾ ਤੇਰੇ ਨਾਲ, ਜਾਨ ਆਦਿ | ਵੈਸੇ ਤਾਂ ਕੰਠ ਕਲੇਰ  kanth kaler ਨੇਂ ਪੰਜਾਬੀ ਇੰਡਸਟਰੀ ਵਿੱਚ ਹਰ ਤਰਾਂ ਦੇ ਗੀਤ ਗਏ ਹਨ ਜਿਵੇਂ ਕਿ ਪਾਰਟੀ ਗੀਤ ,ਧਾਰਮਿਕ ਗੀਤ ਆਦਿ ਪਰ ਇਹਨਾਂ ਦੇ ਸੈਡ ਗੀਤਾਂ ਦੀ ਗਿਣਤੀ ਜਿਆਦਾ ਹੈ|

kanth kaler

ਕੰਠ ਕਲੇਰ ਦਾ ਕੁਝ ਮਹੀਨੇ ਪਹਿਲਾ ਇੱਕ ਪੰਜਾਬੀ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਸਿਲਸਿਲਾ ” punjabi song ਇਸ ਗੀਤ ਨੂੰ ਫੈਨਸ ਦੁਆਰਾ ਬਹੁਤ ਹੀਂ ਪਸੰਦ ਕੀਤਾ ਗਿਆ ਅਤੇ ਹੁਣ ਤੱਕ ਯੂਟਿਊਬ ਤੇ ਇਸ ਗੀਤ ਨੂੰ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ਬਹੁਤ ਹੀਂ ਸੈਡ ਹਨ |