ਜਯਾ ਪ੍ਰਦਾ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ, ਇਸ ਫ਼ਿਲਮ ’ਚ ਆਵੇਗੀ ਨਜ਼ਰ

jaya prada

ਪੰਜਾਬੀ ਫ਼ਿਲਮ ਇੰਡਸਟਰੀ ਦਾ ਦਾਇਰਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ । ਕਈ ਬਾਲੀਵੁੱਡ ਅਦਾਕਾਰ ਵੀ ਇਸ ਦੇ ਨਾਲ ਜੁੜ ਗਏ ਹਨ । ਇਸ ਸਭ ਦੇ ਚਲਦੇ ਹੁਣ ਪੌਲੀਵੁੱਡ ‘ਚ ਜਯਾ ਪ੍ਰਦਾ ਦੀ ਐਂਟਰੀ ਹੋ ਗਈ ਹੈ । ਜਯਾ ਪ੍ਰਦਾ ਦੀ ਪਹਿਲੀ ਪੰਜਾਬੀ ਫਿਲਮ 2021 ਵਿੱਚ ਹੋਏਗੀ । ਇਹ ਫ਼ਿਲਮ ਬੌਲੀਵੁੱਡ ਡਾਇਰੈਕਟਰ KC ਬੋਕਾਡੀਆ ਬਣਾ ਰਹੇ ਹਨ । ਇਸ ਸਭ ਦੀ ਜਾਣਕਾਰੀ ਜਯਾ ਪ੍ਰਦਾ ਨੇ ਇੱਕ ਵੈੱਬ ਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਦਿੱਤੀ ਹੈ ।

jaya prada

ਹੋਰ ਪੜ੍ਹੋ : –

jaya prada

ਫਿਲਮ ‘ਚ ਜਯਾ ਪ੍ਰਦਾ ਨਾਲ ਰਾਜ ਬੱਬਰ ਨਜ਼ਰ ਆਉਣਗੇ । ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਨਾਲਾਗੜ੍ਹ ਫੋਰਟ ‘ਚ ਹੋ ਰਹੀ ਹੈ । ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਨਾਂਅ ਦੀ ਇਸ ਫ਼ਿਲਮ ਵਿੱਚ ਕਰਮਜੀਤ ਅਨਮੋਲ, ਹੌਬੀ ਧਾਲੀਵਾਲ ਸਮੇਤ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ ।

raj-babbar

ਇਸ ਫ਼ਿਲਮ ਦੀ ਕਹਾਣੀ ਕਮੇਡੀ ਹੋਣ ਦੇ ਨਾਲ ਨਾਲ ਹਾਰਰ ਵੀ ਹੈ । ਇਸ ਫ਼ਿਲਮ ਨਾਲ ਜਿੱਥੇ ਜਯਾ ਪ੍ਰਦਾ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ ਹੋ ਰਹੀ ਹੈ ਉੱਥੇ ਰਾਜ ਬੱਬਰ ਦੀ ਫ਼ਿਲਮਾਂ ਵਿੱਚ ਵਾਪਸੀ ਹੋ ਰਹੀ ਹੈ ।

ਸਰਗੁਨ ਮਹਿਤਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਹੋਏ ਪੰਜ ਸਾਲ, ਅੱਜ ਦੇ ਦਿਨ ਰਿਲੀਜ਼ ਹੋਈ ਸੀ ਪਹਿਲੀ ਫ਼ਿਲਮ, ਸਰਗੁਣ ਨੇ ਪਾਈ ਭਾਵੁਕ ਪੋਸਟ

Sargun-Mehta

ਸਰਗੁਨ ਮਹਿਤਾ ਨੂੰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਹੋਏ 5 ਸਾਲ ਹੋ ਗਏ ਹਨ, 31 ਜੁਲਾਈ ਨੂੰ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਅੰਗਰੇਜ਼’ ਰਿਲੀਜ਼ ਹੋਈ ਸੀ । ਇਸ ਖ਼ਾਸ ਦਿਨ ‘ਤੇ ਉਹਨਾਂ ਨੇ ਬਹੁਤ ਭਾਵੁਕ ਪੋਸਟ ਵੀ ਪਾਈ ਹੈ । ਉਹਨਾਂ ਨੇ ਫ਼ਿਲਮ ਦਾ ਪੋਸਟਰ ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਨੂੰ ਲੰਮਾਂ ਚੌੜਾ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਲਿਖਿਆ ਹੈ ’31 ਜੁਲਾਈ 2015 ਨੂੰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਕੁਝ ਹੋਰ ਲੋਕਾਂ ਨਾਲ ਆਪਣੀ ਪਹਿਲੀ ਫ਼ਿਲਮ ਦੇਖਣ ਗਈ ਹੋਈ ਸੀ ।

ਇਨਟਰਵਲ ਵਿੱਚ ਮੇਰੇ ਭਰਾ ਨੇ ਮੈਨੂੰ ਕਿਹਾ, ਕਹਿੰਦਾ ਬਾਕੀ ਸਭ ਕੁਝ ਤਾਂ ਵਧੀਆ ਹੈ, ਪਰ ਤੂੰ ਕਿੱਥੇ ਆ, ਮੈਂ ਕਿਹਾ ਮੇਰੀ ਐਂਟਰੀ ਇਨਟਰਵਲ ਤੋਂ ਬਾਅਦ ਹੈ । ਉਸ ਨੂੰ ਲੱਗਿਆ ਆਪਾਂ ਏਨੇਂ ਬੰਦੇ ਇੱਕਠੇ ਕਰਕੇ ਲੈ ਕੇ ਆਏ ਹਾਂ, ਪਤਾ ਨਹੀਂ ਢੰਗ ਦੇ 2-3 ਸੀਨ ਹੈਗੇ ਵੀ ਆ ਕਿ ਨਹੀਂ ।

https://www.instagram.com/p/CDL5Zhng8i5/

ਪਤਾ ਨਹੀਂ ਸੀ ਮੈਨੂੰ ਕਿ ਫ਼ਿਲਮ ਖਤਮ ਹੁੰਦਿਆਂ ਤੱਕ ਉਸ ਦਾ ਡਰ ਖੁਸ਼ੀ ਤੇ ਫਖਰ ਦਾ ਰੂਪ ਲੈ ਲਵੇਗਾ’ । ਇਸ ਦੇ ਨਾਲ ਹੀ ਉਹਨਾਂ ਨੇ ਫ਼ਿਲਮ ਦੀ ਪੂਰੀ ਟੀਮ ਦਾ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਤੋਂ ਬਾਅਦ ਸਰਗੁਨ ਮਹਿਤਾ ਲਗਾਤਾਰ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਰਹੀ ਹੈ । ਉਹਨਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ਦੇ ਹਿੱਟ ਹੁੰਦੀਆਂ ਹਨ ।

https://www.instagram.com/p/CDTSPCFgyeD/

https://www.instagram.com/p/CDIghVFg-qy/

ਗਿੱਪੀ ਗਰੇਵਾਲ ਨੂੰ ਫ਼ਿਲਮ ਇੰਡਸਟਰੀ ’ਚ ਪੂਰੇ ਹੋਏ 10 ਸਾਲ, ਜੇਕਰ ਤੁਸੀਂ ਵੀ ਹੋ ਗਿੱਪੀ ਦੇ ਕੱਟੜ ਫੈਨ ਤਾਂ ਦੱਸੋਂ ਉਹਨਾਂ ਦੀ ਪਹਿਲੀ ਫ਼ਿਲਮ ਦਾ ਨਾਂਅ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਗਿੱਪੀ ਗਰੇਵਾਲ ਨੂੰ 10 ਸਾਲ ਹੋ ਗਏ ਹਨ । ਉਹ ਪਿਛਲੇ 10 ਸਾਲਾਂ ਤੋਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ । 16 ਜੁਲਾਈ ਨੂੰ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਰਿਲੀਜ਼ ਹੋਈ ਸੀ । ਫ਼ਿਲਮ ਇੰਡਸਟਰੀ ਵਿੱਚ 10 ਸਾਲ ਪੂਰੇ ਹੋਣ ਤੇ ਗਿੱਪੀ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਆਪਣੇ ਫ਼ਿਲਮੀ ਸਫ਼ਰ ਨੂੰ ਬਿਆਨ ਕੀਤਾ ਹੈ ।

https://www.instagram.com/p/CCs528wgJLl/?igshid=wp98hciq59y6

ਇਸ ਵੀਡੀਓ ਵਿੱਚ ਉਹਨਾਂ ਪਿਛਲੇ 10 ਸਾਲਾਂ ਦੌਰਾਨ ਜੋ ਹਿੱਟ ਫ਼ਿਲਮਾਂ ਦਿੱਤੀਆਂ ਹਨ, ਉਹਨਾਂ ਦੇ ਕਲਿੱਪ ਦਿਖਾਏੇ ਹਨ । ਗਿੱਪੀ ਨੇ ਇੰਡਸਟਰੀ ਵਿੱਚ 10 ਸਾਲ ਪੂਰੇ ਹੋਣ ਤੇ ਆਪਣੇ ਦੋਸਤਾਂ ਨਾਲ ਕੇਕ ਵੀ ਕੱਟਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਹਨ ।

https://www.instagram.com/p/CCNThUlAzfZ/

ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ‘ਅਰਦਾਸ ਕਰਾਂ’ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀਆਂ ਵੱਖ ਵੱਖ ਕੈਟਾਗਿਰੀਆਂ ਵਿੱਚ ਸਭ ਤੋਂ ਵੱਧ ਅਵਾਰਡ ਮਿਲੇ ਹਨ ।

https://www.instagram.com/p/CCci9eNleLa/

ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਗਾਇਕ ਸਿੱਧੂ ਮੂਸੇਵਾਲਾ …!

ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆ ਦਹਿਸ਼ਤ ਵਿੱਚ ਹੈ । ਇਸ ਵਾਇਰਸ ਨਾਲ ਲੜਨ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਲੋੜੀਦੇ ਕਦਮ ਚੁੱਕੇ ਜਾ ਰਹੇ ਹਨ । ਇਸ ਵਾਇਰਸ ਕਰਕੇ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਹੁਣ ਤੱਕ ਕਈ ਪੰਜਾਬੀ ਗਾਇਕਾਂ ਦੇ ਪੰਜਾਬ ਤੇ ਦੇਸ਼ ਤੋਂ ਬਾਹਰ ਹੋਣ ਵਾਲੇ ਸ਼ੋਅ ਰੱਦ ਹੋ ਗਏ ਹਨ । ਇਸ ਸਭ ਦੇ ਚਲਦੇ ਸਿੱਧੂ ਮੂਸੇਵਾਲਾ ਦਾ ਸਿਡਨੀ ਸ਼ੋਅ ਵੀ ਰੱਦ ਹੋ ਗਿਆ ਹੈ।

https://www.instagram.com/p/B9etf-zJ1Y6/

ਜੇਕਰ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਸਿਨੇਮਾ, ਮਾਲ ਤੇ ਹੋਰ ਭੀੜ ਭਾੜ ਵਾਲੀਆਂ ਥਾਂਵਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ, ਇਹਨਾਂ ਨਿਰਦੇਸ਼ਾਂ ਤੋਂ ਬਾਅਦ ਕਈ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਗਈ ਹੈ । ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਵਿੱਚ ਬਣੀ ਫ਼ਿਲਮ ‘ਪੋਸਤੀ’ ਦੀ ਰਿਲੀਜ਼ ਡੇਟ ਵੀ ਟਾਲ ਦਿੱਤੀ ਗਈ ਹੈ।

https://www.instagram.com/p/B9YIlg4lIqa/

ਇਸ ਦੇ ਨਾਲ ਹੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵੀ ਮੁਲਤਵੀ ਕਰ ਦਿੱਤੀ ਗਈ ਹੈ। ਅਕਸ਼ੈ ਕੁਮਾਰ ਦੀ ‘ਸੂਰਿਆਵੰਸ਼ੀ’ ਦੀ ਰਿਲੀਜ਼ ਡੇਟ ਵੀ ਅੱਗੇ ਕਰ ਦਿੱਤੀ ਗਈ ਹੈ। ਉੱਧਰ ‘83’ ਦੀ ਰਿਲੀਜ਼ ‘ਤੇ ਵੀ ਖਤਰਾ ਬਣਿਆ ਹੋਇਆ ਹੈ।

https://www.instagram.com/p/B9RTs-BH5MJ/

ਕੋਰੋਨਾ ਵਾਇਰਸ ਕਰਕੇ ਸਲਮਾਨ ਖਾਨ ਦੇ ਕੈਨੇਡਾ ਤੇ ਅਮਰੀਕਾ ਦੇ ਕੌਂਸਰਟਸ ਦੀ ਡੇਟ ਵੀ ਅੱਗੇ ਕਰ ਦਿੱਤੀ ਗਈ ਹੈ । ਪੰਜਾਬ ਦੇ ਨਾਲ-ਨਾਲ ਹੋਰਨਾਂ ਕਈ ਸੂਬਿਆਂ ‘ਚ ਸਿਨੇਮਾ ਘਰਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ।

ਹੜ੍ਹ ਪੀੜਤਾਂ ਲਈ ਅੱਗੇ ਆਏ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

Tarsem Jassar And Kulbir Jhinjer helps to Punjab Floods

ਪੰਜਾਬ ‘ਚ ਆਏ ਹੜ੍ਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਅ ਕੇ ਰੱਖ ਦਿੱਤਾ ਹੈ। ਜਿਸਦੇ ਚੱਲਦੇ ਕਈ ਪਿੰਡਾਂ ਦੇ ਪਿੰਡ ਉੱਜੜ ਗਏ ਨੇ ਤੇ ਲੋਕ ਬੇਘਰ ਹੋ ਚੁੱਕੇ ਨੇ। ਹਜ਼ਾਰਾਂ ਏਕੜ ਫ਼ਸਲ ਖਰਾਬ ਹੋ ਚੁੱਕੀ ਹੈ। ਪਰ ਇਸ ਮੁਸ਼ਕਿਲ ਸਮੇਂ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੀ ਸੇਵਾਵਾਂ ਦੇ ਰਹੀਆਂ ਨੇ ਉੱਥੇ ਹੀ ਪੰਜਾਬੀ ਕਲਾਕਾਰਾਂ ਵੀ ਵਧ-ਚੜ੍ਹ ਕੇ ਹਰ ਪੱਖ ਤੋਂ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਭਾਵੇਂ ਉਹ ਵਿੱਤੀ ਸਹਾਇਤਾ ਹੋਵੇ ਜਾਂ ਫੇਰ ਮਾਲੀ। ਇਸ ਤੋਂ ਇਲਾਵਾ ਪੰਜਾਬੀ ਸਿਤਾਰੇ ਖੁਦ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ : ਆਰ ਨੇਤ ਨੇ ਪੰਜਾਬੀ ਗੀਤਾਂ ਨਾਲ ਹਰਿਆਣਾ ਵਾਲਿਆਂ ਨੂੰ ਰੰਗਿਆ ਆਪਣੇ ਰੰਗ, ਦੇਖੋ ਵੀਡੀਓ

ਹਾਲੇ ਹੀ ‘ਚ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਦੋਵੇਂ ਦੋਸਤ ਹੜ੍ਹ ਪ੍ਰਭਾਵਿਤ ਇਲਾਕੇ ‘ਚ ਪਹੁੰਚੇ ਤੇ ਖਾਲਸਾ ਏਡ ਨਾਲ ਮਿਲ ਕੇ ਲੋਕਾਂ ਨੂੰ ਰਾਸ਼ਨ ਪਾਣੀ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਸਿਤਾਰੇ ਆਪਣੀ ਪੂਰੀ ਕੌਸ਼ਿਸ਼ ਕਰ ਰਹੇ ਨੇ ਹੜ੍ਹ ਪੀੜਤਾਂ ਦੀ ਜ਼ਿੰਦਗੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ।

ਵਿੰਦੂ ਦਾਰਾ ਸਿੰਘ ਨੇ ਆਪਣੇ ਮਰਹੂਮ ਪਿਤਾ ਦਾਰਾ ਸਿੰਘ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ

Vindu Dara Singh give tribute on Dara Singh Death Anniversary

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਦਿੱਗਜ ਅਦਾਕਾਰ ਦਾਰਾ ਸਿੰਘ ਜਿਨ੍ਹਾਂ ਨੇ ਅਦਾਕਾਰੀ ਦੇ ਨਾਲ ਪਹਿਲਵਾਨੀ ‘ਚ ਵੀ ਵੱਡੇ-ਵੱਡੇ ਖਿਤਾਬ ਆਪਣੇ ਨਾਮ ਕੀਤੇ। ਉਨ੍ਹਾਂ ਨੇ ‘ਰੁਸਤਮ-ਏ-ਹਿੰਦ’, ‘ਰੁਸਤਮ-ਏ-ਪੰਜਾਬ’ ਅਤੇ ‘ਵਰਲਡ ਚੈਂਪੀਅਨ’ ਵਰਗੇ ਖਿਤਾਬ ਹਾਸਿਲ ਕੀਤੇ ਸਨ।

ਬਿਤੇ ਦਿਨੀਂ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਆਪਣੇ ਮਰਹੂਮ ਪਿਤਾ ਦਾਰਾ ਸਿੰਘ ਦੀ ਬਰਸੀ ਉੱਤੇ ਬਹੁਤ ਹੀ ਭਾਵੁਕ ਪੋਸਟ ਪਾਈ ਤੇ ਨਾਲ ਹੀ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘It’s been 7 years and I still miss him the most.

Salute to my inspiration, guide, mentor for always being there for me. Love you dad…’

ਹੋਰ ਵੇਖੋ:ਕਵਿਤਾ ਕੌਸ਼ਿਕ ਨੇ ਆਪਣੇ ਮਰਹੂਮ ਪਿਤਾ ਦੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਤਸਵੀਰ ‘ਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ। ਦਾਰਾ ਸਿੰਘ ਨੇ ਪਹਿਲਵਾਨੀ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਨਾਂਅ ਖੱਟਿਆ ਹੈ। ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਲੋਕਾਂ ਦੇ ਜ਼ਿਹਨ ‘ਚ ਵੱਸਦੇ ਹਨ।

 

 

ਫਿਲਮ ਇੰਡਸਟਰੀ ਦੇ ਚੜ੍ਹਦੇ ਲਹਿੰਦੇ ਸਿਤਾਰੇ

punjabi film indsutry

ਫਿਲਮ ਇੰਡਸਟਰੀ ਦੇ ਚੜ੍ਹਦੇ ਲਹਿੰਦੇ ਸਿਤਾਰੇ : ਭਾਵੇਂ ਬਾਲੀਵੁੱਡ ਹੋਵੇ ਜਾਂ ਪੰਜਾਬੀ ਇੰਡਸਟਰੀ , ਕਿਸੇ ਦੀ ਕਿਸਮਤ ਐਥੇ ਬਣ ਜਾਂਦੀ ਹੈ ਅਤੇ ਕਿਸੇ ਹੁਨਰਮੰਦ ਨੂੰ ਕੰਮ ਮਿਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਕਈ ਅਜਿਹੇ ਸਿਤਾਰਿਆਂ ਨੂੰ ਵੇਖਿਆ ਜਿੰਨ੍ਹਾਂ ਫ਼ਿਲਮਾਂ ‘ਚ ਨਾਮ ਖੱਟਿਆ ਪਰ ਕੁੱਝ ਕੁ ਸਮੇਂ ਬਾਅਦ ਉਹ ਆਲੋਪ ਹੋ ਜਾਂਦੇ ਹਨ , ਇਹ ਉਹਨਾਂ ਦੀ ਕਿਸਮਤ ਵੀ ਹੋ ਸਕਦੀ ਹੈ ਜਾਂ ਉਹ ਆਪ ਕਈ ਵਾਰ ਪਿੱਛੇ ਹਟ ਜਾਂਦੇ ਹਨ।

bollywood pollywood film industry stats up downs
bollywood pollywood film industry stats up downs

ਅਜਿਹੀ ਅਦਾਕਾਰਾ ਹੈ ਹਰਭਜਨ ਮਾਨ ਦੀ ਫ਼ਿਲਮ ‘ਜੀ ਆਇਆਂ ਨੂੰ’ ਫਿਲਮ ‘ਚ ਫੀਮੇਲ ਲੀਡ ਰੋਲ ਨਿਭਾਉਣ ਵਾਲੀ ਪ੍ਰੀਆ ਗਿੱਲ ਜਿਹੜੇ ਫਿਲਮ ਤੋਂ ਬਾਅਦ ਆਲੋਪ ਜਿਹੇ ਹੋ ਗਏ। ਇੱਕ ਬੈਗ ਸਟੋਰ ‘ਚ ਵੀ ਪ੍ਰੀਆ ਗਿੱਲ ਨੂੰ ਉਹਨਾਂ ਦੇ ਪਤੀ ਨਾਲ ਦੇਖਿਆ ਗਿਆ ਸੀ ਜਿੱਥੇ ਉਹਨਾਂ ਦੇ ਇੱਕ ਫੈਨ ਨੇ ਉਹਨਾਂ ਦੀ ਤਸਵੀਰ ਵੀ ਅਪਲੋਡ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰੀਆ ਗਿੱਲ ਆਪਣੇ ਪਤੀ ਨਾਲ ਡੈਨਮਾਰਕ ‘ਚ ਆਪਣਾ ਜੀਵਨ ਬਤੀਤ ਕਰ ਰਹੇ ਹਨ।ਪੰਜਾਬੀ ਸਿਨੇਮਾ ‘ਤੇ ਬੱਬੂ ਮਾਨ , ਯੋਗਰਾਜ , ਗੁਗੂ ਗਿੱਲ ਅਤੇ ਜਿੱਮੀ ਸ਼ੇਰਗਿੱਲ ਵਰਗੇ ਅਜਿਹੇ ਕਈ ਨਾਮ ਹਨ ਜਿੰਨ੍ਹਾਂ ਦਾ ਅੱਜ ਵੀ ਸਿੱਕਾ ਚਲਦਾ ਹੈ ਪਰ ਦੇਖਿਆ ਜਾਵੇ ਤਾਂ ਹੋਰ ਵੀ ਕਈ ਐਕਟਰ ਅਤੇ ਐਕਟਰੈਸ ਆਏ ਜਿੰਨ੍ਹਾਂ ਇੱਕ ਦੋ ਹੀ ਫ਼ਿਲਮਾਂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ।

bollywood pollywood film industry stats up downs
bollywood pollywood film industry stats up downs

ਇਸ ਫਿਲਮ ਇੰਡਸਟਰੀ ‘ਚ ਬਹੁਤ ਸਾਰੇ ਦੌਰ ਆਏ ਅਤੇ ਚਲੇ ਗਏ ਇਹ ਦੌਰ ਆਪਣੇ ਨਾਲ ਕਈਆਂ ਦੀ ਕਿਸਮਤ ਵੀ ਲੈ ਕੇ ਆਏ ਪਰ ਉੱਥੇ ਹੀ ਕਈਆਂ ਨੂੰ ਗੁਮਨਾਮ ਵੀ ਕਰ ਗਏ। ਕੁੱਝ ਹੀ ਅਜਿਹੇ ਸਟਾਰ ਹਨ ਜਿਹੜੇ ਲੰਬੇ ਸਮੇਂ ਤੋਂ ਇਸ ਇੰਡਸਟਰੀ ‘ਚ ਟਿਕੇ ਹੋਏ ਹਨ। ਖਾਸ ਕਰਕੇ ਪੰਜਾਬੀ ਸਿਨੇਮਾ ਨੇ ਬਹੁਤ ਅਜਿਹੇ ਦੌਰ ਦੇਖੇ ਜਿੱਥੇ ਕੋਈ ਬਣਦਾ ਗਿਆ ਅਤੇ ਕੋਈ ਇੱਕ ਦਮ ਹੀ ਗਾਇਬ ਜਿਹਾ ਹੁੰਦਾ ਰਿਹਾ।

ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ 

ਪਾਲੀਵੁੱਡ ਦੀ ਐਕਟਰੈੱਸ ਪਾਇਲ ਰਾਜਪੂਤ ਆਪਣੀ ਫਿਲਮ ‘ਮੈਰਿਜ ਪੈਲੇਸ’ ਦੀ ਸਫਲਤਾ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਏਨੀਂ ਦਿਨੀਂ ਪਾਇਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ।ਪਾਇਲ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਤੇ ਅਜਿਹੀ ਹੀ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਆਈਸਕਰੀਮ ਪਾਰਲਰ ‘ਤੇ ਆਈਸਕਰੀਮ ਖਾਣ ਆਈ ਹੈ । ਪਰ ਉਹ ਆਈਸਕਰੀਮ ਚਾਹੁੰਦੇ ਹੋਏ ਵੀ ਨਹੀਂ ਖਾ ਪਾ ਰਹੀ ਕਿਉਂਕਿ ਆਈਸਕਰੀਮ ਵੇਚਣ ਵਾਲਾ ਵੀ ਪਾਇਲ ਦੇ ਨਾਲ ਫਨ ਕਰਦਾ ਨਜ਼ਰ ਆ ਰਿਹਾ ਹੈ ।

ਹੋਰ ਵੇਖੋ : ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ

payal rajput
payal rajput

ਪਾਇਲ ਦੇ ਨਾਲ ਹੋਰ ਰਹੇ ਫਨ ਨੂੰ ਦੇਖ ਕੇ ਲੋਕਾਂ ਦੀ ਵੀ ਭੀੜ ਇੱਕਠੀ ਜਾਂਦੀ ਹੈ ਤੇ ਲੋਕ ਪਾਇਲ ਦੇ ਨਾਂ ਤੇ ਹੂਟਿੰਗ ਕਰਨ ਲੱਗ ਜਾਂਦੇ ਹਨ ।ਪਾਇਲ ਰਾਜਪੂਤ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੇ ਵੀ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਈ ਲੋਕ ਇਸ ਵੀਡਿਓ ਨੂੰ ਲਾਇਕ ਕਰ ਰਹੇ ਹਨ ਤੇ ਕਈ ਇਸ ਤੇ ਕਮੈਂਟ ਵੀ ਕਰ ਰਹੇ ਹਨ ।

ਹੋਰ ਵੇਖੋ : ਸਟੂਡਿਓ ਰਾਊਂਡ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ

https://www.instagram.com/p/Bq7EaZNl7d0/

ਪਾਇਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਪਾਇਲ ਦੀ ਫਿਲਮ ਮੈਰਿਜ਼ ਪੈਲੇਸ ਆਈ ਹੈ । ਇਸ ਫਿਲਮ ਵਿੱਚ ਪਾਇਲ ਦੇ ਨਾਲ ਸ਼ੈਰੀ ਮਾਨ ਆਏ ਹਨ ਤੇ ਇਹ ਫਿਲਮ ਚੰਗਾ ਬਿਜਨੈੱਸ ਕਰ ਰਹੀ ਹੈ ।

https://www.youtube.com/watch?v=WB22WuQDJl4

ਬਿਨੂੰ ਢਿੱਲੋਂ ਦੀ ਹੀਰੋਇਨ ਕਵਿਤਾ ਕੋਸ਼ਿਕ ਦੀਆਂ ਬੋਲਡ ਤਸਵੀਰਾਂ ਵਾਇਰਲ ਦੇਖੋ ਤਸਵੀਰਾਂ 

Kavita Kaushik

ਬਿਨੂੰ ਢਿੱਲੋਂ ਦੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ਦੀ ਅਦਾਕਾਰਾ ਕਵਿਤਾ ਕੌਸ਼ਿਕ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਆ ਰਹੀ ਹੈ । ਇਹਨਾਂ ਸੁਰਖੀਆਂ ਦਾ ਕਾਰਨ ਬਣ ਰਹੀਆਂ ਹਨ ਉਹਨਾਂ ਦੀਆ ਕੁਝ ਬੋਲਡ ਤਸਵੀਰਾਂ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ ।

ਹੋਰ ਵੇਖੋ :ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

Kavita Kaushik
Kavita Kaushik

ਤੁਸੀਂ ਇਹ ਤਸਵੀਰਾਂ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਦੇਖ ਸਕਦੇ ਹੋ ਕਿਉਂਕਿ ਇਹਨਾਂ ਤਸਵੀਰਾਂ ਨੂੰ ਕਵਿਤਾ ਕੌਸ਼ਿਕ ਨੇ ਖੁਦ ਸ਼ੇਅਰ ਕੀਤਾ ਹੈ । ਇਹਨਾਂ ਤਸਵੀਰਾਂ ਕਰਕੇ ਉਹ ਹਰ ਇੱਕ ਦੀ ਜ਼ੁਬਾਨ ‘ਤੇ ਆ ਗਏ ਹਨ ।

ਹੋਰ ਵੇਖੋ :ਗੀਤਾ ਜੈਲਦਾਰ ਦੇ ਗੀਤ ਹੁੰਦੇ ਹਨ ਚੋਰੀ, ਖੁਦ ਕੀਤਾ ਖੁਲਾਸਾ ਦੇਖੋ ਵੀਡਿਓ

Kavita Kaushik
Kavita Kaushik

ਤਸਵੀਰਾਂ ‘ਚ ਕਵਿਤਾ ਕੌਸ਼ਿਕ ਗਲੈਮਰਸ ਲੁੱਕ ‘ਚ ਦਿਖਾਈ ਦੇ ਰਹੀ ਹੈ । ਤਸਵੀਰਾਂ ਵਿੱਚ ਉਹ ਬੇਹੱਦ ਬੋਲਡ ਅੰਦਾਜ਼ ‘ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਇਹਨਾਂ ਤਸਵੀਰਾਂ ਵਿੱਚ ਕਵਿਤਾ ਕੋਸ਼ਿਕ ਦੀ ਖੂਬਸੁਰਤੀ ਦੇਖਦੇ ਹੀ ਬਣ ਰਹੀ ਹੈ । ਕਵਿਤਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਵੇਖੋ :ਹੁਣ ਤੋਂ ਹੀ ਘੋੜੇ ਦੀ ਸਵਾਰੀ ਕਰਨ ਲੱਗੇ ਕਰੀਨਾ ਤੇ ਸੈਫ ਦੇ ਬੇਟੇ ਤੈਮੂਰ ਦੇਖੋ ਤਸਵੀਰਾਂ

Kavita Kaushik
Kavita Kaushik

ਕਵਿਤਾ ਕੌਸ਼ਿਕ ਬਿਨੂੰ ਢਿੱਲੋਂ ਦੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ‘ਚ ਕੰਮ ਕਰ ਚੁੱਕੀ ਹੈ।ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਨੇ ਟੀ. ਵੀ. ਸ਼ੋਅ ‘ਐੱਫ. ਆਈ. ਆਰ’ ‘ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਕੇ ਪ੍ਰਸ਼ੰਸਾ ਖੱਟੀ ਸੀ।ਪੰਜਾਬ ਦੇ ਮਾਣ ਗੁਰਦਾਸ ਮਾਨ ਨਾਲ ਵੀ ਕਵਿਤਾ ਕੌਸ਼ਿਕ ਫਿਲਮ ‘ਨਨਕਾਣਾ’ ‘ਚ ਕੰਮ ਕਰ ਚੁੱਕੀ ਹੈ।

ਸ਼ਹਿਰ ਲੁਧਿਆਣਾ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਨੇ ਪਾਈਆਂ ਧੂੰਮਾਂ

Neeru bajwa and gagan kokri

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਹੀ ਰਹਿ ਗਏ ਹਨ ਅੰਮ੍ਰਿਤ ਮਾਨ ਦੀ ਫ਼ਿਲਮ “ਆਟੇ ਦੀ ਚਿੜੀ” aate di chidi  ਰਿਲੀਜ ਹੋਣ ‘ਚ ਅਤੇ ਲੋਕ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਫ਼ਿਲਮ ਦੀ ਟੀਮ ਵੱਲੋਂ ਫ਼ਿਲਮ ਦੀ ਪਰਮੋਸ਼ਨ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ | ਦੱਸ ਦਈਏ ਕਿ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ  ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਫ਼ਿਲਮ ਦੇ ਟਾਈਟਲ ਗੀਤ ” ਆਟੇ ਦੀ ਚਿੜੀ ” ਨਾਲ ਫ਼ਿਲਮ ਦੀ ਪਰਮੋਸ਼ਨ ਕਰ ਰਹੇ ਹਨ | ਵੀਡੀਓ ਵਿੱਚ ਵੇਖ ਸਕਦੇ ਹਾਂ ਕਿ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਨੂੰ ਵੇਖਣ ਲਈ ਉਹਨਾਂ ਦੇ ਪ੍ਰਸ਼ੰਸ਼ਕਾਂ ਦਾ ਐਨਾ ਜਿਆਦਾ ਇਕੱਠ ਸੀ ਕਿ ਤਿਲ ਸੁੱਟਿਆ ਧਰਤੀ ਤੇ ਨੀ ਡਿਗਦਾ ਸੀ |

https://www.instagram.com/p/Bo9W9oEAL1q/?taken-by=instantpollywood

ਗੱਲ ਫ਼ਿਲਮ ਦੀ ਕਰੀਏ ਤਾਂ ਦੱਸ ਦੇਈਏ ਕੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ | ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ |

ਹੋਰ ਪੜੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

aate di chidi