ਟਵਿੱਟਰ ‘ਤੇ ਕਰਨ ਔਜਲਾ ਦਾ ਬਣਿਆ ਜਾਅਲੀ ਅਕਾਊਂਟ, ਕਰਨ ਔਜਲਾ ਨੇ ਲਾਈਵ ਹੋ ਕੇ ਦੱਸਿਆ ਸੱਚ

karan aujla

ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ‘ਤੇ ਪੂਰੀ ਦੁਨੀਆਂ ਸਿਮਟ ਕੇ ਇੱਕ ਹੋ ਗਈ ਹੈ। ਆਮ ਵਿਅਕਤੀ ਤੋਂ ਲੈ ਕੇ ਸਿਤਾਰੇ ਹਰ ਕੋਈ ਲੋਕਾਂ ਨਾਲ ਜੁੜਨ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਪਰ ਬਹੁਤ ਸਾਰੇ ਸ਼ਰਾਰਤੀ ਅਨਸਰ ਇਸ ‘ਤੇ ਵੱਡੀਆਂ ਸਖਸ਼ੀਅਤਾਂ ਦੇ ਨਕਲੀ ਅਕਾਊਂਟ ਬਣਾ ਕੇ ਚਲਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦੀ ਸਾਜਿਸ਼ ਦਾ ਸ਼ਿਕਾਰ ਹੋਏ ਹਨ ਗਾਇਕ ਤੇ ਗੀਤਕਾਰ ਗੀਤਾਂ ਦੀ ਮਸ਼ੀਨ ਕਹੇ ਜਾਂਦੇ ਕਰਨ ਔਜਲਾ। ਦੱਸ ਦਈਏ ਕਰਨ ਔਜਲਾ ਮਿਊਜ਼ਿਕ ਨਾਮ ਦਾ ਟਵਿੱਟਰ ‘ਤੇ ਇੱਕ ਅਕਾਊਂਟ ਹੈ ਜੋ ਕਰਨ ਔਜਲਾ ਦਾ ਨਹੀਂ ਬਲਕਿ ਕੋਈ ਹੋਰ ਜਾਅਲੀ ਅਕਾਊਂਟ ਬਣਾ ਕੇ ਕਰਨ ਔਜਲਾ ਦੇ ਨਾਮ ਦੀ ਵਰਤੋਂ ਕਰ ਰਿਹਾ ਹੈ।


ਜਦੋਂ ਕਰਨ ਔਜਲਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨਕਲੀ ਅਕਾਊਂਟ ਦੀ ਰਿਪੋਰਟ ਕਰਨ ਲਈ ਵੀ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਟਵਿੱਟਰ ‘ਤੇ ਨਹੀਂ ਹਨ ਅਤੇ ਇਹ ਕੋਈ ਜਾਅਲੀ ਅਕਾਊਂਟ ਹੈ, ਜਿਸ ‘ਤੇ ਉਹਨਾਂ ਦੇ ਨਾਮ ਤੋਂ ਕੋਈ ਪੋਸਟਾਂ ਪਾ ਰਿਹਾ ਹੈ ਅਤੇ ਲੋਕਾਂ ਨੂੰ ਫਾਲੋ ਕਰ ਰਿਹਾ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਦਾ ਹਥਿਆਰ ਗੀਤ ‘ਸਿਕੰਦਰ 2’ ਫ਼ਿਲਮ ‘ਚ ਹੋਇਆ ਰਿਲੀਜ਼, ਫ਼ਿਲਮ ਨੂੰ ਲਗਾ ਰਿਹਾ ਹੈ ਚਾਰ ਚੰਨ

 

View this post on Instagram

 

HAIR FULL VIDEO OUT IN few hours ?? #rehaanrecords #rmg

A post shared by Karan Aujla (@karanaujla_official) on


ਕਰਨ ਔਜਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹਨਾਂ ਦਾ ਗੀਤ ਹਿਸਾਬ ਰਿਲੀਜ਼ ਹੋਇਆ ਹੈ ਜੋ ਕਿ ਯੂ ਟਿਊਬ ‘ਤੇ ਟਰੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਨੋ ਨੀਡ, ਡੌਂਟ ਵਰੀ, ਫੈਕਟਸ, ਹੇਅਰ, ਰਿੰਮ v/s ਝਾਂਜਰ ਵਰਗੇ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ।

ਹਸ਼ਰ ਫ਼ਿਲਮ ਦੀ ਅਦਾਕਾਰਾ ਗੁਰਲੀਨ ਚੋਪੜਾ ਇਹਨਾਂ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ ‘ਤੇ ਲੰਮੇ ਸਮੇਂ ਬਾਅਦ ਕਰੇਗੀ ਵਾਪਸੀ

Gurleen chopra comeback in punjabi industry with movie Parinday and Gurmukh

ਗੁਰਲੀਨ ਚੋਪੜਾ ਪੰਜਾਬੀ ਸਿਨੇਮਾ ਦਾ ਹੀ ਨਹੀਂ ਸਗੋਂ ਬਾਲੀਵੁੱਡ ਤੇਲਗੂ, ਕੰਨੜ, ਤਾਮਿਲ ਅਤੇ ਮਰਾਠੀ ਸਿਨੇਮਾ ਦਾ ਵੀ ਵੱਡਾ ਨਾਮ ਹੈ। ਪੰਜਾਬੀ ਸਿਨੇਮਾ ‘ਚ ਬੱਬੂ ਮਾਨ ਨਾਲ ਫ਼ਿਲਮ ‘ਹਸ਼ਰ’ ‘ਚ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ‘ਚ ਆਈ ਅਦਾਕਾਰਾ ਗੁਰਲੀਨ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਿਨੇਮਾ ਤੋਂ ਦੂਰ ਰਹੇ ਸਨ। ਪਰ ਹੁਣ ਗੁਰਲੀਨ ਚੋਪੜਾ ਜਲਦ ਪੰਜਾਬੀ ਫ਼ਿਲਮਾਂ ‘ਚ ਵਾਪਸੀ ਕਰਨ ਜਾ ਰਹੇ ਹਨ। ਗੁਰਲੀਨ ਮੁੜ ਤੋਂ ਪੰਜਾਬੀ ਸਿਨੇਮਾ ਲਈ ਸਰਗਰਮ ਹੋ ਚੁੱਕੇ ਹਨ। ਉਹ ਆਉਣ ਵਾਲੀਆਂ ਫ਼ਿਲਮਾਂ ‘ਪਰਿੰਦੇ ਅਤੇ ਗੁਰਮੁਖ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ।


ਸਾਊਥ ਦੇ ਸਿਨੇਮਾ ‘ਚ ਕੰਮ ਕਰਨ ਤੋਂ ਬਾਅਦ ਗੁਰਲੀਨ ਚੋਪੜਾ ਨੇ ਹੁਣ ਮੁੜ ਪੰਜਾਬੀ ਸਿਨੇਮਾ ਦਾ ਰੁਖ ਕੀਤਾ ਹੈ। ਉਹ ਲੱਗਭਗ ਅੱਧੀ ਦਰਜਨ ਤੋਂ ਵੱਧ ਪੰਜਾਬੀ ਫਿੱਲਮਾਂ ‘ਚ ਕੰਮ ਕਰ ਚੁੱਕੇ ਹਨ, ਜਿੰਨ੍ਹਾਂ ‘ਚ ਬਾਗ਼ੀ, ਕਬੱਡੀ ਇੱਕ ਮੁਹੱਬਤ, ਆ ਗਏ ਮੁੰਡੇ ਯੂ ਕੇ ਦੇ, ਸਿਰਫਿਰੇ ਅਤੇ ਹਸ਼ਰ ਵਰਗੀਆਂ ਹਿੱਟ ਪੰਜਾਬੀ ਫ਼ਿਲਮਾਂ ਸ਼ਾਮਿਲ ਹਨ। ਗੁਰਲੀਨ ਚੋਪੜਾ ਹਿੰਦੀ ਫ਼ਿਲਮਾਂ ‘ਚ ਵੀ ਚੰਗੀ ਪਹਿਚਾਣ ਬਣਾ ਚੁੱਕੇ ਹਨ। ਉਹਨਾਂ ਨੇ ਹਿੰਦੀ ਫ਼ਿਲਮ ‘ਇੰਡੀਅਨ ਬਾਬੂ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਅਤੇ ਉਸ ਤੋਂ ਬਾਅਦ ਕੁਛ ਤੋ ਗੜਬੜ ਹੈ ਵਰਗੀਆਂ ਫ਼ਿਲਮਾਂ ਕੀਤੀਆਂ ਹਨ।


ਪਰਿੰਦੇ ਅਤੇ ਗੁਰਮੁਖ ਤੋਂ ਇਲਾਵਾ ਗੁਰਲੀਨ ਚੋਪੜਾ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਸਟਾਰਰ ਫ਼ਿਲਮ ਜੱਦੀ ਸਰਦਾਰ ‘ਚ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਇਹਨਾਂ ਫ਼ਿਲਮਾਂ ਨਾਲ ਗੁਰਲੀਨ ਹੁਣ ਪੰਜਾਬੀ ਸਿਨੇਮਾ ‘ਤੇ ਆਪਣੀ ਦੂਸਰੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਦੇਖਣਾ ਹੋਵੇਗਾ ਦਰਸ਼ਕਾਂ ਉਹਨਾਂ ਨੂੰ ਕਿੰਨ੍ਹਾਂ ਕੁ ਪਸੰਦ ਕਰਦੇ ਹਨ।

ਦੇਖੋ ਉਸ ਵੇਲੇ ਦੀ ਤਸਵੀਰ ਜਦੋਂ ਹੈਪੀ ਰਾਏਕੋਟੀ ਦੀ ਲਿਖਤ ਤੇ ਦੀਪ ਜੰਡੂ ਦੇ ਸੰਗੀਤ ਨੂੰ ਨਹੀਂ ਮਿਲੀ ਸੀ ਪਹਿਚਾਣ

Deep Jandu and Happy Raikoti Struggling time pictures 7 years old

ਦੀਪ ਜੰਡੂ ਅਤੇ ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਦੇ ਵੱਡੇ ਨਾਮ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹੈਪੀ ਰਾਏਕੋਟੀ ਅਤੇ ਦੀਪ ਜੰਡੂ ਨੇ ਜ਼ਮੀਨ ਤੋਂ ਉੱਠ ਕੇ ਸੰਗੀਤਕ ਦੁਨੀਆਂ ‘ਚ ਅੱਜ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸੇ ਸੰਘਰਸ਼ ਅਤੇ ਅੱਜ ਦੇ ਹਾਲਾਤ ਦਰਸਾਉਂਦੀ ਦੋਨਾਂ ਸਟਾਰਜ਼ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਜੀ ਹਾਂ ਇਹ ਤਸਵੀਰ ਸਾਂਝੀ ਕੀਤੀ ਹੈ ਗਾਇਕ, ਗੀਤਕਾਰ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਹੋਰਾਂ ਨੇ।

ਇਹ ਤਸਵੀਰ ਅੱਜ ਤੋਂ 6 ਜਾਂ 7 ਸਾਲ ਪਹਿਲਾਂ ਦੀ ਹੈ ਜਦੋਂ ਦੀਪ ਜੰਡੂ ਅਤੇ ਹੈਪੀ ਰਾਏਕੋਟੀ ਦੀ ਲੋਕਾਂ ‘ਚ ਕੋਈ ਪਹਿਚਾਣ ਨਹੀਂ ਸੀ ਬਣੀ। ਇਸ ਦੇ ਨਾਲ ਹੀ ਦੀਪ ਜੰਡੂ ਨੇ ਅੱਜ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਹੁਤ ਜਲਦ ਦੋਨਾਂ ਦਾ ਪ੍ਰੋਜੈਕਟ ਵੀ ਇਕੱਠਿਆਂ ਆ ਸਕਦਾ ਹੈ।

 

View this post on Instagram

 

Me and @urshappyraikoti 6-7 years ago before anyone knew his writing and my music .. still here today

A post shared by Deep Jandu (@deepjandu) on

ਹੋਰ ਵੇਖੋ : ਯੁੱਧਵੀਰ ਮਾਣਕ ਦੀ ਸਿਹਤ ‘ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ

ਗਾਇਕ ਗੀਤਕਾਰ ਅਤੇ ਅਦਾਕਾਰ ਹੈਪੀ ਰਾਏਕੋਟੀ ਨੇ ਇਹਨਾਂ ਤਸਵੀਰਾਂ ਦੇ ਕਮੈਂਟ ਬਾਕਸ ‘ਚ ‘ਜ਼ਿੰਦਾਬਾਦ ਯਾਰੀਆਂ’ ਦਾ ਨਾਅਰਾ ਵੀ ਦਿੱਤਾ ਹੈ। ਪੰਜਾਬੀ ਇੰਡਸਟਰੀ ‘ਚ ਲੰਮੇ ਸਮੇਂ ਦੀਆਂ ਇਹ ਦੋਸਤੀਆਂ ਇਸੇ ਤਰ੍ਹਾਂ ਬਣੀਆਂ ਰਹਿਣ ਇਹ ਹੀ ਹਰ ਕੋਈ ਚਾਹੁੰਦਾ ਹੈ।

ਮੋਨਿਕਾ ਗਿੱਲ ਨੇ ਪਿਤਾ ਦੇ ਜਨਮ ਦਿਨ ਦੀ ਖੁਸ਼ੀ ‘ਚ ਪਾਈ ਭਾਵੁਕ ਪੋਸਟ

Monica Gill Wished her Father on his 60th Birthday

ਹਰ ਇਨਸਾਨ ਨੇ ਰੱਬ ਨੂੰ ਤਾਂ ਕਦੇ ਦੇਖਿਆ ਨਹੀਂ ਹੁੰਦਾ ਪਰ ਉਹ ਮਾਪਿਆਂ ‘ਚ ਹੀ ਆਪਣਾ ਰੱਬ ਦੇਖਦਾ ਹੈ। ਹਰ ਬੱਚੇ ਦੀ ਜ਼ਿੰਦਗੀ ‘ਚ ਮਾਤਾ-ਪਿਤਾ ਦਾ ਅਹਿਮ ਸਥਾਨ ਹੁੰਦਾ ਹੈ। ਸਾਡੇ ਪੰਜਾਬੀ ਸਿਤਾਰੇ ਵੀ ਆਪਣੇ ਮਾਤਾ-ਪਿਤਾ ਦੇ ਲਈ ਸੋਸ਼ਲ ਮੀਡੀਆ ਉੱਤੇ ਆਪਣੀ ਭਾਵਨਾਵਾਂ ਨੂੰ ਬਿਆਨ ਕਰਦੇ ਰਹਿੰਦੇ ਹਨ। ਜਿਸਦੇ ਚੱਲਦੇ ਮੋਨਿਕਾ ਗਿੱਲ ਨੇ ਵੀ ਆਪਣੇ ਪਿਤਾ ਜੀ ਦੇ ਲਈ ਖ਼ਾਸ ਪੋਸਟ ਪਾਈ ਹੈ। ਇਹ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ 60ਵੇਂ ਜਨਮ ਦਿਨ ਦੀ ਖੁਸ਼ੀ ‘ਚ ਪਾਈ ਹੈ।

ਹੋਰ ਵੇਖੋ:ਗੈਰੀ ਸੰਧੂ ਨੇ ਮੁਟਿਆਰ ਨੂੰ ਦਿੱਤਾ ਦੋ-ਟੁਕ ਜਵਾਬ, ਕਿਹਾ ਆਪਣੇ ਪਰਿਵਾਰ ਦੀ ਸਲਾਹ ਲਏ ਬਿਨਾਂ ਨਹੀਂ ਕਰਦੇ ਕੋਈ ਵੀ ਕੰਮ, ਦੇਖੋ ਵੀਡੀਓ

ਮੋਨਿਕਾ ਨੇ ਆਪਣੀ ਬਚਪਨ ਦੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘Celebrated my dad’s 60th birthday this past weekend… All I can say is that I feel so fortunate to be your daughter. You live everyday as an example for Jasneil, Sona, and I to follow. Your perseverance is unparalleled. Your positivity radiates out of you like rays of sun. And all I can say is that I feel fortunate to be your daughter. Thank you for working tirelessly to support all of us and our dreams. You’re amazing daddy. So blessed to be your princess! Happy birthday! Wishing you health, wealth, and happiness. I love you!’

Monica Gill Wished her Father on his 60th Birthday

ਮੋਨਿਕਾ ਗਿੱਲ ਨੇ ਆਪਣੇ ਪਿਤਾ ਦਾ ਦਿਲੋਂ ਧੰਨਵਾਦ ਕਰਦੇ ਹੋਇਆ ਲਿਖਿਆ ਹੈ ਕਿ ਉਨ੍ਹਾਂ ਦੇ ਸਾਰੇ ਸੁਫ਼ਨਿਆਂ ਨੂੰ ਪੂਰਾ ਕਰਨ ‘ਚ ਉਨ੍ਹਾਂ ਦੇ ਪਿਤਾ ਨੇ ਹਰ ਕਦਮ ਉੱਤੇ ਉਨ੍ਹਾਂ ਦਾ ਸਾਥ ਦਿੱਤਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਨ੍ਹਾਂ ਨੇ 2016 ਵਿੱਚ ਅੰਬਰਸਰੀਆ ਫ਼ਿਲਮ ਤੋਂ ਆਪਣੇ ਫ਼ਿਲਮੀਂ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਉਹ ਯਾਰਾ ਵੇ ਫ਼ਿਲਮ ‘ਚ ਨਸੀਬੋ ਨਾਂਅ ਦਾ ਕਿਰਦਾਰ ਚ ਨਜ਼ਰ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ।

 

 

 

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਪੰਜਾਬੀ ਸਿਤਾਰਿਆਂ ਦਾ ਪ੍ਰਣਾਮ

Guru Arjan Dev Ji

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ. ਵਿੱਚ ਚੌਥੇ ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਘਰ ਗੋਇੰਦਵਾਲ ਵਿਖੇ ਹੋਇਆ। ਅੱਜ ਜਿੱਥੇ ਦੁਨੀਆ ਭਰ ‘ਚ ਸ਼ਾਤੀ ਦੇ ਪੁੰਜ, ਧੀਰਜ ਅਤੇ ਨਿਮਰਤਾ, ਉਪਕਾਰ ਦੀ ਮੂਰਤ, ਪੰਜਵੇਂ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਦੀ ਭਲਾਈ ਤੇ ਸ਼ਾਤੀ ਦੇ ਲਈ ਸ਼ਹਾਦਤ ਦਾ ਜਾਮ ਪੀਤਾ ਸੀ।

ਜਿਸ ਦੇ ਚੱਲਦੇ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜੈਜ਼ੀ ਬੀ ਨੇ ਵੀ ਸੋਸ਼ਲ ਮੀਡੀਆ ਉੱਤੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।।’

 

View this post on Instagram

 

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥ ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ ਸ਼ਹੀਦੀ ਦਿਵਸ ਪਾਤਸ਼ਾਹੀ ੫ : ਵੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ (੧੫੬੩ -੧੬੦੬) Aaj de Din Shaheeda de Sartaj Sahib Shri Guru Arjan Dev Ji ne tatti tavi ute beth ke ate dega wich ubale kha ke Shantmahi Shaheedi Prapat kiti, ate Sikh Dharam wich hak-sach layi Shaheedi paun di reet chalayi Si.. Dhan Dhan Shri Guru Arjan Dev Sahib Ji di Shaheedi Nu Kot Kot Parnaam… Satnaam Shri Waheguru Jio..

A post shared by Money Aujla (@moneyaujla) on

ਇਸ ਤੋਂ ਇਲਾਵਾ ਮਨੀ ਔਜਲਾ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਲਿਖਿਆ ਹੈ:-

‘ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥

ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥

ਸ਼ਹੀਦੀ ਦਿਵਸ ਪਾਤਸ਼ਾਹੀ ੫ : ਵੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ (੧੫੬੩ -੧੬੦੬)

Aaj de Din Shaheeda de Sartaj Sahib Shri Guru Arjan Dev Ji ne tatti tavi ute beth ke ate dega wich ubale kha ke Shantmahi Shaheedi Prapat kiti, ate Sikh Dharam wich hak-sach layi Shaheedi paun di reet chalayi Si.. Dhan Dhan Shri Guru Arjan Dev Sahib Ji di Shaheedi Nu Kot Kot Parnaam… Satnaam Shri Waheguru Jio..’

 

ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ ‘ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ

Ravinder Grewal sets an example of friendship over professional life reached on lukan michi premier

ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ ‘ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ : ਜਦੋਂ ਵੀ ਦੋ ਵੱਡੀਆਂ ਫ਼ਿਲਮਾਂ ਦੀ ਪਰਦੇ ‘ਤੇ ਟੱਕਰ ਦੇਖਣ ਨੂੰ ਮਿਲਦੀ ਹੈ ਤਾਂ ਇਹ ਟਕਰਾਅ ਫ਼ਿਲਮਾਂ ‘ਚ ਹੀ ਨਹੀਂ ਬਲਕਿ ਕਲਾਕਾਰਾਂ ‘ਚ ਵੀ ਦੇਖਣ ਨੂੰ ਮਿਲਦਾ ਹੈ। ਇੱਕ ਹਫਤੇ ‘ਚ ਦੋ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਦਰਸ਼ਕਾਂ ਵੱਲੋਂ ਰਿਸਪਾਂਸ ਵੀ ਫ਼ਿਲਮਾਂ ਨੂੰ ਚੰਗਾ ਮਿਲ ਰਿਹਾ ਹੈ। ਪਰ ਜਦੋਂ ਇੱਕ ਸਮੇਂ ਤੇ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਤਾਂ ਅਦਾਕਾਰ ਇੱਕ ਦੂਜੇ ਤੋਂ ਥੋੜੀ ਦੂਰੀ ਬਣਾਈ ਰੱਖਦੇ ਹਨ। ਕਈ ਤਾਂ ਅਲੱਗ ਅਲੱਗ ਢੰਗ ਨਾਲ ਇੱਕ ਦੂਜੇ ਦੀਆਂ ਫ਼ਿਲਮਾਂ ‘ਤੇ ਤੰਜ ਵੀ ਕੱਸਦੇ ਹਨ।


ਪਰ ਲੁਕਣ ਮੀਚੀ ਦੇ ਪ੍ਰੀਮੀਅਰ ਸ਼ੋਅ ‘ਤੇ ਇਸ ਤੋਂ ਉਲਟ ਹੁੰਦਾ ਨਜ਼ਰ ਆਇਆ ਜਦੋਂ ਲੁਕਣ ਮੀਚੀ ਦੇ ਪ੍ਰੀਮੀਅਰ ਸ਼ੋਅ ‘ਤੇ ਉਸੇ ਦਿਨ ਫ਼ਿਲਮ ਨੂੰ ਟੱਕਰ ਦੇਣ ਵਾਲੀ ਮੂਵੀ ’15 ਲੱਖ ਕਦੋਂ ਆਊਗਾ’ ਦੇ ਨਾਇਕ ਰਵਿੰਦਰ ਗਰੇਵਾਲ ਪਹੁੰਚੇ। ਦੱਸ ਦਈਏ ਲੁਕਣ ਮੀਚੀ ਅਤੇ 15 ਲੱਖ ਕਦੋਂ ਆਊਗਾ ਫ਼ਿਲਮ ਜਿਸ ‘ਚ ਰਵਿੰਦਰ ਗਰੇਵਾਲ ਮੁੱਖ ਭੂਮਿਕਾ ਨਿਭਾ ਰਹੇ ਹਨ ਅੱਜ ਯਾਨੀ 10 ਮਈ ਨੂੰ ਇਕੱਠੀਆਂ ਰਿਲੀਜ਼ ਹੋਈਆਂ ਹਨ।

ਹੋਰ ਵੇਖੋ : ਨਵੀਂ ਪੰਜਾਬੀ ਫ਼ਿਲਮ ‘ਪਰਿੰਦੇ’ ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ


ਇਸ ਮੌਕੇ ਰਵਿੰਦਰ ਗਰੇਵਾਲ ਦਾ ਕਹਿਣਾ ਸੀ ਕਿ ਉਹ ਪ੍ਰੀਤ ਹਰਪਲ ਹੋਰਾਂ ਦੀ ਫ਼ਿਲਮ ਨੂੰ ਸਪੋਰਟ ਕਰਨ ਆਏ ਹਨ। ਪ੍ਰੀਤ ਹਰਪਾਲ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ ਤੇ ਉਹਨਾਂ ਨੇ ਵੀ ਦੋਨੋਂ ਫ਼ਿਲਮਾਂ ਦੇਖਣ ਦੀ ਦਰਸ਼ਕਾਂ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਉਹ ਇੱਕ ਉਦਾਹਰਣ ਦੇਣਾ ਚਾਹੁੰਦੇ ਹਨ ਕਿ ਭਾਵੇਂ ਹੀ ਦੋ ਕਲਾਕਾਰਾਂ ਦੀਆਂ ਫ਼ਿਲਮਾਂ ਹੀ ਸਮੇਂ ‘ਤੇ ਰਿਲੀਜ਼ ਹੋਣ ਪਰ ਇੰਡਸਟਰੀ ‘ਚ ਇਸੇ ਤਰਾਂ ਪਿਆਰ ਬਣਿਆ ਰਹਿਣਾ ਚਾਹੀਦਾ ਹੈ। ਪੀਟੀਸੀ ਪੰਜਾਬੀ ਵੱਲੋਂ ਇਹ ਹੀ ਉਮੀਦ ਕੀਤੀ ਜਾਂਦੀ ਹੈ ਕਿ ਅੱਗੇ ਵੀ ਜਿਹੜੀਆਂ ਫ਼ਿਲਮਾਂ ਇੱਕ ਦੂਜੇ ਨੂੰ ਟੱਕਰ ਦੇਣ ਜਾ ਰਹੀਆਂ ਹਨ ,ਉਹਨਾਂ ਦੇ ਕਲਾਕਾਰ ਵੀ ਇਸੇ ਤਰਾਂ ਮਿਲ ਜੁਲ ਕੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਣ।

ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ ‘ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ

Punjabi movie based on real incidents and biopics cinema

ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ ‘ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ : ਮਹਾਨ ਸਖ਼ਸ਼ੀਅਤਾਂ ਦੀ ਜੀਵਨੀ ਤੇ ਅਸਲੀ ਘਟਨਾਵਾਂ ‘ਤੇ ਬਾਲੀਵੁੱਡ ‘ਚ ਫ਼ਿਲਮਾਂ ਦਾ ਬਣਨਾ ਆਮ ਹੈ। ਪਰ ਪੰਜਾਬੀ ਇੰਡਸਟਰੀ ‘ਚ ਵੀ ਅਜਿਹੀਆਂ ਕਈ ਫ਼ਿਲਮਾਂ ਬਣੀਆਂ ਹਨ ਜਿਹੜੀਆਂ ਕਿਸੇ ਦੀ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਹੋਣ। ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਪਾਲੀਵੁੱਡ ‘ਚ ਕਾਮੇਡੀ ਤੇ ਫੈਮਿਲੀ ਡਰਾਮਾ ਫ਼ਿਲਮਾਂ ਨੇ ਪੈਰ ਪਸਾਰੇ ਹਨ ਪਰ ਵਿਚ ਅਜਿਹੀਆਂ ਫ਼ਿਲਮਾਂ ਵੀ ਆਈਆਂ ਜਿਹੜੀਆਂ ਕਿਸੇ ਵਿਅਕਤੀ ਦੀ ਅਸਲ ਜ਼ਿੰਦਗੀ ਤੋਂ ਲਈਆਂ ਗਈਆਂ ਕਹਾਣੀਆਂ ਸਨ।

Punjabi movie based on real incidents and biopics cinema
subedar Joginder Singh

ਇਹਨਾਂ ‘ਚ ਨਾਮ ਆਉਂਦਾ ਹੈ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਜਿਹੜੀ ਭਾਰਤੀ ਫੌਜ ਦੇ ਅਸਲੀ ਨਾਇਕ ਦੀ ਜੀਵਨੀ ‘ਤੇ ਬਣਾਈ ਗਈ ਸੀ। ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਨੇ ਸਾਲ 1962 ਵਿੱਚ ਬਰਮਾ ‘ਚ ਚਾਈਨਾ ਦੇ ਖਿਲਾਫ਼ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਮਹਿਜ਼ 25 ਜਵਾਨਾਂ ਨਾਲ ਮਿਲ ਕੇ ਚਾਈਨਾ ਦੇ ਕਰੀਬ 1 ਹਜ਼ਾਰ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ।

Punjabi movie based on real incidents and biopics cinema
harjeeta

18 ਮਈ 2018 ਨੂੰ ਰਿਲੀਜ਼ ਹੋਈ ਐਮੀ ਵਿਰਕ ਦੀ ਫ਼ਿਲਮ ‘ਹਰਜੀਤਾ’ ਜਿਹੜੀ ਹਾਕੀ ਖ਼ਿਡਾਰੀ ਹਰਜੀਤ ਸਿੰਘ ਦੇ ਜੀਵਨ ਤੇ ਬਣਾਈ ਗਈ ਸੀ। ਵਿਜੈ ਕੁਮਾਰ ਅਰੋੜਾ ਵੱਲੋਂ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਸੀ। ਐਮੀ ਵਿਰਕ ਨੇ ਇਸ ਫ਼ਿਲਮ ਲਈ ਕਾਫੀ ਸਖ਼ਤ ਮਿਹਨਤ ਕੀਤੀ ਸੀ।

Punjabi movie based on real incidents and biopics cinema
rupinder gandhi the robinhood

ਇਹਨਾਂ ਤੋਂ ਇਲਾਵਾ ਦੇਵ ਖਰੌੜ ਵੱਲੋਂ ਵੀ ਅਸਲੀ ਘਟਨਾਵਾਂ ‘ਤੇ ਅਧਾਰਿਤ ਫ਼ਿਲਮਾਂ ਦਿੱਤੀਆਂ ਜਾ ਚੁੱਕੀਆਂ ਹਨ ਜਿੰਨ੍ਹਾਂ ‘ਚ ਰੁਪਿੰਦਰ ਗਾਂਧੀ – ਦ ਗੈਂਗਸਟਰ, ਰੁਪਿੰਦਰ ਗਾਂਧੀ – ਦ ਰੌਬਿਨਹੁੱਡ, ਡਾਕੂਆਂ ਦਾ ਮੁੰਡਾ ਜਿਹੜੀ ਪੱਤਰਕਾਰ ਤੇ ਲੇਖਕ ਮਿੰਟੂ ਗੁਰਸਰੀਆ ਦੀ ਕਿਤਾਬ ਤੇ ਉਹਨਾਂ ਦੀ ਜ਼ਿੰਦਗੀ ‘ਤੇ ਅਧਾਰਿਤ ਫ਼ਿਲਮ ਸੀ।

ਹੋਰ ਵੇਖੋ : ਇਹਨਾਂ ਪੰਜਾਬੀ ਗਾਇਕਾਂ ਨੇ ਇਸ ਸਾਲ ਮਾਰੀ ਬਾਲੀਵੁੱਡ ‘ਚ ਐਂਟਰੀ, ਪੰਜਾਬੀ ਸੰਗੀਤ ਦਾ ਮਨਵਾਇਆ ਲੋਹਾ

Punjabi movie based on real incidents and biopics cinema
dakuan da munda

ਇਸ ਤੋਂ ਇਲਾਵਾ ਰਣਜੀਤ ਬਾਵਾ ਵੱਲੋਂ ਤੂਫ਼ਾਨ ਸਿੰਘ ਫ਼ਿਲਮ ਬਣਾਈ ਗਈ ਸੀ ਜਿਸ ਨੂੰ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਸੀ। ਇਹ ਫ਼ਿਲਮ ਜੁਗਰਾਜ ਸਿੰਘ ਤੂਫ਼ਾਨ ਦੀ ਜ਼ਿੰਦਗੀ ‘ਤੇ ਅਧਾਰਿਤ ਸੀ ਜਿਹੜੇ 1990 ‘ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸੀ।

Punjabi movie based on real incidents and biopics cinema
toofan

ਮੈਂਡੀ ਤੱਖਰ ਦੇ ਜਨਮ ਦਿਨ ‘ਤੇ ਜਾਣੋ ਉਹਨਾਂ ਦੇ ਫ਼ਿਲਮੀ ਜਗਤ ਦੇ ਸ਼ਾਨਦਾਰ ਸਫ਼ਰ ਬਾਰੇ

mandy takhar celebrating her 32th birthday film industry journey

ਮੈਂਡੀ ਤੱਖਰ ਦੇ ਜਨਮ ਦਿਨ ‘ਤੇ ਜਾਣੋ ਉਹਨਾਂ ਦੇ ਫ਼ਿਲਮੀ ਜਗਤ ਦੇ ਸ਼ਾਨਦਾਰ ਸਫ਼ਰ ਬਾਰੇ : ਮਨਦੀਪ ਕੌਰ ਤੱਖਰ ਜਿੰਨ੍ਹਾਂ ਨੂੰ ਅੱਜ ਕੱਲ ਪੰਜਾਬੀ ਇੰਡਸਟਰੀ ‘ਚ ਮੈਂਡੀ ਤੱਖਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂਡੀ ਤੱਖਰ ਅੱਜ ਆਪਣਾ 32 ਵਾਂ ਜਨਮ ਦਿਨ ਮਨਾ ਰਹੇ ਹਨ। ਬਹੁਤ ਸਾਰੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾਉਣ ਵਾਲੀ ਮੈਂਡੀ ਤੱਖਰ ਯੂ ਕੇ ਦੇ ਰਹਿਣ ਵਾਲੇ ਹਨ। 2009 ‘ਚ ਉਹ ਅਦਾਕਾਰਾ ਬਣਨ ਦਾ ਸੁਫ਼ਨਾ ਲੈ ਕੇ ਭਾਰਤ ਆਏ ਅਤੇ 2010 ‘ਚ ਗੀਤਕਾਰ ਅਤੇ ਅਦਾਕਾਰ ਬੱਬੂ ਮਾਨ ਹੋਰਾਂ ਨਾਲ ਡੈਬਿਊ ਕਰਨ ਦਾ ਮੌਕਾ ਮਿਲਿਆ ਫ਼ਿਲਮ ‘ਏਕਮ- ਦ ਸਨ ਆਫ ਸੋਇਲ’ ‘ਚ ਜਿਸ ‘ਚ ਉਹਨਾਂ ਦੇ ਕਿਰਦਾਰ ਦੀ ਖੂਬ ਤਾਰੀਫ਼ ਹੋਈ ਸੀ।


ਉਸ ਤੋਂ ਬਾਅਦ ਮੈਂਡੀ ਤੱਖਰ ਲਗਾਤਾਰ ਹੀ ਹਿੱਟ ਫ਼ਿਲਮਾਂ ‘ਚ ਕੰਮ ਕਰਦੇ ਆ ਰਹੇ ਹਨ। ਗਿੱਪੀ ਗਰੇਵਾਲ ਨਾਲ ‘ਮਿਰਜ਼ਾ- ਦ ਅਨਟੋਲ੍ਡ ਸਟੋਰੀ’ ‘ਚ ਮੈਂਡੀ ਤੱਖਰ ਦੀ ਅਦਾਕਾਰੀ ਨੇ ਸਭ ਦਾ ਦਿਲ ਜਿੱਤਿਆ ਜਿਸ ਦੇ ਚਲਦਿਆਂ ਉਹ ਬੈਸਟ ਐਕਟਰੈੱਸ ਦੀ ਕੈਟਾਗਰੀ ‘ਚ ਪੀਟੀਸੀ ਫ਼ਿਲਮ ਅਵਾਰਡ ‘ਚ ਨਾਮੀਨੇਟ ਵੀ ਹੋਏ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ਬੰਬੂ ‘ਚ ਵੀ ਕੰਮ ਕਰ ਚੁੱਕੇ ਹਨ।

 ਹੋਰ ਵੇਖੋ : ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ

 

View this post on Instagram

 

❤️

A post shared by MANDY TAKHAR (@mandy.takhar) on


ਮੈਂਡੀ ਤੱਖਰ ਅਮਰਿੰਦਰ ਗਿੱਲ ਅਤੇ ਹਨੀ ਸਿੰਘ ਨਾਲ ਫ਼ਿਲਮ ਤੂੰ ਮੇਰਾ ਬਾਈ ਮੈਂ ਤੇਰਾ ਬਾਈ ‘ਚ ਵੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨਾਲ ਸਰਦਾਰ ਜੀ ਫ਼ਿਲਮ ਅਤੇ ਰੱਬ ਦਾ ਰੇਡੀਓ ‘ਚ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਨੇ ਇਹਨਾਂ ਫ਼ਿਲਮਾਂ ‘ਚ ਆਪਣੀ ਛਾਪ ਛੱਡੀ ਹੈ। ਮੈਂਡੀ ਤੱਖਰ ਐਕਟਿੰਗ ਦੇ ਨਾਲ ਨਾਲ ਮਿਊਜ਼ਿਕ ਦੀ ਦੁਨੀਆਂ ‘ਚ ਵੀ ਕਦਮ ਰੱਖ ਚੁੱਕੇ ਹਨ ਉਹਨਾਂ ਦੇ ਗੀਤ ਲਾਡੋ ਰਾਣੀ ਨੂੰ ਵੀ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਮੈਂਡੀ ਤੱਖਰ ਤਾਮਿਲ ਫ਼ਿਲਮਾਂ ‘ਚ ਵੀ ਆਪਣੀ ਐਕਟਿੰਗ ਦਾ ਜਾਦੂ ਬਿਖੇਰ ਚੁੱਕੇ ਹਨ।

 

View this post on Instagram

 

#ZindagiZindabaad ???

A post shared by MANDY TAKHAR (@mandy.takhar) on


ਮੈਂਡੀ ਤੱਖਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 10 ਮਈ ਨੂੰ ਪ੍ਰੀਤ ਹਰਪਾਲ ਹੋਰਾਂ ਨਾਲ ਫ਼ਿਲਮ ‘ਲੁੱਕਣ ਮੀਚੀ’ ਰਾਹੀਂ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਉਹਨਾਂ ਦੇ ਪ੍ਰਸੰਸ਼ਕਾਂ ਵੱਲੋਂ ਮੈਂਡੀ ਤੱਖਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।

ਹਰਭਜਨ ਮਾਨ ਨੇ ਨਿਭਾਇਆ ਫੈਨ ਨਾਲ ਕੀਤਾ ਵਾਅਦਾ, ਸ਼ੋਅ ਤੋਂ ਬਾਅਦ ਪਹੁੰਚੇ ਫੈਨ ਦੇ ਘਰ,ਦੇਖੋ ਤਸਵੀਰਾਂ

Harbhajan mann fulfilled his promise with fan, visited fan's home

ਹਰਭਜਨ ਮਾਨ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਹ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਦੇ ਨਾਲ-ਨਾਲ ਉਮਦਾ ਅਦਾਕਾਰ ਵੀ ਹਨ। ਇਸ ਤੋਂ ਇਲਾਵਾ ਉਹ ਬਹੁਤ ਵਧੀਆ ਸੁਭਾਅ ਦੇ ਇਨਸਾਨ ਵੀ ਹਨ। ਜਿਸ ਦੀਆਂ ਮਿਸਾਲ ਉਹ ਪਹਿਲਾਂ ਵੀ ਕਈ ਵਾਰ ਦੇ ਚੁੱਕੇ ਹਨ। ਮਿੱਟੀ ਨਾਲ ਜੁੜੇ ਰਹਿਣ ਇਹ ਉਨ੍ਹਾਂ ਦੀ ਖਾਸੀਅਤ ਹੈ।Harbhajan Mann fulfilled his promise with fan, visited fan's home

Harbhajan Mann fulfilled his promise with fan, visited fan's home
Harbhajan Mann

ਹਰਭਜਨ ਮਾਨ ਨੇ ਆਪਣੇ ਫੈਨ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਜਦੋਂ ਕਦੇ ਉੱਧਰ ਆਏ ਤਾਂ ਉਨ੍ਹਾਂ ਦੇ ਘਰ ਜ਼ਰੂਰ ਆਉਣਗੇ। ਹਰਭਜਨ ਮਾਨ ਜਿਹੜੇ ਪੰਜਾਬ ਦੇ ਬਨੂੰੜ ਸ਼ਹਿਰ ਸਟੇਜ਼ ਸ਼ੋਅ ਕਰਨ ਗਏ ਸਨ। ਮੋਹੀ ਕਲਾਂ ਪਿੰਡ ਜਿਹੜੇ ਉੱਥੋਂ ਨਜ਼ਦੀਕ ਪੈਂਦਾ ਹੈ ਅਤੇ ਇਹ ਉਹੀਂ ਜਗ੍ਹਾ ਹੈ ਜਿੱਥੇ ਉਨ੍ਹਾਂ ਦੇ ਫੈਨ ਦਾ ਘਰ ਹੈ। ਸ਼ੋਅ ਤੋਂ ਬਾਅਦ ਹਰਭਜਨ ਮਾਨ ਆਪਣੇ ਫੈਨ ਦੇ ਘਰੇ ਪਹੁੰਚ ਤੇ ਪ੍ਰਸ਼ੰਸ਼ਕ ਨਾਲ ਕੀਤਾ ਵਾਅਦਾ ਨਿਭਾਇਆ। ਹਰਭਜਨ ਮਾਨ ਨੂੰ ਦੇਖਕੇ ਉਨ੍ਹਾਂ ਦੇ ਫੈਨਜ਼ ਭਾਵੁਕ ਹੋ ਗਏ। ਇਹ ਤਸਵੀਰਾਂ ਹਰਭਜਨ ਮਾਨ ਆਪਣੇ ਸੋਸ਼ਲ ਮੀਡੀਆ ਉੱਤੇ ਪਾ ਕੇ ਆਪਣੇ ਫੈਨ ਦਾ ਧੰਨਵਾਦ ਵੀ ਕੀਤਾ।

Harbhajan Mann fulfilled his promise with fan, visited fan's home
Harbhajan Mann
Harbhajan Mann fulfilled his promise with fan, visited fan's home
Harbhajan Mann

ਹਰਭਜਨ ਮਾਨ ਜਿਹੜੇ ਕਾਫੀ ਲੰਮੇ ਸਮੇਂ ਬਾਅਦ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਉਹ ਅੱਜ-ਕੱਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਪੀ.ਆਰ ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਹਨ।

ਪਾਲੀਵੁੱਡ ਸਿਤਾਰਿਆਂ ਨੇ National Sibling Day ‘ਤੇ ਆਪਣੇ ਭੈਣ-ਭਰਾਵਾਂ ਦੇ ਲਈ ਪਿਆਰ ਨੂੰ ਖ਼ਾਸ ਸੰਦੇਸ਼ਾਂ ਰਾਹੀਂ ਕੀਤਾ ਬਿਆਨ

Pollywood artist wished their siblings on National Siblings Day 2019

ਦੁਨੀਆਂ ਭਰ ‘ਚ ਨੈਸ਼ਨਲ ਸਿਬਲਿੰਗ ਡੇਅ ਨੂੰ ਬੜੇ ਹੀ ਉਲਾਸ ਨਾਲ ਮਨਾਇਆ ਜਾ ਰਿਹਾ ਹੈ। ਜਿਸ ਨੂੰ ਸਾਰੇ ਪੰਜਾਬੀ ਸਿਤਾਰਿਆਂ ਨੇ ਵੀ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾ ਰਹੇ ਹਨ। ਹਰ ਸ਼ਖ਼ਸ ਦੀ ਜ਼ਿੰਦਗੀ ‘ਚ ਮਾਂ-ਬਾਪ ਤੋਂ ਬਾਅਦ ਜਿਹੜਾ ਰਿਸ਼ਤਾ ਦਿਲ ਦੇ ਸਭ ਤੋਂ ਨੇੜੇ ਹੁੰਦਾ ਹੈ, ਉਹ ਭੈਣ-ਭਰਾ ਦਾ ਰਿਸ਼ਤਾ ਹੁੰਦਾ ਹੈ। ਭੈਣ-ਭਰਾਵਾਂ ਨਾਲ ਬਿਤਾਏ ਪਲ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਚੋਂ ਇੱਕ ਹੁੰਦੇ ਨੇ ਜਿਹੜੇ ਉਮਰ ਭਰ ਇਨਸਾਨ ਦੇ ਨਾਲ ਰਹਿੰਦੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਆਪਣੇ ਭੈਣ-ਭਰਾਵਾਂ ਨਾਲ ਬਿਤਾਏ ਇਨ੍ਹਾਂ ਪਲਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਸੰਦੇਸ਼ ਸਾਂਝੇ ਕੀਤੇ ਹਨ।

ਹੋਰ ਵੇਖੋ:ਹਰਭਜਨ ਮਾਨ ਨੇ ਖਾਲਸਾ ਏਡ ਦੇ 20 ਸਾਲ ਪੂਰੇ ਹੋਣ ਤੇ ਕੀਤਾ ਇਹ ਖ਼ਾਸ ਮੈਸੇਜ

ਪਹਿਲਾਂ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੀ ਬੇਹੱਦ ਹੀ ਖੂਬਸੂਰਤ ਆਦਾਕਾਰਾ ਨੀਰੂ ਬਾਜਵਾ ਦੀ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਦੇ ਹੋਏ ਆਪਣੀ ਭੈਣਾਂ ਨੂੰ ਇਸ ਖ਼ਾਸ ਦਿਨ ਦੀ ਮੁਬਾਰਕਾਂ ਦਿੱਤੀਆਂ ਹਨ। ਵੀਡੀਓ ‘ਚ ਉਨ੍ਹਾਂ ਦੇ ਨਾਲ ਰੁਬੀਨਾ ਬਾਜਵਾ ਵੀ ਨਜ਼ਰ ਆ ਰਹੇ ਨੇ। ਪੰਜਾਬੀ ਇੰਡਸਟਰੀ ਦੇ ਯੁਵਾ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਮਿਲਿੰਦ ਗਾਬਾ ਦੀ ਭੈਣ ਪਲਵੀ ਗਾਬਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ,  ‘We both wish you a very happy National Siblings Day….hasste khelte raho, But also Respect each other’

View this post on Instagram

 

We both wish you a very happy National Siblings Day….hasste khelte raho, But also Respect each other❤️

A post shared by Pallavi Gaba (@pallavi_gaba) on

ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦਾ ਨਵਾਂ ਚਿਹਰਾ ਤਾਨੀਆ ਜਿਨ੍ਹਾਂ ਨੇ ਕਿਸਮਤ ਮੂਵੀ ਦੇ ਨਾਲ ਪੰਜਾਬੀ ਫ਼ਿਲਮ ਜਗਤ ‘ਚ ਆਪਣੀ ਅਦਾਕਾਰੀ ਪੇਸ਼ ਕੀਤੀ ਹੈ। ਇਸ ਤੋਂ ਬਾਅਦ ‘ਗੁੱਡੀਆਂ ਪਟੋਲੇ’ ਤੇ ‘ਰੱਬ ਦਾ ਰੇਡੀਓ-2’ ਫ਼ਿਲਮ ‘ਚ ਵਾਹ-ਵਾਹੀ ਖੱਟੀ ਹੈ। ਉਨ੍ਹਾਂ ਨੇ ਆਪਣੀ ਭੈਣ ਦੀ ਤਸਵੀਰ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰੀ ਕੈਪਸ਼ਨ ਲਿਖਦੇ ਹੋਏ ਕਿਹਾ, ‘Its National Sibling Day, how could i miss mine,,,my partner of crime and my wall of support….. being the younger one, u gave me the privilege to feel the motherhood…. love you the most’