ਪਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਪੁਲਵਾਮਾਂ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਹਮਲਾਵਰਾਂ ‘ਤੇ ਕੱਢਿਆ ਗੁੱਸਾ 

Kashmir terror attack: Pollywood says hate is NEVER the answer

ਜੰਮੂ ਕਸ਼ਮੀਰ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਵਿੱਚੋਂ ੪ ਜਵਾਨ ਪੰਜਾਬ ਦੇ ਸਨ । ਚਾਰੇ ਜਵਾਨਾਂ ਵਿੱਚੋਂ ਇੱਕ ਜਵਾਨ ਗੁਰਦਾਸਪੁਰ, ਦੂਜਾ ਤਰਨਤਾਰਨ, ਤੀਜਾ ਮੋਗਾ ਤੇ ਚੌਥਾ ਰੂਪ ਨਗਰ ਜਿਲ੍ਹੇ ਦਾ ਸੀ । ਇਸ ਹਮਲੇ ਨੂੰ ਲੈ ਕੇ ਜਿੱਥੇ ਹਰ ਪਾਸੇ ਨਿੰਦਾ ਹੋ ਰਹੀ ਹੈ ਉੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦੁੱਖ ਦੀ ਇਸ ਘੜੀ ਵਿੱਚ ਹਰ ਕੋਈ ਭਾਵੁਕ ਹੋ ਗਿਆ ਹੈ । ਯੋ ਯੋ ਹਨੀ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਕੇ ਲਿਖਿਆ ਹੈ ਕਿ ਮੇਰਾ ਦਿਲ ਸ਼ਹੀਦਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਰੋ ਰਿਹਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ ਹੈ । ਰਣਜੀਤ ਬਾਵਾ ਨੇ ਲਿਖਿਆ ਹੈ ਕਿ ਪੁਲਵਾਮਾ ਵਿੱਚ ਹੋਏ ਹਮਲੇ ਨੇ ਉਸ ਨੂੰ ਸੁੰਨ ਕਰ ਦਿੱਤਾ ਹੈ । ਪ੍ਰਮਾਤਮਾ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਿੰਮਤ ਬਖਸ਼ੇ। ਜ਼ਖਮੀ ਜਲਦ ਠੀਕ ਹੋਣ, ਉਹ ਇਸ ਹਮਲੇ ਨੂੰ ਕਦੇ ਨਹੀਂ ਭੁੱਲ ਸਕਦੇ ।

https://www.instagram.com/p/Bt7jTBinwSo/

ਕਪਿਲ ਸ਼ਰਮਾ ਨੇ ਲਿਖਿਆ ਹੈ ਕਿ ਅੱਤਵਾਦੀ ਹਮਲੇ ਦੀ ਖ਼ਬਰ ਸੁਣਕੇ ਬਹੁਤ ਦੁਖੀ ਹਾਂ । ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਿੰਮਤ ਦੇਵੇ । ਪੂਰੇ ਵਿਸ਼ਵ ਨੂੰ ਅੱਤਵਾਦ ਨਾਲ ਲੜਨ ਦੀ ਲੋੜ ਹੈ । ਹਰਭਜਨ ਮਾਨ ਨੇ ਲਿਖਿਆ ਹੈ ਕਿ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ।  ਦਿਲਜੀਤ ਦੋਸਾਂਝ ਨੇ ਲਿਖਿਆ ਹੈ ਕਿ ਸਾਡੇ ਜਵਾਨਾਂ ਤੇ ਹੋਏ ਹਮਲੇ ਬਾਰੇ ਸੁਣਕੇ ਬਹੁਤ ਦੁੱਖ ਹੋਇਆ । ਸਾਡੇ ਸਾਰੇ ਸ਼ਹੀਦ ਜਵਾਨਾਂ ਨੂੰ ਸਲਾਮ  ਲਖਵਿੰਦਰ ਵਡਾਲੀ ਨੇ ਲਿਖਿਆ ਹੈ ਕਿ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਲਈ ਮੇਰੀ ਦਿਲੋਂ ਹਮਦਰਦੀ ਹੈ ਮੈਂ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਦੁਆ ਕਰਦਾ ਹਾਂ ।ਅੰਮ੍ਰਿਤ ਮਾਨ ਨੇ ਲਿਖਿਆ ਹੈ ਕਿ ਸ਼ਹੀਦ ਹੋਏ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਅਹਿਸਾਸ ਸਰਕਾਰਾਂ ਨੂੰ ਜਲਦ ਹੋਵੇ ਤੇ ਕੋਈ ਦਲੇਰ ਫੈਸਲਾ ਲਿਆ ਜਾਵੇ ।

https://www.instagram.com/p/Bt5X2AeAVxg/

ਸਿੱਪੀ ਗਿੱਲ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਸਿਰ ਤੇ ਅਸੀਂ ਮੌਜਾਂ ਕਰਦੇ ਹਾਂ । ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹਾਂ ।

https://www.instagram.com/p/Bt5pAypg8xO/

ਰੁਪਿੰਦਰ ਹਾਂਡਾ ਨੇ ਲਿਖਿਆ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਜਵਾਨਾਂ ਤੇ ਅੱਤਵਾਦੀ ਹਮਲਾ ਹੋਇਆ ਹੈ ।

https://www.instagram.com/p/Bt7hpQrnIvP/

ਗੁਰਨਾਮ ਭੁੱਲਰ ਨੇ ਦੁੱਖ ਦੀ ਇਸ ਘੜੀ ਵਿੱਚ ਆਪਣੀ ਫਿਲਮ ਦੇ ਗਾਣੇ ਦੀ ਰਿਲੀਜਿੰਗ ਰੋਕ ਲਈ ਹੈ ।

https://www.instagram.com/p/Bt5iH7sA_An/

ਮਿਸ ਪੂਜਾ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

https://www.instagram.com/p/Bt6OimyjRXq/

ਇਸੇ ਤਰ੍ਹਾਂ ਗਾਇਕ ਸ਼ੈਰੀ ਮਾਨ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ ।

https://www.instagram.com/p/Bt5ZccuBCqH/

ਹਿਮਾਂਸ਼ੀ ਖੁਰਾਣਾ ਨੇ ਲਿਖਿਆ ਹੈ ਕਿ ਸਾਡੇ ਅਸਲ ਹੀਰੋਜ਼ ਦੀਆਂ ਆਤਮਾਵਾਂ ਨੂੰ ਰੱਬ ਸ਼ਾਂਤੀ ਦੇਵੇ, ਤੁਹਾਡੀ ਸ਼ਹਾਦਤ ਨੂੰ ਪ੍ਰਣਾਮ ।

https://www.instagram.com/p/Bt7XpdzA3Uf/

ਸੁਨੰਦਾ ਸ਼ਰਮਾ ਨੇ ਵੀ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਹੈ ।

https://www.instagram.com/p/Bt5ddOPA9bJ/

5 Rare Photos Of Bohemia Without Cap!

Bohemia_Without_Cap

Bohemia, the Rap King of Punjabi music industry is known for his rapping style and unbeatable flow. Along with his rapping style, his cap has also become his identity, as he is always seen wearing a black cap. He has never performed on stage without his cap. If you also haven’t seen Bohemia without cap then we have a surprise for you.

Here we have handpicked a few photographs of the Rap King without the cap, which he has shared on his Twitter handle.

Bohemia Without Cap
In the above photograph, the rapper can be seen preparing for some shoot in front of a camera without his cap.

Also Read: Bohemia, His Wife Visit Golden Temple To Start Their New Year 2019

Bohemia Without Cap

In the above photograph, the rapper can be seen posing on bed, while flaunting his tattoos.
Also Read: Amazing Jam Session: Rapper Bohemia & Mika Sing Together – WATCH

Bohemia Without Cap
In above photograph, Bohemia can be seen posing beside a car without cap.
Also Read: Aaja Ni Aaja Song By Bohemia Goes Viral, Fetches Over 15 Lakh Views On YouTube

Bohemia Without Cap
Above photograph showcases Bohemia without a cap posing for a photoshoot.

Bohemia Without Cap

In above photograph, rapper is posing for a photoshoot without his cap.

The rapper has also performed in PTC Punjabi Music Awards 2018 at the JLPL ground in Mohali. At the Music Awards, he was presented with International Punjabi Icon Award. The Managing Director and President of PTC Network handed over the award to him.

Watch his performance at PTC Punjabi Music Awards 2018 Here:

I hope you liked the performance for more such performances keep following PTC Punjabi on Youtube.

ਜੈਜ਼ੀ-ਬੀ ਮਾਤਾ-ਪਿਤਾ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਦੇਖੋ ਵੀਡਿਓ

ਗਾਇਕ ਜੈਜ਼ੀ-ਬੀ ਆਪਣੇ ਮਾਤਾ ਪਿਤਾ ਨੂੰ ਬਹੁਤ ਮਿਸ ਕਰਦੇ ਹਨ । ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇੰਸਟਾਗ੍ਰਾਮ ਤੇ ਸਾਂਝੀ ਕੀਤੀ ਇਸ ਤਸਵੀਰ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿਤਾ ਹੈ ਉਹਨਾਂ ਨੇ ਲਿਖਿਆ   ‘jazzyb Missing mom and dad?❤️?? ’ ਜੈਜ਼ੀ ਬੀ ਦੀ ਮਾਂ ਨੂੰ ਗੁਜਰੇ ਹੋਏ 9 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ।

ਹੋਰ ਵੇਖੋ : ਸਮੇਂ ਦੇ ਨਾਲ ਪੰਜਾਬੀ ਫਿਲਮ ਜਗਤ ਦਾ ਬਦਲਿਆ ਰੂਪ, ਦੇਖੋ ਜੱਟ ਸੰਜੇ ਦੱਤ ਕੀ ਦਿਖਾਉਂਦਾ ਹੈ ਕਮਾਲ

jazzy b
jazzy b

ਪਰ ਉਹਨਾਂ ਨੂੰ ਮਾਂ ਦੀ ਯਾਦ ਅੱਜ ਵੀ ਸਤਾਉਂਦੀ ਹੈ । ਇਸ ਤਸਵੀਰ ਸ਼ੇਅਰ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡਿਓ ਵੀ ਸਾਂਝਾ ਕੀਤਾ ਸੀ ਜਿਸ ਵਿੱਚ ਜੈਜ਼ੀ ਬੀ ਨੇ ਆਪਣੀ ਪੂਰੀ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਂ ਉਹਨਾਂ ਦਾ ਖਿਆਲ ਰੱਖਦੀ ਸੀ ।

ਹੋਰ ਵੇਖੋ : ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ,ਕਰਨ ਜੌਹਰ ਨੇ ਸਾਂਝੀ ਕੀਤੀ ਤਸਵੀਰ

https://www.instagram.com/p/BriHtHaFn87/

ਜੈਜ਼ੀ ਬੀ ਮੁਤਾਬਿਕ ਉਹਨਾਂ ਦੀ ਮਾਂ ਭਾਵੇਂ ਦੁਨੀਆ ਵਿੱਚ ਨਹੀਂ ਪਰ ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ । ਜੈਜ਼ੀ ਬੀ ਨੇ ਆਪਣੀ ਮਾਂ ਦਾ ਟੈਟੂ ਗਰਦਨ ਤੇ ਗੁਦਵਾਇਆ । ਜੈਜ਼ੀ ਦੀ ਇਹ ਵੀਡਿਓ ਕਾਫੀ ਇਮੋਸ਼ਨਲ ਹੈ ।ਜੈਜ਼ੀ ਬੀ ਆਪਣੇ ਮਾਤਾ ਪਿਤਾ ਨੂੰ ਐਨਾ ਪਿਆਰ ਕਰਦੇ ਹਨ ਕਿ ਉਹਨਾਂ ਨੇ ਆਪਣੀ ਮਾਂ ਦੀ ਯਾਦ ਵਿੱਚ ਛੋਟੀ ਮਾਂ ਫਾਊਂਡੇਸ਼ਨ ਵੀ ਬਣਾਈ ਹੈ ।

ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ ‘ਨਿਰਾ ਪਟੋਲਾ’ ਰਿਲੀਜ਼ 

ਗਾਇਕ ਕਮਲ ਖਾਨ ਦਾ ਨਵਾਂ ਗਾਣਾ ‘ਨਿਰਾ ਪਟੋਲਾ’ ਪੀਟੀਸੀ ਪਰਾਇਮ ‘ਤੇ ਰਿਲੀਜ਼ ਹੋ ਗਿਆ ਹੈ ।ਇਸ ਗਾਣੇ ਵਿੱਚ ਕਮਲ ਖਾਨ ਦੇ ਨਾਲ ਕੁਵਰ ਵਿਰਕ ਆਏ ਹਨ । ਇਸ ਗਾਣੇ ਦੇ ਬੋਲ ਅਤੇ ਮਿਊਜ਼ਿਕ ਕੁਵਰ ਵਿਰਕ ਨੇ ਹੀ ਬਣਾਇਆ ਹੈ ਜਦੋਂ ਕਿ ਹਿੰਮਾਸ਼ੂ ਸ਼ੇਖਰ ਇਸ ਦੇ ਪ੍ਰੋਡਿਊਸਰ ਹਨ । ਇਸ ਗੀਤ ਦੀ ਵੀਡਿਓ ਟੀਮ ਡੀਜੀ ਡੋਪ ਨੇ ਬਣਾਈ ਹੈ ।

ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ

ਗਾਣੇ ਦੀ ਕੋਰੀਓਗ੍ਰਾਫੀ ਅਮਿਤ ਸਿਆਲ ਨੇ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਇਸ ਗੀਤ ਵਿੱਚ ਕੁੜੀ ਦੀ ਹਰ ਅਦਾ ਦੀ ਤਾਰੀਫ ਕੀਤੀ ਗਈ ਹੈ ।ਗਾਣੇ ਵਿੱਚ ਬਹੁਤ ਹੀ ਖੁਬਸੂਰਤ ਮਾਡਲਸ ਲਈਆਂ ਗਈਆਂ ਹਨ ਜਿਹੜੀਆਂ ਕਿ ਕਮਲ ਖਾਨ ਅਤੇ ਕੁਵਰ ਵਿਰਕ ਦੇ ਆਲੇ ਦੁਆਲੇ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ ।ਗਾਣੇ ਦੀ ਵੀਡਿਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਈ ਗਈ ਹੈ ।

ਹੋਰ ਵੇਖੋ : ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ ‘ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ

ਇਹ ਗਾਣਾ ਸਭ ਤੋਂ ਪਹਿਲਾਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ‘ਤੇ ਰਿਲੀਜ਼ ਹੋਇਆ ਹੈ । ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।

ਬੱਬੂ ਮਾਨ ਨੂੰ ਵੇਖਕੇ ਫੈਨਸ ਦੀ ਭੀੜ ਹੋਈ ਬੇਕਾਬੂ, ਵੇਖੋ ਵੀਡਿਓ 

ਪੰਜਾਬੀ ਗਾਇਕ ਬੱਬੂ ਮਾਨ ਦੀ ਫੈਨ ਫਾਲੋਵਰ ਲਗਾਤਾਰ ਵੱਧਦੇ ਜਾ ਰਹੇ ਹਨ । ਉਹਨਾਂ ਦੀ ਇੱਕ ਝਲਕ ਪਾਉਣ ਲਈ ਲੋਕ ਜਾਨ ਦੀ ਬਾਜ਼ੀ ਵੀ ਲਗਾ ਦਿੰਦੇ ਹਨ ।ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਵਿੱਚ ।

https://www.instagram.com/p/Bq9tW1nFWi5/

ਜਿੱਥੇ ਬੱਬੂ ਮਾਨ ਕਿਸੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਪਰ ਉਹਨਾਂ ਨੂੰ ਦੇਖਣ ਵਾਲੇ ਲੋਕਾਂ ਦੀ ਭੀੜ ਵੀ ਇੱਕਠੀ ਹੋ ਗਈ ਸੀ । ਬੱਬੂ ਮਾਨ ਜਿਸ ਤਰ੍ਹਾਂ ਹੀ ਸ਼ੋਅਰੂਮ ਵਿੱਚ ਪਹੁੰਚੇ ਤਾਂ ਲੋਕਾਂ ਦੀ ਭੀੜ ਬੇਕਾਬੂ ਹੋ ਗਈ ।

https://www.instagram.com/p/Bq9tEd_HAi7/

ਪੁਲਿਸ ਨੂੰ ਇਸ ਭੀੜ ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ ਜਿਸ ਕਰਕੇ ਪੁਲਿਸ ਨੂੰ ਹਲਕੇ ਬਲ ਦੀ ਵਰਤੋਂ ਵੀ ਕਰਨੀ ਪਈ । ਬੱਬੂ ਮਾਨ ਪੰਜਾਬ ਵਿੱਚ ਲਗਾਤਾਰ ਕੱਪੜੇ ਦੇ ਸਟੋਰ ਖੋਲ ਰਹੇ ਹਨ । ਇਸੇ ਲੜੀ ਦੇ ਤਹਿਤ ਉਹਨਾਂ ਨੇ ਕਪੂਰਥਲਾ ਵਿੱਚ ਵੀ ਇੱਕ ਸ਼ੋਅਰੂਮ ਖੋਲਿਆ ਹੈ ।

ਗਾਇਕੀ ਤੋਂ ਪਹਿਲਾਂ ਮਿਸ ਪੂਜਾ ਕਰਦੀ ਸੀ ਕੁਝ ਹੋਰ ਕੰਮ, ਜਾਣੋਂ ਉਹਨਾਂ ਨਾਲ ਜੁੜੀਆਂ ਖਾਸ ਗੱਲਾਂ 

Miss Pooja

ਮਿਸ ਪੂਜਾ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਜਾਵੇ ਤਾਂ ਕੋਈ ਅਕਥਨੀ ਨਹੀਂ ਕਿਊਂਕਿ ਪੰਜਾਬ ਦੀ ਇਸ ਗਾਇਕਾ ਦਾ ਹਰ ਗਾਣਾ ਹਿੱਟ ਹੁੰਦਾ ਹੈ । ਮਿਸ ਪੂਜਾ ਨੇ ਜਿਸ ਵੀ ਗਾਇਕ ਨਾਲ ਡਿਊਟ ਸੌਂਗ ਕੀਤਾ ਉਸ ਦਾ ਗਾਣਾ ਹਿੱਟ ਹੋ ਗਿਆ। ਇਸ ਲਈ ਉਸ ਦੇ ਡਿਊਂਟ ਗਾਣਿਆਂ ਦੀ ਲੰਮੀ ਲਿਸਟ ਹੈ ਇੱਥੇ ਹੀ ਬਸ ਨਹੀਂ ਉਸ ਦੇ ਸੋਲੋ ਗਾਣੇ ਵੀ ਕਾਫੀ ਹਿੱਟ ਰਹੇ ਹਨ । ਮਿਸ ਪੂਜਾ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 4  ਦਸੰਬਰ 1980 ਨੂੰ ਪੰਜਾਬ ਦੇ ਰਾਜਪੂਰਾ ਸ਼ਹਿਰ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ ਜਿਹੜਾ ਕਿ ਉਹਨਾਂ ਦੇ ਮਾਤਾ ਪਿਤਾ ਨੇ ਹੀ ਰੱਖਿਆ ਸੀ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

Miss Pooja
Miss Pooja

ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ । ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ । ਇਹੀ ਵਜ੍ਹਾ ਹੈ ਕਿ ਉਹਨਾਂ ਦੀ ਸਟੇਜ਼ ਪ੍ਰਫੋਰਮੈਂਸ ਸਭ ਤੋਂ ਵਧੀਆ ਹੈ । ਮਿਸ ਪੂਜਾ ਨੇ ਮਿਊਜ਼ਿਕ ਵਿੱਚ ਹੀ ਬੈਚਲਰ ਡਿਗਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ ਵਿੱਚ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ ਵਿੱਚ ਕੀਤੀ ਹੈ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

Miss Pooja
Miss Pooja

ਸੰਗੀਤ ਜਗਤ ਵਿੱਚ ਪੂਜਾ ਨੂੰ ਲਿਆਉਣ ਵਾਲੇ ਉਹਨਾਂ ਦੇ ਪਿਤਾ ਹਨ ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ ‘ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ ।ਮਿਸ ਪੂਜਾ ਨੇ ਰਾਜਪੁਰਾ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਕੀਤੀ। ਪਰ ਉਹਨਾਂ ਦਾ ਸੁਫਨਾ ਹਮੇਸ਼ਾ ਸਿੰਗਰ ਬਣਨ ਦਾ ਸੀ । ਮਿਸ ਪੂਜਾ ਨੇ ਸਭ ਤੋਂ ਪਹਿਲਾ ਗਾਣਾ ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਲਾਲ ਕਮਲ ਨਾਲ ਕੀਤਾ ਸੀ ,ਗਾਣੇ ਦੇ ਬੋਲ ਸਨ ‘ਭੰਨ ਚੂੜੀਆਂ ਪਿਆਰ ਤੇਰਾ ਵੇਖਦੀ’ ਸੀ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ , ਵੱਡੇ ਗਾਇਕ ਦੇਣਗੇ ਲਾਈਵ ਪ੍ਰਫੋਰਮੈਂਸ

Miss Pooja
Miss Pooja

ਪੂਜਾ ਦੀ ਪਹਿਲੀ ਟੇਪ ਜੈਲੀ ਮਨਜੀਤ ਪੁਰੀਏ ਨਾਲ ਆਈ ਸੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ । ਹੁਣ ਤੱਕ ਮਿਸ ਪੂਜਾ ਦੇ ਚਾਰ ਹਜ਼ਾਰ ਤੋਂ ਵੱਧ ਗਾਣੇ ਰਿਕਾਰਡ ਹੋ ਚੁੱਕੇ ਹਨ । 300 ਤੋਂ ਵੱਧ ਐਲਬਮ ਵਿੱਚ ਉਹ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਹ 100 ਤੋਂ ਵੀ ਵੱਧ ਮੇਲ ਸਿੰਗਰ ਨਾਲ ਗਾਣਾ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਹਨਾਂ ਦੀਆਂ ੫ ਫਿਲਮਾਂ ਵੀ ਆ ਚੁੱਕੀਆਂ ਹਨ । ਸੋ ਪੂਜਾ ਦੇ ਇਸ ਸੰਘਰਸ਼ ਤੋਂ ਸਾਫ ਹੋ ਜਾਂਦਾ ਹੈ ਕਿ ਜੇਕਰ ਕੋਈ ਇਨਸਾਨ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਉਸ ਦੀ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ ।

ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ 

Sara Gurpal

ਜੇਕਰ ਕੋਈ ਵਧੀਆ ਅਦਾਕਾਰੀ ਕਰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਟੈਲੇਂਟਡ, ਜੇਕਰ ਉਹ ਵਧੀਆ ਅਦਾਕਾਰੀ ਦੇ ਨਾਲ ਨਾਲ ਵਧੀਆ ਗਾਉਂਦਾ ਵੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ‘ਗੌਡ ਗਿਫਟ’ ਪਰ ਜੇਕਰ ਕੋਈ ਵਧੀਆ ਅਦਾਕਾਰ ਹੋਵੇ, ਵਧੀਆ ਗਾਇਕ ਹੋਵੇ ਅਤੇ ਵਧੀਆ ਡਾਂਸਰ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਸਾਰਾ ਗੁਰਪਾਲ । ਹਰਿਆਣਾ ਵਿੱਚ ਜਨਮੀ ਸਾਰਾ ਨੇ ਆਪਣੀ ਪੜਾਈ ਚੰਡੀਗੜ੍ਹ ਵਿੱਚ ਪੁਰੀ ਕੀਤੀ ਹੈ ਇੱਥੇ ਹੀ ਉਸ ਨੇ ਬਚਪਨ ਤੋਂ ਜਵਾਨੀ ਵਿੱਚ ਪੈ ਰੱਖਿਆ ਹੈ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

https://www.instagram.com/p/BqpGShhFN4U/

ਸਾਰਾ ਦਾ ਇਹ ਰਿਕਾਰਡ ਰਿਹਾ ਹੈ ਕਿ ਉਹ ਹਮੇਸਾ ਹਰ ਕਲਾਸ ਵਿੱਚ ਟੋਪ ਤੇ ਆਉਂਦੀ ਰਹੀ ਹੈ । ਸਾਰਾ ਨੇ ਮੋਹਾਲੀ ਦੇ ਇੱਕ ਕਾਲਜ ਵਿੱਚੋਂ ਫੈਸ਼ਨ ਟੈਕਨੋਲਜੀ ਵਿੱਚ ਬੈਚਲਰ ਡਿਗਰੀ ਕੀਤੀ ਹੈ । ਸਾਰਾ ਦਾ ਅਸਲੀ ਨਾਂ ਰਚਨਾ ਹੈ । ਸਾਰਾ ਉਸ ਦਾ ਨਿੱਕ ਨੇਮ ਹੈ ਤੇ ਉਸ ਦੇ ਸਾਰੇ ਦੋਸਤ ਉਸ ਨੂੰ ਸਾਰਾ ਕਹਿੰਦੇ ਸਨ ਤੇ ਉਹ ਅਸੀਂ ਸਾਰੇ ਉਸ ਨੂੰ ਸਾਰਾ ਦੇ ਨਾਲ ਜਾਣਦੇ ਹਾਂ ।

ਹੋਰ ਵੇਖੋ : ਕਮੇਡੀਅਨ ਕਪਿਲ ਸ਼ਰਮਾ ਦੇ ਵਿਆਹ ‘ਤੇ ਸ਼ਾਮਿਲ ਹੋਣਗੇ ਇਹ ਖਾਸ ਮਹਿਮਾਨ ,ਕਪਿਲ ਖੁਦ ਗਏ ਕਾਰਡ ਦੇਣ

https://www.instagram.com/p/BqrcwPyFWKR/

ਸਾਰਾ ਵਿੱਚ ਵਿੱਚ ਅਦਾਕਾਰੀ ਅਤੇ ਗਾਉਂਣ ਦਾ ਗੁਣ ਬਚਪਨ ਤੋਂ ਹੀ ਸੀ ।ਸਾਰਾ ਨੇ ਕਿਸੇ ਤੋਂ ਵੀ ਗਾਉਣ ਦੀ ਸਿੱਖਿਆ ਨਹੀਂ ਲਈ ਪਰ ਉਸ ਦੀ ਅਵਾਜ਼ ਹਰ ਇੱਕ ਨੂੰ ਕੀਲ ਲੈਂਦੀ ਹੈ । 2012 ਵਿੱਚ ਸਾਰਾ ਮਿੱਸ ਚੰਡੀਗੜ੍ਹ ਬਣੀ ਜਿਸ ਤੋਂ ਬਾਅਦ ਕਾਮਯਾਬੀ ਉਸ ਦੇ ਕਦਮ ਚੁੰਮਣ ਲੱਗੀ । ਇਸ ਸਭ ਦੇ ਚਲਦੇ ਸਾਰਾ ਨੇ  ਆਪਣੀ ਪੜਾਈ ਨਹੀਂ ਛੱਡੀ ਤੇ ਉਹ ਫੈਸ਼ਨ ਵਿੱਚ ਮਾਸਟਰ ਡਿਗਰੀ ਕਰ ਰਹੀ ਹੈ ।ਸਾਰਾ ਦੇ ਘਰਦੇ ਉਸ ਤੋਂ ਬੇਹੱਦ ਖੁਸ਼ ਹਨ ਕਿ ਅੱਜ ਉਹ ਕਾਮਯਾਬੀ ਦੀਆਂ ਬੁਲੰਦੀਆਂ ਤੇ ਹੈ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਵਿੱਚ ਸੁਦੇਸ਼ ਲਹਿਰੀ ਦੀ ਕਾਮੇਡੀ ਐਂਕਰਿੰਗ ਪਵੇਗੀ ਸਭ ਦੇ ਢਿੱਡੀ ਪੀੜਾ

https://www.instagram.com/p/Bq1fTDvlkbd/

ਸਾਰਾ ਨੇ ਪਹਿਲੀ ਵੀਡਿਓ ਰਣਜੀਤ ਬਾਵਾ ਨਾਲ ਕੀਤੀ ਸੀ ਤੇ ਇਸ ਗਾਣੇ ਦਾ ਟਾਈਟਲ ਜੀਂਨਜ ਸੀ । ਇਸ ਤੋਂ ਬਾਅਦ aੁਸ ਨੇ ‘ਗਰਲਫ੍ਰੈਂਡ’, ‘ਜਾਨ’ ਤੇ ‘ਗੁੰਡੇ ਨੰਬਰ ੧’ ਦੀ ਵੀਡਿਓ ਕੀਤੀ । ਇਹਨਾਂ ਸਾਰੇ ਗਾਣਿਆਂ ਵਿੱਚ ਉਸ ਦੀ ਅਦਾਕਾਰੀ ਹਰ ਇੱਕ ਨੂੰ ਬਹੁਤ ਪਸੰਦ ਆਈ । ਅੱਜ ਹਰ ਕੋਈ ਉਸ ਦੀਆਂ ਅਦਾਵਾਂ ਦਾ ਦੀਵਾਨਾ ਹੈ । ਇਸੇ ਲਈ ਉਸ ਦੇ ਇੰਸਟਾਗ੍ਰਾਮ ਤੇ ਫੈਨ ਫਾਲੋਵਰ ਵੱਧਦੇ ਜਾ ਰਹੇ ਹਨ । ਸਾਰਾ ਦੀ ਹਰ ਵੀਡਿਓ ਦੇ ਲੱਖਾਂ ਵਿੱਚ ਵੀਵਰਜ਼ ਹੁੰਦੇ ਹਨ ਤੇ ਹਜ਼ਾਰਾਂ ਲਾਈਕ ਹੁੰਦੇ ਹਨ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ , ਵੱਡੇ ਗਾਇਕ ਦੇਣਗੇ ਲਾਈਵ ਪ੍ਰਫੋਰਮੈਂਸ

https://www.instagram.com/p/Bq8-nt9FnaA/

ਨਵਰਾਜ ਹੰਸ ਨੂੰ ਹੈ ਇਸ ਖਾਸ ਚੀਜ ਨਾਲ ਪਿਆਰ, ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ, ਦੇਖੋ ਵੀਡਿਓ 

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਬਾਲੀਵੁੱਡ ਅਤੇ ਟੀਵੀ ਤੇ ਕੰਮ ਕਰਨ ਵਾਲੇ ਬਹੁਤ ਸਾਰੇ ਸਿਤਾਰਿਆਂ ਨੂੰ ਕੁਝ ਖਾਸ ਚੀਜਾਂ ਇੱਕਠੀਆਂ ਕਰਨ ਦਾ ਸ਼ੌਂਕ ਹੁੰਦਾ ਹੈ । ਕਿਸੇ ਨੂੰ ਸਿਤਾਰੇ ਨੂੰ ਘੜੀਆਂ ਇੱਕਠੀਆਂ ਕਰਨ ਦਾ ਸ਼ੌਂਕ ਹੁੰਦਾ ਹੈ , ਕਿਸੇ ਨੂੰ ਖਾਸ ਪ੍ਰਫਿਊਮ ਨਾਲ ਲਗਾਅ ਹੁੰਦਾ ਹੈ । ਕੁਝ ਸਿਤਾਰੇ ਤਾਂ ਅਜਿਹੇ ਵੀ ਹਨ ਜੋ ਕੈਪਸ, ਬੈਗ ਇੱਕਠੇ ਕਰਨ ਦਾ ਸ਼ੌਂਕ ਰੱਖਦੇ ਹਨ ।

ਹੋਰ ਵੇਖੋ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨੂੰ ਚੜਿਆ ਨਵਾਂ ਰੰਗ ,ਵੇਖੋ ਵੀਡਿਓ

ਇਸ ਤਰ੍ਹਾਂ ਦੇ ਸ਼ੌਂਕ ਰੱਖਣ ਵਾਲਿਆਂ ਦੀ ਲਿਸਟ ਵਿੱਚ ਐਕਟਰ ਵੀ ਆਉਂਦੇ ਹਨ ਤੇ ਐਕਟਰੈੱਸ ਵੀ, ਪਰ ਪੰਜਾਬ ਦੇ ਪੁੱਤਰ ਨਵਰਾਜ ਹੰਸ ਨੂੰ ਜੁੱਤੇ ਇਕੱਠੇ ਕਰਨ ਦਾ ਜਨੂੰਨ ਹੈ ।ਉਹਨਾਂ ਦਾ ਜੁੱਤਿਆਂ ਨਾਲ ਖਾਸ ਲਗਾਅ ਹੈ । ਇਸ ਲਈ ਉਹ ਹਮੇਸ਼ਾ ਤਰ੍ਹਾਂ ਤਰ੍ਹਾਂ ਦੇ ਜੁੱਤੇ  ਖਰੀਦਦੇ ਰਹਿੰਦੇ ਹਨ । ਪਾਲੀਵੁੱਡ ਦੇ ਐਕਟਰ ਅਤੇ ਗਾਇਕ ਨਵਰਾਜ ਹੰਸ ਏਨੀਂ ਦਿਨੀਂ ਐਂਡ ਟੀਵੀ ਦੇ ਸ਼ੋਅ ਲਵ ਮਾਈ ਇੰਡੀਆ ਵਿੱਚ ਆ ਰਹੇ ਹਨ , ਇਸ ਸ਼ੋਅ ਵਿੱਚ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜੁੱਤੇ ਵਿੱਚ ਦੇਖਿਆ ਜਾ ਰਿਹਾ ਹੈ ।

ਹੋਰ ਵੇਖੋ : ਫਿਲਮਕਾਰ ਕਰਨ ਜੌਹਰ ਪੁਰਾਣੀਆਂ ਯਾਦਾਂ ‘ਚ ਗਵਾਚੇ, ਵੀਡਿਓ ਕੀਤਾ ਸ਼ੇਅਰ

https://www.instagram.com/p/BqsHnAsB8cU/

ਇਹ ਜੁੱਤੇ ਨਾ ਸਿਰਫ ਵੱਖਰੀ ਤਰ੍ਹਾਂ ਦੇ ਹਨ ਬਲਕਿ ਬਹੁਤ ਹੀ ਐਕਸਪੈਂਸਿਵ ਵੀ ਹਨ । ਨਵਰਾਜ ਹੰਸ ਮੁਤਾਬਿਕ ਉਹਨਾਂ ਕੋਲ ੧੨੦੦ ਤੋਂ ਵੱਧ ਜੁੱਤੀਆਂ ਦੇ ਜੋੜੇ ਹਨ ਜਿਹੜੇ ਕਿ ਬਹੁਤ ਹੀ ਰੇਅਰ ਹਨ ।ਇਹ ਜੁੱਤੇ ਸਿਰਫ ਨਵਰਾਜ ਹੰਸ ਕੋਲ ਹੀ ਹਨ ਕਿਸੇ ਹੋਰ ਕੋਲ ਨਹੀਂ ਹਨ ।ਨਵਰਾਜ ਹੰਸ ਮੁਤਾਬਿਕ ਉਹ ਜੁੱਤੇ ਖਰੀਦਣ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਦੇ ਹਨ ਕਿ ਇਹ ਜੁੱਤੇ ਸਟਾਈਲਿਸਟ ਹੋਣ, ਕੰਮਫਰਟੇਬਲ ਹੋਣ ਤੇ ਕਿਸੇ ਹੋਰ ਕੋਲ ਨਾ ਹੋਣ ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

https://www.instagram.com/p/BqpFXith4cn/

ਬਿਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਕ ਜਸਬੀਰ ਜੱਸੀ ਦੀ ਕੀਤੀ ਤਾਰੀਫ, ਦੇਖੋ ਵੀਡਿਓ  

Jassi

ਲੰਮੇ ਇੰਤਜ਼ਾਰ ਤੋਂ ਬਾਅਦ ਪੰਜਾਬੀ ਸਰੋਤਿਆਂ ਲਈ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ । ‘ਤੇਰੇ ਠੁਮਕੇ’ ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਦੇ ਬੋਲ ਭੱਟੀ ਬਰੀਵਾਲਾ ਨੇ ਲਿੱਖੇ ਹਨ । ਇਸ ਗੀਤ ਦਾ ਮਿਉਜ਼ਿਕ ਨਵੀ ਸਿੰਘ ਨੇ ਬਣਾਇਆ ਹੈ । ਇਸ ਗਾਣੇ ਦਾ ਫਿਲਮਾਂਕਣ ਆਰ ਸੁਆਮੀ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਹੈ । ਗਾਣੇ ਦੀ ਕੋਰੀਓਗ੍ਰਾਫੀ ਆਸੀਸ ਮਾਥੂਰ ਨੇ ਕੀਤੀ ਹੈ । ਗਾਣੇ ਦੇ ਫਿਲਮਾਂਕਣ ਦੀ ਲੋਕੇਸਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੂਟਿੰਗ ਫੀਰਦਾਬਾਦ ਦੇ ਕਿਸੇ ਫਾਰਮ ਹਾਊਸ ਵਿੱਚ ਕੀਤੀ ਗਈ ਹੈ ।

ਹੋਰ ਵੇਖੋ :ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

https://www.instagram.com/p/BqhyAiVH45I/

ਇਹ ਗਾਣਾ ਲੋਕਾਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ ਕਿਉਂਕਿ ਗਾਣੇ ਦੇ ਜਾਰੀ ਹੋਣ ਤੋਂ ਬਾਅਦ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਪਾਲੀਵੁੱਡ ਦੇ ਕਈ ਅਦਾਕਾਰਾਂ ਨੂੰ ਵੀ ਜੱਸੀ ਦਾ ਇਹ ਗਾਣਾ ਬਹੁਤ ਪਸੰਦ ਆਇਆ ਹੈ । ਬਿਨੂੰ ਢਿੱਲੋਂ ਨੇ ਗਾਣੀ ਦੀ ਵੀਡਿਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਾਣਾ ਬਹੁਤ ਪਸੰਦ ਆਇਆ ਹੈ ਤੁਸੀਂ ਵੀ ਇੰਜੁਆਏ ਕਰੋ। ਗੁਰਪ੍ਰੀਤ ਘੁੱਗੀ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਜੱਸੀ ਦੇ ਗਾਣੇ ਦੀ ਵੀਡਿਓ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਮਲਾਇਕਾ ਨਾਲ ਇੱਕ ਵਾਰ ਫਿਰ ਫੜੇ ਗਏ ਅਰਜੁਨ ਕਪੂਰ, ਦੇਖੋ ਵੀਡਿਓ

https://www.instagram.com/p/BqjwKf3AwbY/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਸਬੀਰ ਜੱਸੀ ਕਈ ਹਿੱਟ ਗਾਣੇ ਦੇ ਚੁੱਕੇ ਹਨ ਜਿਹੜੇ ਕਿ ਅੱਜ ਵੀ ਡੀਜੇ ‘ਤੇ ਖੂਬ ਵਜਾਏ ਜਾਂਦੇ ਹਨ ‘ਦਿਲ ਲੈ ਗਈ ਕੁੜੀ ਗੁਜ਼ਰਾਤ ਦੀ’ ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ । ਇਸ ਤੋਂ ਇਲਾਵਾਂ ਉਹਨਾਂ ਦੇ ਹੋਰ ਵੀ ਕਈ ਗਾਣੇ ਹਨ ਜਿਹੜੇ ਕਿ ਅੱਜ ਵੀ ਸੁਪਰ ਹਿੱਟ ਹਨ ।

ਹੋਰ ਵੇਖੋ :ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ ‘ਚ ਪਾਰਟੀ, ਦੇਖੋ ਤਸਵੀਰਾਂ

ਦੀਪ ਜੰਡੂ ਨੇ ਕਿਸ ਨੂੰ ਕਿਹਾ ‘ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ’, ਦੋਖੋ ਵੀਡਿਓ 

Deep Jandu

ਪੰਜਾਬੀ ਗਾਇਕ ਜੇ ਲੱਕੀ ਅਤੇ ਗੁਰਲੇਜ਼ ਅਖਤਰ ਦੇ ਨਵੇਂ ਗਾਣੇ ‘ਵਾਟਰ’ ਦਾ ਆਫੀਸ਼ੀਅਲ ਵੀਡਿਓ ਸਾਹਮਣੇ ਆ ਗਿਆ ਹੈ । ਇਸ ਗਾਣੇ ਦਾ ਮਿਊਜ਼ਿਕ ਦੀਪ ਜੰਡੂ ਨੇ ਬਣਾਇਆ ਹੈ । ਗਾਣੇ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ । ਇਸ ਗਾਣੇ ਦੀ ਵੀਡਿਓ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਸਿਰਜਨਹਾਰੀ ‘ਚ ਇਸ ਵਾਰ ਵੇਖੋ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ

Deep Jandu
Deep Jandu

ਇਸ ਗਾਣੇ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਵਿਦੇਸ਼ੀ ਧਰਤੀ ‘ਤੇ ਹੀ ਫਿਲਮਾਇਆ ਗਿਆ ਹੈ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ‘ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ’ ਇਸ ਗਾਣੇ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ :ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ ‘ਚ ਪਾਰਟੀ, ਦੇਖੋ ਤਸਵੀਰਾਂ

https://www.instagram.com/p/BqPwJTzhq6g/

ਜੰਡੂ ਵੱਲੋਂ ਪਾਈ ਵੀਡਿਓ ਨੂੰ ਲੋਕ ਲਗਾਤਾਰ ਵੇਖ ਰਹੇ ਹਨ ਤੇ ਇਸ ਵੀਡਿਓ ਤੇ ਲਾਈਕ ਵੀ ਦੇ ਰਹੇ ਹਨ । ਦੀਪ ਜੰਡੂ ਹੋਰ ਵੀ ਕਈ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਕਨਵਰ ਗਰੇਵਾਲ ਦੇ ਨਾਲ ਵਾਜ ਫਕੀਰਾਂ ਦੀ ਗਾਣਾ ਕੀਤਾ ਹੈ । ਕੁਝ ਦਿਨ ਪਹਿਲਾਂ ਹੀ ਹਰਫ ਚੀਮਾ ਦੇ ਗਾਣੇ ‘ਗੱਲਬਾਤ’ ਤੇ ਵੀ ਦੀਪ ਜੰਡੂ ਨੇ ਕੰਮ ਕੀਤਾ ਹੈ । ਇਸ ਗਾਣੇ ਦਾ ਮਿਉਜ਼ਿਕ ਦੀਪ ਜੰਡੂ ਨੇ ਬਣਾਇਆ ਹੈ ।

ਹੋਰ ਵੇਖੋ :ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ

https://www.instagram.com/p/BqhYiALBpmj/