ਪਹਾੜਾਂ ‘ਚ ਸਹੇਲੀਆਂ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਗਾਇਕਾ ਸੁਨੰਦਾ ਸ਼ਰਮਾ, ਦੇਖੋ ਵੀਡੀਓ

sunada sharma enjoying with her friends in villay-min

ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਤੇ ਨਾਮੀ ਗਾਇਕਾ ਸੁਨੰਦਾ ਸ਼ਰਮਾ Sunanda Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਸਹੇਲੀਆਂ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ  ਪੜ੍ਹੋ :ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

inside image of sunanda sharma with friends-min
Image Source -Instagram

ਉਹ ਆਪਣੀ ਸਹੇਲੀਆਂ ਦੇ ਨਾਲ ਪਹਾੜਾਂ ਚ ਛੁੱਟੀਆਂ ਦਾ ਅਨੰਦ ਲੈ ਰਹੀ ਹੈ। ਇਸ ਵੀਡੀਓ ਚ ਉਹ ਆਪਣੀ ਸਹੇਲੀਆਂ ਰੁਪਿੰਦਰ ਹਾਂਡਾ, ਰਮਣੀਕ ਅਤੇ ਸਿਮਰਿਤਾ ਦੇ ਨਾਲ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਬੋਲਦਾ ਬਨੇਰੇ ਉੱਤੇ ਕਾਂ ਨੂੰ ਆਪਣੇ ਅੰਦਾਜ਼ ‘ਚ ਬੋਲਦਾ ਪਹਾੜਾਂ ‘ਚ ਕਾਂ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਛੇ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਕਲਾਕਾਰਾਂ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ।

ਹੋਰ  ਪੜ੍ਹੋ :  ‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ’

sunada sharma shared her tea video with fans
Image Source -Instagram

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਆਪਣੇ ਨਵੇਂ ਗੀਤ ਗੀਤ ‘ਚੋਰੀ ਚੋਰੀ’ (Chori Chori) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਸੁਨੰਦਾ ਸ਼ਰਮਾ ਗਾਇਕੀ ਦੇ ਨਾਲ ਅਦਾਕਾਰੀ ਖੇਤਰ ‘ਚ ਵੀ ਕਾਫੀ ਐਕਟਿਵ ਹੈ । ਅਖੀਰਲੀ ਵਾਰ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਸੱਜਣ ਸਿੰਘ ਰੰਗਰੂਟ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਬਹੁਤ ਜਲਦ ਉਹ ਟੀਵੀ ਦੇ ਰਿਆਲਟੀ ਸ਼ੋਅ ‘ਹੁਨਰ ਪੰਜਾਬ ਦਾ-2’ ਨੂੰ ਹੋਸਟ ਕਰਦੀ ਹੋਈ ਨਜ਼ਰ ਆਵੇਗੀ ।

ਗੁਰਸ਼ਬਦ ਆਪਣੇ ਨਵੇਂ ‘GEET’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਐਕਟਰ ਗੁਰਸ਼ਬਦ Gurshabad ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋ ਗਏ ਨੇ। ਜਿਸ ਦਾ ਟਾਈਟਲ ‘GEET’ ਹੈ, ਜਿਸ ‘ਚ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ, ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਆਈ ਨਜ਼ਰ, ਦੇਖੋ ਵੀਡੀਓ

inside image of gursbhabd new song geet released
image source- youtube

ਦੱਸ ਦਈਏ ਇਸ ਗੀਤ ਦੇ ਬੋਲ Traditional and Harmanjeet ਦੇ ਲਿਖੇ ਹੋਏ ਨੇ। ਇਸ ਗੀਤ ਨੂੰ ਮਿਊਜ਼ਿਕ Black Virus ਨੇ ਦਿੱਤਾ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰਸ਼ਬਦ ਤੇ ਫੀਮੇਲ ਮਾਡਲ Amarinder Kaur । ਇਸ ਗੀਤ ਨੂੰ Reejhan Films ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ‘luxury Ship’ ‘ਚ ਲੈ ਰਹੇ ਨੇ ਖੁਸ਼ਨੁਮਾ ਪਲਾਂ ਦਾ ਲੁਤਫ, ਅਦਾਕਾਰਾ ਨੇ ਸਾਂਝਾ ਕੀਤਾ ਇਹ ਵੀਡੀਓ

inside image of amarinder kaur
image source- youtube

ਜੇ ਗੱਲ ਕਰੀਏ ਗੁਰਸ਼ਬਦ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਉਹ ਏਨੀਂ ਦਿਨੀਂ ‘ਚੱਲ ਮੇਰਾ ਪੁੱਤ-2’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ। ਬਹੁਤ ਜਲਦ ਉਹ ‘ਚੱਲ ਮੇਰਾ ਪੁੱਤ’ ਦੇ ਤੀਜੇ ਭਾਗ ‘ਚ ਵੀ ਨਜ਼ਰ ਆਵੇਗਾ। ਇਹ ਫ਼ਿਲਮ ਇੱਕ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।  ਗੁਰਸ਼ਬਦ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਸੋਸ਼ਲ ਮੀਡੀਆ ਉੱਤੇ ਗੁਰਸ਼ਬਦ ਦੀ ਚੰਗੀ ਫੈਨ ਫਾਲਵਿੰਗ ਹੈ।

ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ

sachin ahuja shared viral old lady dance video-min

ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਕੋਈ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਅਜਿਹਾ ਇੱਕ ਡਾਂਸ ਵੀਡੀਓ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਹੋਇਆ ਹੈ। ਇਸ ਵੀਡੀਓ ‘ਚ ਇੱਕ ਬਜ਼ੁਰਗ ਔਰਤ ਪੰਜਾਬੀ ਗੀਤ ਬਟੂਆ  (batua) ਉੱਤੇ ਜੰਮ ਕੇ ਤੇ ਜ਼ਿੰਦਾਦਿੱਲੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਹ ਵੀਡੀਓ ਵਾਇਰਲ ਹੁੰਦਾ ਹੋਇਆ ਪੰਜਾਬੀ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ Sachin Ahuja ਕੋਲ ਪਹੁੰਚਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਏ ਅਤੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕਰ ਦਿੱਤਾ।

inside image of sachin ahuja posted viral video on batua song-min

ਹੋਰ ਪੜ੍ਹੋ : ਬਾਲੀਵੁੱਡ ਐਕਟਰ ਵਿਦਯੁਤ ਜਾਮਵਾਲ ਸਭ ਤੋਂ ਚੰਗੇ ਦੋਸਤ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਭਾਵੁਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਬਹੁਤ ਸਾਰੀਆਂ ਕਹਾਣੀਆਂ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਇਹ ਗਾਣਾ ਲਗਭਗ 16-17 ਸਾਲ ਪਹਿਲਾਂ ਬਣਾਇਆ ਗਿਆ ਸੀ .. ਬਟੂਆ .. ਅਸਲ ‘ਚ ਵਿਆਹ ਪ੍ਰੋਗਰਾਮਾਂ ਦਾ ਐਂਥਮ ਗੀਤ ਬਣ ਗਿਆ… ਇਸ ਗਾਣੇ ਤੋਂ ਬਿਨਾਂ ਹਰ ਵਿਆਹ ਅਧੂਰਾ ਰਹਿੰਦਾ ਹੈ । ਆਂਟੀ ਜੀ ਦੁਆਰਾ ਕਿੰਨੀ ਵਧੀਆ ਪ੍ਰਫੋਰਮੈਸ ਦਿੱਤੀ ਗਈ ਕਿ ਮੈਂ ਇਸ ਨੂੰ ਪੋਸਟ ਕੀਤੇ ਬਿਨਾਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ #sachinahuja #goodvibes #batua’ । ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ। ਦੱਸ ਦਈਏ ਇਹ ਗੀਤ ਦੇਸ਼ ਤੋਂ ਲੈ ਕੇ ਵਿਦੇਸ਼ ਦੇ ਪੰਜਾਬੀ ਵਿਆਹਾਂ ਵਿੱਚ ਜ਼ਰੂਰ ਵੱਜਦਾ ਹੈ। ਕੁਝ ਗੀਤ ਅਜਿਹੇ ਹੁੰਦੇ ਨੇ, ਜੋ ਰਸਮਾਂ ਦੇ ਨਾਲ ਹੀ ਜੁੜ ਜਾਂਦੇ ਨੇ।

sachin ahuja with father charnjit ahuja

ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੇ ਪਰਿਵਾਰ ਦੇ ਨਾਲ ਖ਼ੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ

ਦੱਸ ਦਈਏ ਇਸ ਗੀਤ ਨੂੰ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਨੇ ਗਾਇਆ ਸੀ।  ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਆਪਣੀ ਸੰਗੀਤਕ ਧੁਨਾਂ ਦੇ ਨਾਲ ਇਸ ਗੀਤ ਨੂੰ ਸਜਾਇਆ ਸੀ। ਇਹ ਗੀਤ ਜੀਜਾ ਸਾਲੀ ਦੇ ਰਿਸ਼ਤੇ ਉੱਤੇ ਬਣਿਆ ਹੋਇਆ ਹੈ। ਜਿਸ ਕਰਕੇ ‘ਬਟੂਆ’ ਗੀਤ ਹਰ ਵਿਆਹ ‘ਚ ਡੀਜੇ ‘ਤੇ ਜ਼ਰੂਰ ਵੱਜਦਾ ਹੈ, ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ।

ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੋਨਮ ਬਾਜਵਾ ਦਾ ਇਹ ਵੀਡੀਓ, ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

sonam bajwa made her new cute video on ap dhillon song-min

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਸੋਨਮ ਬਾਜਵਾ Sonam Bajwaਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜੀ ਹਾਂ ਉਨ੍ਹਾਂ ਦਾ ਇੱਕ ਨਵਾਂ ਵੀਡੀਓ ‘ਚ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰ ਰਿਹਾ ਹੈ।

ਹੋਰ ਪੜ੍ਹੋ : ਕਰਤਾਰ ਚੀਮਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਥਾਣਾ ਸਦਰ’ ਦਾ ਧਮਾਕੇਦਾਰ, ਰੋਮਾਂਚਕ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

sonam bajwa shared her new pictures with fans-min
image source- instagram

ਇਸ ਵੀਡੀਓ ‘ਚ ਉਨ੍ਹਾਂ ਨੇ ਸਟਾਈਲਿਸ਼ ਆਉਟ ਫਿੱਟ ਪਾਈ ਹੋਈ ਹੈ ਜਿਸ ‘ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਉਹ ਪੰਜਾਬੀ ਗਾਇਕ ਏ.ਪੀ ਢਿੱਲੋਂ ap dhillon ਦੇ ਗੀਤ ਉੱਤੇ ਦਿਲਕਸ਼ ਅਦਾਵਾਂ ਬਿਖੇਰਦੇ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਇਹ ਅੰਦਾਜ਼ ਹਰ ਇੱਕ ਨੂੰ ਬਹੁਤ ਪਸੰਦ ਆ ਰਿਹਾ ਹੈ, ਜਿਸ ਕਰਕੇ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਹੋਰ ਪੜ੍ਹੋ : ਕਪਿਲ ਸ਼ਰਮਾ ਵੀ ਹੋਏ ਅਮਰਿੰਦਰ ਗਿੱਲ ਦੇ ਫੈਨ, ਪੋਸਟ ਪਾ ਕੇ ‘ਚੱਲ ਜਿੰਦੀਏ’ ਗੀਤ ਦੀ ਕੀਤੀ ਤਾਰੀਫ਼

inside image of sonam bajwa
image source- instagram

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਹ ‘ਪੁਆੜਾ’ ਫ਼ਿਲਮ ‘ਚ ਐਮੀ ਵਿਰਕ ਦੇ ਨਾਲ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਫ਼ਿਲਮਾਂ ਦੇ ਚੁੱਕੀ ਹੈ। ‘ਅੜਬ ਮੁਟਿਆਰਾਂ’ ‘ਚ ਉਸ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜ਼ਿਅਦਾ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ‘ਚ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਚੁਲਬੁਲੇ ਹੋਣ ਜਾਂ ਰੋਮਾਂਟਿਕ ਅਤੇ ਇਨ੍ਹਾਂ ਕਿਰਦਾਰਾਂ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਜਾਨ ਪਾ ਦਿੱਤੀ ਹੈ । ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਤੋਂ ਫ਼ਿਲਮ ‘ਸ਼ੇਰ ਬੱਗਾ’ ‘ਚ ਵੀ ਨਜ਼ਰ ਆਵੇਗੀ।

 

View this post on Instagram

 

A post shared by Sonam Bajwa (@sonambajwa)

ਇਸ ਘਟਨਾ ਨੇ ਬਦਲ ਦਿੱਤੀ ਸੀ ਕਰਣ ਔਜਲਾ ਦੀ ਜ਼ਿੰਦਗੀ, ਇਸ ਲਈ ਬਣਿਆ ਗੀਤਕਾਰ ਤੋਂ ਗਾਇਕ

ਕਰਣ ਔਜਲਾ (Karan Aujla) ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੂੰ ਲੰਮੇ ਸੰਗਘਸ਼ ਵਿੱਚੋਂ ਗੁਜ਼ਰਨਾ ਪਿਆ ਹੈ ਕਿਉਂਕਿ 9 ਸਾਲ ਦੀ ਉਮਰ ਵਿੱਚ ਹੀ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ । ਕਰਣ ਔਜਲਾ (Karan Aujla) ਦਾ ਕੋਈ ਵੀ ਗਾਡਫਾਦਰ ਨਹੀਂ ਹੈ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਉਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ । ਉਸ ਨੇ ਖੁਦ ਹੀ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਥਾਪਿਤ ਕੀਤਾ ਹੈ । ਜਸਕਰਨ ਸਿੰਘ ਤੋਂ ਕਰਣ ਔਜਲਾ (Karan Aujla) ਬਣਨ ਪਿੱਛੇ ਵੀ ਇੱਕ ਕਹਾਣੀ ਹੈ ।

Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ, ਵੀਡੀਓ ਵਾਇਰਲ

Pic Courtesy: Instagram

ਸਕੂਲ ਵਿੱਚ ਪੜ੍ਹਦੇ ਹੋਏ ਹੀ ਕਰਣ ਔਜਲਾ (Karan Aujla) ਨੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ਸਨ । ਹਰ ਗਾਇਕ ਉਸ ਦੇ ਲਿਖੇ ਗੀਤ ਗਾ ਕੇ ਹਿੱਟ ਹੋ ਰਿਹਾ ਸੀ । ਪਰ ਕਰਣ ਔਜਲਾ ਨੂੰ ਇੰਡਸਟਰੀ ਵਿੱਚ ਉਹ ਪਹਿਚਾਣ ਨਹੀਂ ਸੀ ਮਿਲ ਰਹੀ ਜਿਹੜੀ ਕਿ ਉਸ ਨੂੰ ਮਿਲਣੀ ਚਾਹੀਦੀ ਸੀ । ਇਸ ਲਾਲਸਾ ਨੇ ਕਰਣ ਔਜਲਾ ਨੂੰ ਗਾਉਣ ਲਈ ਪ੍ਰੇਰਿਆ ।ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਇੱਕ ਘਟਨਾ ਨੇ ਵੀ ਉਸ ਨੂੰ ਗਾਉਣ ਲਈ ਪ੍ਰੇਰਿਆ ।

Pic Courtesy: Instagram

ਕਹਿੰਦੇ ਹਨ ਕਿ ਕਰਣ ਔਜਲਾ ਨੂੰ ਕਿਸੇ ਕੰਮ ਲਈ ਪੈਸਿਆਂ ਦੀ ਬਹੁਤ ਜ਼ਰੂਰਤ ਸੀ । ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਕਰਣ ਨੇ ਉਸ ਗਾਇਕ ਨੂੰ ਵੰਗਾਰ ਪਾਈ ਜਿਹੜਾ ਉਸ ਦੇ ਗੀਤ ਗਾ ਕੇ ਹਿੱਟ ਹੋਇਆ ਸੀ । ਗਾਇਕ ਨੇ ਕਰਣ ਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ।  ਇਸ ਘਟਨਾ ਤੋਂ ਬਾਅਦ ਕਰਣ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਲਈ ਕੁੱਦ ਪਿਆ । ਕਰਣ (Karan Aujla)  ਅਕਸਰ ਕਹਿੰਦਾ ਹੈ ਕਿ ਧੰਨਵਾਦ ਉਸ ਗਾਇਕ ਦਾ ਜਿਸ ਨੇ ਉਸ ਨੂੰ ਪੈਸੇ ਦੇਣ ਤੋਂ ਨਾਂਹ ਕੀਤੀ, ਨਹੀਂ ਤਾਂ ਕਰਣ ਔਜਲਾ ਨੂੰ ਕੌਣ ਜਾਣਦਾ ।

 

ਰਵਿੰਦਰ ਗਰੇਵਾਲ ਨੇ ਨਵੇਂ ਗੀਤ ‘ਜਵਾਨੀ 1984 ਤੋਂ 2021’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ- ‘ਇਹ ਕੋਈ ਗੀਤ ਨਹੀਂ ਸਾਡੇ ਦਿਲਾਂ ਦੇ ਜਜ਼ਬਾਤ ਨੇ’

ravinder grewal aanoucned his new song-min

ਪੰਜਾਬੀ ਗਾਇਕ ਰਵਿੰਦਰ ਗਰੇਵਾਲ Ravinder Grewal  ਜੋ ਕਿ ਬਹੁਤ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਇਹ ਗੀਤ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : 18 ਸਾਲਾਂ ਬਾਅਦ ਸਰਬਜੀਤ ਚੀਮਾ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਆਪਣਾ ਸੁਪਰ ਹਿੱਟ ਗੀਤ ‘Rara Riri Rara’, ਪੁੱਤਰ ਗੁਰਵਰ ਚੀਮਾ ਵੀ ਦੇਣਗੇ ਸਾਥ

Ravinder Grewal

ਰਵਿੰਦਰ ਗਰੇਵਾਲ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਵਾਨੀ 1984 ਤੋਂ 2021 ………..ਬੜੇ ਰੰਗ ਦੇਖੇ ਆ ਪੰਜਾਬ ਨੇ ਇੰਨ੍ਹਾ ਸਾਲਾਂ ‘ਚ …..ਇਹ ਕੋਈ ਗੀਤ ਨਹੀਂ ਸਾਡੇ ਦਿਲਾਂ ਦੇ ਜਜ਼ਬਾਤ ਨੇ ਜੋ ਸਭ ਨੂੰ ਆਪਣੇ ਲੱਗਣਗੇ ….ਜਲਦੀ ਲੈ ਕੇ ਆ ਰਹੇ ਹਾਂ🙏🏻’ । ਗੀਤ ਦੇ ਪੋਸਟਰ ਉੱਤੇ ਰਵਿੰਦਰ ਗਰੇਵਾਲ ਦੀ  ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ ਤੇ ਅੱਖਾਂ ‘ਚ ਘਟਿਆ ਸਿਸਟਮ ਨੂੰ ਲੈ ਕੇ ਗੁੱਸਾ ਨਜ਼ਰ ਆ ਰਿਹਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪੋ ਆਪਣੀ ਰਾਏ ਦੇ ਰਹੇ ਨੇ।

ravinder grewal

ਹੋਰ ਪੜ੍ਹੋ : ਨੇਹਾ ਧੂਪੀਆ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਦਿੱਤੀ ਸਰਪ੍ਰਾਈਜ਼ ਪਾਰਟੀ, ਦੇਖੋ ਤਸਵੀਰਾਂ

ਜੀ ਹਾਂ ਦੇਸ਼ ਦਾ ਕਿਸਾਨ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੂੰ । ਪਰ ਕੇਂਦਰ ਸਰਕਾਰ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਕੱਢ ਪਾ ਰਹੀ ਹੈ। ਸਗੋਂ ਸਰਕਾਰ ਹੰਕਾਰਪੁਣੇ ਦਾ ਮੁਜ਼ਾਹਰਾ ਕਰਦੇ ਹੋਏ ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਦੱਸ ਦਈਏ ਰਵਿੰਦਰ ਗਰੇਵਾਲ ਵੀ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

 

 

ਪਿਆਰ ਦੇ ਇਜ਼ਹਾਰ ਤੋਂ ਬਾਅਦ ਪਰਮੀਸ਼ ਵਰਮਾ ਲੈ ਕੇ ਆ ਰਹੇ ਨੇ ਰੋਮਾਂਟਿਕ ਗੀਤ ‘ਹੋਰ ਦੱਸ’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ (Parmish Verma) ਜੋ ਕਿ ਏਨੀਂ ਦਿਨੀਂ ਕੈਨੇਡਾ ‘ਚ ਪਹੁੰਚੇ ਹੋਏ ਨੇ। ਦੱਸ ਦਈਏ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਬਾਰੇ ਖੁਲਾਸਾ ਕਰਦੇ ਹੋਏ ਆਪਣੀ ਦਿਲ ਦੀ ਰਾਣੀ ਯਾਨੀ ਕਿ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਪਣੀ ਲਵ ਲਾਈਫ ਦੇ ਚੱਲਦੇ ਪਰਮੀਸ਼ ਵਰਮਾ ਰੋਮਾਂਟਿਕ ਗੀਤ ਹੀ ਦਰਸ਼ਕਾਂ ਦੀ ਨਜ਼ਰ ਲੈ ਕੇ ਆ ਰਹੇ ਨੇ।

parmish verma fiance Geet Grewal happy birthday-min
Image Source -Instagram

 

ਹੋਰ ਪੜ੍ਹੋ : ਨੀਰੂ ਬਾਜਵਾ ਨੂੰ ਮਿਲਿਆ ਜਨਮਦਿਨ ‘ਤੇ ਖ਼ਾਸ ਤੋਹਫਾ, ‘ਸਨੋਅਮੈਨ’ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਜੀ ਹਾਂ ਉਹ ਹੋਰ ਦੱਸ (Hor Dus) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਨੀਂ ਤੂੰ #HorDus ❤️Coming Soon. StayTuned’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਉਤਸੁਕਤਾ ਪੇਸ਼ ਕਰ ਰਹੇ ਨੇ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

ਹੋਰ ਪੜ੍ਹੋ : ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

singer parmish verma shared first poster of his song hor dus with fans-min
Image Source -Instagram

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਇਸ ਤੋਂ ਇਲਾਵਾ ਉਹ ਬਤੌਰ ਐਕਟਰ ਵੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ।  ਉਹ ਅਖੀਰਲੀ ਵਾਰ ‘ਜਿੰਦੇ ਮੇਰੀਏ’ ਫ਼ਿਲਮ ‘ਚ ਸੋਨਮ ਬਾਜਵਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਏ ਸੀ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੀ ਫੈਨ ਫਾਲਵਿੰਗ ਦੀ ਤਾਂ 6.3 ਮਿਲੀਅਨ ਲੋਕ ਉਨ੍ਹਾਂ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਫਾਲੋ ਕਰਦੇ ਨੇ।

 

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਨੌਜਵਾਨ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗੀਤਕਾਰ ਤੇ ਗਾਇਕ, ਦੱਸੋ ਭਲਾ ਕੌਣ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਜਗਦੇਵ ਮਾਨ (Jagdev Maan) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਹ ਤਸਵੀਰਾਂ ਕਿਸੇ ਵਿਆਹ ਦੀਆਂ ਹਨ ਜਿਸ ਵਿੱਚ ਜਗਦੇਵ ਮਾਨ (Jagdev Maan) ਤੇ ਉਹਨਾਂ ਦੇ ਨਾਲ ਕੁਝ ਹੋਰ ਲੋਕ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਲੋਕ ਲਗਾਤਾਰ ਕਮੈਂਟ ਕਰਕੇ ਇਹਨਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Pic Courtesy: facebook

ਹੋਰ ਪੜ੍ਹੋ :

ਗਿੱਪੀ ਗਰੇਵਾਲ ਦਾ ਬੋਨਸ ਟਰੈਕ ‘Limited Edition 2009 ReHeated’ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਗਿੱਪੀ ਦੀ ਗਾਇਕੀ ਦਾ ਸਫ਼ਰ, ਦੇਖੋ ਵੀਡੀਓ 

Pic Courtesy: facebook

ਜਗਦੇਵ ਮਾਨ (Jagdev Maan) ਦੀਆਂ ਇਹ ਤਸਵੀਰਾਂ ਉਹਨਾਂ ਦੀ ਕਾਫੀ ਛੋਟੀ ਉਮਰ ਦੀਆਂ ਹਨ । ਜਿਨ੍ਹਾਂ ਵਿੱਚ ਉਹਨਾਂ ਨੂੰ ਪਹਿਚਾਨਣਾ ਵੀ ਬਹੁਤ ਮੁਸ਼ਕਿਲ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਗਦੇਵ ਮਾਨ (Jagdev Maan) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਲਿਖੇ ਗਾਣੇ ਪੰਜਾਬ ਦੇ ਲਗਭਗ ਹਰ ਹਿੱਟ ਗਾਇਕ ਨੇ ਗਾਏ ਹਨ । ਹਾਲ ਹੀ ਵਿੱਚ ਉਹਨਾਂ ਦਾ ਲਿਖਿਆ ਗਾਣਾ Limited Edition 2009 Re-Heated ਗਿੱਪੀ ਗਰੇਵਾਲ ਨੇ ਗਾਇਆ ਹੈ ।

Pic Courtesy: facebook

ਇਹ ਗੀਤ ਹਰ ਥਾਂ ਤੇ ਵੱਜਦਾ ਸੁਣਾਈ ਦੇ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਰਾਹੀਂ ਗਿੱਪੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ । ਗਿੱਪੀ ਗਰੇਵਾਲ ਤੇ ਜਗਦੇਵ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਇਸ ਜੋੜੀ ਨੇ ਫੁਲਕਾਰੀ ਕੈਸੇਟ ਨਾਲ ਸ਼ੁਰੂਆਤ ਕੀਤੀ ਸੀ । ਇਸ ਕੈਸੇਟ ਦੇ ਗੀਤ ਫੁਲਕਾਰੀ, ਮਿਤਰਾਂ ਦੇ ਚਾਦਰੇ ਤੇ ਪਵਾਦੇ ਮੋਰਨੀ ਸੁਪਰ ਡੁਪਰ ਹਿੱਟ ਹੋਏ ਸਨ । ਇਹਨਾਂ ਹਿੱਟ ਗੀਤਾਂ ਤੋਂ ਬਾਅਦ ਗਿੱਪੀ ਗਰੇਵਾਲ ਤੇ ਜਗਦੇਵ ਮਾਨ ਨੇ ਲਗਭਗ 8 ਕੈਸੇਟਾਂ ਸੰਗੀਤ ਜਗਤ ਨੂੰ ਦਿੱਤੀਆਂ । ਜਿਨ੍ਹਾਂ ਦੇ ਬਹੁਤ ਸਾਰੇ ਗੀਤ ਅੱਜ ਵੀ ਡੀਜੇ ਤੇ ਸੁਣਾਈ ਦਿੰਦੇ ਹਨ ।

ਸਿੰਗਾ ਲੈ ਕੇ ਆ ਰਹੇ ਨੇ ਨਵਾਂ ਗੀਤ ‘RAJA RANI’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਪੋਸਟਰ

singga new song poster raja rani with fans

ਜੱਟ ਦੀ ਕਲਿੱਪ, ਫੋਟੋ, ਦਿਲ ਮੁਟਿਆਰ ਦਾ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਇਸ ਵਾਰ ਉਹ ਰੋਮਾਂਟਿਕ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ਰਾਜਾ-ਰਾਣੀ (RAJA RANI) ਟਾਈਟਲ ਹੇਠ ਉਹ ਪਿਆਰਾ ਜਿਹਾ ਗੀਤ ਲੈ ਕੇ ਆ ਰਹੇ ਨੇ।

Singga's look
Image Source: Instagram

ਹੋਰ ਪੜ੍ਹੋ : ਸੁਰਾਂ ਦੇ ਨਾਲ ਰੰਗੀ ਮਹਿਫ਼ਲ ਦਾ ਅਨੰਦ ਲੈਣ ਲਈ ਅੱਜ ਹੀ ਬੁੱਕ ਕਰੋ ਆਪਣੀ ਟਿਕਟਾਂ, 7 ਅਗਸਤ ਨੂੰ ਲਵੋ ਪੀਟੀਸੀ ਪੰਜਾਬੀ ‘ਤੇ ਸੂਫ਼ੀ ਕੰਸਰਟ ਦਾ ਅਨੰਦ

ਹੋਰ ਪੜ੍ਹੋ : ਸਾਵਨ ਰੂਪੋਵਾਲੀ ਨੇ ਪੰਜਾਬੀ ਗੀਤ ਉੱਤੇ ਬਣਾਈ ਆਪਣੀ ਪਿਆਰੀ ਜਿਹੀ ਵੀਡੀਓ, ਆਪਣੀ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

inside the image of singga
Image Source: Instagram

ਇਸ ਗੀਤ ਨੂੰ ਲੈ ਕੇ ਦਰਸ਼ਕ ਵੀ ਕਾਫੀ ਉਤਸਕ ਨੇ। ਜੇ ਗੱਲ ਕਰੀਏ ਗੀਤ ਦੀ ਗਾਇਕੀ ਤੋਂ ਲੈ ਕੇ ਬੋਲਾਂ ਤੱਕ ਸਭ ਸਿੰਗਾ ਨੇ ਕੀਤਾ ਹੈ। ਇਸ ਗੀਤ ਨੂੰ ‘ਕਿੱਲ ਬੰਦਾ’ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ । ਟਰੂ ਬੰਦੇ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਪੋਸਟਰ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਪੇਜ਼ ਉੱਤੇ ਪੋਸਟ ਕੀਤਾ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।

singga
Image Source: Instagram

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ‘ਚੋਂ ਇੱਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਉਹ ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦੀ ਫਰਸਟ ਲੁੱਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ।

 

ਸਾਵਨ ਰੂਪੋਵਾਲੀ ਨੇ ਪੰਜਾਬੀ ਗੀਤ ਉੱਤੇ ਬਣਾਈ ਆਪਣੀ ਪਿਆਰੀ ਜਿਹੀ ਵੀਡੀਓ, ਆਪਣੀ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Sawan Rupowali shared her cute video-min

ਸਾਵਨ ਰੂਪੋਵਾਲੀ ਇੱਕ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰਾ ਸਾਵਨ ਰੂਪੋਵਾਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਆਪਣੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਇੱਕ ਨਵੀਂ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

Punjabis This Week: Meet Jaddi Sardar Actress Sawan Rupowali On September 1
image source- instagram

ਹੋਰ ਪੜ੍ਹੋ :ਤਸਵੀਰ ‘ਚ ਨਜ਼ਰ ਆ ਰਹੀ ਇਸ ਨੰਨ੍ਹੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? 90 ਦੇ ਦਹਾਕੇ ਦੀ ਰਹੀ ਹੈ ਮਸ਼ਹੂਰ ਅਦਾਕਾਰਾ!

ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਦੀ ਲਗਾਈ ਕਲਾਸ, ਕਿਹਾ- ਬਣਾ ਦੇ ਵੇ ਬਣਾ ਦੇ ਭੰਗੜੇ ਵਾਲਾ ਗਾਣਾ

inside image of sawan rupowali
image source- instagram

ਇਸ ਵੀਡੀਓ ‘ਚ ਉਹ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਕਹਿ ਢਾਹ ਰਹੀ ਹੈ। ਇਸ ਵੀਡੀਓ ਉਹ ਪੰਜਾਬੀ ਗੀਤ ‘ਸ਼ੀਸ਼ੇ ਨੂੰ ਕੀਤਾ ਇੱਕ ਸਵਾਲ’ ਉੱਤੇ ਬਣਾਇਆ ਹੈ । ਇਸ ਗੀਤ ਉੱਤੇ ਆਪਣੀ ਪਿਆਰੀ ਜਿਹੀ ਇੰਸਟਾ ਰੀਲ ਤਿਆਰ ਕੀਤੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

new song saazish sang by afsana khan and acting by sawan rupowali
image source- instagram

ਜੇ ਗੱਲ ਕਰੀਏ ਸਾਵਨ ਰੂਪੋਵਾਲੀ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ‘ਹਰਜੀਤਾ’ ‘ਚ ਵੀ ਐਮੀ ਵਿਰਕ ਦੇ ਨਾਲ ਨਜ਼ਰ ਆਏ ਸੀ ਅਤੇ ਇਸ ਫ਼ਿਲਮ ਨੇ ਕਈ ਅਵਾਰਡ ਵੀ ਜਿੱਤੇ ਸੀ । ਇਸ ਤੋਂ ਇਲਾਵਾ ਉਹ ਜੱਦੀ ਸਰਦਾਰ, ਉੱਨੀ ਇੱਕੀ, ਸਿਕੰਦਰ -2 ‘ਚ ਚੀ ਨਜ਼ਰ ਆਏ ਸੀ । ਸਾਵਨ ਰੂਪੋਵਾਲੀ ਜਿੰਨੇ ਖ਼ੂਬਸੂਰਤ ਹਨ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਹੈ ਉਨ੍ਹਾਂ ਦੀ ਅਦਾਕਾਰੀ ਹੈ । ਹਾਲ ਹੀ ‘ਚ ਉਹ ਅਫਸਾਨਾ ਖ਼ਾਨ ਦੇ ਗੀਤ ‘ਸਾਜ਼ਿਸ਼’ ‘ਚ ਸ਼ਾਨਦਾਰ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by Sawan Rupowali (@sawanrupowali)