Maninder Buttar remains grounded even after making his Bollywood debut!

Maninder Buttar who has managed to create a huge fanbase in the Punjabi music industry has got his Bollywood break with his song ‘Sakhiyaan 2.0’ in Akshy Kumar’s movie ‘Bell Bottom’. However, the actor reveals that being a part of the Bollywood does not mean more fame and recognition.

Maninder is currently celebrating the success of his song ‘Sakhiyan 2.0’ which features Akshay Kumar and Vaani Kapoor and has been revamped for the movie ‘Bell Bottom’.

Image Source: Instagram

We are being showered with much love and positive feedback for the song. For me, working on the song in Bollywood has been a rewarding experience. But, my happiness level is same when I release my singles. “Uski bhi utni khushi hoti hai mujhe,” says Buttar.

Image Source: Instagram

The singer further added, “Aisa nahi hai ke Bollywood mein aa raha hai toh uski alag khushi hogi. I feel lucky that my singles have also done really well. So, it is not like that ke film mein jayenge tabhi hum banege, ya bade gaane milenge. Aisa kuch bhi nahi hai”.

ALSO READ: Wow! Jaipur-based IT firm gives ‘Day-Off’ to its employees to binge-watch ‘Money Heist’

Image Source: Instagram

Maninder Buttar also expressed his delight about how Punjabi music industry has gained much acceptance and recognition all over the world.

Needless, to say that Punjabi songs are being loved by Punjabi’s as well as non-Punjabis.

ਪੰਜਾਬੀ ਗਾਣਿਆਂ ਨੂੰ ਲੈ ਕੇ ਗਾਇਕ ਜਸਬੀਰ ਜੱਸੀ ਨੇ ਸਮੇਂ ਦੀਆਂ ਸਰਕਾਰਾਂ ਤੋਂ ਪੁੱਛਿਆ ਇਹ ਸਵਾਲ !

ਗਾਇਕ ਜਸਬੀਰ ਜੱਸੀ ਅਕਸਰ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਹਨ । ਇਸ ਸਭ ਦੇ ਚਲਦੇ ਜਸਬੀਰ ਜੱਸੀ ਨੇ ਸਰਕਾਰ ਨੂੰ ਹਥਿਆਰਾਂ ਤੇ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕੀਤੀ ਹੈ।

punjabi Singer jasbir jassi

ਹੋਰ ਪੜ੍ਹੋ :

ਅਦਾਕਾਰਾ ਮਾਹੀ ਵਿੱਜ ਦੇ ਭਰਾ ਦਾ ਕੋਰੋਨਾ ਕਾਰਨ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਇਸ ਪੋਸਟ ਦੇ ਵਿੱਚ ਜਸਬੀਰ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕੀਤਾ ਹੈ। ਦੋਵਾਂ ਨੂੰ ਟੈਗ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ਕਿ – ਨਰਿੰਦਰ ਮੋਦੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦਾ ਕੰਮ ਹੁੰਦਾ ਹੈ ਕਿ ਸੱਭਿਆਚਾਰ ਤੇ ਦੇਸ਼ ਦੀ ਰਾਖੀ ਕਰਨੀ।

ਗੀਤਾਂ ਦੇ ਵਿੱਚ ਸਾਨੂੰ ਡਰੱਗਸ , ਹਿੰਸਾ ਤੇ ਹਥਿਆਰ ਦੇਖਣ ਨੂੰ ਮਿਲ ਰਹੇ ਹਨ। ਜੋ ਸਾਡੀ ਸੁਸਾਇਟੀ ਨੂੰ ਖਤਮ ਕਰ ਦੇਣਗੇ। ਜਸਬੀਰ ਜੱਸੀ ਨੇ ਸਰਕਾਰ ਨੂੰ ਲਤਾੜਦਿਆ ਅੱਗੇ ਲਿਖਿਆ ਕਿ – ਇਸ ਸਭ ਤੇ ਰੋਕ ਲਗਾਓ ” ਨਹੀਂ ਤਾ ਮੈਨੂੰ ਦਸੋ ਕਿ ਮੈਂ ਆਪਣੇ ਅਗਲੇ ਗੀਤ ਦੇ ਵਿੱਚ ਕਿਹੜੇ ਹਥਿਆਰ ਤੇ ਡਰੱਗਸ ਦੀ ਵਰਤੋਂ ਕਰਾਂ।

ਪਵਾ ਦਉ ਗੋਰੀਏ ਨੀ ਡਾਕ ਬੰਗਲਾ,ਸੋਹਣਾ ਨਹੀਂ ਆਇਆ ਵਰਗੇ ਹਿੱਟ ਗੀਤ ਗਾਉਣ ਵਾਲਾ ਲਖਵਿੰਦਰ ਲੱਕੀ ਇੰਡਸਟਰੀ ਤੋਂ ਕਿਉਂ ਹੈ ਦੂਰ,ਕਿੱਥੇ ਰਹਿੰਦਾ ਹੈ ਅੱਜਕੱਲ੍ਹ,ਜਾਣੋ ਪੂਰੀ ਕਹਾਣੀ

lakhwinder lucky

ਲਖਵਿੰਦਰ ਲੱਕੀ ਇੱਕ ਅਜਿਹਾ ਨਾਂਅ ਜੋ ਇੱਕ ਸਮੇਂ ਹਿੱਟ ਗਾਣਿਆਂ ਦੀ ਮਸ਼ੀਨ ਸੀ ।ਪਰ ਅੱਜ ਉਹ ਅਚਾਨਕ ਇੰਡਸਟਰੀ ਚੋਂ ਗਾਇਬ ਹੀ ਹੋ ਚੁੱਕੇ ਨੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।ਲਖਵਿੰਦਰ ਲੱਕੀ ਦਾ ਜਨਮ ਪੰਜਾਬ ਦੇ ਫਿਲੌਰ ‘ਚ 1978 ਨੂੰ ਹੋਇਆ ਸੀ । ਉਨ੍ਹਾਂ ਨੂੰ ਬਚਪਨ ਤੋਂ ਗਾਉਣ ਦਾ ਸ਼ੌਂਕ ਸੀ,ਸਕੁਲ ਕਾਲਜ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਅਕਸਰ ਉਹ ਆਪਣੇ ਇਸ ਫਨ ਦਾ ਮੁਜ਼ਾਹਰਾ ਕਰਦੇ ਰਹਿੰਦੇ ਸਨ ।

ਹੋਰ ਵੇਖੋ:ਟੈਲੀਵਿਜ਼ਨ ਜਗਤ ਦਾ ਮਸ਼ਹੂਰ ਚਿਹਰਾ ਜੱਗੀ ਜੌਨ ਦੀ ਭੇਦ ਭਰੇ ਹਲਾਤਾਂ ’ਚ ਮੌਤ, ਘਰ ’ਚੋਂ ਮਿਲੀ ਲਾਸ਼

ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਸੁਖਦੇਵ ਸਾਹਿਲ ਨੂੰ ਆਪਣਾ ਗੁਰੂ ਬਣਾਇਆ,ਜੋ ਕਿ ਫਗਵਾੜਾ ‘ਚ ਰਹਿੰਦੇ ਸਨ। ਪਰ ਉਸ ਸਮੇਂ ਲਖਵਿੰਦਰ ਲੱਕੀ ਦੇ ਘਰ ਦੇ ਹਾਲਾਤ ਏਨੇ ਮਾੜੇ ਸਨ ਅਤੇ ਉਨ੍ਹਾਂ ਕੋਲ ਏਨੇ ਪੈਸੇ ਵੀ ਨਹੀਂ ਸਨ ਹੁੰਦੇ ਕਿ ਉਹ ਫਗਵਾੜਾ ਜਾ ਸਕਣ ।

ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਹੌਂਸਲਾ ਨਹੀਂ ਹਾਰਿਆ ਅਤੇ ਹਮੇਸ਼ਾ ਹਾਲਾਤਾਂ ਨਾਲ ਲੜੇ ਅਤੇ ਆਖਿਰਕਾਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਜਦੋਂ ਉਨ੍ਹਾਂ ਦੀ ਪਹਿਲੀ ਐਲਬਮ ‘ਸੋਹਣਾ ਨਹੀਂ ਆਇਆ’ ਆਈ ਤਾਂ ਇਸ ਐਲਬਮ ਨੇ ਸਾਰੇ ਰਿਕਾਰਡ ਤੋੜ ਦਿੱਤੇ । ਇਸੇ ਐਲਬਮ ਦੀ ਬਦੌਲਤ ਉਨ੍ਹਾਂ ਦਾ ਨਾਂਅ ਕਾਮਯਾਬ ਗਾਇਕਾਂ ਦੀ ਸੂਚੀ ‘ਚ ਸ਼ਾਮਿਲ ਹੋ ਗਿਆ ।

ਇਸ ਤੋਂ ਬਾਅਦ ‘ਛੱਲਾ’ ਐਲਬਮ ਆਈ ਜਿਸ ਨੇ ਲੱਕੀ ਦੀ ਜਗ੍ਹਾ ਇੰਡਸਟਰੀ ‘ਚ ਪੱਕੀ ਕਰ ਦਿੱਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।ਡਾਕ ਬੰਗਲਾ,ਇਲਜ਼ਾਮ,ਮਿੱਤਰਾਂ ਦੀ ਨੀਂ ਗੱਲ ਸੁਣ ਜਾ ਸਣੇ ਕਈ ਹਿੱਟ ਗੀਤ ਦਿੱਤੇ ਹਨ ।

ਉਹ ਹੁਣ ਜ਼ਿਆਦਾਤਰ ਲਾਈਵ ਸ਼ੋਅ ਹੀ ਕਰਦੇ ਹਨ । ਆਪਣੇ ਪਰਿਵਾਰਿਕ ਰੁਝੇਵਿਆਂ ਕਾਰਨ ਉਹ ਕੁਝ ਸਮੇਂ ਲਈ ਇੰਡਸਟਰੀ ਤੋਂ ਦੂਰ ਸਨ ਪਰ ਹੁਣ ਬਹੁਤ ਜਲਦ ਉਨ੍ਹਾਂ ਦੇ ਨਵੇਂ ਗੀਤ ਆਉਣ ਵਾਲੇ ਹਨ ਅਤੇ ਅੱਜ ਕੱਲ੍ਹ ਉਹ ਨਿਊਯਾਰਕ ਦੇ ਕਵੀਂਸਲੈਂਡ ‘ਚ ਸੈਟਲ ਹਨ ।

ਗੁਰੂ ਆਸਰਾ ਸੰਸਥਾ ‘ਚ ਰਹਿ ਰਹੀ ਕੁੜੀ ਦੇ ਵਿਆਹ ‘ਚ ਪਹੁੰਚ ਕੇ ਦਿੱਤਾ ਰੁਪਿੰਦਰ ਹਾਂਡਾ ਨੇ ਸਰਪ੍ਰਾਈਜ਼,ਨਵ-ਵਿਆਹੇ ਜੋੜੀ ਨੂੰ ਦਿੱਤਾ ਖ਼ਾਸ ਤੋਹਫ਼ਾ

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਮੋਹਾਲੀ ਦੇ ਗੁਰੂ ਆਸਰਾ ਚੈਰੀਟੇਬਲ ਟ੍ਰਸਟ ‘ਚ ਪਹੁੰਚੇ ਹੋਏ ਹਨ । ਜਿੱਥੇ ਉਹ ਗੁਰਪ੍ਰੀਤ ਕੌਰ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਪਹੁੰਚੇ । ਇਸ ਵੀਡੀਓ ਨੂੰ ਸਾਂਝਾਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਗੁਰਪ੍ਰੀਤ ਨੂੰ ਮੈਂ ਆਪਣੇ ਬਰਥਡੇ ‘ਤੇ ਮਿਲੀ ਸੀ ਜਦੋਂ ਗੁਰੂ ਆਸਰਾ ‘ਚ ਬਰਥਡੇ ਮਨਾਉਣ ਲਈ ਗਈ ਸੀ ।

ਹੋਰ ਵੇਖੋ:ਰੁਪਿੰਦਰ ਹਾਂਡਾ ਨੇ ਆਪਣੇ ਦੋਸਤਾਂ ਨਾਲ ਸਜਾਈ ਗੀਤਾਂ ਦੀ ਮਹਿਫ਼ਲ,ਵੀਡੀਓ ਕੀਤਾ ਸਾਂਝਾ

https://www.instagram.com/p/B4830oAJAo-/

ਉਦੋਂ ਗੁਰਪ੍ਰੀਤ ਨੇ ਦੱਸਿਆ ਸੀ ਕਿ ਮੇਰਾ ਵਿਆਹ ਹੈ 16 ਨਵੰਬਰ ਨੂੰ ਤੁਸੀਂ ਆਉਣਾ। ਪਰ ਮੈਂ ਜਦੋਂ ਉੱਥੇ ਪਹੁੰਚ ਕੇ ਉਸ ਨੂੰ ਸਰਪ੍ਰਾਈਜ਼ ਦਿੱਤਾ ਤਾਂ ਉਹ ਬਹੁਤ ਖੁਸ਼ ਸੀ ।ਇਸ ਜੋੜੀ ਨੂੰ ਇਸ ਨਵੇਂ ਰਾਹ ‘ਤੇ ਚੱਲਣ ਅਤੇ ਵਧੀਆ ਜ਼ਿੰਦਗੀ ਲਈ ਵਧਾਈ ਹੋਵੇ”। ਦੱਸ ਦਈਏ ਕਿ ਰੁਪਿੰਦਰ ਹਾਂਡਾ ਆਪਣੀ ਜ਼ਿੰਦਗੀ ਦੇ ਯਾਦਗਾਰ ਦਿਨ ਇੱਥੇ ਹੀ ਗੁਜ਼ਾਰਦੀ ਹੈ ।

https://www.instagram.com/p/B43vfhnJzBA/

ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਰੁਪਿੰਦਰ ਹਮੇਸ਼ਾ ਇਸ ਜਗ੍ਹਾ ‘ਤੇ ਆ ਕੇ ਇਨ੍ਹਾਂ ਬੱਚੀਆਂ ਨਾਲ ਆਪਣਾ ਦਿਨ ਗੁਜ਼ਾਰਦੀ ਹੈ ।

https://www.instagram.com/p/B4qwpDvpcZ-/

ਰੁਪਿੰਦਰ ਹਾਂਡਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ‘ਮੇਰੇ ਪਿੰਡ ਦੇ’ ,’ਤਖਤਪੋਸ਼’,’ਕਿਊਨ ਆਫ਼ ਸਰਦਾਰ’,’ਕੇਅਰਲੈੱਸ ਚੰਨ’ ਸਣੇ ਹੋਰ ਕਈ ਗੀਤ ਗਾਏ ਹਨ ।

ਪੰਜਾਬੀ ਗੀਤਾਂ ਦੇ ਮੁਰੀਦ ਹੋਏ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ, ‘ਮੋਰਨੀ ਬਣਕੇ’ ‘ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ  

Nick Jonas dance on Punjabi song Morni Banke Priyanka Chopra husband

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਦੁਨੀਆ ਦੀਆਂ ਸਭ ਤੋਂ ਵੱਧ ਚਰਚਾ ‘ਚ ਰਹਿਣ ਵਾਲੀਆਂ ਜੋੜੀਆਂ ਚੋਂ ਇੱਕ ਹੈ। ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀਆਂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਨੱਚਦੇ ਟੱਪਦੇ ਦੀਆਂ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ ਨਿਕ ਜੋਨਸ ਜਿੰਨ੍ਹਾਂ ਨੂੰ ਲੱਗਦਾ ਹੈ ਪੰਜਾਬੀ ਗੀਤਾਂ ਨਾਲ ਕਾਫੀ ਲਗਾਓ ਹੋ ਗਿਆ ਹੈ। ਨਿਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਪੰਜਾਬੀ ਗੀਤ ਮੋਰਨੀ ਬਣਕੇ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਗਾਣਾ ਖੂਬ ਇੰਜੌਏ ਕਰ ਰਹੇ ਹਨ।



ਦੱਸ ਦਈਏ ਇਹ ਗੀਤ ਬਾਲੀਵੁੱਡ ਫ਼ਿਲਮ ਬਧਾਈ ਹੋ ਦਾ ਗੀਤ ਹੈ ਜਿਸ ਨੂੰ ਗੁਰੂ ਰੰਧਾਵਾ ਅਤੇ ਨੇਹਾ ਕੱਕੜ ਨੇ ਅਵਾਜ਼ ਦਿੱਤੀ ਹੈ। ਇਸ ਫ਼ਿਲਮ ‘ਚ ਪੰਜਾਬੀ ਐੱਮ ਸੀ ਦੇ ਇਸ ਗੀਤ ਨੂੰ ਰੀਮੇਕ ਕੀਤਾ ਗਈ ਹੈ। ਗਾਣੇ ਦੇ ਦੋਨੋਂ ਹੀ ਵਰਜ਼ਨ ਦਰਸ਼ਕਾਂ ਵੱਲੋਂ ਖਾਸੇ ਪਸੰਦ ਕੀਤੇ ਜਾਂਦੇ ਹਨ। ਹੁਣ ਨਿਕ ਜੋਨਸ ਦੇ ਇਸ ਗਾਣੇ ‘ਤੇ ਨੱਚਦੇ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਰੂਹਾਂ ‘ਚ ਸਮੋਇਆ ਸੱਚੀ ਪ੍ਰੀਤ ਦਾ ਗੀਤ ਲੈ ਕੇ ਆ ਚੁੱਕੇ ਨੇ ਹਰਭਜਨ ਸ਼ੇਰਾ, ਦੇਖੋ ਵੀਡੀਓ


ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੋਨੋਂ ਹੀ ਆਉਣ ਵਾਲੀ ਫ਼ਿਲਮ ‘ਦ ਸਕਾਈ ਇਸ ਪਿੰਕ’ ਨੂੰ ਲੈ ਕੇ ਪੱਭਾਂ ਭਰ ਹਨ। ਦੋਨੋਂ ਪਤੀ ਪਤਨੀ ਫ਼ਿਲਮ ਦਾ ਦੁਨੀਆ ਭਰ ‘ਚ ਜ਼ੋਰਾਂ ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਇਸ ਫ਼ਿਲਮ ਰਾਹੀਂ ਲੰਬੇ ਸਮੇਂ ਬਾਅਦ ਬਾਲੀਵੁੱਡ ‘ਚ ਵਾਪਸੀ ਕਰਨ ਵਾਲੇ ਹਨ। ਫ਼ਿਲਮ ‘ਚ ਪ੍ਰਿਯੰਕਾ ਚੋਪੜਾ ਨਾਲ ਫਰਹਾਨ ਅਖਤਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਹਰਜੀਤ ਹਰਮਨ ਨੇ ਆਪਣੇ ਨਵੇਂ ਗੀਤ ਮਿਲਾਂਗੇ ਜ਼ਰੂਰ’ ਨਾਲ ਇੱਕ ਵਾਰ ਫਿਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਲੰਮੇ ਇੰਤਜ਼ਾਰ ਤੋਂ ਬਾਅਦ ਹਰਜੀਤ ਹਰਮਨ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ । ‘ਮਿਲਾਂਗੇ ਜ਼ਰੂਰ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਵਰਲਡ ਵਾਈਡ ਪ੍ਰੀਮੀਅਰ ਹੋਇਆ ਹੈ । ਗਾਣੇ ਦੇ ਬੋਲ ਪਰਗਟ ਸਿੰਘ ਦੀ ਕਲਮ ਦੀ ਦੇਣ ਹਨ ਜਦਕਿ ਮਿਊਜ਼ਿਕ ਅਤੁਲ ਸ਼ਰਮਾ ਨੇ ਤਿਆਰ ਕੀਤਾ ਹੈ ।

https://www.instagram.com/p/B2__f4LJ7M7/

ਗੀਤ ਦਾ ਵੀਡੀਓ ਪਰਗਟ ਸਿੰਘ ਹੋਰਾਂ ਦੇ ਪੁੱਤਰ ਅਤੇ ਵੀਡੀਓ ਡਾਇਰੈਕਟਰ ਸਟਾਲਿਨਵੀਰ ਨੇ ਤਿਆਰ ਕੀਤਾ ਹੈ । ਹਰਜੀਤ ਹਰਮਨ ਦਾ ਇਹ ਗੀਤ ਗੀਤਕਾਰ ਪ੍ਰਗਟ ਸਿੰਘ ਨੂੰ ਹੀ ਸਮਰਪਿਤ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ 5 ਮਾਰਚ 2019 ਨੂੰ ਪਰਗਟ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਅੱਜ ਵੀ ਸਾਡੇ ਦਰਮਿਆਨ ਮੌਜੂਦ ਨੇ ।

https://www.instagram.com/p/BunN55YgP6j/

‘ਮਿਲਾਂਗੇ ਜ਼ਰੂਰ’ ਵੀ ਗੀਤਕਾਰ ਪਰਗਟ ਸਿੰਘ ਹੋਰਾਂ ਨੂੰ ਸਮਰਪਿਤ ਹੈ । ਹਰਜੀਤ ਹਰਮਨ ਅਤੇ ਪਰਗਟ ਸਿੰਘ ਦੀ ਜੋੜੀ ਨੇ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਹਰਜੀਤ ਹਰਮਨ ਨੇ ਜ਼ਿਆਦਾਤਰ ਗੀਤ ਪਰਗਟ ਸਿੰਘ ਹੋਰਾਂ ਦੇ ਲਿਖੇ ਹੀ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੇ ਹਰ ਪੰਜਾਬੀ ਦਾ ਦਿਲ ਜਿੱਤਿਆ ਹੈ ਅਤੇ ਇਹ ਗੀਤ ਹਮੇਸ਼ਾ ਹਿੱਟ ਰਹੇ ਨੇ ।

ਜੈਨੀ ਜੌਹਲ ਨੇ ਆਪਣੀ ਭਰਜਾਈ ਦੇ ਜਨਮ-ਦਿਨ ‘ਤੇ ਸਾਂਝੀ ਕੀਤੀ ਤਸਵੀਰ,ਲਿਖਿਆ ਖ਼ਾਸ ਸੁਨੇਹਾ

jenny johal

ਜੈਨੀ ਜੌਹਲ ਨੇ ਆਪਣੀ ਭਰਜਾਈ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਭਰਜਾਈ ਨੂੰ ਇੱਕ ਖ਼ਾਸ ਸੁਨੇਹਾ ਵੀ ਲਿਖਿਆ ।

ਹੋਰ ਵੇਖੋ:ਜੈਨੀ ਜੌਹਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ,ਦੱਸਿਆ ਜ਼ਿੰਦਗੀ ‘ਚ ਗੁਰੁ ਦਾ ਮਹੱਤਵ

https://www.instagram.com/p/B2BPxXAFe4m/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਜਨਮ ਦਿਨ ਦੀਆਂ ਮੁਬਾਰਕਾਂ ਮੈਂਡੀ,ਬੇਸ਼ੱਕ ਤੁਸੀਂ ਇੱਕ ਬਹੁਤ ਹੀ ਵਧੀਆ ਭਾਬੀ ਹੋ,ਇਸ ਦੇ ਨਾਲ ਹੀ ਹਮੇਸ਼ਾ ਸਹਿਯੋਗ ਦੇਣ ਵਾਲੀ ਇੱਕ ਭੈਣ ਅਤੇ ਸੱਚੀ ਸਹੇਲੀ।ਧੰਨਵਾਦ ਹਮੇਸ਼ਾ ਬੇਸ਼ੁਮਾਰ ਪਿਆਰ ਲਈ ਅਤੇ ਹਮੇਸ਼ਾ ਮੈਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੰਦੇ ਰਹਿਣ ਲਈ”।

https://www.instagram.com/p/B1_TStwlYwu/

ਜੈਨੀ ਜੌਹਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

https://www.instagram.com/p/B1x1i_ll8k-/

ਉਨ੍ਹਾਂ ਨੇ ਯਾਰੀ ਜੱਟੀ ਦੀ,ਬੇਗੀ,ਨਖਰਾ,ਰਕਾਨ,ਗੋਲਡ ਵਰਗੀ ਸਣੇ ਕਈ ਗੀਤ ਦਿੱਤੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

90 ਦੇ ਦਹਾਕੇ ‘ਚ ਬਾਲੀ ਸੱਗੂ ਦੀ ਬੋਲਦੀ ਸੀ ਤੂਤੀ,ਲੰਬੇ ਸਮੇਂ ਬਾਅਦ ਤਸਵੀਰਾਂ ਆਈਆਂ ਸਾਹਮਣੇ  

bally saggo

ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ‘ਚ ਆਪਣੇ ਸੰਗੀਤ ਨਾਲ ਲੰਬਾ ਸਮਾਂ ਰਾਜ ਕਰਨ ਵਾਲੇ ਬਾਲੀ ਸੱਗੂ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਇੰਡਸਟਰੀ ਤੋਂ ਦੂਰ ਹਨ । ਪਰ ਹੁਣ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਵੇਖੋ:ਸ਼ਾਹਰੁਖ ਖ਼ਾਨ ਦੇ ਨਾਂਅ ‘ਤੇ ਇੰਝ ਬਦਲੇਗੀ ਭਾਰਤੀ ਮਹਿਲਾਵਾਂ ਦੀ ਜ਼ਿੰਦਗੀ


ਜਿਸ ‘ਚ ਜ਼ਿੰਦਗੀ ਦੇ ਤਣਾਅ ਭਰੇ ਮਹੌਲ ਤੋਂ ਦੂਰ ਛੁੱਟੀਆਂ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਲੀ ਸੱਗੂ ਠੰਡੀਆਂ ਵਾਦੀਆਂ ‘ਚ ਬਰਫਬਾਰੀ ਦਾ ਲੁਤਫ ਉਠਾ ਰਹੇ ਨੇ ।

https://www.instagram.com/p/B06I78-FxEq/

ਬਾਲੀ ਸੱਗੂ ਨੇ ਆਪਣੇ ਮਿਊਜ਼ਿਕ ਨਾਲ ਕਈ ਗੀਤਾਂ ਨੂੰ ਸ਼ਿੰਗਾਰਿਆ ਸੀ । ਜਿਸ ‘ਚ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ,ਕਾਰਤੂਸ ਫ਼ਿਲਮ ਦੇ ਗਾਣੇ,ਚੁਰਾ ਲਿਆ ਹੈ,ਹੰਸ ਰਾਜ ਹੰਸ ਦਾ ਆਜਾ ਨੱਚ ਲੈ,ਸੁਰਜੀਤ ਖ਼ਾਨ ਦਾ ਜਿੰਦ ਸਾਡੀ ਮੰਗ ਨੀ,ਮੇਰਾ ਲੌਂਗ ਗਵਾਚਾ,ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾਂ ਸਣੇ ਅਜਿਹੇ ਕਈ ਹਿੱਟ ਗੀਤ ਨੇ ਜਿਨ੍ਹਾਂ ਨੂੰ ਬਾਲੀ ਸੱਗੂ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਸੀ ਅਤੇ ਰਿਮਿਕਸ ਕਰਕੇ ਸਰੋਤਿਆਂ ਦਾ ਦਿਲ ਜਿੱਤਿਆ ਸੀ ।

ਬਾਲੀ ਸੱਗੂ ਦਾ ਜਨਮ 1964 ‘ਚ ਦਿੱਲੀ ‘ਚ ਹੋਇਆ ਸੀ ਪਰ ਉਹ ਬਰਮਿੰਘਮ ‘ਚ ਪਲੇ ਅਤੇ ਵੱਡੇ ਹੋਏ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।

ਰਣਜੀਤ ਬਾਜਵਾ ਨੂੰ ਰਣਜੀਤ ਬਾਵਾ ਬਨਾਉਣ ‘ਚ ਕਿਸ ਸ਼ਖਸ ਦਾ ਰਿਹਾ ਵੱਡਾ ਹੱਥ, ਜਾਣੋਂ ਰਣਜੀਤ ਬਾਵਾ ਦੀ ਜ਼ੁਬਾਨੀ 

ranjit bawa

ਰਣਜੀਤ ਬਾਵਾ ਦੀ ਜ਼ਿੰਦਗੀ ਬਹੁਤ ਹੀ ਸੰਘਰਸ਼ ਭਰੀ ਰਹੀ ਹੈ ।  15 ਸਾਲ ਤੱਕ ਲੰਬਾ ਸੰਘਰਸ਼ ਕਰਦੇ ਰਹੇ ਕਈ ਔਕੜਾਂ ਤਕਲੀਫ਼ਾਂ ਦਾ ਸਾਹਮਣਾ ਵੀ ਉਨ੍ਹਾਂ ਨੂੰ ਕਰਨਾ ਪਿਆ ਪਰ ਜ਼ਿੰਦਗੀ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਦਿਲ ‘ਚ ਅਜਿਹਾ ਸੀ ਕਿ ਉਨ੍ਹਾਂ ਦੇ ਜ਼ਿੰਦਗੀ ‘ਚ ਆਉਣ ਵਾਲੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕਰ ਲਿਆ ਸੀ । ਉਨ੍ਹਾਂ ਦੇ ਸੰਘਰਸ਼ ਦਾ ਸਫ਼ਰ 1999 ‘ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ ‘ਚ ਉਨ੍ਹਾਂ ਦਾ ਸਾਥ ਦਿੱਤਾ ਸੀ ਮਾਸਟਰ ਮੰਗਲ ਸਿੰਘ ਨੇ । ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਨਾਉਣ ‘ਚ ਉਨ੍ਹਾਂ ਦਾ ਵੱਡਾ ਰੋਲ ਰਿਹਾ ਹੈ ।

https://www.instagram.com/p/B0PlI76F8nX/

ਮਾਸਟਰ ਮੰਗਲ ਸਿੰਘ ਰਣਜੀਤ ਬਾਵਾ ਦੇ ਪ੍ਰਿੰਸੀਪਲ ਰਹੇ ਹਨ ।ਪੜ੍ਹਨ ਦੌਰਾਨ ਹੀ ਰਣਜੀਤ ਬਾਵਾ  ਨੂੰ ਗਾਉਣ ਦਾ ਸੌਂਕ ਜਾਗਿਆ ਅਤੇ ਰਣਜੀਤ ਬਾਵਾ ਵਿਚਲੇ ਕਲਾਕਾਰ ਨੂੰ ਪਛਾਨਣ ਵਾਲੇ ਮਾਸਟਰ ਮੰਗਲ ਸਿੰਘ ਹੀ ਸਨ । ਇਸ ਦਾ ਖੁਲਾਸਾ ਰਣਜੀਤ ਬਾਵਾ ਨੇ ਪੀਟੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ ।

ਪਰ ਰਣਜੀਤ ਬਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਮਾਸਟਰ ਮੰਗਲ ਸਿੰਘ ਉਨ੍ਹਾਂ ਨੂੰ ਸਕੂਲ ‘ਚ ਬਿਠਾ ਕੇ 4-4ਘੰਟੇ ਰਿਆਜ਼ ਕਰਵਾਉਂਦੇ ਸਨ ਅਤੇ ਉਨ੍ਹਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ । ਹਾਲਾਂਕਿ ਮਾਸਟਰ ਮੰਗਲ ਸਿੰਘ ਦਾ ਗਾਇਕੀ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ । ਗਾਇਕੀ ‘ਚ ਜਦੋਂ ਥੋੜੀ ਨਿਪੁੰਨਤਾ ਬਾਵਾ ਨੇ ਹਾਸਲ ਕਰ ਲਈ ਸੀ ਪਰ ਬਾਵਾ ਦੇ ਇਸ ਹੁਨਰ ਦੀ ਕਦੇ ਵੀ ਉਨ੍ਹਾਂ ਦੇ ਉਸਤਾਦ ਨੇ ਤਾਰੀਫ਼ ਨਹੀਂ ਸੀ ਕੀਤੀ ।

https://www.instagram.com/p/B0KjJ_Pl2Ip/

ਕਿਉਂਕਿ ਉਨ੍ਹਾਂ ਦਾ ਖ਼ਿਆਲ ਇਹ ਸੀ ਕਿ ਉਹ ਆਪਣੀ ਤਾਰੀਫ਼ ਸੁਣ ਕੇ ਮਿਹਨਤ ਕਰਨਾ ਛੱਡ ਦੇਣਗੇ ।ਰਣਜੀਤ ਬਾਵਾ ਦਾ ਪਹਿਲਾ ਗੀਤ ‘ਜੱਟ ਦੀ ਅਕਲ’ 2013 ‘ਚ ਆਇਆ ਸੀ,ਪਰ ਉਸ ਤੋਂ ਪਹਿਲਾਂ ਹੀ 2012’ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ।

https://www.instagram.com/p/Bz959vYFRA7/

ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫ਼ਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਵੇਖਣ ਲਈ ਇਸ ਦੁਨੀਆ ‘ਚ ਨਹੀਂ ਹਨ । ਅੱਜ ਰਣਜੀਤ ਬਾਵਾ ਦਾ ਨਾਂਅ ਕਾਮਯਾਬ ਗਾਇਕਾਂ ਦੀ ਲਿਸਟ ‘ਚ ਆਉਂਦਾ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ ।

ਫੌਜ ਦੇ ਜਵਾਨਾਂ ਦੇ ਭੰਗੜੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ 

army jawans

ਸਾਡੇ ਫੌਜੀ ਜਵਾਨ ਜੋ ਸਰਹੱਦਾਂ ਦੀ ਰਾਖੀ ਕਰਦੇ ਹਨ । ਇਨ੍ਹਾਂ ਫੌਜੀ ਜਵਾਨਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਆਬੋ ਹਵਾ ‘ਚ ਸਾਹ ਲੈ ਰਹੇ ਹਾਂ । ਪਰ ਸਰਹੱਦਾਂ ਦੇ ਰਾਖੇ ਮੌਜ ਮਸਤੀ ਲਈ ਵੀ ਸਮਾਂ ਕੱਢ ਹੀ ਲੈਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਸੈਨਾ ਦੇ ਜਵਾਨ ਭੰਗੜਾ ਪਾ ਰਹੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ  :ਪੰਜਾਬ ਦਾ ਰਹਿਣ ਵਾਲਾ ਇਹ ਬਾਲ ਕਲਾਕਾਰ ਫ਼ਿਲਮਾਂ ‘ਚ ਦਿਖਾ ਰਿਹਾ ਆਪਣੀ ਅਦਾਕਾਰੀ,ਫ਼ਿਲਮ ‘ਰੱਬ ਰਾਖਾ’ ‘ਚ ਆਏਗਾ ਨਜ਼ਰ

https://www.facebook.com/495749564159081/videos/1494040294071920/

ਇਸ ਵੀਡੀਓ ਨੂੰ ਲੋਕ ਲਗਾਤਾਰ ਸ਼ੇਅਰ ਕਰ ਰਹੇ ਹਨ ਅਤੇ ਕਈ ਕਮੈਂਟ ਕਰ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸੈਨਾ ਦੇ ਇਹ ਜਵਾਨ ਰਣਜੀਤ ਬਾਵਾ ਦੇ ਗੀਤ ਭੰਗੜਾ ਪਉਗਾ ਹੈਵੀਵੇਟ ‘ਤੇ ਭੰਗੜਾ ਪਾ ਰਹੇ ਨੇ ।ਇਹ ਗੀਤ ਕਾਫੀ ਪੁਰਾਣਾ ਹੈ ਅਤੇ ਇਸ ਦੇ ਬੋਲ ਬੰਟੀ ਬੈਂਸ ਨੇ ਲਿਖੇ ਸਨ । ਸੈਨਾ ਦੇ ਜਵਾਨਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।