ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ’ਤੇ ਪੰਜਾਬੀ ਸਿਤਾਰਿਆਂ ਨੇ ਜਤਾਈ ਖੁਸ਼ੀ

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਹੈ । ਬੰਗਾਲ ਚੋਣਾਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਕੰਗਨਾ ਬੌਖਲਾ ਕੇ ਵਿਵਾਦਿਤ ਟਵੀਟ ਕਰ ਰਹੀ ਸੀ ।ਜਿਸ ‘ਤੇ ਟਵਿੱਟਰ ਨੇ ਐਕਸ਼ਨ ਲੈਂਦੇ ਹੋਏ ਕੰਗਨਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ । ਟਵਿੱਟਰ ਨੇ ਕਿਹਾ ਕਿ ਕੰਗਨਾ ਲਗਾਤਾਰ ‘ਹੇਟਫੁੱਲ ਕੰਡਕਟ ਪਾਲਸੀ’ ਦਾ ਉਲੰਘਣ ਕਰ ਰਹੀ ਸੀ ਤੇ ਇਸ ਲਈ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ।

ਹੋਰ ਪੜ੍ਹੋ :

ਦੀਪਿਕਾ ਪਾਦੂਕੋਣ ਦੇ ਪੂਰੇ ਪਰਿਵਾਰ ਦੀ ਰਿਪੋਰਟ ਆਈ ਕੋਰੋਨਾ ਪਾਜਟਿਵ, ਪਿਤਾ ਹਸਪਤਾਲ ‘ਚ ਭਰਤੀ

armaan bedil

ਉਧਰ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਪ੍ਰਭ ਗਿੱਲ, ਅਰਮਾਨ ਬੇਦਿਲ ਨੇ ਟਵਿੱਟਰ ਇੰਡੀਆ ਦੀ ਇਸ ਕਾਰਵਾਈ ਸੀ ਸ਼ਲਾਘਾ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਟਵਿੱਟਰ ਦਾ ਧੰਨਵਾਦ ਕੀਤਾ ਹੈ । ਗਾਇਕ ਜਸਬੀਰ ਜੱਸੀ ਨੇ ਤਾਂ ਇਸ ਮੁੱਦੇ ਤੇ ਲੰਮੀ ਚੋੜੀ ਪੋਸਟ ਲਿਖੀ ਹੈ ।

ਉਹਨਾਂ ਨੇ ਲਿਖਿਆ ਹੈ ‘ਕੰਗਨਾ ਦਾ ਟਵਿੱਟਰ ਬੈਨ ਸਿਰਫ਼ ਵਧੀਆ ਹੀ ਨਹੀਂ ਹੈ ਬਲਕਿ ਸਮਾਜ ਲਈ ਵੀ ਲਾਹੇਵੰਦ ਹੈ । ਲੋਕਾਂ ਨੂੰ ਗੈਰ ਸੰਵੇਦਨਸ਼ੀਲ ਬਿਆਨਾਂ ਦੇ ਆਧਾਰ ਤੇ ਰਾਏ ਬਨਾਉਣ ਦੀ ਇਜ਼ਾਜਤ ਦੇਣਾ ਦੇਸ਼ ਦੇ ਵਿਕਾਸ ਲਈ ਬਹੁਤ ਖਤਰਨਾਕ ਹੈ । ਟਵਿੱਟਰ ਨੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਦਾ ਪਹਿਲਾਂ ਵੀ ਕਈ ਵਾਰ ਟਵਿੱਟਰ ਅਕਾਊਂਟ ਆਰਜੀ ਤੌਰ ਤੇ ਸਸਪੈਂਡ ਕੀਤਾ ਗਿਆ ਹੈ ।

ਇਸ ਤਸਵੀਰ ‘ਚ ਛਿਪੇ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਖੂਬ ਪਸੰਦ

punjabi stars

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਤਸਵੀਰ ਵਿਖਾਉਣ ਜਾ ਰਹੇ ਹਾਂ ।

nimrat
Image from Nimrat Khaira’s instagram

ਹੋਰ ਪੜ੍ਹੋ : ਸਰਦੂਲ ਸਿਕੰਦਰ ਦਾ ਭੋਗ ਅਤੇ ਅੰਤਿਮ ਅਰਦਾਸ 7 ਮਾਰਚ ਨੂੰ ਹੋਵੇਗੀ , ਪੁੱਤਰ ਅਲਾਪ ਸਿਕੰਦਰ ਨੇ ਦਿੱਤੀ ਜਾਣਕਾਰੀ

kaur b
Image from kaur b’s instagram

ਜਿਸ ‘ਚ ਕਈ ਪੰਜਾਬੀ ਸਿਤਾਰੇ ਤੁਹਾਨੂੰ ਨਜ਼ਰ ਆਉਣਗੇ। ਇਸ ਤਸਵੀਰ ‘ਚ ਕੌਰ ਬੀ, ਨਿਮਰਤ ਖਹਿਰਾ ਅਤੇ ਗੁਰਨਾਮ ਭੁੱਲਰ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਉਹੀ ਪੰਜਾਬੀ ਸਿਤਾਰੇ ਹਨ ।

gurnam Bhullar
Image from Gurnam Bhullar’s instagram

ਜੋ ਅੱਜ ਹਰ ਕਿਸੇ ਦੇ ਦਿਲ ‘ਤੇ ਰਾਜ ਕਰ ਰਹੇ ਹਨ । ਡਾਇਮੰਡ ਸਟਾਰ ਗੁਰਨਾਮ ਭੁੱਲਰ ਨੇ ਆਪਣੇ ਗੀਤਾਂ ਦੇ ਨਾਲ ਵੱਖਰੀ ਪਛਾਣ ਬਣਾਈ ਹੈ ਅਤੇ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ‘ਚ ਸੋਨਮ ਬਾਜਵਾ ਦੇ ਨਾਲ ਉਹ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਵਿਖਾਈ ਦੇਣਗੇ ।ਇਸ ਤੋਂ ਇਲਾਵਾ ਨਿਮਰਤ ਖਹਿਰਾ ਵੀ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਗੀਤ ਦੇ ਰਹੇ ਹਨ । ਉਹ ਹੁਣ ਦਿਲਜੀਤ ਦੋਸਾਂਝ ਦੇ ਨਾਲ ਜੋੜੀ ਫ਼ਿਲਮ ‘ਚ ਵਿਖਾਈ ਦੇਣਗੇ ।

 

ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ, ਸਮਾਜ ਭਲਾਈ ਲਈ ਵੀ ਹੋਇਆ ਇਹ ਕੰਮ

social For Good

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਹੁਣ ਤੱਕ ਲੱਖਾਂ ਲੋਕ ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਗੁਆ ਚੁੱਕੇ ਹਨ । ਇਸ ਬਿਮਾਰੀ ਕਾਰਨ ਲੋਕ ਆਪਣੇ ਘਰਾਂ ‘ਚ ਬੰਦ ਹੋ ਕੇ ਰਹਿ ਗਏ ਹਨ । ਕਿਉਂਕਿ ਇਸ ਬਿਮਾਰੀ ਦਾ ਇਲਾਜ਼ ਸਿਰਫ਼ ਸਾਵਧਾਨੀ ਹੈ ।ਇਸ ਬਿਮਾਰੀ ਕਾਰਨ ਲੋਕਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਖੜੀ ਹੋ ਚੁੱਕੀ ਹੈ ਰੋਜ਼ੀ ਰੋਟੀ ਦੀ । ਅਜਿਹੇ ਲੋਕਾਂ ਦੀ ਮਦਦ ਲਈ ਪੀਟੀਸੀ ਪੰਜਾਬੀ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ।

https://www.facebook.com/ptcpunjabi/videos/244702036731573/

ਦਰਅਸਲ ਪੀਟੀਸੀ ਪੰਜਾਬੀ ਵੱਲੋਂ ਬੀਤੀ ਰਾਤ ਯਾਨੀ ਕਿ 24 ਅਪ੍ਰੈਲ ਨੂੰ ਫੇਸਬੁੱਕ ਪੇਜ਼ਾਂ ‘ਤੇ ਪੰਜਾਬੀ ਸਿਤਾਰਿਆਂ ਦਾ ਇੱਕ ਲਾਈਵ ਸ਼ੋਅ ਕਰਵਾਇਆ ਗਿਆ ਜਿਸ ‘ਚ ਪੰਜਾਬੀ ਸਿਤਾਰਿਆਂ ਨੇ ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਸਤਿੰਦਰ ਸੱਤੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਆਪਣੇ ਗਾਣਿਆਂ, ਕਮੇਡੀ ਤੇ ਲਾਈਵ ਮਸਤੀ ਨਾਲ ਰੌਣਕਾਂ ਲਗਾਈਆਂ ।ਇਹ ਸ਼ੋਅ ਪੂਰੀ ਤਰ੍ਹਾਂ ਕਾਮਯਾਬ ਰਿਹਾ ਅਤੇ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਇਸ ਸ਼ੋਅ ਨੂੰ ਮਿਲਿਆ ਅਤੇ ਲੋਕਾਂ ਨੇ ਪੀਟੀਸੀ ਦੇ ਇਸ ਸ਼ੋਅ ਦੀ ਸ਼ਲਾਘਾ ਕੀਤੀ । ਇਸ ਦੇ ਨਾਲ ਹੀ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਲਈ ਦਾਨ ਵੀ ਇੱਕਠਾ ਕੀਤਾ ਗਿਆ ।ਇਹ ਸਾਰਾ ਪੈਸਾ GiveIndia ਨੂੰ ਜਾਵੇਗਾ । ਇਹ ਸੰਸਥਾ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ ।

ਇਹਨਾਂ ਪੰਜਾਬੀ ਸਿਤਾਰਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ‘ਤੇ ਕੀਤਾ ਯਾਦ

Punjabi stars Remember Shaheed Bhagat Singh on his Birth anniversary

ਸ਼ਹੀਦ ਭਗਤ ਸਿੰਘ ਅਜਿਹਾ ਕ੍ਰਾਂਤੀਕਾਰੀ ਜਿਸ ਨੇ ਭਾਰਤੀਆਂ ਨੂੰ ਅਸਲ ਅਜ਼ਾਦੀ ਦਾ ਅਹਿਸਾਸ ਦਿਵਾਇਆ ਸੀ। 28 ਸਤੰਬਰ 1907 ਨੂੰ ਜਨਮੇ ਸ਼ਹੀਦ ਭਗਤ ਸਿੰਘ ਦਾ 112 ਵਾਂ ਜਨਮ ਦਿਹਾੜਾ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਆਪਣੀ ਕ੍ਰਾਂਤੀਕਾਰੀ ਸੋਚ ਨਾਲ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਜਿੱਥੇ ਉਹਨਾਂ ਦੇ ਜਨਮਦਿਨ ਮੌਕੇ ਆਮ ਲੋਕ ਯਾਦ ਕਰ ਰਹੇ ਹਨ ਉੱਥੇ ਹੀ ਪੰਜਾਬ ਦੇ ਗਾਇਕਾਂ ਅਤੇ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

 

View this post on Instagram

 

HAPPY B’day veereya ??????

A post shared by Ammy Virk ( ਐਮੀ ਵਿਰਕ ) (@ammyvirk) on


ਬਹੁਤ ਸਾਰੇ ਪੰਜਾਬੀ ਸਟਾਰਸ ਨੇ ਸੋਸ਼ਲ ਮੀਡੀਆ ‘ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਤੇ ਵੀਡੀਓਜ਼ ਸਾਂਝੀ ਕਰ ਉਹਨਾਂ ਨੂੰ ਯਾਦ ਕੀਤਾ ਹੈ। ਇਹਨਾਂ ਸਿਤਾਰਿਆਂ ‘ਚ ਐਮੀ ਵਿਰਕ, ਜ਼ੋਰਾ ਰੰਧਾਵਾ, ਗਿਤਾਜ ਬਿੰਦਰੱਖੀਆ, ਮਿੱਸ ਪੂਜਾ, ਅਤੇ ਰੇਸ਼ਮ ਸਿੰਘ ਅਨਮੋਲ ਨੇ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ।

 

View this post on Instagram

 

???❤️ #bhagatsingh #shaheed

A post shared by Gitaz Bindrakhia?ਬਿੰਦਰੱਖੀਆ (@gitazbindrakhia) on

 

View this post on Instagram

 

??????

A post shared by Miss Pooja (@misspooja) on

 

View this post on Instagram

 

Happy Birthday to the real Hero ??

A post shared by Resham Anmol (ਰੇਸ਼ਮ ਅਨਮੋਲ) (@reshamsinghanmol) on


ਉੱਥੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਭਗਤ ਸਿੰਘ ਲਈ ਗਾਇਆ ਆਪਣਾ ਗਾਣਾ ਸਾਂਝਾ ਕਰਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਗਾਇਕਾ ਅਨਮੋਲ ਗਗਨ ਮਾਨ ਨੇ ਭਗਤ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮੇਰੇ ਵੀਰ ਭਗਤ ਸਿੰਘ ਹਰ ਪਲ ਸਾਡੇ ਦਿਲ ‘ਚ ਦਲੇਰੀ ਬਣ ਕੇ ਜ਼ਿੰਦਾ…ਸਿਰ ਝੁਕਾ ਕੇ ਸਲਾਮ ਬਹਾਦਰ ਨੂੰ’।


23 ਮਾਰਚ 1931 ਨੂੰ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭਗਤ ਸਿੰਘ ਨੂੰ ਉਹਨਾਂ ਦੇ ਦੋ ਹੋਰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਦਿੱਤੀ ਗਈ ਅਤੇ ਭਗਤ ਸਿੰਘ ਵੀ ਹੱਸਦੇ ਹੱਸਦੇ ਫਾਂਸੀ ‘ਤੇ ਝੂਲ ਗਏ ਸਨ। ਅੱਜ ਪੂਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ।

 

View this post on Instagram

 

Mera Veer Bhagat Singh Har Pal Sade Dil Ch Daleri Ban ke Zinda … Sir Jhuk Ke Slaam Bhadar nu .?

A post shared by Anmol Gagan Maan (@anmolgaganmaanofficial) on

ਫਿਲਮ ਰਾਂਝਾ ਰਿਫਊਜ਼ੀ ਦਾ ਗੀਤ “ਪ੍ਰੀਤੋ” ਹੋਇਆ ਰਿਲੀਜ਼

Preeto Song

ਮਸ਼ਹੂਰ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ Roshan prince ਦੀ ਹਾਲ ਹੀ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ‘ਰਾਂਝਾ ਰਫਿਊਜੀ’ punjabi film ਦੇ ਟਰੇਲਰ ਨੂੰ ਦਰਸ਼ਕ ਦੁਆਰਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਦੱਸ ਦਈਏ ਕਿ ਇਸ ਫ਼ਿਲਮ ਦੇ ਗੀਤ ਜੋੜੀ ਤੋਂ ਬਾਅਦ ਇਕ ਹੋਰ ਗੀਤ ਰਿਲੀਜ ਹੋ ਚੁੱਕਿਆ ਹੈ ਇਸ ਗੀਤ ਦਾ ਨਾਮ ਹੈ ” ਪ੍ਰੀਤੋ ” | ਦੱਸ ਦਈਏ ਕਿ ਇਹ ਫ਼ਿਲਮ ਦਾ ਦੂਜਾ ਗੀਤ ਹੈ | ਜਿੱਥੇ ਕਿ ਇਸ ਗੀਤ ਨੂੰ ਰੋਸ਼ਨ ਪ੍ਰਿੰਸ ਅਤੇ ਮੰਨਤ ਨੂਰ ਨੇ ਆਪਣੀ ਅਵਾਜ਼ ਨਾਲ ਸ਼ਿੰਗਾਇਆ ਹੈ ਓਥੇ ਹੀ ਇਸਦੇ ਬੋਲ ” ਹੈਪੀ ਰਾਏਕੋਟੀ ” ਦੁਆਰਾ ਲਿਖੇ ਗਏ ਹਨ ਤੇ ਇਸ ਗੀਤ ਨੂੰ ਮਿਊਜ਼ਿਕ ” ਗੁਰਮੀਤ ਸਿੰਘ ” ਦੁਆਰਾ ਦਿੱਤਾ ਗਿਆ ਹੈ ।

ਗੱਲ ਫਿਲਮ ਬਾਰੇ ਕਰੀਏ ਤਾਂ ‘ਰਾਂਝਾ ਰਿਫਿਊਜੀ’ punjabi film ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ ।

ਹੋਰ ਪੜੋ : ਰਾਂਝਾ ਰਿਫਿਊਜੀ ਫਿਲਮ ਦਾ ਪਹਿਲਾ ਗੀਤ ‘ਜੋੜੀ’ ਰਿਲੀਜ਼

https://www.instagram.com/p/BpHP0DfgS6S/?taken-by=theroshanprince

 

ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ Roshan prince ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ ।

ਗਿੱਪੀ ਗਰੇਵਾਲ ਦਾ ਗੀਤ “ਹੁਕਮ ਦਾ ਯੱਕਾ” ਹੋਇਆ ਰਿਲੀਜ਼

Hukam Da Yakka

ਫੈਨਸ ਦੀ ਲੰਬੀ ਉਡੀਕ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ “ਹੁਕਮ ਦਾ ਯੱਕਾ” hukam da yakka ਲੈਕੇ ਪੇਸ਼ ਹਨ| ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਸੋਸ਼ਲ ਮੀਡਿਆ ਤੇ ਕਾਫੀ ਟਰੈਂਡ ਕਰ ਰਿਹਾ ਹੈ| ਆਪਣੀ ਧਮਾਕੇਧਾਰ ਫਿਲਮ “ਮਰ ਗਏ ਓਏ ਲੋਕੋ” ਤੋਂ ਬਾਅਦ ਇਹ ਗਿੱਪੀ ਗਰੇਵਾਲ ਦਾ ਪਹਿਲਾ ਸਿੰਗਲ ਮਿਊਜ਼ਿਕ ਟਰੈਕ ਹੈ| ਇਸ ਵਿੱਚ ਗਿਪੀ ਦਾ ਟਸ਼ਨ ਅਤੇ ਸਵੈਗ ਕੁਝ ਵੱਖਰਾ ਹੀ ਹੈ| ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪੁਲਿਸ ਵਾਲੀ ਵੀ ਗਿੱਪੀ ਦੇ ਖਿਲਾਫ ਹੁੰਦੇ ਹੋਏ ਉਸਦੇ ਅਲੱਗ ਅੰਦਾਜ ਨਾਲ ਪਿਆਰ ਕਰ ਬੈਠਦੀ ਹੈ| ਜਿਥੇ ਇਸ ਗੀਤ ਨੂੰ ਗਿੱਪੀ ਗਰੇਵਾਲ gippy grewal ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸਦੇ ਬੋਲ ਨਰਿੰਦਰ ਬਾਠ ਦੁਆਰਾ ਲਿਖੇ ਗਏ ਹਨ| ਇਸਦਾ ਬੇਹੱਦ ਖ਼ੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਦੁਆਰਾ ਬਣਾਇਆ ਗਿਆ ਹੈ| ਇਸ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਦਿੱਤਾ ਗਿਆ |

ਇਸ ਗੀਤ ਬਾਰੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਇੱਕ ਪੋਸਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਸੀ| ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਇੱਕ ਸਿੰਗਲ ਟਰੈਕ ਲੈਕੇ ਆ ਰਹੇ ਹਨ ਅਤੇ ਉਸਦੀ ਰਿਲੀਜ਼ ਡੇਟ ਉਹ ਜਲਦ ਦਸਣਗੇ| ਇਹਨਾਂ ਹੀ ਨਹੀਂ ਉਹਨਾਂ ਨੇ ਆਪਣੀ ਏਕਮ ਪੋਸਟ ਸਾਂਝਾ ਕਰਦੇ ਹੋਏ ਫੈਨਸ ਕੋਲੋਂ ਇਹ ਵੀ ਪੁੱਛਿਆ ਹੈ ਕਿ ਉਹ ਕਿਹੜਾ ਗੀਤ ਸੁਣਨਾ ਚਾਉਂਦੇ ਹਨ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ : Kidda song kariyae…? 1) kharka-Darka 2) Romantic 3) Sad 4)Bhangra .

https://www.instagram.com/p/BnvMUTSji5r/?taken-by=gippygrewal

ਮਹਿਲਾਵਾਂ ਦੇ ਸ਼ੌਂਕ ਪੂਰੇ ਕਰਨ ਦੀ ਗੱਲ ਕਰਦਾ ਗੀਤ ‘ਆਟੇ ਦੀ ਚਿੜੀ’ ਹੋਇਆ ਰਿਲੀਜ਼

Aate Di Chidi Title Track

ਜਲਦ ਹੀ ਬਾਕਸ-ਆਫ਼ਿਸ ਤੇ ਧਮਾਲਾਂ ਪਾਉਣ ਆ ਰਹੀ ਫ਼ਿਲਮ “ਆਟੇ ਦੀ ਚਿੜੀ” aate di chidi  ਦਾ ਟਾਈਟਲ ਗੀਤ ਰਿਲੀਜ਼ ਹੋ ਚੁੱਕਾ ਹੈ| ਗੀਤ “ਆਟੇ ਦੀ ਚਿੜੀ” ਨਿਰਮਾਤਾਵਾਂ ਦੁਆਰਾ ਇਕ ਲਾਈਵ ਸ਼ੋਅ ‘ਗੱਬਰੂ ਨੇਸ਼ਨ’, ਜੋ ਮੋਹਾਲੀ ਦੇ ਵੀ. ਆਰ. ਪੰਜਾਬ ਮਾਲ ‘ਚ ਰਿਲੀਜ਼ ਕੀਤਾ। ਗਾਇਕ ਮਾਨਕੀਰਤ ਪੰਨੂ ਦੁਆਰਾ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਗਿਆ ਹੈ| ਇਸਦੇ ਬੇਹੱਦ ਖ਼ੂਬਸੂਰਤ ਬੋਲ ਗੀਤਕਾਰ ਕਪਤਾਨ ਦੁਆਰਾ ਲਿਖੇ ਗਏ ਹਨ| ਜੋ ਕਿ ਹਰ ਕੁੜੀ ਅਤੇ ਔਰਤ ਵਲੋਂ ਆਖੇ ਗਏ ਹੋਣ, ਜਿਹੜੇ ਸਮਾਜ ‘ਚ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਜਿਊਣਾ ਚਾਹੁੰਦੀਆਂ ਹਨ। ਇਸ ਗੀਤ ਵਿਚ ਫ਼ਿਲਮ ਮੁੱਖ ਅਦਾਕਾਰਾ ਨੀਰੂ ਬਾਜਵਾ neeru bajwa ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ| ਫ਼ਿਲਮ ਦਾ ਇਹ ਗੀਤ ਸੋਸ਼ਲ ਮੀਡਿਆ ਤੇ ਕਾਫ਼ੀ ਟਰੈਂਡ ਕਰ ਰਿਹਾ ਹੈ|

ਗੱਲ ਫ਼ਿਲਮ ਦੀ ਕਰੀਏ ਤਾਂ ਫ਼ਿਲਮ aate di chidi ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਫੈਨਸ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ| ਨੀਰੂ ਬਾਜਵਾ neeru bajwa ਅਤੇ ਅੰਮ੍ਰਿਤ ਮਾਨ  ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ|

Aate Di Chidi

ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ|ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ | ਇਹ ਫ਼ਿਲਮ ਪੰਜਾਬ ਅਤੇ ਕੈਨੇਡਾ ਵਿਚ ਸ਼ੂਟ ਕੀਤੀ ਗਈ ਹੈ| ਫ਼ਿਲਮ 19 ਅਕਤੂਬਰ ਨੂੰ ਦੁਸ਼ਹਿਰੇ ਵਾਲ਼ੇ ਦਿਨ ਰਿਲੀਜ਼ ਹੋਣ ਜਾ ਰਹੀ ਹੈ|

ਰੌਸ਼ਨ ਪ੍ਰਿੰਸ ਦੀ ਫਿਲਮ ‘ਰਾਂਝਾ ਰਿਫਊਜ਼ੀ’ ਦਾ ਪਹਿਲਾ ਗੀਤ “ਜੋੜੀ” ਜਲਦ ਹੋਵੇਗਾ ਰਿਲੀਜ਼

Ranjha Refugee Poster

ਮਸ਼ਹੂਰ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ roshan prince ਦੀ ਹਾਲ ਹੀ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ‘ਰਾਂਝਾ ਰਫਿਊਜੀ’ punjabi film ਦੇ ਟਰੇਲਰ ਨੂੰ ਦਰਸ਼ਕ ਦੁਆਰਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਜਲਦ ਹੀ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋਣ ਵਾਲਾ ਹੈ ਅਤੇ ਇਹ ਗੀਤ 14 ਅਕਤੂਬਰ ਨੂੰ ਸਭ ਦੇ ਦਰਮਿਆਨ ਆਵੇਗਾ, ਜਿਸ ਦਾ ਨਾਂ ਹੈ ‘ਜੋੜੀ’। ਜਿਥੇ ਇਸ ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਇਆ ਹੈ ਓਥੇ ਹੀ ਇਸਦੇ ਬੋਲ ਬਾਬੂ ਸਿੰਘ ਮਾਨ ਦੁਆਰਾ ਲਿਖੇ ਗਏ ਹਨ ਤੇ ਇਸ ਦਾ ਸੰਗੀਤ ਜੱਸੀ ਐਕਸ ਨੇ ਤਿਆਰ ਕੀਤਾ ਹੈ।

https://www.instagram.com/p/Bo0uGISASND/?taken-by=theroshanprince

ਗੱਲ ਫਿਲਮ ਬਾਰੇ ਕਰੀਏ ਤਾਂ ‘ਰਾਂਝਾ ਰਿਫਿਊਜੀ’ punjabi film ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ।

ਹੋਰ ਪੜੋ : ਸਰਹੱਦ ਦੇ ਸੰਜੀਦਾ ਮਹੌਲ ‘ਚ ਪੈਣਗੇ ਹਾਸੇ ,’ਰਾਂਝਾ ਰਿਫਿਊਜੀ’ ਦਾ ਟ੍ਰੇਲਰ ਰਿਲੀਜ਼

https://www.instagram.com/p/BoRKTN7AEOo/?taken-by=theroshanprince

ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ roshan prince ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ ।

ਦਿਲਪ੍ਰੀਤ ਢਿੱਲੋਂ ਹਾਜ਼ਿਰ ਹਨ ਆਪਣੇ ਨਵੇਂ ਗੀਤ “ਪਿੱਕਾ” ਨਾਲ

Dilpreet Dhillon-Picka

ਯਾਰਾਂ ਦਾ ਗਰੁੱਪ , ਵੰਗ , ਪ੍ਰੀ ਵੈਡਿੰਗ punjabi song ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵਾਹ ਵਾਹ ਖੱਟਣ ਵਾਲੇ ਪੰਜਾਬੀ ਗਾਇਕ dilpreet dhillon ” ਦਿਲਪ੍ਰੀਤ ਢਿੱਲੋਂ ” ਹਾਜ਼ਿਰ ਹਨ ਆਪਣੇ ਨਵੇਂ ਗੀਤ ਪਿੱਕਾ ਨਾਲ | ਦੱਸ ਦਈਏ ਕਿ ” ਦਿਲਪ੍ਰੀਤ ਢਿੱਲੋਂ ” ਦਾ ਨਵਾਂ ਗੀਤ ” ਪਿੱਕਾ ” ਰਿਲੀਜ਼ ਹੋ ਚੁੱਕਾ ਹੈ | ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਦਿਲਪ੍ਰੀਤ ਢਿੱਲੋਂ ਨੇ ਸਭ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਹਨਾਂ ਨੇਂ ਆਪਣੇ ਫੈਨਸ ਨੂੰ ਪੁੱਛਿਆ ਕਿ ਕਮੈਂਟ ਕਰਕੇ ਦੱਸੋ ਕਿ ਗੀਤ ਕਿਵੇਂ ਲੱਗਿਆ |

ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਘੰਟੇ ਹੀ ਹੋਏ ਹਨ ਅਤੇ ਯੂਟਿਊਬ ਤੇ ਹੁਣ ਤੱਕ 8 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਦੱਸ ਦਈਏ ਕਿ ਇਹ ਗੀਤ ਯੂਟਿਊਬ ਤੇ ਛੇ ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ | ਜਿੱਥੇ ਕਿ ਗਾਇਕ ” ਦਿਲਪ੍ਰੀਤ ਢਿੱਲੋਂ ” ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਉਥੇ ਹੀ ਇਸ ਗੀਤ ਦੇ ਬੋਲ ” ਸੰਧੂ ਸਾਈਆਂਵਾਲਾ ” ਨੇ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੇਸੀ ਕਰਿਊ ” ਦੁਆਰਾ ਦਿੱਤਾ ਗਿਆ ਹੈ|

ਹੋਰ ਪੜੋ : ਦਿਲਪ੍ਰੀਤ ਢਿੱਲੋਂ ਦਿਖਾ ਰਹੇ ਨੇ ਵਿਆਹ ਦੀ ਵੀਡੀਓ ਯੂ-ਟਿਊਬ ਤੇ, ਵੇਖੋ ਅਤੇ ਸ਼ੇਅਰ ਕਰੋ

https://www.instagram.com/p/Boyv5zhnZjz/?taken-by=dilpreetdhillon1

ਦਿਲਪ੍ਰੀਤ ਢਿੱਲੋਂ ਹੁਣ ਤੱਕ ਕਈ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਵੇਂ ਕਿ ” ਮੋਰਨੀ , ਯਾਰਾਂ ਦਾ ਗਰੁੱਪ , ਐਂਡ ਯਾਰ , ਪੁੱਤ ਜੱਟ ਦਾ ਆਦਿ ਅਤੇ ਇਹਨਾਂ ਸਭ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ |

ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ਪਿੱਕਾ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਬਾਕੀ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ |

ਘਿਓ ਵਿਟਾਮਿਨ ਖਾਕੇ ਕਦੀ ਦਲੇਰੀ ਆਵੇ ਨਾ,ਸਾਫ਼ੀ ਪੀਕੇ ਨੀਤ ਸਾਫ ਹੁੰਦੀ ਨਹੀਂ ਬੰਦੇ ਦੀ- ਰਵਿੰਦਰ ਗਰੇਵਾਲ

Ravinder Grewal Performing

ਹਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ravinder grewal ਦਾ ਗੀਤ “ਫੋਰ ਬਾਈ ਫੋਰ” punjabi song ਰਿਲੀਜ਼ ਹੋਇਆ ਹੈ| ਉਹਨਾਂ ਦਾ ਇਹ ਨਵਾਂ ਆਇਆ ਗੀਤ ਧੁੰਮਾਂ ਪਾ ਰਿਹਾ ਹੈ।ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਜਾਰੀ ਹੋ ਚੁੱਕਿਆ ਹੈ।

ਰਵਿੰਦਰ ਗਰੇਵਾਲ ਆਏ ਦਿਨ ਫੈਨਸ ਲਈ ਆਪਣੇ ਇੰਸਟਾਗ੍ਰਾਮ ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੀ ਇੱਕ ਲਾਈਵ ਪਰਫ਼ਾਰ੍ਮ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਇਸ ਵਿੱਚ ਰਵਿੰਦਰ ਗਰੇਵਾਲ ravinder grewal ਕਿਸੇ ਪਿੰਡ ਵਿੱਚ ਪਰਫ਼ਾਰ੍ਮ ਕਰ ਰਹੇ ਹਨ| ਰਵਿੰਦਰ ਗਰੇਵਾਲ ਦੇ ਇਸ ਗੀਤ ਦੇ ਬੋਲ ਬੇਹੱਦ ਹੀ ਸੁੰਦਰ ਤਰੀਕੇ ਨਾਲ ਲਿਖੇ ਗਏ ਹਨ ਇਸ ਲਈ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ ਸੁਣ ਕੇ ਜ਼ਰਾਂ|

ਹੋਰ ਪੜੋ : ਰਵਿੰਦਰ ਗਰੇਵਾਲ ਦਾ ‘ਫੋਰ ਬਾਈ ਫੋਰ’ ਗੀਤ ਹੋਇਆ ਰਿਲੀਜ਼

https://www.instagram.com/p/Bo0k4StANwT/?taken-by=ravindergrewalofficial

ਉਹਨਾਂ ਨੇ ਹਾਲ ਹੀ ਵਿੱਚ ਰਿਲੀਜ ਹੋਏ ਗੀਤ “ਫੋਰ ਬਾਈ ਫੋਰ” ਦੀ ਗੱਲ ਕਰੀਏ ਤਾਂ ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਸੀ ਅਤੇ ਇਸ ‘ਚ ਅਵਾਜ਼ ਦਿੱਤੀ ਗਈ ਸੀ ਸਰਦਾਰ ਸੋਹੀ ਨੇ।

Ravinder Grewal - Bhajan Singh

ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ravinder grewal ਦਾ ਗੀਤ ‘ਡਾਲਰ’ ਰਿਲੀਜ਼ ਹੋਇਆ ਸੀ ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਰਵਿੰਦਰ ਗਰੇਵਾਲ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ।