ਕੁਲਦੀਪ ਮਾਣਕ ਨੇ ਗਾਣੇ ‘ਚ ਸਮਝਾਈ ਸੀ ਲੋਕਾਂ ਨੂੰ ਕੰਮ ਦੀ ਗੱਲ, ਦੇਖੋ ਵੀਡਿਓ 

Kuldeep Manak

ਕੁਲਦੀਪ ਮਾਣਕ ਗਾਇਕੀ ਦੇ ਖੇਤਰ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਦੀ ਚਮਕ ਅੱਜ ਵੀ ਬਰਕਰਾਰ ਹੈ । ਭਾਵਂੇ ਉਹ ਅੱਜ ਸਾਡੇ ‘ਚ ਮੌਜੂਦ ਨਹੀਂ ਪਰ ਫਿਰ ਵੀ ਉਹਨਾਂ ਦੇ ਗਾਣੇ ਸੁਣੇ ਜਾਂਦੇ ਹਨ ਕਿਉਂਕਿ ਕੁਲਦੀਪ ਮਾਣਕ ਜਿੱਥੇ ਆਪਣੇ ਗਾਣਿਆਂ ਵਿੱਚ ਲੋਕਾਂ ਦੀ ਗੱਲ ਕਰਦਾ ਹੈ ਉੱਥੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ‘ਤੇ ਵੀ ਚੋਟ ਕਰਦਾ ਹੈ । ਉਸ ਦੇ ਗਾਣੇ ਲੋਕਾਂ ਨੂੰ ਨਵੀਂ ਸੇਧ ਦਿੰਦੇ ਹਨ । ਸਮਾਜਿਕ ਕੁਰੀਤੀ ਨੂੰ ਖਤਮ ਕਰਨ ਲਈ ਲੋਕਾਂ ਨੂੰ ਲਾਮਬੱਧ ਕਰਦੇ ਹਨ ।

ਹੋਰ ਵੇਖੋ : ਸੁਖਜਿੰਦਰ ਯਮਲਾ ਨੂੰ ਲੱਗ ਗਿਆ ਹੈ ਕਿਹੜਾ ਰੋਗ ,ਵੇਖੋ ਵੀਡਿਓ

Kuldeep Manak
Kuldeep Manak

ਮਾਣਕ ਦੇ ਗਾਣਿਆਂ ਪੰਜਾਬ ਦੀਆਂ ਧੀਆਂ ਦੀ ਗੱਲ ਹੁੰਦੀ ਹੈ ।ਜਿਨ੍ਹਾਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ । ਜੇਕਰ ਇਸ ਧੀ ਦਾ ਜਨਮ ਹੋ ਵੀ ਜਾਵੇ ਤਾਂ ਵਿਆਹ ਤੋਂ ਬਾਅਦ ਸੱਸ ਦੇ ਤਾਅਨੇ ਮਿਹਣੇ ਉਸ ਨੂੰ ਹਰ ਦਿਨ ਮਾਰਦੇ ਹਨ । ਮਾਣਕ ਦਾ ਗਾਣਾ ‘ਕੀ ਹੋਇਆ ਜੇ ਧੀ ਜੰਮ ਗਈ’ ਇਸੇ ਕਹਾਣੀ ਨੂੰ ਬਿਆਨ ਕਰਦਾ ਹੈ । ਇਸ ਗਾਣੇ ਵਿੱਚ ਮਾਣਕ ਨੇ ਪੰਜਾਬ ਦੀ ਧੀ ਦੇ ਦਰਦ ਨੂੰ ਬਿਆਨ ਕੀਤਾ ਹੈ ।

ਹੋਰ ਵੇਖੋ : ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ‘ਤੇ ਮਨਾਇਆ ਜਨਮ ਦਿਨ, ਕਟਰੀਨਾ ਕੈਫ ਨੇ ਦਿੱਤੀ ਆਪਣੇ ਹੀ ਤਰੀਕੇ ਨਾਲ ਵਧਾਈ , ਦੇਖੋ ਵੀਡਿਓ

ਇਸ ਗਾਣੇ ਵਿੱਚ ਮਾਣਕ ਦੱਸਦਾ ਹੈ ਕਿ ਭਾਵੇਂ ਧੀਆਂ ਨੂੰ ਕਈ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਸਭ ਦੀ ਸੁੱਖ ਮੰਗਦੀ ਹੈ । ਸੋ ਇਸ ਗਾਣੇ ਵਿੱਚ ਮਾਣਕ ਉਹਨਾਂ ਲੋਕਾਂ ਨੂੰ ਸਮਾਜਿਕ ਸੁਨੇਹਾ ਦਿੰਦਾ ਹੈ ਜਿਹੜੇ ਧੀ ਅਤੇ ਪੁੱਤਰ ਵਿੱਚ ਫਰਕ ਰੱਖਦੇ ਹਨ ।

ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਤਸਵੀਰਾਂ 

babbu maan

ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਇਸ ਦਾ ਸਬੂਤ ਆਏ ਦਿਨ ਮਿਲਦਾ ਰਹਿੰਦਾ ਹੈ । ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇੱਕ ਕੁੜੀ ਨੇ ਬੱਬੂ ਮਾਨ ਦੇ ਨਾਂ ਦਾ ਟੈਟੂ ਬਾਂਹ ਤੇ ਗੁਦਵਾਇਆ ਹੈ । ਖਬਰਾਂ ਦੀਆਂ ਮੰਨੀਏ ਤਾਂ ਇਹ ਕੁੜੀ ਬੱਬੂ ਮਾਨ ਨੂੰ ੯ ਦਸੰਬਰ ਨੂੰ ਨਵਾਂ ਸ਼ਹਿਰ ਸਟੋਰ ਤੇ ਮਿਲੀ ਸੀ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’

babbu maan
babbu maan

ਇਸੇ ਮੁਲਾਕਾਤ ਦੌਰਾਨ ਇਸ ਕੁੜੀ ਨੇ ਬੱਬੂ ਮਾਨ ਤੋਂ ਆਪਣੀ ਬਾਂਹ ‘ਤੇ ਆਟੋਗ੍ਰਾਫ ਲਏ ਸਨ ।ਪੱੈਨ ਨਾਲ ਲਏ ਆਟੋਗ੍ਰਾਫ ਮਿੱਟ ਜਾਣੇ ਸਨ ਇਸ ਲਈ ਕੁੜੀ ਨੇ ਇਸ ਆਟੋਗ੍ਰਾਫ ਨੂੰ ਪੱਕਾ ਕਰਨ ਲਈ, ਇਸ ਆਟੋਗ੍ਰਾਫ ਨੂੰ ਟੈਟੂ ਵਿੱਚ ਹੀ ਕਨਵਰਟ ਕਰ ਦਿੱਤਾ ।

ਹੋਰ ਵੇਖੋ : 23 ਸਾਲ ਪਹਿਲਾਂ ਕਰਮਜੀਤ ਅਨਮੋਲ ਨੇ ਕੱਢਿਆ ਸੀ ਇਹ ਹਿੱਟ ਗੀਤ ,ਸੁਰਿੰਦਰ ਬਚਨ ਨਾਲ ਗੀਤ ਗਾ ਕੇ ਯਾਦਾਂ ਕੀਤੀਆਂ ਤਾਜ਼ਾ ,ਵੇਖੋ ਵੀਡਿਓ

babbu maan
babbu maan

ਇਸ ਕੁੜੀ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤਸਵੀਰ ਨੂੰ ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਵਾਇਰਲ ਕੀਤਾ ਜਾ ਰਿਹਾ ਹੈ । ਇਸ ਫੋਟੋ ‘ਤੇ ਖੂਬ ਲਾਇਕ ਵੀ ਹੋ ਰਹੇ ਹਨ ਤੇ ਲੋਕ ਜੰਮ ਕੇ ਕਮੈਂਟ ਕਰ ਰਹੇ ਹਨ । ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਬੂ ਮਾਨ ਦੇ ਕਿੰਨੇ ਫੈਨ ਫਾਲੋਵਰ ਹਨ ।

ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਹਿੰਦੀ ਫਿਲਮ ਦੇ ਗਾਣੇ ‘ਤੇ ਡਾਂਸ ਕਰਕੇ ਕੀਤਾ ਸਭ ਨੂੰ ਇਮੋਸ਼ਨਲ, ਦੇਖੋ ਵੀਡਿਓ 

ਗਾਇਕੀ ਦੇ ਖੇਤਰ ਵਿੱਚ ਜੈਸਮੀਨ ਸੈਂਡਲਾਸ ਨੇ ਜੋ ਮੁਕਾਮ ਹਾਸਲ ਕੀਤਾ ਹੈ ਉਸ ਦਾ ਸਾਰਾ ਸਿਹਰਾ ਉਹ ਆਪਣੇ ਪਰਿਵਾਰ ਦੇ ਸਿਰ ਬੰਨਦੀ ਹੈ । ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਲਿਖਿਆ ਹੈ ਕਿ ਅੱਜ ਉਹ ਜਿਸ ਮੁਕਾਮ ਤੇ ਪਹੁੰਚੀ ਹੈ ਉਸ ਪਿੱਛੇ ਉਸ ਦੇ ਪਰਿਵਾਰ ਦੀਆਂ ਅਸੀਸਾਂ ਤੇ ਉਹਨਾਂ ਦਾ ਸਾਥ ਹੈ ।ਜੈਸਮੀਨ ਨੇ ਲਿਖਿਆ ਹੈ ਜਦੋਂ ਉਸ ਦਾ ਪਰਿਵਾਰ ਉਸ ਤੇ ਮਾਣ ਕਰਨ ਲੱਗ ਗਿਆ ਤਾਂ ਉਸ ਸਮੇਂ ਉਹ ਸਮਝੇਗੀ ਕਿ ਉਹ ਕਾਮਯਾਬ ਇਨਸਾਨ ਹੈ ।

jasmine sandlas
jasmine sandlas

ਵੀਡਿਓ ਦੀ ਗੱਲ ਕੀਤੀ ਜਾਵੇ ਤਾਂ  ਇਸ ਵੀਡਿਓ ਵਿੱਚ ਜੈਸਮੀਨ ਦਾ ਪੂਰਾ ਪਰਿਵਾਰ ਡਾਂਸ ਕਰਦਾ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਜੈਸਮੀਨ ਦੀ ਮਾਂ, ਭੈਣ, ਭਰਾ ਤੇ ਪਰਿਵਾਰ ਦੇ ਕੁਝ ਹੋਰ ਮੈਂਬਰ ਦਿਖਾਈ ਦੇ ਰਹੇ ਹਨ ।

https://www.instagram.com/p/BrlXJsgArpa/

ਪੂਰਾ ਪਰਿਵਾਰ ਇੱਕ ਹਿੰਦੀ ਫਿਲਮ ਦੇ ਗਾਣੇ ‘ਤੇ ਡਾਂਸ ਕਰ ਰਿਹਾ ਹੈ ।ਇਸ ਵੀਡਿਓ ਤੋਂ ਸਾਫ ਪਤਾ ਲਗਦਾ ਹੈ ਕਿ ਜਿਸ ਕਲਚਰ ਵਿੱਚ ਜੈਸਮੀਨ ਵੱਡੀ ਹੋਈ ਹੈ ਉਸ ਕਲਚਰ ਦੇ ਉਲਟ ਜੈਸਮੀਨ ਆਪਣੇ ਪਰਿਵਾਰ ਨਾਲ ਕਿਨ੍ਹੇ ਗੂੜੇ ਤਰੀਕੇ ਨਾਲ ਜੁੜੀ ਹੋਈ ਹੈ । ਜੈਸਮੀਨ ਸੈਂਡਲਾਸ ਲਈ ਉਸ ਦਾ ਪਰਿਵਾਰ ਹੀ ਸਭ ਕੁਝ ਹੈ ।

ਸਟ੍ਰਗਲ ਦੇ ਦਿਨਾਂ ਦੌਰਾਨ ਜੈਜ਼ੀ-ਬੀ ਨੂੰ ਭਾਂਡੇ ਵੀ ਪੈਂਦੇ ਸਨ ਮਾਂਜਣੇ, ਦੇਖੋ ਵੀਡਿਓ 

jazzy b

ਗਾਇਕ ਜੈਜ਼ੀ ਬੀ ਛੋਟੀ ਮਾਂ ਫਾਊਂਡੇਸ਼ਨ ਨੂੰ ਲਗਤਾਰ ਪ੍ਰਮੋਟ ਕਰ ਰਹੇ ਹਨ । ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਸਟਰਗਲ ਦੇ ਦਿਨਾਂ ਦੀਆਂ ਦੋ ਪੁਰਾਣੀਆਂ ਵੀਡਿਓ ਸ਼ੇਅਰ ਕੀਤੀਆਂ ਹਨ । ਇਸ ਵੀਡਿਓ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੀ ਫਾਊਂਡੇਸ਼ਨ ਦਾ ਸਾਥ ਦੇਣ ਤਾਂ ਜੋ ਉਹ ਉਹਨਾਂ ਨੌਜਵਾਨਾਂ ਦੀ ਮਦਦ ਕਰ ਸਕਣ ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਜਾਂ ਫਿਰ ਜਿਹੜੇ ਬੇਸਹਾਰਾ ਹਨ । ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡਿਓ ਵਿੱਚ ਜੈਜ਼ੀ ਬੀ ਇੰਟਰਵਿਊ ਦਿੰਦੇ ਨਜ਼ਰ ਆ ਰਹੇ ਹਨ ।

jazzy b
jazzy b

ਇਹ ਵੀਡਿਓ ਉਹਨਾਂ ਦੇ ਸਟਰਗਲ ਦੇ ਦਿਨਾਂ ਦੀ ਹੈ ਇਸ ਇੰਟਰਵਿਊ ਵਿੱਚ ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਉਹ ਗਾਇਕੀ ਦੇ ਨਾਲ ਨਾਲ ਜੋਬ ਵੀ ਕਰਦੇ ਸਨ ਤੇ ਉਹ ਸਾਰੇ ਕੰਮ ਆਪ ਹੀ ਕਰਦੇ ਸਨ ।ਦੂਜੀ ਵੀਡਿਓ ਵਿੱਚ ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਵਾਂਗ ਉੱਚੀ ਹੇਕ ਲਗਾ ਰਹੇ ਹਨ ।

https://www.instagram.com/p/BrlzwR6lwzL/

ਜੈਜ਼ੀ ਬੀ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡਿਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਵੀਡਿਓ ਤੇ ਲਗਾਤਾਰ ਕਮੈਂਟ ਵੀ ਕਰ ਰਹੇ ਹਨ ।

ਕਿਸ ਤਰ੍ਹਾਂ ਹੋਈ ਹਰਮਨ ਚੀਮੇ ਦੀ ਸੋਸ਼ਲ ਮੀਡਿਆ ‘ਤੇ ਚੜਾਈ, ਦੇਖੋ ਪੂਰੀ ਕਹਾਣੀ 

Harman Cheema

ਹਰਮਨ ਚੀਮਾ ਉਰਫ ਵਿੱਕੀ ਜਿਸ ਨੇ ਸੋਸ਼ਲ ਮੀਡੀਆ ‘ਤੇ ਓਨੀਂ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਜਿੰਨੀ ਕਿਸੇ ਮਸ਼ਹੂਰ ਗਾਇਕ ਨੂੰ ਹੁੰਦੀ ਹੈ । ਹਰਮਨ ਚੀਮੇ ਦੇ ਹੁਣ ਕੁਝ ਗਾਣੇ ਆ ਗਏ ਹਨ ਤੇ ਕੁਝ ਲੋਕ ਉਸ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕਰ ਰਹੇ ਹਨ । ਹਰਮਨ ਚੀਮੇ ਦੀ ਸੋਸ਼ਲ ਮੀਡਿਆ ਤੇ ਏਨੀਂ ਚੜਾਈ ਹੈ ਕਿ ਉਸ ਦੀ ਇੱਕਲੀ ਇੱਕਲੀ ਵੀਡਿਓ ਦੇ ਲੱਖਾਂ ਵੀਵਰਜ਼ ਹਨ । ਉਸ ਦੀ ਇਸ ਤਰ੍ਹਾਂ ਦੀ ਪ੍ਰਸਿੱਧੀ ਹੈ ਕਿ ਹਰ ਕੋਈ ਚੀਮੇ ਦੇ ਬਾਰੇ ਜਾਣਨਾ ਚਾਹੁੰਦਾ ਹੈ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

https://www.instagram.com/p/BpzcX06gfNY/

ਚੀਮਾ ਪਟਿਅਲਾ ਦੇ ਰਣਜੀਤ ਨਗਰ ਦਾ ਰਹਿਣ ਵਾਲਾ ਹੈ । ਹਰਮਨ ਚੀਮੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਭਰਾ ਭੈਣ ਹਨ । ਚੀਮਾ ਦੇ ਪਿਤਾ ਜੀ ਟਰੱਕ ਡਰਾਇਵਰ ਹਨ ਤੇ ਉਸ ਦਾ ਭਰਾ ਪੜ੍ਹ ਰਿਹਾ ਹੈ। ਹਰਮਨ ਚੀਮਾ ਸ਼ੁਰੂ ਦੇ ਦਿਨਾਂ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਗਾਉਂਣ ਦਾ ਸ਼ੌਂਕ ਉਸ ਨੂੰ ਪ੍ਰਸਿੱਧੀ ਦਿਵਾਉਂਦਾ ਗਿਆ । ਚੀਮੇ ਨੇ ਆਪਣੇ ਇਸ ਸ਼ੌਂਕ ਨੂੰ ਬਰਕਰਾਰ ਰੱਖਿਆ ਤੇ ਇਸ ਸਭ ਦੇ ਚਲਦੇ ਉਸ ਨੇ ਇੱਕ ਵੀਡਿਓ ਬਣਾਕੇ ਆਪਣੇ ਰਿਸ਼ਤੇਦਾਰਾਂ ਦੇ ਵਾਟਸਐਪ ਗਰੁੱਪ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੂੰ ਗਾਉਣਾ ਨਹੀਂ ਆਉਂਦਾ ,ਜਿਸ ਤੋਂ ਗੁੱਸਾ ਖਾ ਕੇ ਚੀਮੇ ਨੇ ਉਹ ਵੀਡਿਓ ਫੇਸਬੁੱਕ ‘ਤੇ ਪਾ ਦਿੱਤੀ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

ਇਸ ਵੀਡਿਓ ਨੂੰ ਹਰ ਵੱਡੇ ਗਾਇਕ ਨੇ ਦੇਖਿਆ ਤੇ ਸ਼ੇਅਰ ਕੀਤਾ ਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ ‘ਤੇ ਉਸ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ।ਹਰਮਨ ਚੀਮੇ ਨੂੰ ਇੰਦਰ ਪੰਡੋਰੀ ਦਾ ਸਾਥ ਮਿਲਿਆ ਹੋਇਆ ਹੈ । ਚੀਮਾ ਜਿੱਥੇ ਗਾਉਣ ਦੇ ਗੁਰ ਸਿੱਖ ਰਿਹਾ ਹੈ ਉੱਥੇ ਉਸ ਦੇ ਕਈ ਗਾਣੇ ਵੀ ਆ ਰਹੇ ਹਨ ।

ਹੋਰ ਵੇਖੋ : ਪਰਮੀਸ਼ ਵਰਮਾ ਦੇ ਗਾਣੇ ‘ਸਭ ਫੜੇ ਜਾਣਗੇ’ ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ ‘ਚ, ਦੇਖੋ ਵੀਡਿਓ

https://www.youtube.com/watch?v=PTUbziPdXGY

ਚੀਮੇ ਦੀ ਸੋਸ਼ਲ ਮੀਡਿਆ ‘ਤੇ ਚੜਾਈ ਦੇਖ ਕੇ ਕਈ ਕੰਪਨੀਆ ਉਸ ਦੀ ਵੀਡਿਓ ਕਰਨਾ ਚਾਹੁੰਦੀਆਂ ਹਨ ਜਿਸ ਦੇ ਉਸ ਨੂੰ ਚੰਗੇ ਪੈਸੇ ਦੀ ਵੀ ਆਫਰ ਮਿਲ ਰਹੀ ਹੈ । ਸੋ ਹਰਮਨ ਚੀਮੇ ਨੂੰ ਸੋਸ਼ਲ ਮੀਡਿਆ ਦਾ ਕਿੰਗ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।

ਹੋਰ ਵੇਖੋ : ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ

ਨਵਰਾਜ ਹੰਸ ਨੂੰ ਹੈ ਇਸ ਖਾਸ ਚੀਜ ਨਾਲ ਪਿਆਰ, ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ, ਦੇਖੋ ਵੀਡਿਓ 

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਬਾਲੀਵੁੱਡ ਅਤੇ ਟੀਵੀ ਤੇ ਕੰਮ ਕਰਨ ਵਾਲੇ ਬਹੁਤ ਸਾਰੇ ਸਿਤਾਰਿਆਂ ਨੂੰ ਕੁਝ ਖਾਸ ਚੀਜਾਂ ਇੱਕਠੀਆਂ ਕਰਨ ਦਾ ਸ਼ੌਂਕ ਹੁੰਦਾ ਹੈ । ਕਿਸੇ ਨੂੰ ਸਿਤਾਰੇ ਨੂੰ ਘੜੀਆਂ ਇੱਕਠੀਆਂ ਕਰਨ ਦਾ ਸ਼ੌਂਕ ਹੁੰਦਾ ਹੈ , ਕਿਸੇ ਨੂੰ ਖਾਸ ਪ੍ਰਫਿਊਮ ਨਾਲ ਲਗਾਅ ਹੁੰਦਾ ਹੈ । ਕੁਝ ਸਿਤਾਰੇ ਤਾਂ ਅਜਿਹੇ ਵੀ ਹਨ ਜੋ ਕੈਪਸ, ਬੈਗ ਇੱਕਠੇ ਕਰਨ ਦਾ ਸ਼ੌਂਕ ਰੱਖਦੇ ਹਨ ।

ਹੋਰ ਵੇਖੋ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨੂੰ ਚੜਿਆ ਨਵਾਂ ਰੰਗ ,ਵੇਖੋ ਵੀਡਿਓ

ਇਸ ਤਰ੍ਹਾਂ ਦੇ ਸ਼ੌਂਕ ਰੱਖਣ ਵਾਲਿਆਂ ਦੀ ਲਿਸਟ ਵਿੱਚ ਐਕਟਰ ਵੀ ਆਉਂਦੇ ਹਨ ਤੇ ਐਕਟਰੈੱਸ ਵੀ, ਪਰ ਪੰਜਾਬ ਦੇ ਪੁੱਤਰ ਨਵਰਾਜ ਹੰਸ ਨੂੰ ਜੁੱਤੇ ਇਕੱਠੇ ਕਰਨ ਦਾ ਜਨੂੰਨ ਹੈ ।ਉਹਨਾਂ ਦਾ ਜੁੱਤਿਆਂ ਨਾਲ ਖਾਸ ਲਗਾਅ ਹੈ । ਇਸ ਲਈ ਉਹ ਹਮੇਸ਼ਾ ਤਰ੍ਹਾਂ ਤਰ੍ਹਾਂ ਦੇ ਜੁੱਤੇ  ਖਰੀਦਦੇ ਰਹਿੰਦੇ ਹਨ । ਪਾਲੀਵੁੱਡ ਦੇ ਐਕਟਰ ਅਤੇ ਗਾਇਕ ਨਵਰਾਜ ਹੰਸ ਏਨੀਂ ਦਿਨੀਂ ਐਂਡ ਟੀਵੀ ਦੇ ਸ਼ੋਅ ਲਵ ਮਾਈ ਇੰਡੀਆ ਵਿੱਚ ਆ ਰਹੇ ਹਨ , ਇਸ ਸ਼ੋਅ ਵਿੱਚ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜੁੱਤੇ ਵਿੱਚ ਦੇਖਿਆ ਜਾ ਰਿਹਾ ਹੈ ।

ਹੋਰ ਵੇਖੋ : ਫਿਲਮਕਾਰ ਕਰਨ ਜੌਹਰ ਪੁਰਾਣੀਆਂ ਯਾਦਾਂ ‘ਚ ਗਵਾਚੇ, ਵੀਡਿਓ ਕੀਤਾ ਸ਼ੇਅਰ

https://www.instagram.com/p/BqsHnAsB8cU/

ਇਹ ਜੁੱਤੇ ਨਾ ਸਿਰਫ ਵੱਖਰੀ ਤਰ੍ਹਾਂ ਦੇ ਹਨ ਬਲਕਿ ਬਹੁਤ ਹੀ ਐਕਸਪੈਂਸਿਵ ਵੀ ਹਨ । ਨਵਰਾਜ ਹੰਸ ਮੁਤਾਬਿਕ ਉਹਨਾਂ ਕੋਲ ੧੨੦੦ ਤੋਂ ਵੱਧ ਜੁੱਤੀਆਂ ਦੇ ਜੋੜੇ ਹਨ ਜਿਹੜੇ ਕਿ ਬਹੁਤ ਹੀ ਰੇਅਰ ਹਨ ।ਇਹ ਜੁੱਤੇ ਸਿਰਫ ਨਵਰਾਜ ਹੰਸ ਕੋਲ ਹੀ ਹਨ ਕਿਸੇ ਹੋਰ ਕੋਲ ਨਹੀਂ ਹਨ ।ਨਵਰਾਜ ਹੰਸ ਮੁਤਾਬਿਕ ਉਹ ਜੁੱਤੇ ਖਰੀਦਣ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਦੇ ਹਨ ਕਿ ਇਹ ਜੁੱਤੇ ਸਟਾਈਲਿਸਟ ਹੋਣ, ਕੰਮਫਰਟੇਬਲ ਹੋਣ ਤੇ ਕਿਸੇ ਹੋਰ ਕੋਲ ਨਾ ਹੋਣ ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

https://www.instagram.com/p/BqpFXith4cn/

ਨਿਸ਼ਾ ਬਾਨੋ ਨੇ ਲਾਇਆ ਸਭ ਨੂੰ ਨੱਚਣ, ਦੇਖੋ ਵੀਡਿਓ 

Nisha Bano

ਪੰਜਾਬੀ ਫਿਲਮ ਇੰਡਸਟਰੀ ਦੀ ਐਕਟਰੈੱਸ ਅਤੇ ਗਾਇਕਾ ਨਿਸ਼ਾ ਬਾਨੋ ਨਾ ਸਿਰਫ ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਭ ਨੂੰ ਮੋਹ ਲੈਂਦੀ ਹੈ ਬਲਕਿ ਉਹਨਾਂ ਦੀ ਗਾਇਕੀ ਅਤੇ ਅਵਾਜ਼ ਵੀ ਸਭ ਨੂੰ ਆਪਣੇ ਵੱਲ ਖਿਚਦੀ ਹੈ । ਨਿਸ਼ਾ ਬਾਨੋ ਛੇਤੀ ਹੀ ਆਪਣਾ ਨਵਾਂ ਗਾਣਾ ਲੈ ਕੇ ਆ ਰਹੀ ਹੈ ਜਿਸ ਦੀ ਜਾਣਕਾਰੀ ਨਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਦਿੱਤੀ ਹੈ । ਨਿਸ਼ਾ ਨੇ ਕਿਹਾ ਹੈ ਕਿ ਉਹਨਾਂ ਦਾ ਨਵਾਂ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ ਤੇ ਇਸ ਗੀਤ ਦਾ ਪੋਸਟਰ ਇੱਕ ਦੋ ਦਿਨਾਂ ਵਿੱਚ ਜਾਰੀ ਕਰ ਦੇਣਗੇ ।

ਹੋਰ ਵੇਖੋ : ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ

Nisha Bano
Nisha Bano

ਨਿਸ਼ਾ ਨੇ ਇਸ ਜਾਣਕਾਰੀ ਦੇ ਨਾਲ-ਨਾਲ ਇੱਕ ਵੀਡਿਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਸਟੇਜ਼ ‘ਤੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡਿਓ ਲੁਧਿਆਣਾ ਦੀ ਕਿੱਪਸ ਮਾਰਕਿੱਟ ਦੀ ਹੈ । ਨਿਸ਼ਾ ਨੇ ਲੁਧਿਆਣਾ ਵਾਸੀਆਂ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਹੈ ।

ਹੋਰ ਵੇਖੋ : ਸੁਰਵੀਨ ਚਾਵਲਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ ਦੇਖੋ ਤਸਵੀਰਾਂ

https://www.instagram.com/p/BqBrcsRho6V/

ਨਿਸ਼ਾ ਦਾ ਨਵਾਂ ਗਾਣਾ ਤਾਂ ਆ ਹੀ ਰਿਹਾ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਪੰਜਾਬੀ ਫਿਲਮ ਲਾਟੂ  ਰਿਲੀਜ਼ ਹੋਣ ਵਾਲੀ ਹੈ । ਇਸ ਫਿਲਮ ਵਿੱਚ ਗਗਨ ਕੋਕਰੀ ਨੇ ਮੁੱਖ ਭੂਮਿਕਾ ਨਿਭਾਈ ਹੈ, ਇਸ ਤੋਂ ਇਲਾਵਾ ਕਰਮਜੀਤ ਅਨਮੋਲ ਵਰਗੇ ਕਈ ਵੱਡੇ ਅਦਾਕਾਰ ਉਹਨਾਂ ਦੇ ਨਾਲ ਦਿਖਾਈ ਦੇਣਗੇ । ਲਾਟੂ ਫਿਲਮ ੧੬ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਬਿਨੂੰ ਢਿੱਲੋਂ ਦੀ ਹੀਰੋਇਨ ਕਵਿਤਾ ਕੋਸ਼ਿਕ ਦੀਆਂ ਬੋਲਡ ਤਸਵੀਰਾਂ ਵਾਇਰਲ ਦੇਖੋ ਤਸਵੀਰਾਂ 

Kavita Kaushik

ਬਿਨੂੰ ਢਿੱਲੋਂ ਦੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ਦੀ ਅਦਾਕਾਰਾ ਕਵਿਤਾ ਕੌਸ਼ਿਕ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਆ ਰਹੀ ਹੈ । ਇਹਨਾਂ ਸੁਰਖੀਆਂ ਦਾ ਕਾਰਨ ਬਣ ਰਹੀਆਂ ਹਨ ਉਹਨਾਂ ਦੀਆ ਕੁਝ ਬੋਲਡ ਤਸਵੀਰਾਂ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ ।

ਹੋਰ ਵੇਖੋ :ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

Kavita Kaushik
Kavita Kaushik

ਤੁਸੀਂ ਇਹ ਤਸਵੀਰਾਂ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਦੇਖ ਸਕਦੇ ਹੋ ਕਿਉਂਕਿ ਇਹਨਾਂ ਤਸਵੀਰਾਂ ਨੂੰ ਕਵਿਤਾ ਕੌਸ਼ਿਕ ਨੇ ਖੁਦ ਸ਼ੇਅਰ ਕੀਤਾ ਹੈ । ਇਹਨਾਂ ਤਸਵੀਰਾਂ ਕਰਕੇ ਉਹ ਹਰ ਇੱਕ ਦੀ ਜ਼ੁਬਾਨ ‘ਤੇ ਆ ਗਏ ਹਨ ।

ਹੋਰ ਵੇਖੋ :ਗੀਤਾ ਜੈਲਦਾਰ ਦੇ ਗੀਤ ਹੁੰਦੇ ਹਨ ਚੋਰੀ, ਖੁਦ ਕੀਤਾ ਖੁਲਾਸਾ ਦੇਖੋ ਵੀਡਿਓ

Kavita Kaushik
Kavita Kaushik

ਤਸਵੀਰਾਂ ‘ਚ ਕਵਿਤਾ ਕੌਸ਼ਿਕ ਗਲੈਮਰਸ ਲੁੱਕ ‘ਚ ਦਿਖਾਈ ਦੇ ਰਹੀ ਹੈ । ਤਸਵੀਰਾਂ ਵਿੱਚ ਉਹ ਬੇਹੱਦ ਬੋਲਡ ਅੰਦਾਜ਼ ‘ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਇਹਨਾਂ ਤਸਵੀਰਾਂ ਵਿੱਚ ਕਵਿਤਾ ਕੋਸ਼ਿਕ ਦੀ ਖੂਬਸੁਰਤੀ ਦੇਖਦੇ ਹੀ ਬਣ ਰਹੀ ਹੈ । ਕਵਿਤਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਵੇਖੋ :ਹੁਣ ਤੋਂ ਹੀ ਘੋੜੇ ਦੀ ਸਵਾਰੀ ਕਰਨ ਲੱਗੇ ਕਰੀਨਾ ਤੇ ਸੈਫ ਦੇ ਬੇਟੇ ਤੈਮੂਰ ਦੇਖੋ ਤਸਵੀਰਾਂ

Kavita Kaushik
Kavita Kaushik

ਕਵਿਤਾ ਕੌਸ਼ਿਕ ਬਿਨੂੰ ਢਿੱਲੋਂ ਦੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ‘ਚ ਕੰਮ ਕਰ ਚੁੱਕੀ ਹੈ।ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਨੇ ਟੀ. ਵੀ. ਸ਼ੋਅ ‘ਐੱਫ. ਆਈ. ਆਰ’ ‘ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਕੇ ਪ੍ਰਸ਼ੰਸਾ ਖੱਟੀ ਸੀ।ਪੰਜਾਬ ਦੇ ਮਾਣ ਗੁਰਦਾਸ ਮਾਨ ਨਾਲ ਵੀ ਕਵਿਤਾ ਕੌਸ਼ਿਕ ਫਿਲਮ ‘ਨਨਕਾਣਾ’ ‘ਚ ਕੰਮ ਕਰ ਚੁੱਕੀ ਹੈ।

ਫਿਲਮ ਰਾਂਝਾ ਰਿਫਊਜ਼ੀ ਦਾ ਗੀਤ “ਪ੍ਰੀਤੋ” ਹੋਇਆ ਰਿਲੀਜ਼

Preeto Song

ਮਸ਼ਹੂਰ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ Roshan prince ਦੀ ਹਾਲ ਹੀ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ‘ਰਾਂਝਾ ਰਫਿਊਜੀ’ punjabi film ਦੇ ਟਰੇਲਰ ਨੂੰ ਦਰਸ਼ਕ ਦੁਆਰਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਦੱਸ ਦਈਏ ਕਿ ਇਸ ਫ਼ਿਲਮ ਦੇ ਗੀਤ ਜੋੜੀ ਤੋਂ ਬਾਅਦ ਇਕ ਹੋਰ ਗੀਤ ਰਿਲੀਜ ਹੋ ਚੁੱਕਿਆ ਹੈ ਇਸ ਗੀਤ ਦਾ ਨਾਮ ਹੈ ” ਪ੍ਰੀਤੋ ” | ਦੱਸ ਦਈਏ ਕਿ ਇਹ ਫ਼ਿਲਮ ਦਾ ਦੂਜਾ ਗੀਤ ਹੈ | ਜਿੱਥੇ ਕਿ ਇਸ ਗੀਤ ਨੂੰ ਰੋਸ਼ਨ ਪ੍ਰਿੰਸ ਅਤੇ ਮੰਨਤ ਨੂਰ ਨੇ ਆਪਣੀ ਅਵਾਜ਼ ਨਾਲ ਸ਼ਿੰਗਾਇਆ ਹੈ ਓਥੇ ਹੀ ਇਸਦੇ ਬੋਲ ” ਹੈਪੀ ਰਾਏਕੋਟੀ ” ਦੁਆਰਾ ਲਿਖੇ ਗਏ ਹਨ ਤੇ ਇਸ ਗੀਤ ਨੂੰ ਮਿਊਜ਼ਿਕ ” ਗੁਰਮੀਤ ਸਿੰਘ ” ਦੁਆਰਾ ਦਿੱਤਾ ਗਿਆ ਹੈ ।

ਗੱਲ ਫਿਲਮ ਬਾਰੇ ਕਰੀਏ ਤਾਂ ‘ਰਾਂਝਾ ਰਿਫਿਊਜੀ’ punjabi film ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ ।

ਹੋਰ ਪੜੋ : ਰਾਂਝਾ ਰਿਫਿਊਜੀ ਫਿਲਮ ਦਾ ਪਹਿਲਾ ਗੀਤ ‘ਜੋੜੀ’ ਰਿਲੀਜ਼

https://www.instagram.com/p/BpHP0DfgS6S/?taken-by=theroshanprince

 

ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ Roshan prince ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ ।

ਗਿੱਪੀ ਗਰੇਵਾਲ ਦਾ ਗੀਤ “ਹੁਕਮ ਦਾ ਯੱਕਾ” ਹੋਇਆ ਰਿਲੀਜ਼

Hukam Da Yakka

ਫੈਨਸ ਦੀ ਲੰਬੀ ਉਡੀਕ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ “ਹੁਕਮ ਦਾ ਯੱਕਾ” hukam da yakka ਲੈਕੇ ਪੇਸ਼ ਹਨ| ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਸੋਸ਼ਲ ਮੀਡਿਆ ਤੇ ਕਾਫੀ ਟਰੈਂਡ ਕਰ ਰਿਹਾ ਹੈ| ਆਪਣੀ ਧਮਾਕੇਧਾਰ ਫਿਲਮ “ਮਰ ਗਏ ਓਏ ਲੋਕੋ” ਤੋਂ ਬਾਅਦ ਇਹ ਗਿੱਪੀ ਗਰੇਵਾਲ ਦਾ ਪਹਿਲਾ ਸਿੰਗਲ ਮਿਊਜ਼ਿਕ ਟਰੈਕ ਹੈ| ਇਸ ਵਿੱਚ ਗਿਪੀ ਦਾ ਟਸ਼ਨ ਅਤੇ ਸਵੈਗ ਕੁਝ ਵੱਖਰਾ ਹੀ ਹੈ| ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪੁਲਿਸ ਵਾਲੀ ਵੀ ਗਿੱਪੀ ਦੇ ਖਿਲਾਫ ਹੁੰਦੇ ਹੋਏ ਉਸਦੇ ਅਲੱਗ ਅੰਦਾਜ ਨਾਲ ਪਿਆਰ ਕਰ ਬੈਠਦੀ ਹੈ| ਜਿਥੇ ਇਸ ਗੀਤ ਨੂੰ ਗਿੱਪੀ ਗਰੇਵਾਲ gippy grewal ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸਦੇ ਬੋਲ ਨਰਿੰਦਰ ਬਾਠ ਦੁਆਰਾ ਲਿਖੇ ਗਏ ਹਨ| ਇਸਦਾ ਬੇਹੱਦ ਖ਼ੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਦੁਆਰਾ ਬਣਾਇਆ ਗਿਆ ਹੈ| ਇਸ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਦਿੱਤਾ ਗਿਆ |

ਇਸ ਗੀਤ ਬਾਰੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਇੱਕ ਪੋਸਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਸੀ| ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਇੱਕ ਸਿੰਗਲ ਟਰੈਕ ਲੈਕੇ ਆ ਰਹੇ ਹਨ ਅਤੇ ਉਸਦੀ ਰਿਲੀਜ਼ ਡੇਟ ਉਹ ਜਲਦ ਦਸਣਗੇ| ਇਹਨਾਂ ਹੀ ਨਹੀਂ ਉਹਨਾਂ ਨੇ ਆਪਣੀ ਏਕਮ ਪੋਸਟ ਸਾਂਝਾ ਕਰਦੇ ਹੋਏ ਫੈਨਸ ਕੋਲੋਂ ਇਹ ਵੀ ਪੁੱਛਿਆ ਹੈ ਕਿ ਉਹ ਕਿਹੜਾ ਗੀਤ ਸੁਣਨਾ ਚਾਉਂਦੇ ਹਨ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ : Kidda song kariyae…? 1) kharka-Darka 2) Romantic 3) Sad 4)Bhangra .

https://www.instagram.com/p/BnvMUTSji5r/?taken-by=gippygrewal