ਹਰਭਜਨ ਮਾਨ ਨੇ ‘ਗਿੱਧਾ ਹਾਰ ਗਿਆ’ ਗੀਤ ਗਾਉਂਦਿਆਂ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਦੇ ਕਿਹਾ- ‘ਮੇਰੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਸ਼ੋਅ ਹੋਵੇ ਜਿੱਥੇ ਮੈਂ ਇਹ ਨਾ ਗਾਇਆ ਹੋਵੇ’

harbhajan mann shared his old video with fans

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ (Harbhajan Mann) ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ । ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ ਸਾਰੇ ਹੀ ਦਰਸ਼ਕ ਪਸੰਦ ਕਰਦੇ ਹਨ। ਹਰਭਜਨ ਮਾਨ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਇਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵੀਆਂ ਜਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਭਰਾ ਦੀ ਸਿਹਰਾਬੰਦੀ ਵਾਲਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਭੈਣ-ਭਰਾ ਦਾ ਇਹ ਖ਼ੂਬਸੂਰਤ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਵੀਡੀਓ ‘ਚ ਉਹ ਆਪਣਾ ਸੁਪਰ ਹਿੱਟ ਗੀਤ ‘ਗਿੱਧਾ ਹਾਰ ਗਿਆ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਨ੍ਹਾਂ ਦਾ ਇਹ ਗੀਤ ਹੈ ਅੱਜ ਵੀ ਡੀ.ਜੇ ਉੱਤੇ ਖੂਬ ਵੱਜਦਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਗਿੱਧਾ ਹਾਰ ਗਿਆ…ਮੇਰੀ 1994 ‘ਚ ਆਈ ਐਲਬਮ ‘ ਜੱਗ ਜਿਉਦਿਆਂ ਦੇ ਮੇਲੇ ‘ ਚੋਂ ਇਹ ਗੀਤ ਵੀ’ ।

harbhajan mann sing his song Ajj Churi Kuti Reh Gayi

ਉਨ੍ਹਾਂ ਨੇ ਅੱਗੇ ਲਿਖਿਆ ਹੈ –‘ਮੇਰੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਸ਼ੋਅ ਹੋਵੇ ਜਿੱਥੇ ਮੈਂ ਇਹ ਨਾ ਗਾਇਆ ਹੋਵੇ ਜਾਂ ਇਸਦੀ ਫਰਮਾਇਸ਼ ਨਾ ਆਈ ਹੋਵੇ’ ਨਾਲ ਹੀ ਉਨ੍ਹਾਂ ਨੇ ਨਾਲ ਹੀ ਇਸ ਗੀਤ ਨੂੰ ਲਿਖਿਣ ਵਾਲੇ ਗੀਤਕਾਰ ਮਰਹੂਮ ਰਾਜ ਬਰਾੜ ਨੂੰ ਵੀ ਟੈਗ ਕੀਤਾ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਵੀ ਆਪਣੀ ਰਾਏ ਕਮੈਂਟ ਕਰਕੇ ਦੇ ਰਹੇ ਹਨ।

ਹੋਰ ਪੜ੍ਹੋ : ਫਿਰ ਕੌਣ-ਕੌਣ ਤਿਆਰ ਹੈ ਕਰਨ ਔਜਲਾ ਦੇ ‘Hukam Clothing’ ਲਈ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

harbhajan mann pr

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਹਾਲ ਹੀ ‘ਚ ਉਹ ‘ਰੰਗ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਹਰਭਜਨ ਮਾਨ ਨੇ ਹੀ ਮੁੜ ਤੋਂ ਪੰਜਾਬੀ ਫ਼ਿਲਮਾਂ ਨੂੰ ਸੁਰਜੀਤ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਦੁਬਾਰਾ ਤੋਂ ਆਗਾਜ਼ ਹੋਇਆ ਹੈ। ਇੱਕ ਵਾਰ ਫਿਰ ਤੋਂ ਉਹ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਨੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 13 ਮਈ 2022 ਨੂੰ ਰਿਲੀਜ਼ ਹੋਵੇਗੀ ।

 

ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ

pukhraj bhalla wedding reception party pics and video

ਪੁਖਰਾਜ ਭੱਲਾ (Pukhraj Bhalla ) ਅਤੇ ਦੀਸ਼ੂ ਸਿੱਧੂ (Dishu Sidhu) ਜੋ ਕਿ 19 ਨਵੰਬਰ ਨੂੰ ਵਿਆਹ (Wedding) ਦੇ ਬੰਧਨ ‘ਚ ਬੱਝ ਚੁੱਕੇ ਹਨ । ਬੀਤੀ ਰਾਤ ਉਨ੍ਹਾਂ ਦੇ ਵਿਆਹ ਤੋਂ ਬਾਅਦ ਹੁੰਦੀ ਰਿਸ਼ੈਪਸ਼ਨ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of pukhraj bhalla
image source : Instagram

ਜੀ ਹਾਂ ਇਸ ਖ਼ਾਸ ਮੌਕੇ ਉੱਤੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਪਹੁੰਚੇ । ਗਾਇਕ ਪ੍ਰੀਤ ਹਰਪਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕਰਕੇ ਪੁਖਰਾਜ ਭੱਲਾ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਨੇ। ਵੀਡੀਓ ‘ਚ ਦੇਖ ਸਕਦੇ ਹੋ ਪ੍ਰੀਤ ਹਰਪਾਲ ਅਤੇ ਕਰਮਜੀਤ ਅਨਮੋਲ ਗੀਤ ਗਾ ਕੇ ਰੰਗ ਬੰਨਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਵੈਡਿੰਗ ਰਿਸ਼ੈਪਸ਼ਨ wedding reception ‘ਚ ਕਈ ਪੰਜਾਬੀ ਕਲਾਕਾਰ ਪਹੁੰਚੇ ਸੀ।

ਹੋਰ ਪੜ੍ਹੋ : ਪੁਖਰਾਜ ਭੱਲਾ ਦੇ ਵਿਆਹ ‘ਤੇ ਮਿਲੀਆਂ ਦੂਹਰੀਆਂ ਖੁਸ਼ੀਆਂ, ਜਸਵਿੰਦਰ ਭੱਲਾ ਨੇ ਕਿਸਾਨਾਂ ਦੀ ਜਿੱਤ ਦੇ ਲਾਏ ਨਾਅਰੇ

dishu and pukhraj
image source : Instagram

ਸੋਸ਼ਲ ਮੀਡੀਆ ਉੱਤੇ ਪੁਖਰਾਜ ਅਤੇ ਦੀਸ਼ੂ ਦੀਆਂ ਵੈਡਿੰਗ ਰਿਸ਼ੈਪਸ਼ਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਚ ਦੇਖ ਸਕਦੇ ਹੋ ਪੁਖਰਾਜ ਨੇ ਸਟਾਈਲਿਸ਼ ਪੈਂਟ ਕੋਟ ਪਾਇਆ ਹੋਇਆ ਹੈ ਅਤੇ ਦੀਸ਼ੂ ਨੇ ਸਟਾਈਲਿਸ਼ ਲਹਿੰਗਾ ਪਾਇਆ ਹੋਇਆ ਹੈ । ਦੋਵਾਂ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ਪੁਖਰਾਜ ਭੱਲਾ ਪਹਿਲਾ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ (Yaar Jigree Kasooti Degree) ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਉਹ ਬਹੁਤ ਜਲਦ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਅਤੇ ‘ਹੇਟਰਜ਼’ ਟਾਈਟਲ ਹੇਠ ਬਣੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਅਦਾਕਾਰੀ ਦੇ ਨਾਲ ਉਹ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਉਹ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗੱਲ ਕਰੀਏ ਪੁਰਖਰਾਜ ਭੱਲਾ ਦੇ ਪਿਤਾ ਅਤੇ ਕਾਮੇਡੀ ਕਿੰਗ-ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ।

 

 

View this post on Instagram

 

A post shared by Preet Harpal (@preet.harpal)

 

 

View this post on Instagram

 

A post shared by preet harpal (@preet_harpal_fp)

ਜਸਵਿੰਦਰ ਭੱਲਾ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਕੀਤੀ ਜ਼ਾਹਿਰ, ਸ਼ੇਅਰ ਕੀਤਾ ਇਹ ਵੀਡੀਓ

ਇੱਕ ਪਿਤਾ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੁੰਦਾ ਹੈ ਜਦੋਂ ਉਸਦੇ ਪੁੱਤਰ ਦੇ ਸਿਰ ਉੱਤੇ ਸਿਹਰਾ ਸੱਜਣ ਵਾਲਾ ਹੁੰਦਾ ਹੈ। ਉਸ ਦੀਆਂ ਅੱਖਾਂ ਅੱਗੇ ਉਹ ਸਾਰੇ ਹੀ ਪਲ ਗੁਜ਼ਰਦੇ ਨੇ ਕਿਵੇਂ ਇੱਕ ਨੰਨ੍ਹੇ ਜਿਹੇ ਬੱਚੇ ਨੂੰ ਪਹਿਲੀ ਵਾਰ ਆਪਣੇ ਹੱਥਾਂ ‘ਚ ਚੁੱਕਿਆ ਸੀ, ਆਪਣੇ ਹੱਥਾਂ ‘ਚ ਖਿਡਾਇਆ। ਕਦੇ ਇਹ ਬੱਚਾ ਵੱਡਾ ਹੋ ਜਾਂਦਾ ਹੈ ਅਤੇ ਹੁਣ ਉਹ ਜਵਾਨ ਹੋਇਆ ਗੱਭਰੂ ਵਿਆਉਣ ਜੋਗਾ ਹੋ ਗਿਆ ਹੈ। ਅਜਿਹੇ ਹੀ ਅਹਿਸਾਸਾਂ ‘ਚ ਲੰਘ ਰਹੇ ਨੇ ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ Jaswinder Bhalla । ਜੀ ਹਾਂ ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ pukhraj bhalla  ਜੋ ਕਿ 19 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ (pukhraj bhalla Wedding soon)। ਹਾਲ ਹੀ ‘ਚ ਪੁਖਰਾਜ ਅਤੇ ਦੀਸ਼ੂ ਦੀਆਂ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਸਨ।

ਹੋਰ ਪੜ੍ਹੋ :ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਪਹਿਲੀ ਵਾਰ ਦਿਖਾਈ ਆਪਣੀ ਨਵੀਂ ਵਿਆਹੀ ਭਾਬੀ ਦੀ ਝਲਕ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਨਨਾਣ-ਭਰਜਾਈ ਦਾ ਇਹ ਡਾਂਸ ਵੀਡੀਓ

pukhraj bhalla ladies sangeet and friends ਬੀਤੀ ਰਾਤ ਪੁਖਰਾਜ ਭੱਲਾ ਦੀ ਸੰਗੀਤ ਸੈਰੇਮੈਨੀ ਸੀ। ਜਿਸ ਦਾ ਇੱਕ ਤਾਜ਼ਾ ਵੀਡੀਓ ਖੁਦ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਬਹੁਤ ਹੀ ਮਜ਼ੇਦਾਰ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਪੁਖਰਾਜ ਦੀ ਕਾਕਟੇਲ ਪਾਰਟੀ ਤੇ ਆਏ ਮਹਿਮਾਨ ਆਪੋ ਆਪਣੇ ਘਰਾਂ ਨੂੰ ਚੱਲੇ ਵੀ ਗਏ..ਪਰ ਯਾਰ ਜਿਗਰੀ ਤੜਕੇ ਤੱਕ ਕਸੂਤੀਆਂ ਧਮਾਲਾਂ ਪਾਉਣ ਤੋਂ ਹੀ ਨੀਂ ਹਟੇ’। ਵੀਡੀਓ ‘ਚ ਦੇਖ ਸਕਦੇ ਹੋ ਪੁਖਰਾਜ ਆਪਣੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਜੰਮ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜਸਵਿੰਦਰ ਭੱਲਾ ਨੂੰ ਮੁਬਾਰਕਾਂ ਦੇ ਰਹੇ ਹਨ।

inside image of jaswinder bhalla enjoying his son pukhraj bhalla ladies sangeet

ਹੋਰ  ਪੜ੍ਹੋ :ਪੁਖਰਾਜ ਭੱਲਾ ਆਪਣੇ ਲੇਡੀਜ਼ ਸੰਗੀਤ ‘ਤੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਕੀਤੀ ਖੂਬ ਮਸਤੀ, ਜਸਵਿੰਦਰ ਭੱਲਾ ਤੇ ਪਰਮਦੀਪ ਭੱਲਾ ਵੀ ਨੇ ਵੀ ਪਾਇਆ ਖੂਬ ਭੰਗੜਾ, ਦੇਖੋ ਤਸਵੀਰਾਂ

ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਹਾਲ ਹੀ ‘ਚ ਉਹ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਵੀ ਨਜ਼ਰ ਆਉਣਗੇ। ਸਵਿੰਦਰ ਭੱਲਾ ਅਦਾਕਾਰਾ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਏਨੀਂ ਦਿਨੀਂ ਉਹ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਦੇ ਬ੍ਰਾਂਡ ਅੰਬੈਸਡਰ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ।

 

View this post on Instagram

 

A post shared by Jaswinder Bhalla (@jaswinderbhalla)

 ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

pukhraj bhalla engagement with Dishu Sidhu

ਲਓ ਜੀ ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਹੋਰ ਗੁੱਡ ਨਿਊਜ਼ ਸਾਹਮਣੇ ਆਈ ਹੈ। ਜੀ ਹਾਂ ਕਮੇਡੀ ਕਿੰਗ ਤੇ ਐਕਟਰ ਜਸਵਿੰਦਰ ਭੱਲਾ Jaswinder Bhalla ਦੇ ਘਰ ਤੋਂ ਸਾਹਮਣੇ ਆਈ ਹੈ। ਜੀ ਹਾਂ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ Pukhraj Bhalla ਦੀ ਮੰਗਣੀ ਹੋ ਗਈ ਹੈ।

ਹੋਰ ਪੜ੍ਹੋ : Marjaney Teaser : ਸਿੱਪੀ ਗਿੱਲ ਦੀ ਆਉਣ ਵਾਲੀ ਨਵੀਂ ਫ਼ਿਲਮ ‘ਮਰਜਾਣੇ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼

Pukhraj Bhalla

ਸੋਸ਼ਲ ਮੀਡੀਆ ਉੱਤੇ ਪੁਖਰਾਜ ਭੱਲਾ ਦੀ ਕੁੜਮਾਈ ਦੀਆਂ ਤਸਵੀਰਾਂ ਜੰਮ ਕੇ ਵਾਇਰਲ ਹੋ ਰਹੀਆਂ ਹਨ। ਹਰ ਕੋਈ ਪੁਖਰਾਜ ਭੱਲਾ ਨੂੰ ਵਧਾਈ ਦੇ ਰਿਹਾ ਹੈ। ਉਨ੍ਹਾਂ ਦੀ ਮੰਗਣੀ Dishu Sidhu ਦੇ ਨਾਲ ਹੋਈ ਹੈ (Pukhraj Bhalla engagement with Dishu Sidhu)। ਤਸਵੀਰਾਂ ‘ਚ ਦੇਖ ਸਕਦੇ ਹੋ ਪੁਖਰਾਜ ਭੱਲਾ ਨੇ ਬਲੈਕ ਰੰਗ ਦਾ ਪੈਟ ਕੋਟ ਪਾਇਆ ਹੈ ਅਤੇ ਉਨ੍ਹਾਂ ਦੀ ਮੰਗੇਤਰ ਨੇ ਡਾਰਕ ਪਿੰਕ ਰੰਗ ਦਾ ਸਟਾਈਲਿਸ਼ ਪੰਜਾਬੀ ਸੂਟ ਪਾਇਆ ਹੋਇਆ ਹੈ। ਦੋਵਾਂ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਸੋਸ਼ਲ ਮੀਡੀਆ ਉੱਤੇ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of pukhraj bhall got engagement with dipu sidhu

ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਟਾਈਟਲ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ‘ਹੇਟਰਜ਼’ ਟਾਈਟਲ ਹੇਠ ਬਣੀ ਫ਼ਿਲਮ ‘ਚ ਵੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਪੁਖਰਾਜ ਭੱਲਾ ਪਹਿਲਾ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ । ਅਦਾਕਾਰੀ ਦੇ ਨਾਲ ਉਹ ਗਾਇਕੀ ‘ਚ ਵਾਹ ਵਾਹੀ ਖੱਟ ਚੁੱਕੇ ਹਨ। ਉਹ ਕਾਉਂਟਲੈਸ, ਜ਼ਾਲਮਾ, ਹੋਸਟਲ ਬੋਲੀਆਂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜੇ ਗੱਲ ਕਰੀਏ ਪੁਰਖਰਾਜ ਭੱਲਾ ਦੇ ਪਿਤਾ ਅਤੇ ਕਮੇਡੀ ਕਿੰਗ-ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ‘ਚ ਉਹ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਪੰਜਾਬੀ ਐਕਟਰ ਜਸਵਿੰਦਰ ਭੱਲਾ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਦੇ ਬ੍ਰਾਂਡ ਅੰਬੈਸਡਰ ਬਣ ਗਏ ਨੇ।

 

View this post on Instagram

 

A post shared by wedding structure (@makeupbeauti_art)

ਵਿਆਹ ‘ਚ ਦੋਸਤਾਂ ਨੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ ਸਰਗੁਣ ਮਹਿਤਾ, ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ

ਪਾਲੀਵੁੱਡ ਜਗਤ ਦੀ ਚੁਲਬੁਲੀ ਅਤੇ ਮਸਤੀ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ Sargun Mehta ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਤੇ ਇੰਸਟਾ ਰੀਲ ਸ਼ੇਅਰ ਕਰਦੀ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਕਿਸੇ ਖ਼ਾਸ ਦੋਸਤ ਦੇ ਵਿਆਹ ‘ਚ ਸ਼ਾਮਿਲ ਹੋਈ ਹੈ। ਜਿੱਥੋਂ ਉਹ ਆਪਣੀ ਮਜ਼ੇਦਾਰ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ।

Ravi Dubey and Sargun Mehta

ਹੋਰ ਪੜ੍ਹੋ : ਬੁਆਏ ਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨੇ ਰੋਮਾਂਟਿਕ ਅੰਦਾਜ਼ ‘ਚ ਅਦਾਕਾਰਾ ਰੁਬੀਨਾ ਬਾਜਵਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਇਸ ਜੋੜੀ ਨੂੰ ਦੇ ਰਹੇ ਨੇ ਵਧਾਈਆਂ

ਉਨ੍ਹਾਂ ਨੇ ਆਪਣੇ ਇੱਕ ਹੋਰ ਡਾਂਸ ਵੀਡੀਓ ਇੰਸਟਾਗ੍ਰਾਮ ਰੀਲ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਭਰਾ ਅਤੇ ਦੋਸਤਾਂ ਦੇ ਨਾਲ ਬਾਦਸ਼ਾਹ ਦੇ ਗੀਤ Jugnu ਉੱਤੇ ਕਿਊਟ ਜਿਹਾ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋਏ ਸਰਗੁਣ ਮਹਿਤਾ ਨੇ ਬਹੁਤ ਹੀ ਪਿਆਰਾ ਜਿਹਾ ਆਉਟਫਿੱਟ ਪਾਇਆ ਹੋਇਆ ਹੈ, ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ  ਰਹੀ ਹੈ।

ਹੋਰ ਪੜ੍ਹੋ : ‘ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

qismat 2 trailer out now ammy virk and sargun mehta-min

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਟਾਪ ਅਦਾਕਾਰਾਂ ਚੋਂ ਇੱਕ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਅੰਗਰੇਜ਼ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ਚ ਕਦਮ ਰੱਖਣ ਵਾਲੀ ਸਰਗੁਣ ਮਹਿਤਾ ਹੁਣ ਹਰ ਦੂਜੀ ਫ਼ਿਲਮ ਚ ਨਜ਼ਰ ਆਉਂਦੀ ਹੈ। ਇਸ ਸਾਲ ਉਹ ਕਿਸਮਤ 2 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਸੌਂਕਣ ਸੌਂਕਣੇ, ‘ਸਹੁਰਿਆਂ ਦਾ ਪਿੰਡ ਆ ਗਿਆ’ ਤੋਂ ਇਲਾਵਾ ਕਈ ਹੋਰ ਫ਼ਿਲਮਾਂ ਨੇ। ਦੱਸ ਦਈਏ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੈਲੀਵਿਜ਼ਨ ਕੈਰੀਅਰ ਤੋਂ ਕੀਤੀ ਸੀ। ਸਾਲ 2009 ਵਿੱਚ ਟੀਵੀ ਸੀਰੀਅਲ ਕਰੋਲ ਬਾਗ ਦੇ ਨਾਲ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ‘ਚ ਕੰਮ ਕੀਤਾ । ਇਸ ਤੋਂ ਬਾਅਦ ਅੰਗਰੇਜ਼ ਫ਼ਿਲਮ ਦੇ ਨਾਲ ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ਚ ਕਦਮ ਰੱਖਿਆ। ਇਸ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਲਈ ਉਨ੍ਹਾਂ ਨੂੰ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫ਼ਿਲਮ ਪੁਰਸਕਾਰ ਵੀ ਸਨਮਾਨਿਤ ਕੀਤਾ ਗਿਆ ਸੀ।

 

 

View this post on Instagram

 

A post shared by Sargun Mehta (@sargunmehta)

 

ਗਾਇਕ ਹਰਭਜਨ ਮਾਨ ਦਾ ਨਵਾਂ ਗੀਤ ‘Rang’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

singer harbhajan mann new song rang released

ਪੰਜਾਬੀ ਗਾਇਕ ਹਰਭਜਨ ਮਾਨ Harbhajan Mann ਆਪਣੇ ਨਵੇਂ ਗੀਤ ਰੰਗ Rang ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਕਈ ਮਹੀਨਿਆਂ ਤੋਂ ਬਾਅਦ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਏ ਨੇ। ਇਸ ਗੀਤ ਨੂੰ ਹਰਭਜਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਵਰਲਡ ਵਾਈਲਡ ਐਕਸਕਲਿਉਸਿਵ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ਉੱਤੇ ਚਲਾਇਆ ਜਾ ਰਿਹਾ ਹੈ।

singer harbhajan mann new song rang world wide released under ptc punjabi

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਭਰਾ ਦੀ ਸਿਹਰਾਬੰਦੀ ਵਾਲਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਭੈਣ-ਭਰਾ ਦਾ ਇਹ ਖ਼ੂਬਸੂਰਤ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ Rang ਗੀਤ ਦੇ ਬੋਲਾਂ ਦੀ ਤਾਂ ਉਹ Harwinder Tatla ਨੇ ਲਿਖੇ ਹਨ ਅਤੇ ਮਿਊਜ਼ਿਕ Music Empire ਨੇ ਦਿੱਤਾ ਹੈ। Sahib Sekhon ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। Daze Media ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਸਾਫ ਸੁਥਰੀ ਗਾਇਕੀ ਵਾਲਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਗੀਤ (New Punjabi Song 2021) ਨੂੰ ਦੇਖ ਚੁੱਕੇ ਹਨ।

ਹੋਰ ਪੜ੍ਹੋ : Malala Yousafzai’s Marriage: ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਦਾ ਹੋਇਆ ਵਿਆਹ, ਜਸਟਿਨ ਟਰੂਡੋ ਤੋਂ ਲੈ ਕੇ ਕਈ ਹੋਰ ਨਾਮੀ ਹਸਤੀਆਂ ਨੇ ਦਿੱਤੀ ਵਧਾਈ

INSIDE IMAGE OF HARBHAJAN MANN NEW SONG RONG RELEASED

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ। ਹਰਭਜਨ ਮਾਨ ਨੇ ਹੀ ਮੁੜ ਤੋਂ ਪੰਜਾਬੀ ਫ਼ਿਲਮਾਂ ਨੂੰ ਸੁਰਜੀਤ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਦੁਬਾਰਾ ਤੋਂ ਆਗਾਜ਼ ਹੋਇਆ ਹੈ। ਇੱਕ ਵਾਰ ਫਿਰ ਤੋਂ ਉਹ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਨੇ। ਉਹ ਪੀ.ਆਰ ਟਾਈਟਲ ਹੇਠ ਬਣੀ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਦੁਨੀਆ ਭਰ ਦੇ ਸਿਨੇਮਿਆਂ ‘ਚ 13 ਮਈ 2022 ਨੂੰ ਰਿਲੀਜ਼ ਹੋਵੇਗੀ ।

 

ਬ੍ਰਿਟਿਸ਼ ਸਿੱਖ ਮਹਿਲਾ ਆਰਮੀ ਅਫਸਰ ਹਰਪ੍ਰੀਤ ਚੰਦੀ ‘South Pole Adventure’ ਦੇ ਲਈ ਹੋਈ ਰਵਾਨਾ, ਪੰਜਾਬੀਆਂ ਲਈ ਇਹ ਹੈ ਮਾਣ ਦੀ ਗੱਲ

British Sikh punjabi Female Army Officer Harpreet Chandi Sets Off For South Pole Adventure

ਪੰਜਾਬੀ ਦੀ ਇੱਕ ਹੋਰ ਧੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਨ ਲਈ ਆਪਣੇ ਸ਼ਾਨਦਾਰ ਸਫਰ ਉੱਤੇ ਨਿਕਲ ਗਈ ਹੈ । ਜੀ ਹਾਂ  32 ਸਾਲਾ ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਫਿਜ਼ੀਓਥੈਰੇਪਿਸਟ ਹਰਪ੍ਰੀਤ ਚੰਦੀ (Harpreet Chandi) South Pole ਦੇ ਆਪਣੇ ਸਫਰ ਉੱਤੇ ਨਿਕਲ ਗਈ ਹੈ। ਮੁਸ਼ਕਿਲ ਟ੍ਰੈਕ ਨੂੰ ਪੂਰਾ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣਨ ਦੇ ਮਿਸ਼ਨ ‘ਤੇ ਹੈ ਅਤੇ ਆਪਣਾ ਸਫਰ ਸ਼ੁਰੂ ਕਰਨ ਲਈ ਐਤਵਾਰ ਨੂੰ ਚਿਲੀ ਲਈ ਉਡਾਣ ਭਰ ਰਹੀ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਛਾਇਆ ਵਿੱਕੀ ਕੌਸ਼ਲ ਦਾ ਇਹ ਡਾਂਸ ਵੀਡੀਓ, ਹਾਰਡੀ ਦੇ ਨਵੇਂ ਗੀਤ ‘BIJLEE BIJLEE’ ਉੱਤੇ ਥਿਰਕਦੇ ਨਜ਼ਰ ਆਏ ਬਾਲੀਵੁੱਡ ਐਕਟਰ

punjabi girl harpeet chandi
image source-instagram

ਕੈਪਟਨ ਹਰਪ੍ਰੀਤ ਚੰਦੀ ਜਿਨ੍ਹਾਂ ਨੂੰ ਪੋਲਰ ਪ੍ਰੀਤ Polar Preet ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੀ ਸਾਰੀ ਕਿੱਟ ਅਤੇ  pulk or sledge  ਆਪਣੇ ਨਾਲ ਲੈ ਕੇ ਜਾ ਰਹੀ ਹੈ। ਉਹ 50 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟਾ ਦੀ ਹਵਾ ਦੀ ਰਫਤਾਰ ਨਾਲ ਲੜਦੇ ਹੋਏ 700 ਮੀਲ ਦਾ ਸਫ਼ਰ ਤੈਅ ਕਰੇਗੀ। ਇਹ ਸਫਰ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਭਰਿਆ ਹੋਵੇਗਾ। ਜਿਸ ‘ਚ ਕੈਪਟਨ ਹਰਪ੍ਰੀਤ ਚੰਦੀ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੇ ਔਨਲਾਈਨ ਬਲੌਗ ‘ਤੇ ਲਿਖਿਆ ਹੈ -ਕਿ ਇਸ ਯਾਤਰਾ ਵਿੱਚ ਲਗਭਗ 45-47 ਦਿਨ ਲੱਗਣਗੇ ਜਿਸ ਦੌਰਾਨ ਉਹ ਲੋਕਾਂ ਲਈ ਆਪਣੇ ਰੋਜ਼ਾਨਾ ਵੌਇਸ ਬਲੌਗ ਨੂੰ ਫਾਲੋ ਕਰਨ ਦੇ  ਲਈ ਇੱਕ ਲਾਈਵ ਟਰੈਕਿੰਗ ਨਕਸ਼ਾ ਅਪਲੋਡ ਕਰਨ ਦੀ ਯੋਜਨਾ ਬਣਾ ਰਹੀ ਹੈ।

 

View this post on Instagram

 

A post shared by Preet Chandi (@polarpreet)

ਹਰਪ੍ਰੀਤ ਚੰਦੀ ਲਿਖਦੀ ਹੈ, “ਮੈਂ ਇਸ ਯਾਤਰਾ ‘ਤੇ ਤੁਹਾਡੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਹਾਂ, ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ  ਵੀ ਫਾਲੋ ਕਰਕੇ ਮੇਰੀ ਇਸ ਯਾਤਰਾ ਦਾ ਆਨੰਦ ਮਾਣੋਗੇ।”

inside image of harpreet chandi
image source-instagram

ਜੇ ਗੱਲ ਕਰੀਏ ਹਰਪ੍ਰੀਤ ਚੰਦੀ ਦੀ ਤਾਂ ਉਹ ਇਸ ਸਮੇਂ ਇੰਗਲੈਂਡ ਦੇ ਉੱਤਰ-ਪੱਛਮ ਵਿੱਚ ਇੱਕ ਮੈਡੀਕਲ ਰੈਜੀਮੈਂਟ ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹੈ, ਉਸ ਦੀ ਡਿਊਟੀ ਕਲੀਨਿਕਲ ਸਿਖਲਾਈ ਅਫਸਰ ਵਜੋਂ ਫੌਜ ਵਿੱਚ ਡਾਕਟਰਾਂ ਲਈ ਸਿਖਲਾਈ ਨੂੰ ਸੰਗਠਿਤ ਕਰਨਾ ਅਤੇ ਪ੍ਰਮਾਣਿਤ ਕਰਨਾ ਹੈ। ਅਸੀਂ ਆਸ ਕਰਦੇ ਹਾਂ ਉਹ ਆਪਣੇ ਇਸ ਸਫਰ ‘ਚ ਕਾਮਯਾਬ ਹੋਵੇਗੀ ਅਤੇ ਸਫਲਤਾ ਨੂੰ ਪ੍ਰਾਪਤ ਕਰੇਗੀ।

 

View this post on Instagram

 

A post shared by Preet Chandi (@polarpreet)

ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ‘ਚ ਦੇਸੀ ਅੰਦਾਜ਼ ‘ਚ ਮਨਾਈ ਦੀਵਾਲੀ, ਯੂ ਟਿਊਬ ਸਟਾਰ ਲਿਲੀ ਸਿੰਘ ਨੇ ਪ੍ਰਿਯੰਕਾ ਨੂੰ ਰੰਗਿਆ ਪੰਜਾਬੀ ਅੰਦਾਜ਼ ‘ਚ, ਦੇਖੋ ਤਸਵੀਰਾਂ

priyanka chora and lilly singh celebrates diwali party

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ (Priyanka Chopra ) ਭਾਵੇਂ ਹੀ ਇਨ੍ਹੀਂ ਦਿਨੀਂ ਭਾਰਤ ‘ਚ ਮੌਜੂਦ ਨਹੀਂ ਹੈ ਪਰ ਉਹ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਵਿਦੇਸ਼ ਚ ਰਹਿੰਦੇ ਹੋਏ ਆਪਣੇ ਸਾਰੇ ਤਿਉਹਾਰਾਂ ਨੂੰ  ਬਹੁਤ ਹੀ ਸ਼ਰਧਾ ਤੇ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਪ੍ਰਿਯੰਕਾ ਚੋਪੜਾ ਦੀਆਂ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :ਦੂਜੀ ਵਾਰ ਮੰਮੀ-ਪਾਪਾ ਬਣਨ ਜਾ ਰਹੇ ਨੇ ਕ੍ਰਿਕੇਟਰ ਹਰਭਜਨ ਸਿੰਘ ਤੇ ਐਕਟਰੈੱਸ ਗੀਤਾ ਬਸਰਾ, ਪੋਸਟ ਪਾ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ

inside image of priyanka chopra with nick jonas doing diwali pooja
image source-instagram

ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਨ੍ਹਾਂ ਦਾ ਲੁੱਕ ਦੇਖਣ ਯੋਗ ਹੈ। ਇਨ੍ਹਾਂ ਤਸਵੀਰਾਂ ‘ਚ ਪ੍ਰਿਯੰਕਾ ਚੋਪੜਾ ਕਾਫੀ ਕੂਲ ਨਜ਼ਰ ਆ ਰਹੀ ਹੈ। ਪ੍ਰਿਯੰਕਾ ਚੋਪੜਾ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਾਜ਼ਾ ਤਸਵੀਰਾਂ ‘ਚ ਉਹ ਸ਼ਾਰਟ ਸਲੀਵਲੈੱਸ ਕੁੜਤਾ ਅਤੇ ਪਲਾਜ਼ੋ ‘ਚ ਨਜ਼ਰ ਆ ਰਹੀ ਹੈ। ਇਸ ਲੁੱਕ ਨੂੰ ਹੋਰ ਵੀ ਸਟਾਈਲਿਸ਼ ਬਣਾਉਣ ਲਈ ਉਸ ਨੇ ਗਲੇ ‘ਚ ਇੱਕ ਵੱਡਾ ਨੇਕ ਪੀਸ ਪਾਇਆ ਹੈ ਅਤੇ ਅੱਖਾਂ ‘ਤੇ ਚਸ਼ਮਾ ਲਗਾਇਆ ਹੈ। ਇਸ ਦੇਸੀ ਅਤੇ ਪੰਜਾਬੀ ਲੁੱਕ ‘ਚ ਪ੍ਰਿਅੰਕਾ ਚੋਪੜਾ ਦਾ ਸਵੈਗ ਵੀ ਦੇਖਣ ਯੋਗ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਿਯੰਕਾ ਤਸਵੀਰਾਂ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

los angeles priyanka chopra diwali party

ਹੋਰ ਪੜ੍ਹੋ : ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਦੀਵਾਲੀ ਦੀ ਪੂਜਾ, ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਦੀਵਾਲੀ

inside image of lilly singh and priyanka chopra
image source-instagram

ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਪ੍ਰਿਯੰਕਾ ਨੇ ਇਸ ਦੇ ਕੈਪਸ਼ਨ ‘ਚ ਲਿਖਿਆ, ‘ਲਿਲੀ ਸਿੰਘ ਨੂੰ ਪਰਫੈਕਟ ਮੇਜ਼ਬਾਨ ਅਤੇ ਦੋਸਤ ਕੀ ਬਣਾਉਂਦੀ ਹੈ? She’s a fellow PUNJABI । ਇਸ ਦੀਵਾਲੀ ਦੇ ਜਸ਼ਨਾਂ ਦਾ ਕਿੰਨਾ ਸ਼ਾਨਦਾਰ ਅੰਤ ਹੈ। ਇਸ ਸ਼ਾਨਦਾਰ ਸ਼ਾਮ ਲਈ ਲਿਲੀ ਦਾ ਧੰਨਵਾਦ!’ ਪ੍ਰਿਅੰਕਾ ਚੋਪੜਾ ਦੀ ਪੋਸਟ ਨੂੰ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ। ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਵੀ ਪਿਆਰ ਵਾਲਾ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਨਿੰਜਾ ਨੇ ਕੁਝ ਇਸ ਤਰ੍ਹਾਂ ਮਨਾਈ ਦੀਵਾਲੀ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ, ਦੇਖੋ ਵੀਡੀਓ

singer ninja distribute food on diwali

ਦੀਵਾਲੀ Diwali ਭਾਰਤ ‘ਚ ਮਨਾਇਆ ਜਾਣ ਵਾਲਾ ਅਜਿਹਾ ਤਿਉਹਾਰ ਹੈ ਜਿਸ ਨੂੰ ਹਰ ਵਰਗ ਅਤੇ ਹਰ ਧਰਮ ਦੇ ਲੋਕ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕਰਦੇ ਹਨ। ਇਸ ਤਿਉਹਾਰ ਦਾ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ। ਹਰ ਕੋਈ ਆਪਣੇ ਅੰਦਾਜ਼ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਹੈ। ਗਾਇਕ ਨਿੰਜਾ Ninja ਨੇ ਵੀ ਇਸ ਤਿਉਹਾਰ ਨੂੰ ਆਪਣੇ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ।

ਹੋਰ ਪੜ੍ਹੋ : ‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Ninja
ਜੀ ਹਾਂ ਨਿੰਜਾ ਨੇ ਦਿਹਾੜੀ ਕਰਨ ਵਾਲੇ ਅਤੇ ਲੋੜਵੰਦਾਂ ਨੂੰ ਭੋਜਨ ਛੱਕਾ ਕੇ ਇਸ ਤਿਉਹਾਰ ਦੀ ਖੁਸ਼ੀ ਮਨਾਈ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਆਪਣੀ ਟੀਮ ਦੇ ਨਾਲ ਲੋਕਾਂ ਨੂੰ ਭੋਜਨ ਵਾਲੀਆਂ ਥਾਲੀਆਂ ਵੰਡਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਖੁਦ ਨਿੰਜਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ…ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣ ਗੇ’। ਵੀਡੀਓ ‘ਚ ਉਨ੍ਹਾਂ ਨੇ ਕਾਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ।

Sohneya Ve-Ninja

ਹੋਰ ਪੜ੍ਹੋ :ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਪ੍ਰਸ਼ੰਸਕ ਵੀ ਕਮੈਂਟ ਕਰਕੇ ਨਿੰਜਾ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ। ਜੀ ਹਾਂ ਹਰ ਕਿਸੇ ਨੂੰ ਆਪਣੀ ਜੇਬ ਦੇ ਅਨੁਸਾਰ ਕਿਸੇ ਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਡਿਜ਼ੀਟਲ ਦੁਨੀਆ ਤੋਂ ਇਲਾਵਾ ਸਾਨੂੰ ਅਸਲ ਦੁਨੀਆ ਵੱਲ ਵੀ ਧਿਆਨ ਰੱਖਣਾ ਚਾਹੁੰਦਾ ਹੈ। ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਮੈਡੀਕਲ ਵਰਗੀਆਂ ਜ਼ਰੂਰਤ ਹੁੰਦੀਆਂ ਹਨ। ਸੋ ਜੋ ਵੀ ਇਨਸਾਨ ਜਿੰਨੀ ਕੁ ਸਹਾਇਤਾ ਕਰ ਸਕਦਾ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ।

 

 

View this post on Instagram

 

A post shared by NINJA (@its_ninja)

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਜੱਗੀ ਖੰਨੇ ਵਾਲਾ ਦਾ ਨਵਾਂ ਗੀਤ ‘Combination’

ptc records jaggi khanne wala

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿੱਥੇ ਨਵੇਂ ਹੁਨਰ ਨੂੰ ਵੀ ਅੱਗੇ ਵੱਧਣ ਦਾ ਮੌਕਾ ਦਿੰਦਾ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਜਗਤ ਦੇ ਉਭਰਦੇ ਹੋਏ ਗਾਇਕ ਜੱਗੀ ਖੰਨੇ ਵਾਲਾ (Jaggi Khanne Wala) । ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘Combination’ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

inside image of jaggi khanne wala

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

ਜੀ ਹਾਂ ਇਸ ਗੀਤ ਦਾ ਵਰਲਡ ਪ੍ਰੀਮੀਅਰ 28 ਅਕਤੂਬਰ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਨਾਲ ਹੀ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ਉੱਤੇ ਹੋਵੇਗਾ ।

ਹੋਰ ਪੜ੍ਹੋ : ‘ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

jaggi khanne wala

ਜੇ ਗੱਲ ਕਰੀਏ ਇਸ ਗੀਤ ਨੂੰ ਲਿਖਿਆ ਹੈ ਫਤਿਹ ਸ਼ੇਰਗਿੱਲ ਅਤੇ ਮਿਊਜ਼ਿਕ ਹੋਵੇਗਾ Stranger ਦਾ। ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ ਡਾਇਰੈਕਟਰ HD Singh ਨੇ। ਗੀਤ ਚ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ Ankita Saili । ਦੱਸ ਦਈਏ ਇਸ ਤੋਂ ਪਹਿਲਾਂ ਵੀ ਕਈ ਉੱਭਰਦੇ ਹੋਏ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ਦੇ ਗੀਤ ਵੀ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਸਾਰੇ ਹੀ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।