ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਹੋਏ ਰਾਜਵੀਰ ਜਵੰਦਾ, ਕੁਝ ਮਹੀਨੇ ਪਹਿਲਾਂ ਹੋਇਆ ਸੀ ਪਿਤਾ ਦਾ ਦਿਹਾਂਤ

Rajvir pp-min

ਰਾਜਵੀਰ ਜਵੰਦਾ (Rajvir Jawanda ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਨਜ਼ਦੀਕੀਆਂ ਦੇ ਦੂਰ ਹੋ ਜਾਣ ਦੇ ਗਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਗੁਆਇਆ ਹੈ ।

Rajvir jawanda,,-min
Image From Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਨੂੰ ਮਿਲ ਰਿਹਾ ਵਧੀਆ ਰਿਸਪਾਂਸ

ਰਾਜਵੀਰ ਜਵੰਦਾ ਦੇ ਪਿਤਾ ਦਾ ਦਿਹਾਂਤ ਕੁਝ ਮਹੀਨੇ ਪਹਿਲਾਂ ਉਸ ਸਮੇਂ ਹੋਇਆ ਸੀ ਜਦੋਂ ਉਹ ਕਿਸਾਨੀ ਅੰਦੋਲਨ ‘ਚ ਪਹੁੰਚੇ ਸਨ । ਉੱਥੇ ਅੰਦੋਲਨ ਦੌਰਾਨ ਹੀ ਉਨ੍ਹਾਂ ਨੂੰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਸੀ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ਦਾ ਵੀ ਜ਼ਿਕਰ ਕੀਤਾ ਹੈ।

Rajvir Jawanda

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਕੌਣ ਕੌਣ ਮਿਸ ਕਰ ਰਿਹਾ ਆਪਣਿਆ ਨੂੰ ?ਫੋਟੋ ਵਿੱਚ ਮੇਰੇ ਪਿਤਾ ਜੀ, ਚਾਚਾ ਜੀ ਤੇ ਭੂਆ ਜੀ ਨਜਰ ਆਂ ਰਹੇ ਹਨ । ਪੁਰਾਣੀ ਫੋਟੋ ਮੇਰੇ ਪਿਤਾ ਦੇ ਵਿਆਹ ਸਮੇ ਦੀ ਹੈ ਅਤੇ ਨਵੀ ਇੱਕ ਸਾਲ ਪਹਿਲਾ ਦੀ ਹੈ, ਮੇਰੇ ਪਿਤਾ ਹੁਣ ਇਸ ਦੁਨੀਆ ਤੇ ਨਹੀ ਰਹੇ । ਇਹ ਗੀਤ ਹਰ ਉਸ ਲਈ ਹੈ ਜਿੰਨਾ ਨੇ ਇੱਕ ਮਾਂ ਦੇ ਪੇਟ ਚੋਂ ਜਨਮ ਲਿਆ ਤੇ ਸਾਰੀ ਜਿੰਦਗੀ ਇੱਕਠਿਆ ਚੰਗੇ ਮਾੜੇ ਸਮੇ ਬਤੀਤ ਕੀਤੇ । ਇਸ ਗੀਤ ਦੀ ਕਹਾਣੀ ਹਰ ਇੱਕ ਪਰਿਵਾਰ ਦੀ ਕਹਾਣੀ ਹੈ । ਉਮੀਦ ਕਰਦੇ ਹਾਂ ਇਹ ਗੀਤ ਤੁਹਾਨੂੰ ਤੁਹਾਡੇ ਆਪਣਿਆਂ ਦੀ ਯਾਦ ਦਿਲਾਏਗਾ । ਭਾਵਕ ਮਨ ਨਾਲ ਤੁਹਾਡਾ ਆਪਣਾ … ਰਾਜਵੀਰ ਜਵੰਦਾ’।

ਬੱਬੂ ਮਾਨ ਤੋਂ ਲੈ ਕੇ ਰਾਜਵੀਰ ਜਵੰਦਾ ਨੇ ਪੋਸਟ ਪਾ ਕੇ ਕਿਸਾਨਾਂ ਵੱਲੋਂ ‘ਭਾਰਤ ਬੰਦ’ ਨੂੰ ਦਿੱਤਾ ਆਪਣਾ ਸਮਰਥਨ

babbu mann and rajvir jawanda support to barad abnd-min

ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਉਤੇ ਲਾਏ ਮੋਰਚਿਆਂ ਨੂੰ ਇੱਕ ਸਾਲ ਹੋਣ ਵਾਲਾ ਹੈ । ਪਰ ਹੰਕਾਰੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ।ਕੇਂਦਰ ਦੀ ਸਰਕਾਰ ਉਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਨੂੰ ਲੋਕਾਂ ਤੇ ਪੰਜਾਬੀ ਕਲਾਕਾਰ ਵੀ ਭਾਰਤ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।

inside image of babbu maan post-min

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਗਾਇਕ ਬੱਬੂ ਮਾਨ Babbu Maan ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਨੇ।

ਹੋਰ ਪੜ੍ਹੋ :ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’

 

farmer protest

ਗਾਇਕ ਰਾਜਵੀਰ ਜਵੰਦਾ Rajvir Jawanda ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾਈ ਹੈ ਤੇ ਕੈਪਸ਼ਨ ਚ ਲਿਖਿਆ ਹੈ- ‘ਭਾਰਤ ਬੰਦ’ । ਉਨ੍ਹਾਂ ਨੇ ਨਾਲ ਹੀ ਕਿਸਾਨੀ ਵਾਲਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ- ‘ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ’। ਰਾਜਵੀਰ ਜਵੰਦਾ ਦੀ ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

 

Rajvir Jawanda to take us down the memory lane with his upcoming song ‘Jamme Naal De’!

Rajvir Jawanda beguiled everyone with his song ‘Patiale Wala’ followed by ‘Brown Eye’ recently. The singer is yet again all set to release his next song titled Jamme Naal De.

Rajvir Jawanda has carved a niche in the Punjabi music industry ever since he stepped in. Some of the numerous hits given by him are  Kangani, Sardaarni, Hon Wala Sardar, and many others.

Image Source: Instagram

Now, Rajvir Jawanda is all set to release a sing which seems to be dedicated to his friends and brothers. As the title reads, ‘Jamme Naal De’ it is quite clear that the song will be dedicated to Rajvir’s near and dear ones.

The poster is very attractive as it is in monochrome format. Also, it reminisces us the old times when as a kid we used to play ‘guli danda’- an outdoor game mostly played by the kids.

Image Source: Instagram

The song will surely take you back the memory lane when we were young and played outdoor games with our friends and cousins.

ALSO READ: Jasmine Sandlas to release her next song ‘Cali Di Babe’ on THIS date. Details inside!

Image Source: Instagram

Coming to the song credits, sung by Rajvir Jawanda, the lyrics are penned  by Sukhwant Singh Kingra to which the music is given by G Guri and the video is directed by Stanlinveer.

ਰਾਜਵੀਰ ਜਵੰਦਾ ਨੇ ਆਪਣੇ ਨਵੇਂ ਗੀਤ ‘ਜੰਮੇ ਨਾਲ ਦੇ’ ਦਾ ਪੋਸਟਰ ਕੀਤਾ ਸਾਂਝਾ, ਹਰ ਇੱਕ ਨੂੰ ਆ ਰਿਹਾ ਹੈ ਪਸੰਦ

ਪੰਜਾਬੀ ਗਾਇਕ ਰਾਜਵੀਰ ਜਵੰਦਾ Rajvir Jawanda ਜੋ ਕਿ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਹ ‘ਜੰਮੇ ਨਾਲ ਦੇ’ jamme naal de ਟਾਈਟਲ ਹੇਠ ਇੱਕ ਪਿਆਰਾ ਜਿਹਾ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੀ ਗਾਣੇ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੀਤਾ ਆਪਣੀ ਨਵੀਂ ਫ਼ਿਲਮ ‘ਸ਼ਿਕਰਾ’ ਦਾ ਐਲਾਨ, ਦਰਸ਼ਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

Punjabi Singer Rajvir Jawanda Song 'Zindabaad' Released
image source- instagram

ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਜਲਦ…’। ਇਸ ਗੀਤ ਦਾ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪੋਸਟਰ ‘ਚ ਦੋ ਬੱਚੇ ਗੁੱਲੀ ਡੰਡਾ ਖੇਡਦੇ ਹੋਏ ਨਜ਼ਰ ਆ ਰਹੇ ਨੇ।  ਹਰ ਕਿਸੇ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਨੇ ਪੋਸਟਰ ਦੇਖ ਕੇ । ਜਿਸ ਕਰਕੇ ਪ੍ਰਸ਼ੰਸਕ ਬਹੁਤ ਉਤਸੁਕ ਨੇ ਇਸ ਗੀਤ ਨੂੰ ਦੇਖਣ ਤੇ ਸੁਣਨ ਦੇ ਲਈ। ਇਸ ਗੀਤ ਦੇ ਬੋਲ Kingra Kammeaana ਨੇ ਲਿਖੇ ਨੇ ਤੇ ਮਿਊਜ਼ਿਕ ਜੀ ਗੁਰੀ ਦਾ ਹੋਵੇਗਾ। ਸਟਾਲਿਨਵੀਰ ਸਿੰਘ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਿਹਰੀ ‘ਚ ਹਾਜ਼ਿਰ ਹੋਵੇਗਾ।

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’

 

rajvir jawand's father no more
image source- instagram

ਦੱਸ ਦਈਏ ਪਿਛਲੇ ਮਹੀਨੇ ਰਾਜਵੀਰ ਜਵੰਦਾ ਬਹੁਤ ਵੱਡੇ ਸਦਮੇ ‘ਚ ਲੰਘੇ ਸੀ । ਉਨ੍ਹਾਂ ਦੇ ਪਿਤਾ ਅਚਾਨਕ ਇਸ ਰੰਗਲੀ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸੀ। ਦੱਸ ਦਈਏ ਰਾਜਵੀਰ ਜਵੰਦਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ।

 

22 ਅਗਸਤ ਨੂੰ ਹੋਵੇਗਾ ਰਾਜਵੀਰ ਜਵੰਦਾ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ

ਰਾਜਵੀਰ ਜਵੰਦਾ (Rajvir Jawanda) ਜਿਨ੍ਹਾਂ ਦੇ ਪਿਤਾ ਜੀ ਦਾ ਪਿਛਲੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਦਿਨ ਐਤਵਾਰ, 22  ਅਗਸਤ ਨੂੰ ਹੋਵੇਗੀ । ਰਾਜਵੀਰ ਜਵੰਦਾ  ((Rajvir Jawanda) ਨੇ ਇਸ ਬਾਰੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਰਾਜਵੀਰ ਜਵੰਦਾ ਦੇ ਪਿਤਾ ਦਾ ਭੋਗ ਅਤੇ ਅੰਤਿਮ ਅਰਦਾਸ  22  ਅਗਸਤ ਦੁਪਹਿਰ 2 ਤੋਂ 2:00 ਵਜੇ ਤੱਕ ਪਿੰਡ ਪੋਨਾ, ਜ਼ਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ‘ਚ ਪਾਇਆ ਜਾਵੇਗਾ ।

Rajvir Jawnada Share Pic -min
Image From Instagram

ਹੋਰ ਪੜ੍ਹੋ : ਇਸ ਵਾਰ ਰੱਖੜੀ ਦੇ ਤਿਉਹਾਰ ’ਤੇ ਘਰ ਬਣਾਓ ‘ਬਰੈੱਡ ਬਰਫੀ’, ਜਾਣੋਂ ਬਰਫੀ ਬਨਾਉਣ ਦੀ ਪੂਰੀ ਵਿਧੀ

ਰਾਜਵੀਰ ਜਵੰਦਾ ਨੂੰ ਉਸ ਦੇ ਪਿਤਾ ਜੀ ਦੇ ਦਿਹਾਂਤ ਦੀ ਖ਼ਬਰ ਉਸ ਵੇਲੇ ਮਿਲੀ ਸੀ ਜਦੋਂ ਉਹ ਕਿਸਾਨ ਅੰਦੋਲਨ ‘ਚ ਦਿੱਲੀ ਸ਼ਿਰਕਤ ਕਰਨ ਦੇ ਲਈ ਆਏ ਹੋਏ ਸਨ ।

Rajvir jawanda,,-min
Image From Instagram

ਉਹ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਆਪਣੇ ਗੀਤਾਂ ਦੇ ਨਾਲ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਫੋਨ ‘ਤੇ ਪਿਤਾ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ । ਉਨ੍ਹਾਂ ਦੇ ਪਿਤਾ ਜੀ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸੋਗ ਜਤਾਇਆ ਹੈ ।


ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਗੀਤਾਂ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਰਾਜਵੀਰ ਜਵੰਦਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।

 

ਰਾਜਵੀਰ ਜਵੰਦਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ ਕਿਹਾ- ‘ਕੋਸ਼ਿਸ਼ ਕਰਾਂਗਾ ਤੁਹਾਡੇ ਸੁਫ਼ਨਿਆਂ ਨੂੰ ਪੂਰਾ ਕਰ ਸਕਾਂ’

ਕੋਈ ਵੀ ਇਨਸਾਨ ਜਿੰਨਾ ਮਰਜ਼ੀ ਵੱਡੀ ਸਖ਼ਸ਼ੀਅਤ ਬਣ ਜਾਏ ਪਰ ਉਹ ਆਪਣੇ ਮਾਪਿਆਂ ਦੇ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਇਸ ਲਈ ਹਰ ਇਨਸਾਨ ਲਈ ਉਸਦੇ ਮਾਪੇ ਰੱਬ ਹੀ ਹੁੰਦੇ ਨੇ। ਪਰ ਉਸ ਸਮੇਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਮਾਂ-ਬਾਪੂ ‘ਚੋਂ ਕੋਈ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਵੇ। ਜੀ ਹਾਂ ਅਜਿਹੇ ਹੀ ਦੁੱਖ ‘ਚ ਲੰਘ ਰਹੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ (Rajvir Jawanda) । ਦੋ ਦਿਨ ਪਹਿਲਾ ਹੀ ਉਨ੍ਹਾਂ ਦੇ ਪਿਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਆਖ ਗਏ ਨੇ।

rajvir jawand's father no more
image source- instagram

ਹੋਰ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜੋੜ ਰਹੇ ਨੇ ਗਾਇਕ ਜਸਬੀਰ ਜੱਸੀ ਤੇ ਨੌਬੀ ਸਿੰਘ ਆਪਣੇ ਨਵੇਂ ਗੀਤ ‘Azaadi’ ਨਾਲ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਇਹ ਗੀਤ, ਦੇਖੋ ਵੀਡੀਓ

ਹੋਰ ਪੜ੍ਹੋ : ਕਰਤਾਰ ਚੀਮਾ ਦੀ ਫ਼ਿਲਮ ‘ਥਾਣਾ ਸਦਰ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

rajvir jawanda emotional post-min (1)
image source- instagram

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਇਸ ਸਮੇਂ ਬਹੁਤ ਹੀ ਵੱਡੇ ਦੁੱਖ ‘ਚੋਂ ਲੰਘ ਰਹੇ ਨੇ। ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਗਾਇਕ ਰਾਜਵੀਰ ਜਵੰਦਾ ਨੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਪਿਉ ਪੁੱਤ ਦਾ ਰਿਸ਼ਤਾ ਬੜਾ ਅਹਿਮ ਹੁੰਦਾ । ਸਿਰਫ਼ ਪਿਉ ਹੀ ਹੁੰਦਾ ਜਿਹੜਾ ਹਾਰਕੇ ਵੀ ਖੁਸ਼ੀ ਮਹਿਸੂਸ ਕਰਦਾ ਜਦੋਂ ਉਸਦਾ ਪੁੱਤ ਉਸਤੋਂ ਜਿੱਤ ਜਾਂਦਾ । ਮੇਰੇ ਪਿਤਾ ਸ. ਕਰਮ ਸਿੰਘ ਜਵੰਦਾ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ । ਆਪ ਲੱਖਾਂ ਔਕੜਾਂ ਝੱਲਕੇ ਸਾਨੂੰ ਬੜੀ ਸ਼ਾਨਦਾਰ ਜ਼ਿੰਦਗੀ ਦੇ ਕੇ ਗਏ । ਕੋਸ਼ਿਸ਼ ਕਰਾਂਗਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਸਕਾ … miss u dad’ । ਇਸ ਮੁਸ਼ਕਿਲ ਘੜੀ ‘ਚ ਬੰਟੀ ਬੈਂਸ, ਅਦਾਕਾਰਾ ਗੁਲਪਨਾਗ, ਰੇਸ਼ਮ ਸਿੰਘ ਅਨਮੋਲ, ਸ਼ੈਰੀ ਮਾਨ, ਐਮੀ ਵਿਰਕ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਗਾਇਕ ਰਾਜਵੀਰ ਜਵੰਦਾ ਨੂੰ ਹੌਸਲਾ ਦਿੰਦੇ ਹੋਏ ਦੁੱਖ ਜਤਾਇਆ ਹੈ ।

rajvir jawanda comeents-min
image source- instagram

ਦੱਸ ਦਈਏ ਰਾਜਵੀਰ ਜਵੰਦਾ ਜੋ ਕਿ 14 ਅਗਸਤ ਨੂੰ ਦਿੱਲੀ ਕਿਸਾਨੀ ਸੰਘਰਸ਼ ‘ਚ ਸ਼ਿਰਕਤ ਕਰਨ ਗਏ ਸੀ। ਜਦੋਂ ਉਹ ਸਟੇਜ ਉੱਤੇ ਕਿਸਾਨੀ ਗੀਤਾਂ ਦੇ ਨਾਲ ਲੋਕਾਂ ‘ਚ ਜੋਸ਼ ਭਰ ਰਹੇ ਸੀ ਅਤੇ ਕਿਸਾਨੀ ਸੰਘਰਸ਼ ਨੂੰ ਆਪਣੇ ਸਮਰਥਨ ਦੇ ਰਹੇ ਸੀ । ਤਾਂ ਉਨ੍ਹਾਂ ਨੂੰ ਫੋਨ ਆਇਆ ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ ਤੋਂ ਅਕਾਲ ਚਲਾਣ ਕਰ ਗਏ ਨੇ। ਪਰ ਉਨ੍ਹਾਂ ਨੇ ਹਿੰਮਤ ਦੇ ਨਾਲ ਕਿਸਾਨਾਂ ਸੰਘਰਸ਼ ‘ਚ ਲੱਗੀ ਸੇਵਾ ਪੂਰੀ ਕੀਤੀ ਤੇ ਫਿਰ ਘਰ ਵੱਲੋਂ ਨੂੰ ਨਿਕਲੇ। ਦੱਸ ਦੇਈਏ ਰਾਜਵੀਰ ਜਵੰਦਾ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ।

ਰਾਜਵੀਰ ਜਵੰਦਾ ਦੇ ਘਰ ਤੋਂ ਆਈ ਦੁੱਖਦਾਇਕ ਖਬਰ ਸਾਹਮਣੇ, ਪਿਤਾ ਦਾ ਹੋਇਆ ਦਿਹਾਂਤ

rajvir jawand's father no more

ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਜਗਤ ਦੇ ਗਲਿਆਰੇ ਚ ਸੋਗ ਦੀ ਲਹਿਰ ਫੈਲ ਗਈ ਹੈ। ਜੀ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਪਿਤਾ ਦੇ ਅਚਾਨਕ ਇਸ ਤਰ੍ਹਾਂ ਤੁੱਰ ਜਾਣ ਕਰਕੇ ਰਾਜਵੀਰ ਜਵੰਦਾ (Rajvir Jawanda)ਬਹੁਤ ਵੱਡੇ ਸਦਮੇ ‘ਚ ਲੰਘ ਰਹੇ ਨੇ।

Punjabi Singer Rajvir Jawanda Song 'Zindabaad' Released
Image Source: instagram

ਹੋਰ ਪੜ੍ਹੋ : ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ “ਖਾਲਸਾ ਏਡ” ਨੂੰ ਹੋਏ 22 ਸਾਲ, ਪੋਸਟ ਪਾ ਕੇ ਏਨਾ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਕੀਤਾ ਧੰਨਵਾਦ

inside image of rajvir jawand his father

Image Source: instagramਬੀਤੇ ਦਿਨੀਂ ਰਾਜਵੀਰ ਜਵੰਦਾ ਜੋ ਕਿ ਦਿੱਲੀ ਕਿਸਾਨੀ ਸੰਘਰਸ਼ ‘ਚ ਸ਼ਿਰਕਤ ਕਰਨ ਗਏ ਸੀ। ਜਦੋਂ ਉਹ ਸਟੇਜ ਉੱਤੇ ਕਿਸਾਨੀ ਗੀਤਾਂ ਦੇ ਨਾਲ ਲੋਕਾਂ ‘ਚ ਜੋਸ਼ ਤੇ ਕਿਸਾਨੀ ਸੰਘਰਸ਼ ਨੂੰ ਆਪਣੇ ਸਮਰਥਨ ਦੇ ਰਹੇ ਸੀ । ਤਾਂ ਉਨ੍ਹਾਂ ਨੂੰ ਫੋਨ ਆਇਆ ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ ਤੋਂ ਅਕਾਲ ਚਲਾਣ ਕਰ ਗਏ ਨੇ। ਆਪਣਾ ਲੱਗੀ ਹੋਈ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਘਰ ਲਈ ਨਿਕਲ ਗਏ।

image of rajvir jawanda pic
Image Source: instagram

ਗਾਇਕ ਹਰਫ ਚੀਮਾ ਨੇ ਵੀ ਪੋਸਟ ਪਾ ਕੇ ਲਿਖਿਆ ਹੈ- ‘ਰਾਜਵੀਰ ਜਵੰਧਾ ਭਰਾ ਸਟੇਜ ਤੇ ਨਾਲ ਸੀ ਜਦੋ ਪਿਤਾ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ । ਕਿਸਾਨੀ ਦੀ ਚੜਦੀ ਕਲਾ ਦੇ ਗੀਤ ਗਾ ਕੇ ਗਿਆ ਭਰਾ ।ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸੇ ਤੇ ਇਸ ਦੁੱਖ ਦੀ ਘੜੀ ‘ਚ ਬਾਈ ਨਾਲ ਹਾਂ’ । ਜਿਵੇਂ ਕੇ ਸਭ ਜਾਣਦੇ ਹੀ ਨੇ ਇਹ ਸਮਾਂ ਰਾਜਵੀਰ ਜਵੰਦਾ ਤੇ ਪਰਿਵਾਰ ਲਈ ਬਹੁਤ ਹੀ ਮੁਸ਼ਕਿਲ ਵਾਲਾ ਸਮਾਂ ਹੈ, ਆਉ ਸਾਰੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਪਰਮਾਤਮਾ ਇਸ ਦੁੱਖ ਵਾਲੇ ਸਮੇਂ ‘ਚੋਂ ਪਰਿਵਾਰ ਨੂੰ ਹਿੰਮਤ ਤੇ ਇਸ ਭਾਣੇ ਨੂੰ ਮੰਨਣ ਦਾ ਬੱਲ ਬਖ਼ਸ਼ੇ।

ਟੋਕਿਓ ਓਲੰਪਿਕ ‘ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ, ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਉੱਤੇ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਦਿੱਤੀ ਵਧਾਈ

first god neeraj chopra punjabi singer congratulation to him

ਜਿਵੇਂ ਹੀ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਤਮਗਾ ਜਿੱਤਿਆ, ਪੂਰਾ ਦੇਸ਼ ਉਸਦਾ ਦੀਵਾਨਾ ਹੋ ਗਿਆ। ਨੀਰਜ ਚੋਪੜਾ ਪੂਰੇ ਸੋਸ਼ਲ ਮੀਡੀਆ ‘ਤੇ ਛਾਏ ਪਏ ਨੇ। ਨੀਰਜ ਚੋਪੜਾ ਦੀ ਇਸ ਵਿਸ਼ੇਸ਼ ਪ੍ਰਾਪਤੀ ਦਾ ਜਸ਼ਨ ਬਾਲੀਵੁੱਡ ਦੇ ਗਲਿਆਰਿਆਂ ਤੋਂ ਲੈ ਕੇ ਪਾਲੀਵੁੱਡ ਦੇ ਗਲਿਆਰੇ ਤੱਕ ਮਨਾਇਆ ਜਾ ਰਿਹਾ ਹੈ।

neeraj chopra
image source- instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪਰਿਵਾਰ ਦੇ ਨਾਲ ਸੁਮੰਦਰ ਦੇ ਕੰਢੇ ਘੁੰਮਦੇ ਨਜ਼ਰ ਆਏ ਗਾਇਕ ਹਰਭਜਨ ਮਾਨ

ਹੋਰ ਪੜ੍ਹੋ : ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

first god neeraj chopra
image source- instagram

ਪੰਜਾਬੀ ਕਲਾਕਾਰ ਵੀ ਪੋਸਟਾਂ ਪਾ ਕੇ ਨੀਰਜ ਚੋਪੜਾ ਨੂੰ ਵਧਾਈਆਂ ਦੇ ਰਹੇ ਨੇ। ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਨੀਰਜ ਚੋਪੜਾ ਦੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- Congratulations & proud of you @neeraj____chopra ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਣ ਲਈ 🤗’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ। ਗਾਇਕ ਰਾਜਵੀਰ ਜਵੰਦਾ ਨੇ ਵੀ ਨੀਰਜ ਚੋਪੜਾ ਦੀ ਨਿਸ਼ਾਨਾ ਲਗਾਉਂਦੇ ਹੋਇਆਂ  ਦੀ ਵੀਡੀਓ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ ਦਲੇਰ ਦੇ ਨਾਲ ਪੋਸਟ ਕੀਤਾ ਹਾਂ ।

neerj chopra
image source- instagram

ਟੋਕਿਓ ਓਲੰਪਿਕ ‘ਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪੈ ਗਿਆ ਹੈ । ਜੀ ਹਾਂ ਨੀਰਜ ਚੋਪੜਾ ਨੇ ਗੋਲਡ ਦੇ ਨਾਲ ਇਤਿਹਾਸ ਰੱਚ ਦਿੱਤਾ ਹੈ। ਅਭਿਨਵ ਬਿੰਦਰਾ ਤੋਂ ਬਾਅਦ ਨੀਰਜ ਚੋਪੜਾ ਵਿਅਕਤੀਗਤ ਸੋਨ ਤਮਗਾ ਜਿੱਤਿਆ ਹੈ। 2008 ਵਿੱਚ ਬੀਜਿੰਗ ਖੇਡਾਂ ਵਿੱਚ ਨਿਸ਼ਾਨੇਬਾਜ਼ ਬਿੰਦਰਾ ਦੇ ਦੇਸ਼ ਦੇ ਪਹਿਲੇ ਵਿਅਕਤੀਗਤ ਸੋਨ ਤਮਗਾ ਜੇਤੂ ਬਣਨ ਦੇ 13 ਸਾਲ ਬਾਅਦ, ਨੀਰਜ ਨੇ ਜੈਵਲਿਨ ਥ੍ਰੋ ਵਿੱਚ ਟੋਕੀਓ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ਵਾਸੀਆਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ।

Rajvir Jawanda spreads love in the air but with a twist with his song ‘Brown Eye’!

Rajvir Jawanda mesmerized his fans with his quirky beat as well as the romantic tracks. Every time, he announces a new song, it generates excitement among his fans. Yet again the singer is here with a new track ‘Brown Eye‘ which is out now.

Image Source; Instagram

Ever since the singer released the poster, his fans were eager to enjoy his track. Finally, the song is out and undoubtedly the song made its place in the trending charts in no time.

Image Source; Instagram

The video is shot in a desert area and Rajir Jawanda is looking damn hot in the music video. Along with Rajvir, the song also features model Jasmine Singh. Going by the song details, the lyrics are penned by Pirti Silon to which the music is composed by Dj Duster. The music video is directed by Prince 810.

ALSO READ: Finally, Diljit Dosanjh unveils poster of the ‘Intro’ from his upcoming album ‘Moon Child Era’!

Image Source; Instagram

Talking about his last song, he made everyone groove on the desi beats with his song ‘Patiale Wala’. 

‘Brown Eye’ ਗੀਤ ਹੋਇਆ ਰਿਲੀਜ਼, ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

rajvir jawanda new song brown eyes released

ਪੰਜਾਬੀ ਗਾਇਕ ਰਾਜਵੀਰ ਜਵੰਦਾ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ਉਹ ‘ਬ੍ਰਾਊਨ ਆਈ’ (Brown Eye) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਰੋਮਾਂਟਿਕ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

rajvir jawanda new song new song brown eyes
Image Source: youtube

ਹੋਰ ਪੜ੍ਹੋ : ਲਓ ਜੀ ਇੱਕ ਹੋਰ ਪੰਜਾਬੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਰਸ਼ਕਾਂ ਦੇ ਮਨੋਰੰਜਨ ਲਈ ਹੈ ਤਿਆਰ,ਇਸ ਦਿਨ ਹੋਵੇਗੀ ਰਿਲੀਜ਼

ਹੋਰ ਪੜ੍ਹੋ : 80 ਸਾਲਾਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਬੀਬੀ ਜੂਸ ਵੇਚ ਕੇ ਕਰਦੀ ਹੈ ਆਪਣਾ ਗੁਜ਼ਾਰਾ, ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਵੀ ਸਾਂਝੀ ਕੀਤੀ ਇਹ ਵਾਇਰਲ ਵੀਡੀਓ

singer rajvir jawand
Image Source: youtube

ਇਸ ਗੀਤ ਨੂੰ Pirti Silon ਨੇ ਲਿਖੇ ਨੇ ਤੇ Dj Duster ਨੇ ਆਪਣੇ ਮਿਊਜ਼ਿਕ ਨਾਲ ਚਾਰ ਚੰਨ ਲਗਾਏ ਨੇ। ਇਸ ਗੀਤ ਨੂੰ ਹਸੀਨ ਵਾਦੀਆਂ ‘ਚ ਸ਼ੂਟ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰਾਜਵੀਰ ਜਵੰਦਾ ਤੇ ਫੀਮੇਲ ਮਾਡਲ ਜੈਸਮੀਨ ਸਿੰਘ। Prince 810 ਨੇ ਇਸ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਹੈ। ਇਸ ਗੀਤ ਨੂੰ ਰਾਜਵੀਰ ਜਵੰਦਾ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of rajvir jawanda
Image Source: youtube

ਜੇ ਗੱਲ ਕਰੀਏ ਰਾਜਵੀਰ ਜਵੰਦਾ ਦਾ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਨੇ। ਹਾਲ ਹੀ ‘ਚ ਉਹ ‘ਪਟਿਆਲੇ ਵਾਲਾ’ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਰਹੇ ਨੇ। ਆਉਣ ਵਾਲੇ ਸਮੇਂ ‘ਚ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।