ਰਣਜੀਤ ਬਾਵਾ ਦਾ ਨਵਾਂ ਗੀਤ ‘ਪਹਿਚਾਣ’ ਜਲਦ ਹੋਵੇਗਾ ਰਿਲੀਜ਼

Ranjit Bawa

ਰਣਜੀਤ ਬਾਵਾ (Ranjit Bawa) ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤ (Song) ਲੈ ਕੇ ਆ ਰਹੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇੱਕ ਵਾਰ ਮੁੜ ਤੋਂ ਆਪਣੇ ਸਰੋਤਿਆਂ ਦੇ ਲਈ ਨਵੇਂ ਗੀਤ ਦੇ ਨਾਲ ਰਣਜੀਤ ਬਾਵਾ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਦਾ ਫ੍ਰਸਟ ਲੁੱਕ (First Look) ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਜਸਕਰਣ ਰਿਆੜ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਯੇਹ ਪਰੂਫ ਦਾ ਹੋਵੇਗਾ ।

Ranjit Bawa -min (1)
Image From instagram

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦੇ ਨਾਲ ਵਿਆਹ ਤੋਂ ਪਹਿਲਾਂ ਲਿਆ ਬ੍ਰੇਕ, ਦੋਵਾਂ ਦੀ ਰੋਮਾਂਟਿਕ ਤਸਵੀਰ ਹੋ ਰਹੀ ਵਾਇਰਲ

‘ਪਹਿਚਾਣ’ (Pehchan) ਟਾਈਟਲ ਹੇਠ ਆੳੇੁਣ ਵਾਲੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ‘ਮੈਂ ਆਪਣਾ ਅੱਜ ਤੱਕ ਜਿੰਨਾ ਵੀ ਮਿਊਜ਼ਿਕ ਰਿਲੀਜ਼ ਕੀਤਾ ਉਨ੍ਹਾਂ ਸਭ ਨਾਲੋਂ ‘ਪਹਿਚਾਣ’ ਬਹੁਤ ਹੀ ਵੱਖਰੀ ਵਾਈਬ ਦਾ ਗਾਣਾ ਹੈ । ਜੋ ਅੱਜ ਕੱਲ੍ਹ ਹਾਈਪ ਵਿੱਚ ਹੈ ਸੋ ਇਹ ਗਾਣਾ ਮੇਰਾ ਬਹੁਤ ਪਸੰਦੀਦਾ ਹੈ ਅਤੇ ਮੈਂਨੂੰ ਉਮੀਦ ਹੈ ਕਿ ਤੁਹਾਨੂੰ ਵੀ ਵੱਖਰੀ ਵਾਈਬ ਵਾਲਾ ਲੱਗੂ’।

Ranjit Bawa
image From instagram

ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਕੋਰੋਨਾ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਤਾਰਾ ਮੀਰਾ’ ਰਿਲੀਜ਼ ਹੋਈ ਸੀ । ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Ranjit Bawa (@ranjitbawa)

 

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਨਿੰਜਾ, ਜੱਸੀ ਗਿੱਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਹਾਈਐਂਡ ਯਾਰੀਆਂ’ ‘ਚ ਉਨ੍ਹਾਂ ਦੇ ਕਿਰਦਾਰ ਨੁੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟ ‘ਚ ਨਜ਼ਰ ਆਉਣਗੇ । ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪ੍ਰਾਜੈਕਟਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ।ਪਹਿਚਾਣ ਟਾਈਟਲ ਹੇਠ ਆਉਣ ਵਾਲਾ ਉਨ੍ਹਾਂ ਦਾ ਇਹ ਗੀਤ ਵੱਖਰੀ ਤਰ੍ਹਾਂ ਦੀ ਫਲੇਵਰ ਦਾ ਹੋਵੇਗਾ ਜਿਸ ਦਾ ਇੰਤਜ਼ਾਰ ਗਾਇਕ ਦੇ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਦੇ ਨਾਲ ਹੈ ।

 

ਖੇਤੀ ਬਿੱਲ ਰੱਦ ਹੋਣ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਜਤਾਈ ਖੁਸ਼ੀ, ਸੰਘਰਸ਼ ‘ਚ ਸ਼ਾਮਿਲ ਹਰ ਵਿਅਕਤੀ ਨੂੰ ਦਿੱਤੀ ਵਧਾਈ

Farmer celebration

ਬੀਤੇ ਦਿਨ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ (agriculture bill)  ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ । ਜਿਸ ਤੋਂ ਬਾਅਦ ਪੰਜਾਬ ‘ਚ ਜਸ਼ਨ ਦਾ ਮਹੌਲ ਬਣਿਆ ਹੋਇਆ ਹੈ । ਬੀਤੇ ਦਿਨ ਪੰਜਾਬ ਦੇ ਵੱਖ ਵੱਖ ਜ਼ਿਲਿਆਂ ‘ਚ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ‘ਚ ਜਸ਼ਨ (Celebration) ਮਨਾਏ ਗਏ । ਉੱਥੇ ਹੀ ਪੰਜਾਬੀ ਸਿਤਾਰਿਆਂ (Punjabi Stars) ਨੇ ਵੀ ਖੇਤੀ ਕਾਨੂੰਨ ਰੱਦ ਹੋਣ ‘ਤੇ ਖੁਸ਼ੀ ਜਤਾਈ । ਅਦਾਕਾਰ ਦਰਸ਼ਨ ਔਲਖ (Darshan Aulakh)  ਨੇ ਵੀ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਾਬੇ ਨੇ ਬਾਬਰ ਝੁਕਾ ਦਿੱਤਾ, ਇੱਕ ਵਾਰ ਫਿਰ ਔਲਖਾ, ਪੰਜਾਬੀਆਂ ਨੇ ਦਿੱਲੀ ਦਾ ਤਖਤ ਹਿਲਾ ਦਿੱਤਾ’ ਹਿੰਮਤ ਏ ਮਰਦਾ ਮਦਦ ਏ ਖੁਦਾ’’।

Darshan Aulakh
image From instagram

ਹੋਰ ਪੜ੍ਹੋ : ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦਾ ਹੋਇਆ ਵਿਆਹ, ਤਸਵੀਰਾਂ ਵਾਇਰਲ

ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਸਭ ਨੂੰ ਖੇਤੀ ਬਿੱਲ ਵਾਪਸ ਹੋਣ ‘ਤੇ ਸਭ ਨੂੰ ਵਧਾਈ ਦਿੱਤੀ ਹੈ । ਦੱਸ ਦਈਏ ਕਿ ਬੀਤੇ ਦਿਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ।

Ranjit Bawa shared post
image From instagram

ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਹਾਲੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਰਹਿਣਗੇ । ਹਾਲਾਂਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਤਤਕਾਲ ਵਾਪਸ ਨਹੀਂ ਹੋਵੇਗਾ। ਅਸੀਂ ਉਸ ਦਿਨ ਦਾ ਇੰਤਜ਼ਰ ਕਰਾਂਗੇ ਜਦੋਂ ਖੇਤੀ ਕਾਨੂੰਨ ਨੂੰ ਸੰਸਦ ਵਿਚ ਰੱਦ ਕੀਤਾ ਜਾਵੇਗਾ।

ਰਾਕੇਸ਼ ਟਿਕੈਤ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਐਮਐਸਪੀ ਦੇ ਨਾਲ ਨਾਲ ਕਿਸਾਨਾਂ ਨਾਲ ਸਬੰਧਿਤ ਦੂਜੇ ਮੁੱਦਿਆਂ ’ਤੇ ਵੀ ਗੱਲਬਾਤ ਕਰੀਏ। ਰਾਕੇਸ਼ ਟਿਕੈਤ ਨੇ ਕਿਹਾ ਕਿ ਪੀਐਮ ਮੋਦੀ ਦੇ ਐਲਾਨ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਐਲਾਨ ਹੀ ਹੋਇਆ ਹੈ। ਅਸੀਂ ਸੰਸਦ ਵਿਚ ਕਾਨੂੰਨਾਂ ਦੀ ਵਾਪਸੀ ਤਕ ਇੰਤਜ਼ਾਰ ਕਰਾਂਗੇ।

 

View this post on Instagram

 

A post shared by Ranjit Bawa (@ranjitbawa)

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੁਣੋ ਰਣਜੀਤ ਬਾਵਾ ਦੀ ਆਵਾਜ਼ ‘ਚ ਧਾਰਮਿਕ ਗੀਤ ‘ਰੱਬ ਜੀ ਆਏ ਨੇ’

ਗੁਰੂ ਨਾਨਕ ਦੇਵ ਜੀ (Guru Nanak Dev ji ) ਦੇ ਪ੍ਰਕਾਸ਼ ਦਿਹਾੜੇ (Parkash Purb)  ‘ਤੇ ਦੇਸ਼ ਭਰ ‘ਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਗਾਇਕ ਰਣਜੀਤ ਬਾਵਾ (Ranjit Bawa) ਦਾ ਨਵਾਂ ਧਾਰਮਿਕ ਗੀਤ ‘ਰੱਬ ਜੀ ਆਏ ਨੇ’ (Rabb Ji Aaye Ne) ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਬਲੈਕ ਵਾਇਰਸ ਦੇ ਵੱਲੋਂ ਦਿੱਤਾ ਗਿਆ ਹੈ ।

Ranjit Bawa Song
image From ranjit Bawa Song

ਹੋਰ ਪੜ੍ਹੋ : ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹਰ ਦੁੱਖ-ਦਰਦ ਹੁੰਦੇ ਹਨ ਦੂਰ

ਗੀਤ ‘ਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ । ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਦੋਂ ਇਸ ਧਰਤੀ ‘ਤੇ ਅਵਤਾਰ ਧਾਰਨ ਕੀਤਾ ਤਾਂ ਕਿਵੇਂ ਪੂਰਾ ਸੰਸਾਰ ਰੂਹਾਨੀ ਨੂਰ ਦੇ ਨਾਲ ਭਰ ਗਿਆ ।

Ranjit Bawa Song
image From Ranjit Bawa Song

ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਕੁਲ ਲੁਕਾਈ ਦੀ ਭਲਾਈ ਦੇ ਲਈ ਕਿਸ ਤਰ੍ਹਾਂ ਪੈਦਲ ਚੱਲ ਕੇ ਉਦਾਸੀਆਂ ਕੀਤੀਆਂ । ਇਸ ਧਾਰਮਿਕ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਰਣਜੀਤ ਬਾਵਾ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਪਛਾਣ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ।

ਰਣਜੀਤ ਬਾਵਾ ਬਣੇ ਪਿਤਾ, ਘਰ ਆਇਆ ਨੰਨ੍ਹਾ ਮਹਿਮਾਨ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

singer ranjit bawa become father

ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਜਿਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਨੇ ਐਂਟਰੀ ਮਾਰ ਲਈ ਹੈ। ਜੀ ਹਾਂ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਜਿਸ ਤੋਂ ਬਾਅਦ ਰਣਜੀਤ ਬਾਵਾ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਹਰ ਕੋਈ ਗਾਇਕ ਰਣਜੀਤ ਬਾਵਾ ਨੂੰ ਪਿਤਾ ਬਣਨ ਦੀ ਮੁਬਾਰਕਾਂ ਦੇ ਰਿਹਾ ਹੈ।

ਹੋਰ ਪੜ੍ਹੋ : ਸੰਨੀ ਲਿਓਨ ਨੇ ਹਰੇ ਰੰਗ ਦੀ ਸਾੜ੍ਹੀ ‘ਚ ਸ਼ੇਅਰ ਕੀਤੀਆਂ ਆਪਣੀਆਂ ਗਲੈਮਰਸ ਤਸਵੀਰਾਂ, ‘ਬੇਬੀ ਡੌਲ’ ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫਾਂ

ranjit bawa become father , he shared cute pic of new born baby ਦੱਸ ਦਈਏ ਪਿਛਲੇ ਸਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਪਰ ਕੋਵਿਡ ਕਰਕੇ ਉਨ੍ਹਾਂ ਨੇ ਆਪਣੀ ਰਿਸ਼ੈਪਸ਼ਨ ਪਾਰਟੀ ਰੱਦ ਕਰ ਦਿੱਤੀ ਸੀ। ਰਣਜੀਤ ਬਾਵਾ ਨੇ ਆਪਣੇ ਵਿਆਹ ਦੀ ਅਜੇ ਤੱਕ ਕੋਈ ਵੀ ਤਸਵੀਰ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਨਹੀਂ ਕੀਤੀ ਹੈ। ਪਰ ਆਪਣੇ ਪੁੱਤਰ (Baby boy)ਦੀ ਨਿੱਕੀ ਜਿਹੀ ਝਲਕ ਉਨ੍ਹਾਂ ਨੇ ਆਪਣੇ ਸਨੈਪਚੈਟ ਉੱਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਨੰਨ੍ਹੇ ਬਾਵੇ ਦਾ ਹੱਥ ਆਪਣੇ ਪਿਤਾ ਰਣਜੀਤ ਬਾਵਾ ਦੇ ਹੱਥ ‘ਚ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

inside image of ranjit bawa shared cute baby pic

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਆਪਣੇ ਨਵੇਂ ਗਾਣੇ ‘ਅੱਤ ਤੋਂ ਅੰਤ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਤੋਂ ਪਹਿਲਾਂ ਉਹ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਨਜ਼ਰ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਕਾਫੀ ਐਕਟਿਵ ਹਨ। ਅਖੀਰਲੀ ਵਾਰ ਉਹ ‘ਤਾਰਾ ਮੀਰਾ’ ਫ਼ਿਲਮ ‘ਚ ਨਜ਼ਰ ਆਏ ਸੀ। ਬਹੁਤ ਜਲਦ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਨਜ਼ਰ ਆਉਣਗੇ।

 

ਰਣਜੀਤ ਬਾਵਾ ਨੇ ਸ਼ੇਅਰ ਕੀਤੀ ਨੰਨ੍ਹੇ ਬੱਚੇ ਦੀ ਤਸਵੀਰ, ਕੀ ਘਰ ਆਇਆ ਨੰਨ੍ਹਾ ਮਹਿਮਾਨ?

ranjit bawa become father , he shared cute pic of new born baby

ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa)ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜੀ ਹਾਂ ਪਿਛਲੇ ਸਾਲ ਰਣਜੀਤ ਬਾਵਾ ਜੋ ਕਿ ਵਿਆਹ ਦੇ ਬੰਧਨ ‘ਚ ਬੱਝੇ ਸਨ। ਪਰ ਕੋਵਿਡ ਕਰਕੇ ਉਹ ਕੋਈ ਜ਼ਿਆਦਾ ਵੱਡਾ ਪ੍ਰੋਗਰਾਮ ਨਹੀਂ ਸੀ ਕਰ ਪਾਏ। ਅਜੇ ਤੱਕ ਉਨ੍ਹਾਂ ਨੇ ਆਪਣੇ ਵਿਆਹ ਦੀ ਕੋਈ ਤਸਵੀਰ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਨਹੀਂ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

Ranjit-Bawa-4-min

ਪਰ ਉਨ੍ਹਾਂ ਦੀ ਇੱਕ ਨਵੀਂ ਤਸਵੀਰ ਚਰਚਾ ‘ਚ ਬਣ ਗਈ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਸਨੈਪਚੈਟ ਅਕਾਉਂਟ ਦੀ ਸਟੋਰੀ ‘ਚ ਇੱਕ ਨੰਨ੍ਹੇ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਹੈ। ਜੋ ਕਿ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਸ ਤਸਵੀਰ ‘ਚ ਇੱਕ ਵੱਡੇ ਹੱਥ ‘ਚ ਨੰਨ੍ਹੇ ਬੱਚੇ ਦਾ ਹੱਥ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਖੂਬ ਸ਼ੇਅਰ ਹੋ ਰਹੀ ਹੈ। ਜਿਸ ਤੋਂ ਬਾਅਦ ਦਰਸ਼ਕ ਇਹੀ ਸੋਚ ਰਹੇ ਨੇ ਕੀ ਰਣਜੀਤ ਬਾਵਾ ਪਿਤਾ (become a father) ਬਣ ਗਏ ਹਨ? ਕੀ ਉਨ੍ਹਾਂ ਦੇ ਘਰ ‘ਚ ਨੰਨ੍ਹੇ ਮਹਿਮਾਨ ਨੇ ਐਂਟਰੀ ਕਰ ਲਈ ਹੈ? ਇਹ ਤਾਂ ਹੁਣ ਖੁਦ ਰਣਜੀਤ ਬਾਵਾ ਹੀ ਇਸ ਗੱਲ ਦਾ ਖੁਲਾਸਾ ਕਰਨਗੇ।

ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਪਿਆਰਾ ਜਿਹਾ ਗੀਤ ਲਿਖਿਆ, ਗੀਤ ਗਾ ਕੇ ਨੇਹੂ ਲਈ ਜ਼ਾਹਿਰ ਕੀਤਾ ਪਿਆਰ, ਦੇਖੋ ਵੀਡੀਓ

inside image of ranjit bawa shared cute baby pic

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਆਪਣੇ ਨਵੇਂ ਗਾਣੇ ‘ਅੱਤ ਤੋਂ ਅੰਤ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਤੋਂ ਪਹਿਲਾਂ ਉਹ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੇ ਨਜ਼ਰ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਕਾਫੀ ਐਕਟਿਵ ਹਨ। ਅਖੀਰਲੀ ਵਾਰ ਉਹ ਤਾਰਾ ਮੀਰਾ ‘ਚ ਨਜ਼ਰ ਆਏ ਸੀ। ਆਉਣ ਵਾਲੇ ਸਮੇਂ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਨਜ਼ਰ ਆਉਣਗੇ।

 

 

View this post on Instagram

 

A post shared by Ranjit Bawa (@ranjitbawa)

ਰਣਜੀਤ ਬਾਵਾ ਨੇ ਆਪਣੇ ਨਵੇਂ ਗਾਣੇ ‘ਅੱਤ ਤੋਂ ਅੰਤ’ ਦਾ ਪੋਸਟਰ ਕੀਤਾ ਸਾਂਝਾ

ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਗਾਣਿਆਂ ਦਾ ਹਰ ਇੱਕ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । ਰਣਜੀਤ ਬਾਵਾ (Ranjit Bawa)  ਦਾ ਨਵਾਂ ਗੀਤ ਜਲਦ ਹੀ ਇਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟਾਈਟਲ ਬਹੁਤ ਹੀ ਵੱਖਰਾ ਹੈ । ਇਹ ਗਾਣਾ ‘ਅੱਤ ਤੋਂ ਅੰਤ’ (‘Att Ton Aant) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਬਾਵਾ ਨੇ ਨੇ ਇਸ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਹੈ ।

Ranjit Bawa -min (1)
Image From Ranjit Bawa Song

ਹੋਰ ਪੜ੍ਹੋ :

ਭੁਪਿੰਦਰ ਗਿੱਲ ਆਪਣੀ ਪਤਨੀ ਨਾਲ ਕਪਾਹ ਸਾਫ਼ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਪੋਸਟਰ ਤੇ ਗਾਣੇ ਦੇ ਟਾਈਟਲ ਤੋਂ ਇਲਾਵਾ ਗੀਤ ਦੀ ਹੋਰ ਜਾਣਕਾਰੀ ਦਿੱਤੀ ਗਈ ਹੈ । ਗੀਤ ਦਾ ਲੇਖਕ ਲਵਲੀ ਨੂਰ ਹੈ ਜਦੋਂ ਕਿ ਗੀਤ ਨੂੰ ਸੰਗੀਤ ਐੱਮ ਵੀ (Lovely Noor,  M. Vee ) ਨੇ ਦਿੱਤਾ ਹੈ, ਵੀਡੀਓ ਲੈਂਸ ਨੇਸ਼ਨ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ ।

 

View this post on Instagram

 

A post shared by Ranjit Bawa (@ranjitbawa)

ਵੀਡੀਓ ਦਾ ਨਿਰਦੇਸ਼ਨ ਹੈਪੀ ਦੁਆਰਾ ਕੀਤਾ ਗਿਆ ਹੈ, ਗੀਤ ਦੀ ਇਹ ਪੂਰੀ ਵੀਡੀਓ ਜਲਦ ਹੀ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਰਣਜੀਤ ਬਾਵਾ (Ranjit Bawa)  ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਫਿਲਮ ਡੈਡੀ ਕੂਲ ਮੁੰਡੇ ਫੂਲ 2, ਪਰਹੁਨੇ 2 ਅਤੇ ਹੋਰ ਕਈ ਫ਼ਿਲਮਾਂ ਵਿੱਚ ਨਜ਼ਰ ਆਉਣਗੇ ।

 

View this post on Instagram

 

A post shared by Ranjit Bawa (@ranjitbawa)

ਰਣਜੀਤ ਬਾਵਾ ਦਾ ਨਵਾਂ ਗੀਤ ‘ਦੁਨੀਆ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਰਣਜੀਤ ਬਾਵਾ  (Ranjit Bawa ) ਦਾ ਨਵਾਂ ਗੀਤ ‘ਦੁਨੀਆ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ । ਰੂਪਨ ਬੱਲ ਨੇ ਗੀਤ ਦਾ ਵੀਡੀਓ ਤਿਆਰ ਕੀਤਾ ਹੈ । ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Ranjit Bawa,, -min
Image From Ranjit Baewa song

ਹੋਰ ਪੜ੍ਹੋ : ਲਤਾ ਮੰਗੇਸ਼ਕਰ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਉਹਨਾਂ ਨੇ ਕਈ ਸਾਲ ਆਪਣੀ ਛੋਟੀ ਭੈਣ ਨਾਲ ਬੋਲਚਾਲ ਰੱਖੀ ਬੰਦ

ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ , ਭਾਵੇਂ ਉਹ ਲੋਕ ਗੀਤ ਹੋਣ, ਰੋਮਾਂਟਿਕ ਹੋਣ ਜਾਂ ਫਿਰ ਧਾਰਮਿਕ। ਪੰਜਾਬੀ ਇੰਡਸਟਰੀ ਨੂੰ ਉਹ ਹੁਣ ਤੱਕ ਕਈ ਹਿੱਟ ਗੀਤ ਦੇ ਚੁੱਕੇ ਹਨ ।

Ranjit Bawa -min (1)
Image From Ranjit Bawa Song

ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਫ਼ਿਲਮ ‘ਚ ਰਣਜੀਤ ਬਾਵਾ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਉਹ ਫ਼ਿਲਮ ‘ਤਾਰਾ ਮੀਰਾ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

 

View this post on Instagram

 

A post shared by Ranjit Bawa( Bajwa) (@ranjitbawa)

ਡਰੱਗ ਡੀਲਰ ਗੁਰਦੀਪ ਰਾਣੋ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਣਜੀਤ ਬਾਵਾ ਨੇ ਰੱਖਿਆ ਆਪਣਾ ਪੱਖ, ਕਿਹਾ ਕਿਸਾਨਾਂ ਦੇ ਨਾਲ ਹਾਂ ਤੇ ਰਹਾਂਗਾ

ਗਾਇਕ ਰਣਜੀਤ ਬਾਵਾ (Ranjit Bawa) ਏਨੀਂ ਦਿਨੀਂ ਸੁਰਖੀਆਂ ਵਿੱਚ ਹਨ ਕਿਉਂਕਿ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਰਣਜੀਤ ਬਾਵਾ ਦੇ ਨਾਲ ਡਰੱਗ ਡੀਲਰ ਗੁਰਦੀਪ ਰਾਣੋ (Drug Dealer Gurdeep Rano) ਨਜ਼ਰ ਆ ਰਿਹਾ ਹੈ । ਭਾਜਪਾ ਦੇ ਕੁਝ ਲੋਕ ਇਹਨਾਂ ਤਸਵੀਰਾਂ ਨੂੰ ਅਧਾਰ ਬਣਾ ਕੇ ਰਣਜੀਤ ਬਾਵਾ ਨੂੰ ਨਿਸ਼ਾਨਾ ਬਣਾ ਰਹੇ ਹਨ । ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਰਣਜੀਤ ਬਾਵਾ (Ranjit Bawa) ਦਾ ਸਬੰਧ ਡਰੱਗ ਡੀਲਰ ਗੁਰਦੀਪ ਰਾਣੋ ਨਾਲ ਹੈ, ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।

Image Source: Instagram

ਹੋਰ ਪੜ੍ਹੋ :

ਬੱਬੂ ਮਾਨ ਦਾ ਨਵਾਂ ਗੀਤ ‘ਪਰਾਤ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Image Source: Instagram

ਇਹਨਾਂ ਇਲਜ਼ਾਮਾਂ ਤੋਂ ਬਾਅਦ ਰਣਜੀਤ ਬਾਵਾ ਨੇ ਵੀ ਆਪਣਾ ਪੱਖ ਰੱਖਿਆ ਹੈ । ਰਣਜੀਤ ਬਾਵਾ (Ranjit Bawa) ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਕਿਸਾਨ ਮਜਦੂਰ ਏਕਤਾ ਜਿੰਦਾਬਾਦ …. ਪਹਿਲੇ ਦਿਨ ਤੋਂ ਕਿਸਾਨੀ ਸ਼ੰਘਰਸ ਨਾਲ ਹਾਂ ਤੇ ਰਹਾਂਗੇ …. ਬਾਕੀ ਗੱਲ ਰਹੀ ਫੋਟੋ ਦੀ ਤੇ ਉਸ ਮਾਲਕ ਨੇ ਮਿਹਨਤ ਕਰਵਾ ਕੇ ਏਨੇਂ ਜੋਗਾ ਕੀਤਾ ਕਿ ਲੋਕ ਪਿਆਰ ਕਰਦੇ ਹਨ ਤੇ ਫੌਟੋਆਂ ਕਰਵਾਉਦੇਂ ਹਨ।

Image Source: Instagram

ਫੋਟੋ ਕਰਵਾਉਣ ਵੇਲੇ ਕਿਸੇ ਦਾ ਕਰੈਕਟਰ ਸਰਟੀਫਿਕੇਟ ਨਹੀ ਦੇਖਿਆ ਜਾਂਦਾ …ਮਾਲਕ ਅਕਲ ਦੇਵੇ ਵਿਰੋਧ ਕਰਨ ਵਾਲਿਆ ਨੂੰ ਜੇ ਨਸ਼ੇ ਨੂੰ ਠੱਲ ਪਾਉਣੀ ਹੈ ਤਾਂ ਦਿਉ ਪਰਚਾ ਅਡਾਨੀ ਤੇ ਅਤੇ ਹੋਰ ਬਥੇਰੇ ਇੱਥੇ ਵੱਡੇ ਮੱਗਰਮੱਛ …ਅੱਜ ਤੋਂ 5 ਸਾਲ ਪਹਿਲਾ ਗਾਣਾ ਗਾ ਦਿੱਤਾ ਸੀ ਚਿੱਟੇ ਵਾਲਾ ਸਾਰਾ ਪੰਜਾਬ ਤੇ ਪੰਜਾਬੀ ਜਾਣਦੇ ਕੋਣ ਕੀ?

..ਧੰਨਵਾਦ ਸਪੋਰਟ ਕਰਨ ਵਾਲਿਉ’ ਰਣਜੀਤ ਬਾਵਾ ਦੀ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਣਜੀਤ ਬਾਵਾ ਕਿਸਾਨਾਂ ਦਾ ਲਗਾਤਾਰ ਸਮਰਥਨ ਕਰਦਾ ਆ ਰਿਹਾ ਹੈ । ਉਸ ਨੂੰ ਦੇਖ ਦੇ ਹੋਏ ਭਾਜਪਾ ਦੇ ਲੋਕ ਰਣਜੀਤ ਬਾਵਾ ਨੂੰ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਕੇ ਨਿਸ਼ਾਨਾ ਬਣਾ ਰਹੇ ਹਨ ।

Ranjit Bawa shares official statement following allegations of link with drug dealer Gurdeep Rano Case

Ranjit Bawa’s name has been associated with the recent hot controversy after photos of him with ‘Gurdeep Rano’ went viral. Gurpreet Rano is an international drug dealer who was recently apprehended by the Punjab Special Task Force. And, most recently, Advocate Ashok Sareen Hicky, vice president of the BJP Punjab Yuva Morcha, has called for a thorough investigation into Ranjit Bawa’s case.

Image Source: Instagram

He claims that Bawa’s photo with the international drug peddler represents his connection to him. He also stated that Ranjit had used Rano’s farmhouse for filming and that if it was an official deal, he must have proof of the rent transaction. He also claimed that Ranjit Bawa paid Rano to film the video for ‘Sarkara Hi Vikaundia Ne Chitta.’

Image Source: Instagram

According to Sareen, the only singer whose photo with Rana is going viral on social media is Punjabi singer Ranjit Bawa. They discovered that Rano has also spent money on the branding and promotion of singer Ranjit Bawa. As a result, Bawa’s foreign funding, travel history, and foreign relations should all be investigated.

ALSO READ: Tania’s character ‘Majaz Kaur’ in Qismat 2′ once again proved her versatility for acting

Image Source: Instagram

STF summoned Ashok Sareen on Thursday, who recorded his statement and later spoke with the media, revealing that he had also sent a copy of the complaint to the Enforcement Directorate. He also stated that during the course of the investigation, they discovered the involvement of various politicians, police officers, and civilians in the same case.

Ranjit Bawa took to his Facebook and has cleared the accusations made by Ashok Sareen on him.

ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਹਰਿਆਣਵੀਂ ਕਲਾਕਾਰ ਅਜੇ ਹੁੱਡਾ ਆਉਣਗੇ ਨਜ਼ਰ

ਹਰਿਆਣਵੀਂ ਕਲਾਕਾਰ ਅਜੇ ਹੁੱਡਾ (ajay hooda) ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਹੋ ਗਈ ਹੈ । ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹਨ। ਉਨ੍ਹਾਂ ਦੀ ਇਹ ਫਿਲਮ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਹੋਵੇਗੀ।

Pic Courtesy: Instagram

ਹੋਰ ਪੜ੍ਹੋ :

ਰਾਹੁਲ ਵੈਦਿਆ ਦੇ ਜਨਮ ਦਿਨ ‘ਤੇ ਦਿਸ਼ਾ ਪਰਮਾਰ ਨੇ ਦਿੱਤੀ ਵਧਾਈ, ਮਾਲਦੀਵ ‘ਚ ਜੋੜੀ ਮਨਾ ਰਹੀ ਬਰਥਡੇ

singer ranjit bawa
Pic Courtesy: Instagram

ਫਿਲਮ ਦਾ ਨਾਂ ‘ਪ੍ਰਾਹੁਣਾ -2’ ਹੈ। ਖਬਰਾਂ ਦੀ ਮੰਨੀਏ ਤਾਂ , ਇਸ ਫਿਲਮ ਨੂੰ ਹਰਿਆਣਵੀਂ ਟੱਚ ਦੇਣ ਲਈ ਅਜੇ ਹੁੱਡਾ (ajay hooda)  ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਬਾਵਾ (ranjit-bawa) ਨੇ ਆਪਣੇ ਇੰਸਟਾਗ੍ਰਾਮ ਤੋਂ ਕੁਝ ਤਸਵੀਰਾਂ ਸ਼ੇਅਰ ਕਰਕੇ ਫ਼ਿਲਮ ਦੀ ਸ਼ੂਟਿੰਗ ਦੀ ਜਾਣਕਾਰੀ ਦਿੱਤੀ ਸੀ ।

 

View this post on Instagram

 

A post shared by Ajay Hooda (@ajayhoodaofficial)

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ (ranjit-bawa)  ਹਮੇਸ਼ਾ ਹੀ ਆਪਣੇ ਪ੍ਰੋਜੈਕਟਸ ਕਾਰਨ ਚਰਚਾ ਵਿੱਚ ਰਹਿੰਦੇ ਹਨ। ਰਣਜੀਤ ਬਾਵਾ ਦੀ ਫਿਲਮ ‘ਪ੍ਰਾਹੁਣਾ -2’ ਦਾ ਸ਼ੂਟ ਇੰਗਲੈਂਡ ਵਿੱਚ ਚੱਲ ਰਿਹਾ ਹੈ। ਫਿਲਮ ‘ਪ੍ਰਾਹੁਣਾ-2’ ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।