ਸਰਗੁਨ ਮਹਿਤਾ ਨੇ ‘ਟਿੱਪ ਟਿੱਪ ਬਰਸਾ ਪਾਣੀ’ ਗੀਤ ‘ਤੇ ਕੀਤਾ ਡਾਂਸ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

Sargun Mehta

ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ (Sargun Mehta) ਅਕਸਰ ਆਪਣੀਆਂ ਵੀਡੀਓਜ਼ ਅਤੇ ਰੀਲਸ ਬਣਾਉਂਦੀ ਰਹਿੰਦੀ ਹੈ । ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਬਾਲੀਵੁੱਡ ਫ਼ਿਲਮ ਦੇ ਮਸ਼ਹੂਰ ਗੀਤ ‘ਟਿੱਪ ਟਿੱਪ ਬਰਸਾ ਪਾਣੀ’ (Tip Tip Barsa Paani) ‘ਤੇ ਡਾਂਸ (Dance Video) ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਗੀਤ ਫ਼ਿਲਮ ‘ਮੋਹਰਾ’ ਦਾ ਗੀਤ ਹੈ ।

sargun mehta
image From instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ਨੂੰ ਕਿ ਮੁੜ ਤੋਂ ਰਿਕ੍ਰਿਏਟ ਕੀਤਾ ਗਿਆ ਹੈ ਅਤੇ ਇਸ ਨੂੰ ਕੈਟਰੀਨਾ ਕੈਫ ਅਤੇ ਅਕਸ਼ੇ ਕੁਮਾਰ ‘ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ ਨੂੰ ‘ਸੂਰਿਆਵੰਸ਼ੀ’ ਫ਼ਿਲਮ ‘ਚ ਲਿਆ ਗਿਆ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।

Sargun Mehta

ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਮਨਿੰਦਰ ਬੁੱਟਰ ਦੇ ਨਾਲ ਉਹ ਗੀਤ ‘ਲਾਰੇ’ ‘ਚ ਦਿਖਾਈ ਦਿੱਤੀ ਸੀ. ਜਦੋਂਕਿ ਹਾਰਡੀ ਸੰਧੂ ਦੇ ਨਾਲ ‘ਤਿੱਤਲੀਆਂ’ ਗੀਤ ‘ਚ ਨਜ਼ਰ ਆਈ ਸੀ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਸਰਗੁਨ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਸੀ । ਸਰਗੁਨ ਮਹਿਤਾ ਜਲਦ ਹੀ ਕਈ ਪ੍ਰਾਜੈਕਟਸ ‘ਚ ਵਿਖਾਈ ਦੇਵੇਗੀ ।

 

View this post on Instagram

 

A post shared by Sargun Mehta (@sargunmehta)

ਜਿਸ ‘ਚ ਮੁੱਖ ਤੌਰ ‘ਤੇ ‘ਸੌਕਣ ਸੌਂਕਣੇ’ ਫ਼ਿਲਮ ਮੁੱਖ ਤੌਰ ‘ਤੇ ਸ਼ਾਮਿਲ ਹੈ । ਇਸ ਫ਼ਿਲਮ ‘ਚ ਉਸ ਦੇ ਨਾਲ ਨਿਮਰਤ ਖਹਿਰਾ ਨਜ਼ਰ ਆਏਗੀ । ਹਾਲ ਹੀ ‘ਚ ਉਸ ਦੀ ਫ਼ਿਲਮ ‘ਕਿਸਮਤ -2’ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ।ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ ਅਤੇ ਟੀਵੀ ਇੰਡਸਟਰੀ ਦੇ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।

 

Did you know Sargun Mehta is obsessed to THIS’? Watch Video to know more

Sargun Mehta is well-known. She is undeniably one of the Punjabi actresses who has amassed a sizable fan base as a result of her significant roles in Punjabi films. Since her debut film, ‘Angrej,’ the actress has received a lot of love and never ceases to amaze her fans.

Image Source: Instagram

Aside from her films, one thing that makes her fans love her even more are the loving and incredible social media posts she shares on a regular basis. The actress never fails to bring something or the other out of the box every time.

Image Source: Instagram

The diva, who keeps up with all the latest trends on her social media account, recently shared a video of herself grooving to the current trend ‘Lazy Lad.’ While sharing the video, Sargun Mehta wrote, “Obsessing over this one 🥰”

We can all relate how and why Sargun have been obsessed with this latest track. In the video shared by Sargun, she is seen wearing a floral pink dress and her expressions are on point we must admit.

Prior to this video, keeping up with the trends, Sargun also shared a Reel on Harrdy Sandhu’s current famous ‘Bijlee Bijlee’ which suurely left everyone awestruck with her moves.

ALSO READ: Sushmita Sen sends a heartfelt message to her fans and expresses gratitude following her surgery

Image Source: Instagram

Everything in this dance video is a pure treat for Sargun Mehta’s fans, from her power-packed moves to her on-point expression.

Meanwhile, talking about the work front, the actress is currently enjoying the success of her much loved film ‘Qismat 2‘ opposite Ammy Virk.

 

View this post on Instagram

 

A post shared by Sargun Mehta (@sargunmehta)

She also has a slew of other projects in the work. She will be next seen in Saunkan Saunkane along with Nimrat Khaira and Ammy Virk. Apart from thism she also has Niga Marda Aayi Ve, and Moh in her kitty.

ਵਿਆਹ ਕਰਵਾਉਣ ਤੋਂ ਪਹਿਲਾਂ ਵਿੱਕੀ ਕੌਸ਼ਲ ਸੁਰਿੰਦਰ ਕੌਰ ਤੇ ਰਮੇਸ਼ ਰੰਗੀਲਾ ਦੇ ਗਾਣਿਆਂ ’ਤੇ ਖੂਬ ਪਾ ਰਹੇ ਹਨ ਭੰਗੜੇ

ਵਿੱਕੀ ਕੌਸ਼ਲ (vicky kaushal) ਅਤੇ ਕੈਟਰੀਨਾ ਕੈਫ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਹਾਲਾਂਕਿ ਦੋਵਾਂ ਨੇ ਆਪਣੇ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ । ਇਸ ਸਭ ਦੇ ਚਲਦੇ ਵਿੱਕੀ ਕੌਸ਼ਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਇਕ ਪੰਜਾਬੀ ਗੀਤ ‘ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਕੀ ਕੌਸ਼ਲ ਸੁਰਿੰਦਰ ਕੌਰ ਅਤੇ ਰਮੇਸ਼ ਰੰਗੀਲਾ ਦੇ ਗੀਤ ਮਿੱਤਰਾ ਦਾ ਚੱਲਿਆ ਟਰੱਕ ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ ।

vicky kaushal
Pic Courtesy: Instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦੀ ਸ਼ੂਟਿੰਗ ਸ਼ੁਰੂ

Vicky Kaushal Shares His Mother Pic And Wish her Happy Birthday
Pic Courtesy: Instagram

ਵੀਡੀਓ ‘ਚ ਵਿੱਕੀ (vicky kaushal) ਦੇ ਚਿਹਰੇ ਦੇ ਹਾਵ-ਭਾਵ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਇਸ ਵੀਡੀਓ ਨੂੰ ਅਦਾਕਾਰ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਟਰੀਨਾ ਅਤੇ ਵਿੱਕੀ ਕੌਸ਼ਲ ਇਸ ਸਾਲ ਦਸੰਬਰ ਵਿੱਚ ਰਾਜਸਥਾਨ ਦੇ ਪਿੰਕ ਸਿਟੀ ਵਿੱਚ ਸਿਕਸ ਸੈਂਸ ਫੋਰਟ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

 

Vicky Kaushal dance on Surinder
View this post on Instagram

 

A post shared by NDOSH ❀ sᴀ 🇸🇦 (@vickykaushal_ksa)

ਦੂਜੇ ਪਾਸੇ ਜੇਕਰ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖਾਨ ਦੇ ਨਾਲ ਫਿਲਮ ‘ਟਾਈਗਰ 3’ ‘ਚ ਨਜ਼ਰ ਆਵੇਗੀ। ਫਿਲਮ ‘ਚ ਉਹ ਪਾਕਿਸਤਾਨੀ ਏਜੰਟ ਦੀ ਭੂਮਿਕਾ ‘ਚ ਨਜ਼ਰ ਆ ਸਕਦੀ ਹੈ। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰ ਰਹੇ ਹਨ।

ਵਿਆਹ ‘ਚ ਦੋਸਤਾਂ ਨੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ ਸਰਗੁਣ ਮਹਿਤਾ, ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ

ਪਾਲੀਵੁੱਡ ਜਗਤ ਦੀ ਚੁਲਬੁਲੀ ਅਤੇ ਮਸਤੀ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ Sargun Mehta ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਤੇ ਇੰਸਟਾ ਰੀਲ ਸ਼ੇਅਰ ਕਰਦੀ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਕਿਸੇ ਖ਼ਾਸ ਦੋਸਤ ਦੇ ਵਿਆਹ ‘ਚ ਸ਼ਾਮਿਲ ਹੋਈ ਹੈ। ਜਿੱਥੋਂ ਉਹ ਆਪਣੀ ਮਜ਼ੇਦਾਰ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ।

Ravi Dubey and Sargun Mehta

ਹੋਰ ਪੜ੍ਹੋ : ਬੁਆਏ ਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨੇ ਰੋਮਾਂਟਿਕ ਅੰਦਾਜ਼ ‘ਚ ਅਦਾਕਾਰਾ ਰੁਬੀਨਾ ਬਾਜਵਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਇਸ ਜੋੜੀ ਨੂੰ ਦੇ ਰਹੇ ਨੇ ਵਧਾਈਆਂ

ਉਨ੍ਹਾਂ ਨੇ ਆਪਣੇ ਇੱਕ ਹੋਰ ਡਾਂਸ ਵੀਡੀਓ ਇੰਸਟਾਗ੍ਰਾਮ ਰੀਲ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਭਰਾ ਅਤੇ ਦੋਸਤਾਂ ਦੇ ਨਾਲ ਬਾਦਸ਼ਾਹ ਦੇ ਗੀਤ Jugnu ਉੱਤੇ ਕਿਊਟ ਜਿਹਾ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋਏ ਸਰਗੁਣ ਮਹਿਤਾ ਨੇ ਬਹੁਤ ਹੀ ਪਿਆਰਾ ਜਿਹਾ ਆਉਟਫਿੱਟ ਪਾਇਆ ਹੋਇਆ ਹੈ, ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ  ਰਹੀ ਹੈ।

ਹੋਰ ਪੜ੍ਹੋ : ‘ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

qismat 2 trailer out now ammy virk and sargun mehta-min

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਟਾਪ ਅਦਾਕਾਰਾਂ ਚੋਂ ਇੱਕ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਅੰਗਰੇਜ਼ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ਚ ਕਦਮ ਰੱਖਣ ਵਾਲੀ ਸਰਗੁਣ ਮਹਿਤਾ ਹੁਣ ਹਰ ਦੂਜੀ ਫ਼ਿਲਮ ਚ ਨਜ਼ਰ ਆਉਂਦੀ ਹੈ। ਇਸ ਸਾਲ ਉਹ ਕਿਸਮਤ 2 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਸੌਂਕਣ ਸੌਂਕਣੇ, ‘ਸਹੁਰਿਆਂ ਦਾ ਪਿੰਡ ਆ ਗਿਆ’ ਤੋਂ ਇਲਾਵਾ ਕਈ ਹੋਰ ਫ਼ਿਲਮਾਂ ਨੇ। ਦੱਸ ਦਈਏ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੈਲੀਵਿਜ਼ਨ ਕੈਰੀਅਰ ਤੋਂ ਕੀਤੀ ਸੀ। ਸਾਲ 2009 ਵਿੱਚ ਟੀਵੀ ਸੀਰੀਅਲ ਕਰੋਲ ਬਾਗ ਦੇ ਨਾਲ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ‘ਚ ਕੰਮ ਕੀਤਾ । ਇਸ ਤੋਂ ਬਾਅਦ ਅੰਗਰੇਜ਼ ਫ਼ਿਲਮ ਦੇ ਨਾਲ ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ਚ ਕਦਮ ਰੱਖਿਆ। ਇਸ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਲਈ ਉਨ੍ਹਾਂ ਨੂੰ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫ਼ਿਲਮ ਪੁਰਸਕਾਰ ਵੀ ਸਨਮਾਨਿਤ ਕੀਤਾ ਗਿਆ ਸੀ।

 

 

View this post on Instagram

 

A post shared by Sargun Mehta (@sargunmehta)

 

ਇਸ ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

Sargun Mehta pp-min (2)

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਪੁਰਾਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ । ਸਰਗੁਨ ਮਹਿਤਾ (Sargun Mehta ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਦੀ ਇੱਕ ਪੁਰਾਣੀ ਤਸਵੀਰ ਵੀ ਨਜ਼ਰ ਆ ਰਹੀ ਹੈ । ਜਿਸ ‘ਚ ਸਰਗੁਨ ਕਾਫੀ ਕਿਊਟ ਲੱਗ ਰਹੀ ਹੈ ।

Sargun Mehta
image From instagram

ਹੋਰ ਪੜ੍ਹੋ : ਸਿੱਖ ਐਜੂਕੇਸ਼ਨਲ ਸੋਸਾਇਟੀ ਨੇ ਗੁਰਭਜਨ ਗਿੱਲ ਨੂੰ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਪੁਰਸਕਾਰ’ ਦੇਣ ਦਾ ਕੀਤਾ ਐਲਾਨ

ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਉਨ੍ਹਾਂ ਦੇ ਹਾਲ ਦੇ ਦਿਨਾਂ ਦੀਆਂ ਹਨ ।ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।

Sargun-Mehta
image From instagram

ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ, ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਮਨਿੰਦਰ ਬੁੱਟਰ ਦੇ ਨਾਲ ਗੀਤ ‘ਲਾਰੇ’ ‘ਚ ਵੀ ਕੰਮ ਕੀਤਾ ਸੀ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਦਿਖਾਈ ਦੇਵੇਗੀ । ਹਾਲ ਹੀ ‘ਚ ਉਸ ਦੀ ਫ਼ਿਲਮ ‘ਕਿਸਮਤ-2’ ਆਈ ਹੈ । ਇਸ ਫ਼ਿਲਮ ‘ਚ ਉਸ ਦੇ ਨਾਲ ਐਮੀ ਵਿਰਕ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਫ਼ਿਲਮ ਅੰਗਰੇਜ, ਲਾਹੌਰੀਏ ਅਤੇ ਕਾਲਾ ਸ਼ਾਹ ਕਾਲਾ, ਸੁਰਖੀ ਬਿੰਦੀ ‘ਚ ਨਜ਼ਰ ਆਈ ਸੀ ।

 

View this post on Instagram

 

A post shared by Sargun Mehta (@sargunmehta)

ਸਰਗੁਨ ਮਹਿਤਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੇ ਵੀ ਕੀਤੇ ਇਸ ਤਰ੍ਹਾਂ ਦੇ ਕਮੈਂਟਸ

Sargun Mehta

ਸਰਗੁਨ ਮਹਿਤਾ (Sargun Mehta) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਰਗੁਨ ਮਹਿਤਾ ਆਪਣੇ ਪਤੀ ਰਵੀ ਦੁਬੇ (Ravi Dubey) ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਰਵੀ ਦੁਬੇ ਇੱਕ ਕੁੱਤੇ ਵਾਂਗ ਜੀਭ ਕੱਢ ਕੇ ਭੌਂਕਣ ਦੀ ਐਕਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Sargun Mehta pp-min
Image From Instagram

ਹੋਰ ਪੜ੍ਹੋ : ਕੈਂਸਰ ਨਾਲ ਲੰਮੀ ਲੜਾਈ ਲੜ ਕੇ ਕੰਮ ’ਤੇ ਵਾਪਿਸ ਪਰਤੀ ਕਿਰਨ ਖੇਰ, ਹੁਣ ਇਸ ਤਰ੍ਹਾਂ ਦਿੰਦੀ ਹੈ ਦਿਖਾਈ, ਵੀਡੀਓ ਵਾਇਰਲ

ਇਸ ਤੋਂ ਪਹਿਲਾਂ ਸਰਗੁਨ ਮਹਿਤਾ ਨੇ ਰਵੀ ਦੁਬੇ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਸਨ । ਇਨ੍ਹਾਂ ਵੀਡੀਓਜ਼ ਨੂੰ ਵੀ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

sargun mehta

ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਜਿਸ ‘ਚ ਮਸ਼ਹੂਰ ਗੀਤ ਹੈ ‘ਲਾਰੇ’ ਅਤੇ ਅਫਸਾਨਾ ਖ਼ਾਨ ਦੇ ਗੀਤ ‘ਤਿੱਤਲੀਆਂ’ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Sargun Mehta (@sargunmehta)

ਉਸ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਫ਼ਿਲਮ ਅੰਗਰੇਜ, ਲਾਹੌਰੀਏ, ਝੱਲੇ , ਕਾਲਾ ਸ਼ਾਹ ਕਾਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ । ਦੋਵਾਂ ਨੇ ਲਵ ਮੈਰਿਜ ਕਰਵਾਈ ਹੈ ਅਤੇ ਦੋਵੇਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

 

ਸਰਗੁਨ ਮਹਿਤਾ ਦੇ ਨਾਲ ਰੋਮਾਂਟਿਕ ਹੋਏ ਪਤੀ ਰਵੀ ਦੁਬੇ, ਸਰਗੁਨ ਲਈ ਇਹ ਕੰਮ ਛੱਡਣ ਦਾ ਕੀਤਾ ਐਲਾਨ, ਵੇਖੋ ਵੀਡੀਓ

Ravi Dubey and Sargun Mehta

ਸਰਗੁਨ ਮਹਿਤਾ (Sargun Mehta) ਦੇ ਪਤੀ ਰਵੀ ਦੁਬੇ  (Ravi Dubey) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰਵੀ ਦੁਬੇ ਸਰਗੁਨ ਮਹਿਤਾ ਦੇ ਨਾਲ ਡਾਂਸ (Dance Video)  ਕਰਦੇ ਹੋਏ ਨਜ਼ਰ ਆ ਰਹੇ ਹਨ । ਦੋਹਾਂ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਹੈ । ਇਸ ਵੀਡੀਓ ‘ਚ ਰਵੀ ਦੁਬੇ ਸਰਗੁਨ ਮਹਿਤਾ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਵਿਖਾਈ ਦੇ ਰਹੇ ਹਨ ।

Ravi Sargun Mehta
image From instagram

ਹੋਰ ਪੜ੍ਹੋ : ਬਿੱਗ ਬੌਸ ਦੇ ਘਰ ‘ਚ ਵਿਗੜੀ ਰਾਕੇਸ਼ ਬਾਪਟ ਦੀ ਹਾਲਤ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਇਸ ਵੀਡੀਓ ਦੀ ਬੈਕਗਰਾਊਂਡ ‘ਚ ਹਿੰਦੀ ਗੀਤ ਚੱਲ ਰਿਹਾ ਹੈ ‘ਤੇਰੇ ਲੀਏ ਮੈਂ ਛੋੜ ਦੂੰ ਬੁਰੀ ਆਦਤੇਂ’ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

sargun mehta -min
Image From Instagram

ਜਿਸ ‘ਚ ਅੰਗਰੇਜ, ਲਾਹੌਰੀਏ, ਸੁਰਖੀ ਬਿੰਦੀ, ਝੱਲੇ, ਕਾਲਾ ਸ਼ਾਹ ਕਾਲਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਉਹ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਵਿਖਾਈ ਦੇਵੇਗੀ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਹ ਨਜ਼ਰ ਆਏਗੀ ।ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ । ਉਹ ਜਿੱਥੇ ਟੀਵੀ ਇੰਡਸਟਰੀ ਦੇ ਕਈ ਸੀਰੀਅਲਸ ‘ਚ ਕੰਮ ਕਰ ਚੁੱਕੇ ਹਨ । ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਦਿਖਾਈ ਦੇ ਰਹੇ ਹਨ । ਸਰਗੁਨ ਮਹਿਤਾ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ । ਦੋਵਾਂ ਦੀ ਮੁਲਾਕਾਤ ਦਿੱਲੀ ‘ਚ ਇੱਕ ਸ਼ੋਅ ਦੇ ਦੌਰਾਨ ਹੋਈ ਸੀ ।

 

View this post on Instagram

 

A post shared by Matsya Thada (@ravidubey2312)

ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

Sargun mehta and ravi dubey

ਸਰਗੁਨ ਮਹਿਤਾ (Sargun Mehta) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਸ ਦੇ ਨਾਲ ਪਤੀ ਰਵੀ ਦੁਬੇ (Ravi Dubey )ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਨ ਰਵੀ ਦੁਬੇ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਦੋਵਾਂ ਦਾ ਅਨੋਖਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

sargun mehta -min
Image From Instagram

ਹੋਰ ਪੜ੍ਹੋ : ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ, ਬਾਲੀਵੁੱਡ ਦਾ ਪ੍ਰੀ-ਸੈਲੀਬ੍ਰੇਸ਼ਨ ਸ਼ੁਰੂ

ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਸਰਗੁਨ ਮਹਿਤਾ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

Ravi Sargun Mehta
image From instagram

ਇਸ ਤੋਂ ਇਲਾਵਾ ਉਹ ਬਤੌਰ ਮਾਡਲ ਹੁਣ ਤੱਕ ਕਈ ਗੀਤਾਂ ‘ਚ ਵੀ ਦਿਖਾਈ ਦੇ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਪਤੀ ਵੀ ਇੱਕ ਵਧੀਆ ਅਦਾਕਾਰ ਹਨ । ਰਵੀ ਦੁਬੇ ਦੇ ਨਾਲ ਸਰਗੁਨ ਦੀ ਮੁਲਾਕਾਤ ਦਿੱਲੀ ‘ਚ ਹੋਈ ਸੀ । ਦੋਵਾਂ ਨੇ ਲਵ ਮੈਰਿਜ ਕਰਵਾਈ ਸੀ । ਸਰਗੁਨ ਮਹਿਤਾ ਹੁਣ ਤੱਕ ‘ਅੰਗੇਰਜ’ ,ਲਹੌਰੀਏ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Sargun Mehta (@sargunmehta)

ਸਰਗੁਨ ਮਹਿਤਾ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

Sargun Mehta pp-min (1)

ਸਰਗੁਨ ਮਹਿਤਾ  (Sargun Mehta)ਨੇ ਆਪਣੇ ਭਰਾ ਦੇ ਜਨਮ ਦਿਨ  (Brother Birthday) ‘ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਉਸ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਮੇਰੇ ਦਿਲ ਅਤੇ ਮੇਰੀ ਆਤਮਾ…ਪੁਲਕਿਤ ਮਹਿਤਾ, ਤੁਮ ਜਿਓ ਹਜ਼ਾਰੋਂ ਸਾਲ…ਸਾਲ ਦੇ ਦਿਨ ਹੋ ਪਚਾਸ ਹਜ਼ਾਰ’। ਅਦਾਕਾਰਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਅਦਾਕਾਰਾ ਨੂੰ ਉਸ ਦੇ ਭਰਾ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ ।

Sargun Mehta Brother-min
image From instagram

ਹੋਰ ਪੜ੍ਹੋ : Simiran Kaur Dhadli ਨੇ ਆਪਣੇ ਹੇਟਰਾਂ ਨੂੰ ਦਿੱਤਾ ਜਵਾਬ, ਕਿਹਾ ‘ਤੁਸੀਂ ਕੀ ਖੱਟਿਆ ਤੇ ਮੇਰਾ ਕੀ ਘਟਿਆ ?’

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੀ ਫ਼ਿਲਮ ‘ਕਿਸਮਤ-2’ ਆਈ ਹੈ ।ਜਿਸ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ ।ਇਸ ਤੋਂ ਇਲਾਵਾ ਸਰਗੁਨ ਮਹਿਤਾ ਜਲਦ ਹੀ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਜ਼ਰ ਆਈ ਸੀ ।

Sargun mehta,-min
image From instagram

ਸਰਗੁਨ ਮਹਿਤਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਮਨਿੰਦਰ ਬੁੱਟਰ ਦੇ ਨਾਲ ਉਹ ਗੀਤ ‘ਲਾਰੇ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ‘ਤਿੱਤਲੀਆਂ’ ਗੀਤ ‘ਚ ਉਹ ਹਾਰਡੀ ਸੰਧੂ ਦੇ ਨਾਲ ਨਜ਼ਰ ਆਈ ਸੀ । ਉਸ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ । ਉਹ ਟੀਵੀ ਇੰਡਸਟਰੀ ਦੇ ਕਈ ਹਿੱਟ ਸੀਰੀਅਲਸ ‘ਚ ਦਿਖਾਈ ਦੇ ਚੁੱਕੇ ਹਨ। ਸਰਗੁਨ ਮਹਿਤਾ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਦਿੱਲੀ ‘ਚ ਹੋਈ ਸੀ ।

 

View this post on Instagram

 

A post shared by Sargun Mehta (@sargunmehta)

ਗਿੱਪੀ ਗਰੇਵਾਲ, ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀਵਾਲੀ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦੇਣਗੇ ਇਹ ਸਰਪਰਾਈਜ਼

ਅਦਾਕਾਰਾ ਸਰਗੁਣ ਮਹਿਤਾ ਅਤੇ ਰਵੀ ਦੂਬੇ (Sargun Mehta,  Ravi Dubey) ਦੇ ਸ਼ੋਅ ਉਡਾਰੀਆਂ ਵਿੱਚ ਜਲਦ ਹੀ ਗਿੱਪੀ ਗਰੇਵਾਲ ਤੇ ਗੁਨਾਮ ਭੁੱਲਰ ਨਜ਼ਰ ਆਉਣ ਵਾਲੇ ਹਨ । ਇਸ ਸ਼ੋਅ ਵਿੱਚ ਪ੍ਰਿਅੰਕਾ ਚੌਧਰੀ, ਅੰਕਿਤ ਗੁਪਤਾ ਅਤੇ ਈਸ਼ਾ ਮਾਲਵੀਆ ‘ਬਾਲੀਵੁੱਡ ਪਾਰਟੀ’ ਦੀ ਮੇਜ਼ਬਾਨੀ ਕਰਨਗੇ । ਪਰ ਇਸ ਸ਼ੋਅ ਵਿੱਚ ਇੱਕ ਮੋੜ ਅਜਿਹਾ ਵੀ ਆਵੇਗਾ ਜਦੋਂ ਪੋਲੀਵੁੱਡ ਸਟਾਰ ਗਿੱਪੀ ਗਰੇਵਾਲ (Gippy Grewal) ਤੇ ਗੁਰਨਾਮ ਭੁੱਲਰ ਨੂੰ ਸੱਦਿਆ ਜਾਵੇਗਾ ।

Gippy Grewal-min
Pic Courtesy: Instagram

ਹੋਰ ਪੜ੍ਹੋ :

ਇਸ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ ਨੇਹਾ ਕੱਕੜ

Gippy Grewal -min
Image From Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣੇ ਆਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਹਿੰਦੀ ਹਿੰਦੀ ਸੀਰੀਅਲ ਵਿੱਚ ਕਿਸੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਨੂੰ ਸੱਦਿਆ ਗਿਆ ਹੈ । ਇਹ ਐਪੀਸੋਡ 1 ਨਵੰਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸਭ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ‘ਪਾਣੀ ਵਿੱਚ ਮਧਾਣੀ’ ਹਾਲ ਹੀ ਵਿੱਚ ਰਿਲੀਜ਼ ਹੋਣ ਵਾਲੀ ਹੈ ।

Pic Courtesy: Instagram

ਇਸ ਫ਼ਿਲਮ ਵਿੱਚ ਨੀਰੂ ਬਾਜਵਾ ਗਿੱਪੀ ਦੇ ਨਾਲ ਨਜ਼ਰ ਆਵੇਗੀ । ਗੁਰਨਾਮ ਭੁੱਲਰ ਪੰਜਾਬੀ ਫ਼ਿਲਮ ਫੁੱਫੜ ਜੀ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ (Binnu Dhillon ,  Gurnam Bhullar ) ਦੇ ਨਾਲ ਬਿੰਨੂ ਢਿੱਲੋਂ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸੰਸ਼ਕ ਬਹੁਤ ੳੇੁਤਸ਼ਾਹਿਤ ਨਜ਼ਰ ਆ ਰਹੇ ਹਨ ।