ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ

sargun mehta got fourth time best actress ptc punajbi film awards 2019

ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ : ਕਹਿੰਦੇ ਨੇ ਪੰਜਾਬੀ ਜਿਸ ਨੂੰ ਵੀ ਦਿਲੋਂ ਚਾਹੁੰਦੇ ਹਨ ਤਾਂ ਉਸ ਨੂੰ ਕਦੇ ਅੱਦ ਵਿਚਕਾਰ ਨਹੀਂ ਛੱਡਦੇ।ਅਜਿਹਾ ਹੀ ਹੋਇਆ ਹੈ ਅਦਾਕਾਰਾ ਸਰਗੁਣ ਮਹਿਤਾ ਨਾਲ  ਜਿੰਨ੍ਹਾਂ ਨੇ ਅਮਰਿੰਦਰ ਗਿੱਲ ਨਾਲ ‘ਅੰਗਰੇਜ਼’ ਫਿਲਮ ‘ਚ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਅਤੇ ਸਰਗੁਣ ਮਹਿਤਾ ਦਾ ਹੁਣ ਤੱਕ ਦਾ ਫ਼ਿਲਮੀ ਸਫ਼ਰ ਬੜਾ ਹੀ ਸ਼ਾਨਦਾਰ ਰਿਹਾ। ਅਤੇ ਲਗਾਤਾਰ 4 ਵਾਰ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ‘ਚ ਬੈਸਟ ਐਕਟ੍ਰੈੱਸ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਜੀ ਹਾਂ ਸਰਗੁਣ ਮਹਿਤਾ ਇਸ ਸਾਲ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ‘ਚ ਬੈਸਟ ਅਦਾਕਾਰਾ ਰਹੇ,ਐਮੀ ਵਿਰਕ ਨਾਲ ਆਈ ਉਹਨਾਂ ਦੀ ਫਿਲਮ ਕਿਸਮਤ ‘ਚ ਨਿਭਾਏ ਕਿਰਦਾਰ ਲਈ ਉਹਨਾਂ ਨੂੰ ਇਹ ਖਿਤਾਬ ਮਿਲਿਆ।

ਇਸ ਤੋਂ ਪਹਿਲਾ ਸਰਗੁਣ ਮਹਿਤਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2016 ‘ਚ ਫਿਲਮ ਅੰਗਰੇਜ਼ ਲਈ 2017 ‘ਚ ਲਵ ਪੰਜਾਬ 2018 ‘ਚ ਲਾਹੌਰੀਆ ਲਈ ਬੈਸਟ ਐਕਟ੍ਰੈੱਸ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਅਤੇ ਇਸ ਸਾਲ ਫਿਲਮ ਕਿਸਮਤ ‘ਚ ਨਿਭਾਏ ਗਏ ਉਹਨਾਂ ਦੇ ਸ਼ਾਨਦਾਰ ਕਿਰਦਾਰ ਨੇ ਵੀ ਸਭ ਦਾ ਦਿੱਲ ਜਿੱਤਿਆ ਅਤੇ ਬੈਸਟ ਐਕਟ੍ਰੈੱਸ 2019 ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ। ਉਹਨਾਂ ਦੀ ਫਿਲਮ ‘ਕਿਸਮਤ’ ਦੇ ਗਾਣੇ ‘ਆਵਾਜ਼’ ਲਈ ਗਾਇਕ ਕਮਲ ਖਾਨ ਨੂੰ ਵੀ ਬੈਸਟ ਸਿੰਗਰ ਆਫ ਦ ਈਅਰ ਦਾ ਅਵਾਰਡ ਮਿਲਿਆ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ ‘ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ

sargun mehta got fourth time best actress ptc punajbi film awards 2019
sargun mehta

ਸਰਗੁਣ ਮਹਿਤਾ ਨੇ ਆਪਣੀ ਇਹ ਖੁਸ਼ੀ ਸ਼ੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੇ ਇਸ ਬਾਕਮਾਲ ਸਫ਼ਰ ਲਈ ਅਤੇ ਪੰਜਾਬੀਆਂ ਵੱਲੋਂ ਦਿੱਤੇ ਉਹਨਾਂ ਨੂੰ ਇਸ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ।

ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਤਰੀਕ ਨੂੰ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ’ ਨਾਲ ਕਰਨਗੇ ਸਕਰੀਨ ਸਾਂਝੀ

gippy grewal and sargun mehta starrer movie chandigarh amritsar chandigarh release date out

ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਤਰੀਕ ਨੂੰ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ’ ਨਾਲ ਕਰਨਗੇ ਸਕਰੀਨ ਸਾਂਝੀ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪੰਜਾਬੀ ਫਿਲਮ ਇੰਡਸਟਰੀ ਦੇ ਦੋ ਨਾਮਵਰ ਅਦਾਕਾਰ ਇਸ ਸਾਲ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦਾ ਸ਼ੂਟ ਪਿਛਲੇ ਸਾਲ ਸਤੰਬਰ ‘ਚ ਸ਼ੁਰੂ ਹੋ ਚੁੱਕਿਆ ਸੀ। ਪਰ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਫ਼ਿਲਮੀ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

ਦੱਸ ਦਈਏ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ 2019 ਨੂੰ ਵੱਡੇ ਪਰਦੇ ‘ਤੇ ਇਕੱਠਿਆਂ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਫਿਲਮ ਐਨਾਲਿਟਿਕ ਤਰਨ ਆਦਰਸ਼ ਨੇ ਕੀਤਾ ਹੈ। ਇਸ ਫਿਲਮ ਨੂੰ ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਲਿਉਸਟ੍ਰਾਈਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ‘ਚ ਪਿਆਰੀ ਜਿਹੀ ਲਵ ਸਟੋਰੀ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲ਼ੇਗਾ।

ਹੋਰ ਵੇਖੋ :ਫਰਵਰੀ ਮਹੀਨੇ ‘ਚ ਹੋਵੇਗੀ ਇਹਨਾਂ ਪੰਜਾਬੀ ਫ਼ਿਲਮਾਂ ‘ਚ ਜ਼ਬਰਦਸਤ ਟੱਕਰ, ਜਾਣੋ ਰਿਲੀਜ਼ ਡੇਟਜ਼

 

View this post on Instagram

 

#ChandigarhAmbersarChandigar @sargunmehta #gippygrewal

A post shared by Gippy Grewal (@gippygrewal) on


ਇਸ ਤੋਂ ਇਲਾਵਾ ਇਸ ਸਾਲ ਗਿੱਪੀ ਗਰੇਵਾਲ ਮੰਜੇ ਬਿਸਤਰੇ 2 ਨਾਲ ਵੀ ਦਰਸ਼ਕਾਂ ਨੂੰ ਖੂਬ ਹਸਾਉਣ ਵਾਲੇ ਹਨ, ਜੋ ਕਿ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਇੰਨ੍ਹਾਂ ਹੀ ਨਹੀਂ ਇਹ ਸਾਲ ਗਿੱਪੀ ਗਰੇਵਾਲ ਦਾ ਹੀ ਕਬਜ਼ਾ ਵੱਡੇ ਪਰਦੇ ‘ਤੇ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਰਦਾਸ 2 ਵੀ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਦੇਖਣ ਮਿਲੇਗੀ।

ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਜੋੜੀ ਹੁਣ ਦਿਖੇਗੀ ਵੱਡੇ ਪਰਦੇ ਤੇ

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਕਿਸਮਤ’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ ਜੋ ਇਸ ਤੋਂ ਪਹਿਲਾਂ ਦਿਲਦਾਰੀਆ, ਨਿੱਕਾ ਜ਼ੈਲਦਾਰ 1-2 ਦੀ ਕਹਾਣੀ ਵੀ ਲਿੱਖ ਚੁਕਿਆ ਹੈ। ਇਸ ਫ਼ਿਲਮ ਨੂੰ ਡਾਇਰੈਕਟ ਵੀ ਉਹ ਖੁਦ ਹੀ ਕਰ ਰਿਹਾ ਹੈ । ਇਸ ਫ਼ਿਲਮ ਦੇ ਨਿਰਮਾਤਾ ਸ਼੍ਰੀ ਨਰੋਤਮ ਜੀ ਫ਼ਿਲਮਜ਼ ਦੇ ਅੰਕਿਤ ਵਿਜਨ ਹਨ। ਜੋ ਇਸ ਤੋਂ ਪਹਿਲਾ ‘ਹੀਰੋ ਨਾਮ ਯਾਦ ਰੱਖੀ’ ਤੇ ‘ਸਰਘੀ’ ਫ਼ਿਲਮ ਦਾ ਨਿਰਮਾਣ ਕਰ ਚੁੱਕੇ ਹਨ।

ਇਸ ਫ਼ਿਲਮ ਨੂੰ ਪ੍ਰਸਿੱਧ ਫ਼ਿਲਮ ਡਿਸਤ੍ਰੁਬਿਊਟ ਕੰਪਨੀ ਓਮਜੀ ਗਰੁੱਪ ਦੇ ਮੁਨੀਸ ਸਾਹਨੀ ਡ੍ਰਿਸਟੀਬਿਉਟ ਕਰਨਗੇ ।

SARGUN MEHTA’S BIRTHDAY BASH WAS ORGANISED BY HUSBAND RAVI DUBEY

Sargun Mehta has made her fans everywhere. Whether it be Television Screen or Cinema Screen, she has won everybody’s heart. She has spread magic of her acting everywhere. She has made her name with her talent and skills. Her husband Ravi Dubey also admires her the most.

Husband Ravi Dubey did arrangements to celebrate his wife Sargun Mehta’s birthday. He threw a grand party on the day, in which their relatives, friends and other Television and Film Industry artists were invited. The lime light of the party were M.S.Dhoni’s Ex-Girlfriend, Rai Lakshmi and Neha Kakkar. She deserves the grand party on her Birthday.