ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ

satinder sartajs biggest event in punjab university chandigarh

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸਤਿੰਦਰ ਸਰਤਾਜ ਨੇ ਪਿਛਲੇ ਦਿਨੀ ਉਸ ਜਗ੍ਹਾ ‘ਤੇ ਪਰਫਾਰਮ ਕੀਤਾ ਹੈ ਜਿਸ ਜਗ੍ਹਾ ਨੇ ਉਹਨਾਂ ਨੂੰ ਫ਼ਨਕਾਰੀ ਬਖਸ਼ੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਗਾਣਿਆਂ ‘ਚ ਖੁਦ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਥਾਨ ਹੈ ਜਿੱਥੇ ਉਹਨਾਂ ਗਾਉਣਾ, ਲਿਖਣਾ ਅਤੇ ਜ਼ਿੰਦਗੀ ਜਿਉਣਾ ਸਿੱਖਿਆ ਹੈ।


ਇਸ ਵਾਰ ਚੰਡੀਗੜ੍ਹ ਵਿਖੇ ਪੀਯੂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਈਵੈਂਟ ਰਿਹਾ, ਜਿੱਥੇ ਪੀਯੂ ਦੇ ਮਾਣ ਸਤਿੰਦਰ ਸਰਤਾਜ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਇਸ ਸ਼ਾਨਦਾਰ ਸ਼ਾਮ ‘ਚ ਆਪਣੇ ਰੰਗ ਬਿਖੇਰੇ ਹਨ। ਇਸ ਪ੍ਰੋਗਰਾਮ ਦਾ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾਂ ਕੀਤਾ ਹੈ। ਜਿਸ ‘ਚ ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ


ਸਤਿੰਦਰ ਸਰਤਾਜ ਹੋਰਾਂ ਨੇ ਸੂਫੀ ਸਿੰਗਿੰਗ ‘ਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਨੂੰ ਪਹਿਚਾਣ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਮਿਲੀ ਹੈ। ਸਰਤਾਜ ਹੁਣ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਪਹੁੰਚਦੀ ਹੈ। ਇੰਨ੍ਹਾਂ ਹੀ ਨਹੀਂ ਸਤਿੰਦਰ ਸਰਤਾਜ ਫਿਲਮ ਬਲੈਕ ਪ੍ਰਿੰਸ ਰਾਹੀਂ ਐਕਟਿੰਗ ਦੀ ਦੁਨੀਆਂ ‘ਚ ਡੈਬਿਊ ਕਰ ਚੁੱਕੇ ਹਨ।

ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾ ਕਲਾਂ ‘ਚ ਬੰਨਿਆ ਰੰਗ, ਦੇਖੋ ਵੀਡੀਓ

satinder sartaj on rurka kalan kabaddi cup YFC

ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾਂ ਕਲਾਂ ‘ਚ ਬੰਨਿਆ ਰੰਗ, ਦੇਖੋ ਵੀਡੀਓ : ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸ਼ਾਇਰ, ਗਾਇਕ ਅਤੇ ਅਦਾਕਾਰ ਹਨ। ਸਰਤਾਜ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਦੇਖਣ ਅਤੇ ਸੁਣਨ ਵਾਲਿਆਂ ਦਾ ਅੰਤ ਨਹੀਂ ਰਹਿੰਦਾ। ਇਸ ਦਾ ਸਬੂਤ ਦਿੰਦੀ ਹੈ ਰੁੜਕਾਂ ਕਲਾਂ ਕਬੱਡੀ ਕੱਪ ਦਾ ਉਹਨਾਂ ਦੀ ਇਹ ਲਾਈਵ ਵੀਡੀਓ, ਜਿਸ ‘ਚ ਸਤਿੰਦਰ ਸਰਤਾਜ ਦੇ ਗਾਣੇ ‘ਤੇ ਉਹਨਾਂ ਨੂੰ ਸੁਣਨ ਆਏ ਲੋਕਾਂ ਦੀ ਕੋਈ ਗਿਣਤੀ ਨਹੀਂ ਅਤੇ ਲੋਕ ਉਹਨਾਂ ਦੇ ਗਾਣਿਆਂ ‘ਤੇ ਖੂਬ ਝੂਮ ਰਹੇ ਹਨ। ਝੂਮਣ ਵੀ ਕਿਉਂ ਨਾ ਸਤਿੰਦਰ ਸਰਤਾਜ ਨੇ ਰੁੜਕਾਂ ਕਲਾਂ ਦੇ ਲੋਕਾਂ ‘ਤੇ ਉਹਨਾਂ ਨੂੰ ਗਾਣਾ ਸੁਣਾ ਕੇ ਖੁਸ਼ ਕਰ ਦਿੱਤਾ ਹੈ।

 

View this post on Instagram

 

#RurkaKalan #KabaddiCup ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ ! ਦੇਖੀਂ ਨੂਰ ਮਹਿਲ ਨਾ ਤੁਰ ਜਾਈਂ YFC ਨੂੰ ਮੁੜ ਕਾਕਾ ! ਅਮਰੀਕਾ ਤੋਂ ਵੀਰ ਆਏ ਨੇ ਪਿੰਡ ਨੂੰ ਕਾਹਦੀ ਥੁੜ ਕਾਕਾ ! ਜੇ ਤੇਰੇ ਵਿੱਚ Game ਦਾ ਗੁਣ ਫਿਰ ਤੂੰ ਵੀ ਸਕਦਾਂ ਉੜ ਕਾਕਾ ! Protein shake ‘ਲੀ ਛੋਲੇ ਪੀਹ ਲਈਂ ਚੱਕੀ ਵਾਲ਼ੇ ਪੁੜ ਕਾਕਾ ! ਹੁਣ ਆਖੇਂਗਾ ਬਾਪੂ ਐਵੇਂ ਕਰਦਾ ਏ ਬੁੜ-ਬੁੜ ਕਾਕਾ ! Chocolate ਕੁੜੀਆਂ ਨੂੰ ਦੇਦੇ ਆਪਾਂ ਖਾਈਏ ਗੁੜ ਕਾਕਾ ! ਤੱਕ ਸਰਤਾਜ ਇਲਾਕਾ ਬੈਠਾ ਰੁੜਕਾ ਕਲਾਂ ‘ਚ ਜੁੜ ਕਾਕਾ ! #Sartaaj??

A post shared by Satinder Sartaaj (@satindersartaaj) on


ਇਸ ਦੀ ਵੀਡੀਓ ਅਤੇ ਗਾਣੇ ਦੇ ਬੋਲ ਸਤਿੰਦਰ ਸਰਤਾਜ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਸਤਿੰਦਰ ਸਰਤਾਜ ਦੀ ਗਾਇਕੀ ਦੇ ਇਸ ਅੰਦਾਜ਼ ਦੇ ਚਲਦਿਆਂ ਹੀ ਪੂਰੀ ਦੁਨੀਆਂ ‘ਚ ਉਹਨਾਂ ਨੂੰ ਇਸੇ ਤਰਾਂ ਸੁਣਿਆ ਜਾਂਦਾ ਹੈ। ਸਰਤਾਜ ਦੇ ਗਾਣਿਆਂ ਦੇ ਨਾਲ ਨਾਲ ਅਦਾਕਾਰੀ ‘ਚ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਚੁੱਕੇ ਹਨ।

ਹੋਰ ਵੇਖੋ : ਆਰ ਨੇਤ ਨੇ ਗੀਤ ਰਾਹੀਂ ਦੱਸੀ ਸ਼ਹੀਦ ਹੋਏ ਫੌਜੀਆਂ ਦੀਆਂ ਮਾਵਾਂ ਦੀ ਹਾਲਤ, ਦੇਖੋ ਵੀਡੀਓ


ਉਹਨਾਂ ਦੀ ਫਿਲਮ ‘ਦ ਬਲੈਕ ਪ੍ਰਿੰਸ’ ‘ਚ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ। ਉਹ ਕਈ ਸੂਫ਼ੀ ਅਤੇ ਬੀਟ ਸੌਂਗ ਵੀ ਗਾ ਚੁੱਕੇ ਹਨ। ਉਹਨਾਂ ਦੇ ਸਾਰੇ ਗਾਣਿਆਂ ਨੂੰ ਅੱਜ ਵੀ ਨਵੇਂ ਗਾਣਿਆਂ ਦੀ ਤਰਾਂ ਹੀ ਸੁਣਿਆ ਜਾਂਦਾ ਹੈ।

ਸਤਿੰਦਰ ਸਰਤਾਜ ਨੇ ਇਸ ਤਰਾਂ ਦਿੱਤੀਆਂ ਗੁਰਪੁਰਬ ਅਤੇ ਲੋਹੜੀ ਦੀਆਂ ਮੁਬਾਰਕਾਂ , ਦੇਖੋ ਵੀਡੀਓ

Satinder Sartaaj Live At The Royal Albert Hall

ਸਤਿੰਦਰ ਸਰਤਾਜ ਨੇ ਇਸ ਤਰਾਂ ਦਿੱਤੀਆਂ ਗੁਰਪੁਰਬ ਅਤੇ ਲੋਹੜੀ ਦੀਆਂ ਮੁਬਾਰਕਾਂ , ਦੇਖੋ ਵੀਡੀਓ : ਸਤਿੰਦਰ ਸਰਤਾਜ ਪੰਜਾਬ ਦੇ ਉਹ ਸੂਫੀ ਗਾਇਕ ਜਿੰਨ੍ਹਾਂ ਨੂੰ ਅੱਜ ਪੂਰੀ ਦੁਨੀਆਂ ‘ਚ ਬੜੇ ਹੀ ਚਾ ਨਾਲ ਸੁਣਿਆ ਜਾਂਦਾ ਹੈ। ਆਪਣੀ ਸਾਫ ਸੁਥਰੀ ਗਾਇਕੀ ਅਤੇ ਸ਼ਾਇਰੀ ਨਾਲ ਜਾਣੇ ਜਾਣ ਵਾਲੇ ਸਤਿੰਦਰ ਸਰਤਾਜ ਹਰ ਇੱਕ ਵਰਗ ਦੇ ਹਰਮਨ ਪਿਆਰੇ ਗਾਇਕ ਹਨ। ਸਤਿੰਦਰ ਸਰਤਾਜ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਲੋਹੜੀ ਦੇ ਪਾਵਨ ਤਿਉਹਾਰ ‘ਤੇ ਆਪਣੇ ਲਾਈਵ ਸ਼ੋਅ ‘ਚ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸ਼ਬਦ ਗਾਇਆ ਹੈ। ਉਹਨਾਂ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਟ ‘ਤੇ ਪਾਇਆ ਹੈ।

https://www.instagram.com/p/BslZLG_A6Un/

ਇੰਸਟਾਗ੍ਰਾਮ ਦੀ ਵੀਡੀਓ ਕੈਪਸ਼ਨ ‘ਚ ਸਰਤਾਜ ਨੇ ਲਿਖਿਆ ਹੈ ‘ਸਾਹਿਬ – ਏ – ਕਮਾਲ ਦੇ ਗੁਰਪੁਰਬ ਦੀਆਂ ਵਧਾਈਆਂ ਜੀ ..ਲੋਹੜੀ ‘ਤੇ ਮੁਬਾਰਕਾਂ ਨਾਲ ਅੱਜ ਦੇ ਸ਼ੋਅ ਤੋਂ ਮਾਗੀ ਦੇ ਪਾਵਨ ਅਵਸਰ ਦੇ ਸਜਦੇ ਕਬੂਲ ਕਰਿਓ ਜੀ -ਸਰਤਾਜ’ ਕੁਝ ਇਸ ਅੰਦਾਜ਼ ‘ਚ ਸਤਿੰਦਰ ਸਰਤਾਜ ਨੇ ਗੁਰਪੁਰਬ , ਲੋਹੜੀ ਅਤੇ ਮਾਗੀ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਹਨ। ਸਤਿੰਦਰ ਸਰਤਾਜ ਬੜੇ ਹੀ ਬਾਕਮਾਲ ਸ਼ਾਇਰ ਹਨ।

ਹੋਰ ਵੇਖੋ : ਵਾਰ ਵਾਰ ਸੁਣਨ ਲਈ ਮਜਬੂਰ ਕਰਦਾ ਹੈ ਸਰਤਾਜ ਦਾ ‘ਰਸੀਦ’ , ਦੇਖੋ ਵੀਡੀਓ

Satinder sartaj live sung the 'Mitter piyare nu haal muridan da kehna'
ਸਤਿੰਦਰ ਸਰਤਾਜ ਨੇ ਇਸ ਤਰਾਂ ਦਿੱਤੀਆਂ ਗੁਰਪੁਰਬ ਅਤੇ ਲੋਹੜੀ ਦੀਆਂ ਮੁਬਾਰਕਾਂ , ਦੇਖੋ ਵੀਡੀਓ

ਉਹਨਾਂ ਦੀ ਪਿਛਲੇ ਸਾਲ ਆਈ ਐਲਬਮ ਸੀਜ਼ਨ ਆਫ ਸਰਤਾਜ ਨੇ ਦਰਸ਼ਕਾਂ ਦਾ ਖੂਬ ਦਿਲ ਮੋਹਿਆ ਹੈ। ਇਸ ਐਲਬਮ ‘ਚ ਪਿਆਰ ਮੁਹੱਬਤ ਤੋਂ ਲੈ ਕੇ ਸੂਫ਼ੀਆਨਾ ਰੰਗ ਤੱਕ ਸਭ ਨਜ਼ਰ ਆਇਆ ਹੈ। ਇਸ ਤੋਂ ਇਲਾਵਾ ਸਰਤਾਜ ਫ਼ਿਲਮਾਂ ‘ਚ ਵੀ ਆਪਣੇ ਅਦਾਕਾਰੀ ਦਾ ਹੁਨਰ ਦਿਖਾ ਚੁੱਕੇ ਹਨ। ਉਹਨਾਂ ਦੀ ਡੈਬਿਊ ਫਿਲਮ ਹੈ ‘ਦ ਬਲੈਕ ਪ੍ਰਿੰਸ’ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦੁਪਲੀਪ ਸਿੰਘ ਦੀ ਜੀਵਨੀ ‘ਤੇ ਫਿਲਮਾਈ ਗਈ ਸੀ।