ਸਤਿੰਦਰ ਸਰਤਾਜ ਨੇ ਸਾਂਝੀ ਕੀਤੀ ਗੁਰਮੁਖੀ ਦੇ ਇਹਨਾਂ ਬੇਟੇ ਬੇਟੀਆਂ ਦੀ ਵੀਡੀਓ

Gurmukhi da beta satinder sartaj song videos

ਸਤਿੰਦਰ ਸਰਤਾਜ ਪੰਜਾਬੀਆਂ ਦਾ ਉਹ ਅਣਮੁੱਲਾ ਹੀਰਾ ਜਿਸ ਦੀ ਕਲਮ ਅਤੇ ਸ਼ਾਇਰੀ ਹਵਾਵਾਂ ਦਾ ਰੁੱਖ ਬਦਲਣ ਦੀ ਤਾਕਤ ਰੱਖਦੀ ਹੈ। ਪਿਛਲੇ ਦਿਨੀਂ ਰਿਲੀਜ਼ ਹੋਏ ਸਤਿੰਦਰ ਸਰਤਾਜ ਦੇ ਗੀਤ ਗੁਰਮੁਖੀ ਦਾ ਬੇਟਾ ਨੇ ਗਾਇਕੀ ਅਤੇ ਗੀਤਕਾਰੀ ਦੇ ਨਵੇਂ ਮਾਇਨੇ ਇਸ ਇੰਡਸਟਰੀ ਨੂੰ ਦੱਸੇ ਹਨ ਕਿ ਗੀਤ ਅਜਿਹੇ ਵੀ ਹੋ ਸਕਦੇ ਹਨ। ਉਹਨਾਂ ਦੇ ਮਾਂ ਬੋਲੀ ਪੰਜਾਬੀ ਦੇ ਇਸ ਉਪਰਾਲੇ ਦੇ ਲਈ ਹਰ ਕੋਈ ਸਤਿੰਦਰ ਸਰਤਾਜ ਦੀ ਬਸ ਤਾਰੀਫ਼ ਕਰ ਰਿਹਾ ਹੈ।


ਉਹਨਾਂ ਦੇ ਇਸ ਗੀਤ ਦਾ ਪੰਜਾਬੀਆਂ ‘ਤੇ ਅਸਰ ਵੀ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਗੁਰਮੁਖੀ ਅੱਖਰਾਂ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕ ਦੁਨੀਆਂ ਭਰ ‘ਚ ਸਾਹਮਣੇ ਆ ਰਹੇ ਹਨ। ਦਿਨੋਂ ਦਿਨ ਡਿੱਗਦੇ ਪੰਜਾਬੀ ਦੇ ਮਿਆਰ ਨੂੰ ਸਤਿੰਦਰ ਸਰਤਾਜ ਦੀਆਂ ਦਰਿਆਈ ਤਰਜ਼ਾਂ ਵਾਲੀ ਨਵੀਂ ਐਲਬਮ ਉੱਪਰ ਚੁੱਕਣ ਦਾ ਕੰਮ ਕਰੇਗੀ ਜਿਸ ‘ਚ ਪਹਿਲੇ ਗੀਤ ਗੁਰਮੁਖੀ ਦੇ ਬੇਟੇ ਨੇ ਤਾਂ ਖੂਬ ਪੰਜਾਬੀਆਂ ਦਾ ਦਿਲ ਜਿੱਤਿਆ ਹੈ।

ਹੋਰ ਵੇਖੋ : ਕਿੰਝ ਆਰ ਨੇਤ ਨੇ ਲੇਖਾਂ ਤੋਂ ਜਿੱਤੀਆਂ ਨੇ ਕੁਸ਼ਤੀਆਂ, ਦੱਸਣਗੇ ਗੀਤ ‘ਸਟਰਗਲ’ ਵਿਚ

ਉਹਨਾਂ ਵੱਲੋਂ ਸਾਂਝੀ ਕੀਤੀ ਇਸ ਵੀਡੀਓ ‘ਚ ਬੱਚੇ ਅਤੇ ਨੌਜਵਾਨਾਂ ਦਾ ਪਿਆਰ ਪੰਜਾਬੀ ਭਾਸ਼ਾ ਲਈ ਦੇਖਣ ਨੂੰ ਮਿਲ ਰਿਹਾ ਹੈ,ਛੋਟੇ ਛੋਟੇ ਬੱਚੇ ਉਹਨਾਂ ਦਾ ਗੀਤ ਗਾ ਰਹੇ ਹਨ ਅਤੇ ਜਿੱਥੇ ਨੌਜਵਾਨ ਆਪਣੇ ਮਨਪਸੰਦ ਗਾਇਕ ਜਾਂ ਆਈਡਲ ਦਾ ਟੈਟੂ ਬਣਵਾਉਂਦੇ ਹਨ ਉੱਥੇ ਹੁਣ ਗੁਰਮੁਖੀ ਆਪਣੀਆਂ ਬਾਹਵਾਂ ਤੇ ਖ਼ੁਦਵਾ ਰਹੇ ਹਨ।

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ

satinder sartajs biggest event in punjab university chandigarh

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸਤਿੰਦਰ ਸਰਤਾਜ ਨੇ ਪਿਛਲੇ ਦਿਨੀ ਉਸ ਜਗ੍ਹਾ ‘ਤੇ ਪਰਫਾਰਮ ਕੀਤਾ ਹੈ ਜਿਸ ਜਗ੍ਹਾ ਨੇ ਉਹਨਾਂ ਨੂੰ ਫ਼ਨਕਾਰੀ ਬਖਸ਼ੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਗਾਣਿਆਂ ‘ਚ ਖੁਦ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਥਾਨ ਹੈ ਜਿੱਥੇ ਉਹਨਾਂ ਗਾਉਣਾ, ਲਿਖਣਾ ਅਤੇ ਜ਼ਿੰਦਗੀ ਜਿਉਣਾ ਸਿੱਖਿਆ ਹੈ।


ਇਸ ਵਾਰ ਚੰਡੀਗੜ੍ਹ ਵਿਖੇ ਪੀਯੂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਈਵੈਂਟ ਰਿਹਾ, ਜਿੱਥੇ ਪੀਯੂ ਦੇ ਮਾਣ ਸਤਿੰਦਰ ਸਰਤਾਜ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਇਸ ਸ਼ਾਨਦਾਰ ਸ਼ਾਮ ‘ਚ ਆਪਣੇ ਰੰਗ ਬਿਖੇਰੇ ਹਨ। ਇਸ ਪ੍ਰੋਗਰਾਮ ਦਾ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾਂ ਕੀਤਾ ਹੈ। ਜਿਸ ‘ਚ ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ


ਸਤਿੰਦਰ ਸਰਤਾਜ ਹੋਰਾਂ ਨੇ ਸੂਫੀ ਸਿੰਗਿੰਗ ‘ਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਨੂੰ ਪਹਿਚਾਣ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਮਿਲੀ ਹੈ। ਸਰਤਾਜ ਹੁਣ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਪਹੁੰਚਦੀ ਹੈ। ਇੰਨ੍ਹਾਂ ਹੀ ਨਹੀਂ ਸਤਿੰਦਰ ਸਰਤਾਜ ਫਿਲਮ ਬਲੈਕ ਪ੍ਰਿੰਸ ਰਾਹੀਂ ਐਕਟਿੰਗ ਦੀ ਦੁਨੀਆਂ ‘ਚ ਡੈਬਿਊ ਕਰ ਚੁੱਕੇ ਹਨ।

ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾ ਕਲਾਂ ‘ਚ ਬੰਨਿਆ ਰੰਗ, ਦੇਖੋ ਵੀਡੀਓ

satinder sartaj on rurka kalan kabaddi cup YFC

ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ, ਸਰਤਾਜ ਨੇ ਰੁੜਕਾਂ ਕਲਾਂ ‘ਚ ਬੰਨਿਆ ਰੰਗ, ਦੇਖੋ ਵੀਡੀਓ : ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸ਼ਾਇਰ, ਗਾਇਕ ਅਤੇ ਅਦਾਕਾਰ ਹਨ। ਸਰਤਾਜ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਦੇਖਣ ਅਤੇ ਸੁਣਨ ਵਾਲਿਆਂ ਦਾ ਅੰਤ ਨਹੀਂ ਰਹਿੰਦਾ। ਇਸ ਦਾ ਸਬੂਤ ਦਿੰਦੀ ਹੈ ਰੁੜਕਾਂ ਕਲਾਂ ਕਬੱਡੀ ਕੱਪ ਦਾ ਉਹਨਾਂ ਦੀ ਇਹ ਲਾਈਵ ਵੀਡੀਓ, ਜਿਸ ‘ਚ ਸਤਿੰਦਰ ਸਰਤਾਜ ਦੇ ਗਾਣੇ ‘ਤੇ ਉਹਨਾਂ ਨੂੰ ਸੁਣਨ ਆਏ ਲੋਕਾਂ ਦੀ ਕੋਈ ਗਿਣਤੀ ਨਹੀਂ ਅਤੇ ਲੋਕ ਉਹਨਾਂ ਦੇ ਗਾਣਿਆਂ ‘ਤੇ ਖੂਬ ਝੂਮ ਰਹੇ ਹਨ। ਝੂਮਣ ਵੀ ਕਿਉਂ ਨਾ ਸਤਿੰਦਰ ਸਰਤਾਜ ਨੇ ਰੁੜਕਾਂ ਕਲਾਂ ਦੇ ਲੋਕਾਂ ‘ਤੇ ਉਹਨਾਂ ਨੂੰ ਗਾਣਾ ਸੁਣਾ ਕੇ ਖੁਸ਼ ਕਰ ਦਿੱਤਾ ਹੈ।

 

View this post on Instagram

 

#RurkaKalan #KabaddiCup ਰਿੜਕ ਰਿੜਕ ਕੇ ਰੁੜਕੇ ਪਹੁੰਚੇ ਹੁਣ ਨਾ ਜਾਵੀਂ ਰੁੜ੍ਹ ਕਾਕਾ ! ਦੇਖੀਂ ਨੂਰ ਮਹਿਲ ਨਾ ਤੁਰ ਜਾਈਂ YFC ਨੂੰ ਮੁੜ ਕਾਕਾ ! ਅਮਰੀਕਾ ਤੋਂ ਵੀਰ ਆਏ ਨੇ ਪਿੰਡ ਨੂੰ ਕਾਹਦੀ ਥੁੜ ਕਾਕਾ ! ਜੇ ਤੇਰੇ ਵਿੱਚ Game ਦਾ ਗੁਣ ਫਿਰ ਤੂੰ ਵੀ ਸਕਦਾਂ ਉੜ ਕਾਕਾ ! Protein shake ‘ਲੀ ਛੋਲੇ ਪੀਹ ਲਈਂ ਚੱਕੀ ਵਾਲ਼ੇ ਪੁੜ ਕਾਕਾ ! ਹੁਣ ਆਖੇਂਗਾ ਬਾਪੂ ਐਵੇਂ ਕਰਦਾ ਏ ਬੁੜ-ਬੁੜ ਕਾਕਾ ! Chocolate ਕੁੜੀਆਂ ਨੂੰ ਦੇਦੇ ਆਪਾਂ ਖਾਈਏ ਗੁੜ ਕਾਕਾ ! ਤੱਕ ਸਰਤਾਜ ਇਲਾਕਾ ਬੈਠਾ ਰੁੜਕਾ ਕਲਾਂ ‘ਚ ਜੁੜ ਕਾਕਾ ! #Sartaaj??

A post shared by Satinder Sartaaj (@satindersartaaj) on


ਇਸ ਦੀ ਵੀਡੀਓ ਅਤੇ ਗਾਣੇ ਦੇ ਬੋਲ ਸਤਿੰਦਰ ਸਰਤਾਜ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਸਤਿੰਦਰ ਸਰਤਾਜ ਦੀ ਗਾਇਕੀ ਦੇ ਇਸ ਅੰਦਾਜ਼ ਦੇ ਚਲਦਿਆਂ ਹੀ ਪੂਰੀ ਦੁਨੀਆਂ ‘ਚ ਉਹਨਾਂ ਨੂੰ ਇਸੇ ਤਰਾਂ ਸੁਣਿਆ ਜਾਂਦਾ ਹੈ। ਸਰਤਾਜ ਦੇ ਗਾਣਿਆਂ ਦੇ ਨਾਲ ਨਾਲ ਅਦਾਕਾਰੀ ‘ਚ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਚੁੱਕੇ ਹਨ।

ਹੋਰ ਵੇਖੋ : ਆਰ ਨੇਤ ਨੇ ਗੀਤ ਰਾਹੀਂ ਦੱਸੀ ਸ਼ਹੀਦ ਹੋਏ ਫੌਜੀਆਂ ਦੀਆਂ ਮਾਵਾਂ ਦੀ ਹਾਲਤ, ਦੇਖੋ ਵੀਡੀਓ


ਉਹਨਾਂ ਦੀ ਫਿਲਮ ‘ਦ ਬਲੈਕ ਪ੍ਰਿੰਸ’ ‘ਚ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ। ਉਹ ਕਈ ਸੂਫ਼ੀ ਅਤੇ ਬੀਟ ਸੌਂਗ ਵੀ ਗਾ ਚੁੱਕੇ ਹਨ। ਉਹਨਾਂ ਦੇ ਸਾਰੇ ਗਾਣਿਆਂ ਨੂੰ ਅੱਜ ਵੀ ਨਵੇਂ ਗਾਣਿਆਂ ਦੀ ਤਰਾਂ ਹੀ ਸੁਣਿਆ ਜਾਂਦਾ ਹੈ।

ਸਰਤਾਜ ਦਾ ਅਣਦੇਖਿਆ ਬਲੈਕ ਐਂਡ ਵਾਈਟ ਵੀਡੀਓ ਆਇਆ ਸਾਹਮਣੇ, ਪੰਜਾਬ ਦੇ ਫਰੋਲੇ ਵਰਕੇ, ਦੇਖੋ ਵੀਡੀਓ

Satidner Sartaaj Old video

ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦਾ ਉਹ ਹੀਰਾ ਜਿਸ ਦੀ ਕਲਮ ਅਤੇ ਗਾਇਕੀ ਨੇ ਕਈ ਅਣਮੁੱਲੀਆਂ ਲਿਖਤਾਂ ਅਤੇ ਗੀਤ ਇਸ ਸੰਗੀਤਕ ਜਗਤ ਨੂੰ ਬਖਸ਼ੇ ਹਨ। ਸਤਿੰਦਰ ਸਰਤਾਜ ਗਾਇਕੀ ਅਤੇ ਸ਼ਾਇਰੀ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਰੰਗ ਬਿਖੇਰ ਚੁੱਕੇ ਹਨ ਜਿੰਨ੍ਹਾਂ ਦੀ ਫਿਲਮ ‘ਦ ਬਲੈਕ ਪ੍ਰਿੰਸ’ ਨੇ ਸਿਨੇਮਾ ‘ਤੇ ਇੱਕ ਛਾਪ ਛੱਡੀ ਹੈ। ਸਰਤਾਜ ਹੋਰਾਂ ਦੇ ਲਾਈਵ ਸ਼ੋਅਜ਼ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਪਰ ਹੁਣ ਉਹਨਾਂ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ‘ਚ ਉਹਨਾਂ ਦੀ ਸ਼ਾਇਰੀ ਸੁਣ ਹਰ ਕਿਸੇ ਦਾ ਦਿਲ ਬਾਗੋ ਬਾਗ ਹੋ ਉੱਠਦਾ ਹੈ। ਸਤਿੰਦਰ ਸਰਤਾਜ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ ਜਿਸ ‘ਚ ਸਤਿੰਦਰ ਸਰਤਾਜ ਚੜਦੀ ਉਮਰ ਵਾਲੀ ਦਿੱਖ ‘ਚ ਨਜ਼ਰ ਆ ਰਹੇ ਹਨ। ਵੀਡੀਓ ਪੁਰਾਣੇ ਸਮਿਆਂ ਦਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਇਹ ਵੀਡੀਓ ਬਲੈਕ ਐਂਡ ਵਾਈਟ ਹੈ।

 

View this post on Instagram

 

#ZikrTera?#Sartaaj nu Ambar vi Zameen jiha Lagda..

A post shared by Satinder Sartaaj (@satindersartaaj) on


ਅਸਲ ਗੱਲ ਬਾਤ ਤਾਂ ਵੀਡੀਓ ‘ਚ ਸਰਤਾਜ ਹੋਰਾਂ ਦੀ ਕਵਿਤਾ ‘ਚ ਹੈ ਜਿਸ ‘ਚ ਉਹਨਾਂ ਨੇ ਪੰਜਾਬ ਦੇ ਲੇਜੈਂਡ ਲੇਖਕਾਂ, ਕਿੱਸਾਕਾਰਾਂ, ਸ਼ਾਇਰਾਂ, ਅਤੇ ਕਵੀਸ਼ਰਾਂ ਦੀ ਝਲਕ ਪੇਸ਼ ਕਰ ਦਿੱਤੀ। ਸਤਿੰਦਰ ਸਰਤਾਜ ਨੂੰ ਕੋਈ ਅਣਜਾਣ ਸਮਝਣ ਵਾਲੇ ਬੁੱਧੀ ਜੀਵੀ ਅੱਗੇ ਉਹਨਾਂ ਆਪਣੀ ਸ਼ਾਇਰੀ ਦਾ ਨਮੂਨਾ ਪੇਸ਼ ਕੀਤਾ ਹੈ। ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਸਤਿੰਦਰ ਸਰਤਾਜ ਦੀਆਂ ਲਿਖਤਾਂ ਅਤੇ ਗਾਇਕੀ ਦਾ ਅੱਜ ਹਰ ਵਰਗ ਦਾ ਵਿਅਕਤੀ ਫੈਨ ਹੈ।

ਹੋਰ ਵੇਖੋ : ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ ‘ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ

 

View this post on Instagram

 

Today shared the Musical??happiness with Randhawa family @gururandhawa God bless you .. Stay blossoming as always ???✨???

A post shared by Satinder Sartaaj (@satindersartaaj) on


ਸਤਿੰਦਰ ਸਰਤਾਜ ਨੇਂ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ‘ ਪਾਣੀ ਪੰਜਾ ਦਰਿਆਵਾਂ ਵਾਲਾ ,ਚੀਰੇ ਵਾਲਾ ਸਰਤਾਜ, ਹਜ਼ਾਰੇ ਵਾਲਾ ਮੁੰਡਾ ਅਤੇ ਹੋਰ ਵੀ ਬਹੁਤ ਸਾਰੇ ਗੀਤ ਹਨ ਜਿਹਨਾਂ ਦਾ ਖੁਮਾਰ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ | 2003 ‘ਚ ਸਾਈਂ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸ਼ਿਰਕਤ ਕਰਨ ਵਾਲੇ ਸਤਿੰਦਰ ਸਰਤਾਜ ਦੀ ਮਿਹਨਤ ਦਾ ਅੰਦਾਜ਼ਾ ਉਹਨਾਂ ਦੇ ਇਸ ਵੀਡੀਓ ਤੋਂ ਅੱਜ ਤੱਕ ਦੇ ਸਫ਼ਰ ਨੂੰ ਦੇਖ ਲਗਾਇਆ ਜਾ ਸਕਦਾ ਹੈ।