Sushant Singh Rajput Birth Anniversary: ਭੈਣ ਨੇ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਸ਼ੇਅਰ ਕਰਕੇ ਆਪਣੇ ਮਰਹੂਮ ਭਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ

Sushant Singh Rajput Birth Anniversary

Sushant Singh Rajput Birth Anniversary: ਸੁਸ਼ਾਂਤ ਸਿੰਘ ਰਾਜਪੂਤ ਭਾਵੇਂ ਇਸ ਦੁਨੀਆ ‘ਚ ਨਹੀਂ ਰਹੇ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਹਮੇਸ਼ਾ ਰਹਿਣਗੇ। ਸੁਸ਼ਾਂਤ ਦਾ ਜਨਮ 21 ਜਨਵਰੀ 1986 ਨੂੰ ਪਟਨਾ, ਬਿਹਾਰ ਵਿੱਚ ਹੋਇਆ ਸੀ। ਉਹ 5 ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਉਸਨੂੰ ਘਰ ਵਿੱਚ ਸਾਰੇ ਪਿਆਰ ਨਾਲ ਗੁਲਸ਼ਨ ਕਹਿੰਦੇ ਸਨ। ਬਚਪਨ ਵਿੱਚ ਹੀ ਉਸਦੀ ਮਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸਦੇ ਪਿਤਾ ਸਾਲ 2002 ਵਿੱਚ ਪਰਿਵਾਰ ਸਮੇਤ ਦਿੱਲੀ ਚਲੇ ਗਏ ਸਨ। ਟੀਵੀ ਸੀਰੀਅਲ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਲਈ ਬਾਲੀਵੁੱਡ ‘ਚ ਜਗ੍ਹਾ ਬਣਾਉਣਾ ਆਸਾਨ ਨਹੀਂ ਸੀ। ਉਹ ਇੱਕ ਸਾਧਾਰਨ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹਨਾਂ ਦੇ ਪਰਿਵਾਰ ਵਿੱਚੋਂ ਦੂਰ-ਦੂਰ ਤੱਕ ਬਾਲੀਵੁੱਡ ਜਗਤ ਦੇ ਨਾਲ ਕੋਈ ਨਾਤਾ ਨਹੀਂ ਸੀ।

Ankita Lokhande shares unseen video on Late Sushant Singh Rajput’s first death anniversary

ਹੋਰ ਪੜ੍ਹੋ : ‘ਗਹਿਰਾਈਆਂ’ ਦਾ ਟ੍ਰੇਲਰ ਹੋਇਆ ਰਿਲੀਜ਼, ਰਿਸ਼ਤਿਆਂ ਦੀ ਕੜਵਾਹਟ ‘ਚ ਫਸੀਆਂ ਨਜ਼ਰ ਆਈ ਦੀਪਿਕਾ ਪਾਦੂਕੋਣ ਤੇ ਅਨੰਨਿਆ ਪਾਂਡੇ

ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਥ ਐਨੀਵਰਸਰੀ ਹੈ। ਜਿਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਫੈਨਜ਼ ਪੋਸਟਾਂ ਪਾ ਕੇ ਆਪਣੇ ਹੀਰੋ ਨੂੰ ਯਾਦ ਕਰ ਰਹੇ ਨੇ। ਇਸ ਦੌਰਾਨ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜਿਨ੍ਹਾਂ ਨੇ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਸੁਸ਼ਾਤ ਦੇ ਖ਼ਾਸ ਪਲਾਂ ਨੂੰ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਪੇਸ਼ ਕੀਤੇ ਨੇ।  ਇਹ ਵੀਡੀਓ ਦੇਖ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੁੰਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਸੰਸਾਰ ਚ ਨਹੀਂ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਬਾਕਸ ‘ਚ #SushantDay ਲਿਖ ਕੇ ਆਪਣੀ ਦੁਆਵਾਂ ਸੁਸ਼ਾਂਤ ਨੂੰ ਦੇ ਰਹੇ ਨੇ।

ਹੋਰ ਪੜ੍ਹੋ : ਬੀਰ ਸਿੰਘ ਦਾ ਨਵਾਂ ਗੀਤ ‘ਜੋੜਾ ਝਾਂਜਰਾਂ ਦਾ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਰਾਜਵੀਰ ਜਵੰਦਾ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਭੈਣ ਸ਼ਵੇਤਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੇਰੇ ਰੱਬ! ਕਿੰਨਾ ਸੋਹਣਾ ਸੰਗ੍ਰਹਿ…ਭਾਈ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਤੁਹਾਡੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ @sushantsinghrajput, ਤੁਹਾਡੀ ਵਿਰਾਸਤ ਜਿਉਂਦੀ ਰਹੇਗੀ। 🙏❤️ ਪ੍ਰੋ ਟੀਮ ਦਾ ਧੰਨਵਾਦ, ਤੁਸੀਂ ਲੋਕਾਂ ਨੇ ਇੱਕ ਸ਼ਾਨਦਾਰ ਕੰਮ ਕੀਤਾ ਹੈ! 🙏♾ #SushantDay’। ਇਸ ਪੋਸਟ ਉੱਤੇ ਕੁਝ ਹੀ ਸਮੇਂ ਚ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

sushant-singh-rajput

ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਰਿਲੀਜ਼ ਫ਼ਿਲਮ ‘ਦਿਲ ਬੇਚਾਰਾ’ ਸੀ, ਜਿਸ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਓਟੀਟੀ ‘ਤੇ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ । ਸੁਸ਼ਾਂਤ ਦਾ 14 ਜੂਨ 2020 ਨੂੰ ਦੇਹਾਂਤ ਹੋ ਗਿਆ ਸੀ। ਉਹ ਬਾਂਦਰਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸੀ। ਉਨ੍ਹਾਂ ਦੀ ਮੌਤ ਅਜੇ ਵੀ ਇੱਕ ਅਣਸੁਲਝੀ ਗੁੱਥੀ ਬਣੀ ਹੋਈ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਪ੍ਰਸ਼ੰਸਕ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।

 

ਦੁਰਗਾ ਅਸ਼ਟਮੀ ਮੌਕੇ ‘ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਇਨਸਾਫ ਦੀ ਉਡੀਕ ਨੂੰ ਲੈ ਕੇ ਪਾਈ ਭਾਵੁਕ ਪੋਸਟ

feature image of late sushant singh rajput posted by shweta Singh kirti

ਹਿੰਦੀ ਫ਼ਿਲਮੀ ਜਗਤ ਦੇ ਦਿੱਗਟ ਐਕਟਰ ਸੁਸ਼ਾਂਤ ਸਿੰਘ ਰਾਜਪੂਤ  Sushant Singh Rajput ਜੋ ਕਿ ਪਿਛਲੇ ਸਾਲ 14 ਜੂਨ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ । ਉਨ੍ਹਾਂ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ । ਪਹਿਲਾਂ ਤਾਂ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਮੁੰਬਈ ਅਤੇ ਪਟਨਾ ਪੁਲਿਸ ਵੱਲੋਂ ਕੀਤੀ ਗਈ ਸੀ, ਪਰ ਕੁਝ ਸਮੇਂ ਬਾਅਦ ਇਹ ਮਾਮਲਾ ਸੀਬੀਆਈ ਕੋਲ ਚਲਾ ਗਿਆ। ਹੁਣ ਸੀਬੀਆਈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ ।

Shweta Singh Kriti shared pic Sushant Singh Rajput, Saying-PRAY...
Image Source: instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Sushant Rajput Sister Shweta Singh Kirti Requesting For A CBI Inquiry
Image Source: instagram

ਅੱਜ ਦੁਰਗਾ ਅਸ਼ਟਮੀ ਮੌਕੇ ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ Shweta Singh Kirti ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਭਾਵੁਕ ਪੋਸਟ ਪਾਈ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਭਰਾ ਦੀ ਮੌਤ ਦੇ ਮਾਮਲੇ ਵਿੱਚ ਛੇਤੀ ਹੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਤੁਸੀਂ ਸਾਡਾ ਮਾਣ ਸੀ, ਹੋ ਅਤੇ ਹੋਵੋਗੇ! ਦੇਖੋ ਕਿ ਹਰ ਕੋਈ ਤੁਹਾਨੂੰ ਦਿਲੋਂ ਪਿਆਰ ਕਰਦਾ ਹੈ । ਉਹ ਸਾਰੇ ਤੁਹਾਡੇ ਲਈ ਇਨਸਾਫ ਲਈ ਲਗਾਤਾਰ ਲੜ ਰਹੇ ਹਨ! ਮੈਂ ਮਾਂ ਦੁਰਗਾ ਨੂੰ ਪ੍ਰਾਰਥਨਾ ਕਰਦੀ ਹਾਂ, ਸੱਚ ਨੂੰ ਸਾਹਮਣੇ ਲਿਆਓ। ਕਿਰਪਾ ਕਰਕੇ ਸਾਡੇ ਬੇਚੈਨ ਦਿਲਾਂ ਨੂੰ ਕੁਝ ਸ਼ਾਂਤੀ ਦਿਓ… #PreciousSushant ‘ ਇਸ ਪੋਸਟ ਉੱਤੇ ਕਲਾਕਾਰ ਵੀ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਵੇਤਾ ਸਿੰਘ ਕ੍ਰਿਤੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਸਾਰੇ ਹੀ ਇਹ ਕਹਿ ਰਹੇ ਨੇ ਅਸੀਂ ਵੀ ਇਨਸਾਫ ਦੀ ਉਡੀਕ ਕਰ ਰਹੇ ਹਾਂ।

ਹੋਰ ਪੜ੍ਹੋ :  ਪ੍ਰਦੇਸਾਂ ‘ਚ ਵੱਸਦੀ ਸਮੁੱਚੀ ਪੰਜਾਬੀਅਤ ਦੇ ਜਜ਼ਬਿਆਂ ਨੂੰ ਤਾਜ਼ਾ-ਤਰੀਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਤਰੱਕੀਆਂ’ ‘ਚ

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ 34 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਸੁਸ਼ਾਂਤ ਸਿੰਘ ਰਾਜਪੂਤ ਜੋ ਕਿ ਅਖੀਰਲੀ ਵਾਰ ‘ਦਿਲ ਬੇਚਾਰਾ’ ਫ਼ਿਲਮ ‘ਚ ਨਜ਼ਰ ਆਏ ਸੀ, ਇਹ ਫ਼ਿਲਮ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ।

 

14 ਜੂਨ ਨੂੰ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ, ਬਰਸੀ ਤੋਂ ਪਹਿਲਾਂ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਵੱਡਾ ਐਲਾਨ

sushant-singh-rajput

14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਪੂਰਾ ਹੋ ਜਾਵੇਗਾ । ਜਿਸ ਨੂੰ ਲੈ ਕੇ ਸੁਸ਼ਾਂਤ ਦੀ ਭੈਣ ਨੇ ਇੱਕ ਟਵੀਟ ਕੀਤਾ ਹੈ ।ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਬੁੱਧ ਪੂਰਨਿਮਾ ਦੇ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ – ਮੈਂ ਜੂਨ ਦੇ ਮਹੀਨੇ ਦੌਰਾਨ ਸ਼ਾਂਤੀ ਲਈ ਪਹਾੜਾਂ ‘ਤੇ ਰਹਾਂਗੀ। ਜਿੱਥੇ ਇੰਟਰਨੈਟ ਅਤੇ ਸੈਲ ਦੀ ਸੁਵਿਧਾ ਨਹੀਂ ਹੋਵੇਗੀ।

ਹੋਰ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਇਹ ਕਿਊਟ ਵੀਡੀਓ, ਗੋਲ-ਗੱਪਿਆਂ ਦਾ ਲੁਤਫ ਲੈਂਦੇ ਆਏ ਨਜ਼ਰ, ਦੇਖੋ ਵੀਡੀਓ

Sushant Rajput Sister Shweta Singh Kirti Requesting For A CBI Inquiry
Pic Courtesy: Instagram

ਮੈਂ ਭਰਾ ਦੇ ਜਾਣ ਦਾ ਇਕ ਸਾਲ ਉਸਦੀਆਂ ਮਿੱਠੀਆਂ ਯਾਦਾਂ ਨਾਲ ਸ਼ਾਂਤੀ ਵਿਚ ਪਹਾੜਾਂ ‘ਚ ਬਤੀਤ ਕਰਾਂਗੀ। ਹਾਲਾਂਕਿ, ਉਸਦਾ ਸਰੀਰ ਸਾਨੂੰ ਇਕ ਸਾਲ ਪਹਿਲਾਂ ਛੱਡ ਗਿਆ ਸੀ, ਪਰ ਜਿਹੜੀਆਂ ਕਦਰਾਂ ਕੀਮਤਾਂ ਲਈ ਉਹ ਖੜ੍ਹਾ ਰਿਹਾ, ਉਹ ਅੱਜ ਵੀ ਹਨ… ਬੁੱਧ ਪੂਰਨਿਮਾ ‘ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ।

Ankita Lokhande Breaks Silence On Sushant Singh Rajput’s Death
Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਨਿਵਾਸ ‘ਤੇ ਮਿਲੀ ਸੀ। ਸੁਸ਼ਾਂਤ ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ ‘ਚ ਸੀ। ਮੁੰਬਈ ਪੁਲਿਸ ਨੇ ਪਹਿਲਾਂ ਜਾਂਚ ਨੂੰ ਖੁਦਕੁਸ਼ੀ ਵਜੋਂ ਸ਼ੁਰੂ ਕੀਤਾ ਸੀ, ਪਰ ਸੁਸ਼ਾਂਤ ਦੇ ਪਿਤਾ ਦੀ ਰਿਪੋਰਟ ਲਿਖਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਸੀਬੀਆਈ ਜਾਂਚ ਸ਼ੁਰੂ ਕੀਤੀ ਗਈ ਸੀ।

ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਬਰਥਡੇਅ ‘ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ ਹੋਈ ਭਾਵੁਕ, ਲਿਖਿਆ ਇਮੋਸ਼ਨਲ ਨੋਟ

Shweta Singh kirti Wish Happy Birthday Late Brother Sushant Singh Rajput.

ਹਿੰਦੀ ਫ਼ਿਲਮੀ ਜਗਤ ਦੇ ਦਿੱਗਟ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ ਪਿਛਲੇ ਸਾਲ 14 ਜੂਨ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ । ਉਨ੍ਹਾਂ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ । ਅੱਜ ਵੀ ਉਨ੍ਹਾਂ ਦੇ ਫੈਨਜ਼ ਸੋਸ਼ਲ ਮੀਡੀਆ ਉੱਤੇ ਵਿਸ਼ ਕਰ ਰਹੇ ਨੇ ।

inside pic of sushant singh rajput

ਹੋਰ ਪੜ੍ਹੋ : ਹੱਥ ਨਾ ਹੋਣ ਦੇ ਬਾਵਜੂਦ ਇਸ ਫੈਨ ਨੇ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਮੁਸਕਰਾਉਂਦੇ ਹੋਇਆ ਸਕੈੱਚ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ

ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ਤੇ ਫੋਟੋਆਂ ਦਾ ਇੱਕ ਕੋਲਾਜ ਸ਼ੇਅਰ ਕੀਤੀ ਹੈ । ਜਿਸ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਹੇ ਨੇ । ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਲਿਖਿਆ ਹੈ – ਲਵ ਯੂ ਭਾਈ, ਆਪ ਮੇਰੇ ਹਿੱਸਾ ਹੋ ਔਰ ਹਮੇਸ਼ਾ ਹੀ ਰਹੋਗੇ #SushantDay  ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।

inside post of sushant singh rajpurt's sister shweta singh kirti

ਜੇ ਅੱਜ ਸੁਸ਼ਾਂਤ ਸਿੰਘ ਰਾਜਪੂਤ ਜਿੰਦਾ ਹੁੰਦੇ ਤਾਂ ਉਹ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹੁੰਦੇ । ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਦੀ ਗੁੱਥੀ ਅਜੇ ਤੱਕ ਹੱਲ ਨਹੀਂ ਹੋ ਪਾਈ ਹੈ।

inside pic of sushanat singh rajut with sister

ਸ਼ਵੇਤਾ ਸਿੰਘ ਕ੍ਰਿਤੀ ਨੇ ਪੋਸਟ ਕੀਤੀ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਣਦੇਖੀ ਬਚਪਨ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਛਾਈ ਇਹ ਫੋਟੋ

Shweta Singh kirti Shared Her Brother Sushant Singh Rajput Unseen Pic

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਪਰ ਉਨ੍ਹਾਂ ਦੀ ਮੌਤ ਦੀ ਗੁੱਥੀ ਅਜੇ ਤੱਕ ਨਹੀਂ ਸੁਲਝ ਪਾਈ ਹੈ ।

sushant singh rajput at golden temple

ਹੋਰ ਪੜ੍ਹੋ : ‘ਪੱਗੜੀ ਸੰਭਾਲ ਓ ਜੱਟਾ’ ਮੁਹਿੰਮ ਦੇ ਨਾਲ ਕਿਸਾਨ ਕਲਾਕਾਰ ਪੁੱਤ ਦੇਣਗੇ ਧਰਨਾ, ਗੂੰਜਣਗੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ

ਜਿਸ ਕਰਕੇ ਫੈਨਜ਼ ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਸੋਸ਼ਲ ਮੀਡੀਆ ਉੱਤੇ ਇਨਸਾਫ ਦੀ ਮੁਹਿੰਮ ਚਲਾ ਰਹੇ ਹਨ । shweta singh kirti shared his brother

ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਬਚਪਨ ਦੀ ਅਣਦੇਖੀ ਇੱਕ ਤਸਵੀਰ ਸਾਂਝੀ ਕੀਤੀ ਹੈ ।

shweta singh kirti post emotional note for her brother

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, “ਉਹ ਚਮਕਦਾਰ ਅੱਖਾਂ … ਅੰਦਰਲੀ ਸ਼ੁੱਧਤਾ ਨੂੰ ਦਰਸਾਉਂਦੀਆਂ ਹਨ.” । ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ । ਇਸ ਫੋਟੋ ਉੱਤੇ ਫੈਨਜ਼ ਨੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।

shushant singh rajput with his sister pic

ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਦੇਖਕੇ ਭੈਣ Shweta Singh kirti ਹੋਈ ਭਾਵੁਕ ਬੋਲੀ ‘ਐਸਾ ਲੱਗ ਰਿਹਾ ਹੈ ਕਿ ਜੈਸੇ ਭਾਈ…’

Shweta Singh kirti Shares Sushant Singh Rajput Wax Statue Video

ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਲਗਾਤਾਰ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ ।

Shweta Singh kirti   ਹੋਰ ਪੜ੍ਹੋ : ਰਘਵੀਰ ਬੋਲੀ ਨੇ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਪੁਰਾਣੇ ਪੰਜਾਬੀ ਗੀਤ ਉੱਤੇ ਬਣਾਈ ਵੀਡੀਓ, ਛਾਈ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਸੁਸ਼ਾਂਤ ਦੇ ਇੱਕ ਪ੍ਰਸ਼ੰਸਕ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ ।

shushant singh rajput with father

ਇਸ ਵੈਕਸ ਸਟੈਚੂ ਦੀ ਵੀਡੀਓ ਦੇਖਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਇਸ ਵੀਡੀਓ ‘ਚ ਮੂਰਤੀਕਾਰ Sukanto Roy ਨੇ ਵੈਕਸ ਸਟੈਚੂ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ।

sushant singh rajput

ਸ਼ਵੇਤਾ ਸਿੰਘ ਕ੍ਰਿਤੀ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਇਵੇਂ ਮਹਿਸੂਸ ਹੋ ਰਿਹਾ ਹੈ ਜਿਵੇਂ ਭਾਈ ਜ਼ਿੰਦਾ ਹੋ ਗਏ ਹੋਣ’। ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

shweta singh kirti

 

 

View this post on Instagram

 

A post shared by Shweta Singh kirti (@shwetasinghkirti) on

 

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਭਰਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਦਿਲ ਦਾ ਦਰਦ

Sushant's Sister Shweta Singh Takes Make Distance From Social Media

ਬਾਲੀਵੁੱਡ ਦੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਸੋਸ਼ਲ ਮੀਡੀਆ ਦੇ ਰਾਹੀਂ ਇਨਸਾਫ਼ ਗੁਹਾਰ ਲਗਾ ਰਹੇ ਸਨ ।sushant singh rajput

ਸ਼ਵੇਤਾ ਸਿੰਘ ਕ੍ਰਿਤੀ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਭਰਾ ਦੇ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਸਨ ।

plant for sushant singh rajput

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਉਹ ਕੁਝ ਦਿਨਾਂ ਦੇ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿਣਗੇ ।

sushant singh rajut and shweta singh

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਤੁਸੀਂ ਚਾਹੇ ਕਿੰਨਾ ਵੀ ਮਜ਼ਬੂਤ ਬਣੇ ਰਹਿਣ ਦੀ ਕੋਸ਼ਿਸ ਕਰ ਲਓ,  ਪਰ ਕਈ ਵਾਰ ਤੁਹਾਡਾ ਇਹ ਦਰਦ ਤੁਹਾਡੇ ਉੱਤੇ ਹਾਵੀ ਹੋ ਜਾਂਦਾ ਹੈ । ਅਸਲ ‘ਚ ਹੁਣ ਵੀਰਾ ਨਹੀਂ ਰਿਹਾ ਹੈ । ਹੁਣ ਕਦੇ ਉਨ੍ਹਾਂ ਨੂੰ ਛੂਹ ਨਹੀਂ ਸਕਾਂਗੇ,  ਉਨ੍ਹਾਂ ਨੂੰ ਹੱਸਦੇ ਹੋਏ ਨਹੀਂ ਵੇਖ ਪਾਵਾਂਗੇ ਅਤੇ ਜਿਹੜੇ ਉਹ ਜੋਕ ਸੁਣਾਉਂਦੇ ਹੁੰਦੇ ਸੀ ਨਹੀਂ ਸੁਣ ਪਾਵਾਂਗੇ । ਮੈਨੂੰ ਹੈਰਾਨੀ ਹੈ ਕਿ ਇਸਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ । ਅਜਿਹੇ ਵਿੱਚ 10 ਦਿਨ ਦਾ ਆਫ ਲੈਣ ਦਾ ਸੋਚਿਆ ਹੈ । ਮੈਂ ਆਪਣੇ ਆਪ ਲਈ meditation ਤੇ ਪ੍ਰਾਥਨਾਵਾਂ ਵਿੱਚ ਲੀਨ ਰਹਿਣ ਦਾ ਫ਼ੈਸਲਾ ਕੀਤਾ ਹੈ । ਬਹੁਤ ਜ਼ਰੂਰਤ ਹੈ ਦਰਦ ਤੋਂ ਉੱਭਰਣ ਲਈ ।sushant singh rajput emotional post

ਭੈਣਾਂ ਨੂੰ ਡੋਲੀ ਵਿੱਚ ਤੋਰਦੇ ਹੋਏ ਰੋ ਪਏ ਸਨ ਸੁਸ਼ਾਂਤ ਸਿੰਘ ਰਾਜਪੂਤ, ਸ਼ਵੇਤਾ ਸਿੰਘ ਕੀਰਤੀ ਦੇ ਵਿਆਹ ਦੀਆਂ ਵੀਡੀਓ ਆਈਆਂ ਸਾਹਮਣੇ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਸੁਲਝਾਉਣ ਲਈ ਸੀਬੀਆਈ ਲਗਤਾਰ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਉਹਨਾਂ ਦਾ ਪਰਿਵਾਰ ਲਗਾਤਾਰ ਇਸ ਗੁੱਥੀ ਨੂੰ ਸੁਲਝਾਉਣ ਲਈ ਸੋਸ਼ਲ ਮੀਡੀਆ ਤੇ ਗੁਹਾਰ ਲਗਾ ਰਿਹਾ ਹੈ ਇਸ ਸਭ ਦੇ ਚੱਲਦੇ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਦੇ ਰਿਸੈਪਸ਼ਨ ਦੀਆਂ ਕੁਝ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।ਇਸ ਵੀਡੀਓ ਵਿੱਚ ਸੁਸ਼ਾਂਤ ਸਿੰਘ ਆਪਣੇ ਪਰਿਵਾਰ ਨਾਲ ਕਵਾਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸੁਸ਼ਾਂਤ ਆਪਣੀ ਭੈਣ ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/CESidj5FFsX/?utm_source=ig_embed

ਸੁਸ਼ਾਂਤ ਦੀਆਂ ਇਹਨਾਂ ਥਰੋਬੈਕ ਵੀਡੀਓ ਨੂੰ ਉਸ ਦੇ ਜੀਜੇ ਨੇ ਆਪਣੇ ਯੂਟਿਊਬ ਤੇ ਸ਼ੇਅਰ ਕੀਤਾ ਹੈ । ਇਸੇ ਤਰ੍ਹਾਂ ਸ਼ਵੇਤਾ ਸਿੰਘ ਨੇ ਵੀ ਆਪਣੇ ਇੰਸਟਾਗਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਵੇਤਾ ਇਮੋਸ਼ਨਲ ਦਿਖਾਈ ਦਿੱਤੀ ।

https://www.instagram.com/p/CESnLlTFSou/

ਸੁਪਰੀਮ ਕੋਰਟ ਦੇ CBI ਜਾਂਚ ਦੇ ਆਦੇਸ਼ ਉੱਤੇ ਭੈਣ ਸ਼ਵੇਤਾ ਸਿੰਘ ਤੇ ਕੰਗਣਾ ਨੇ ਟਵੀਟ ਕਰਕੇ ਆਖੀ-ਆਖ਼ਿਰਕਾਰ…

"Congrats To SSR Warriors": Kangana, Shweta On CBI Probe

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਉੱਤੇ ਅੱਜ ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦੇ ਦਿੱਤੇ ਹਨ । ਮਹਾਰਾਸ਼ਟਰ ਸਰਕਾਰ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ । ਕੋਰਟ ਦੇ ਇਸ ਫੈਸਲੇ ਤੋਂ ਪਰਿਵਾਰ ਅਤੇ ਫੈਨਜ਼ ਕਾਫੀ ਖੁਸ਼ ਨੇ । 

ਕੋਰਟ ਦੇ ਇਸ ਆਦੇਸ਼ ਉੱਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਇੱਕ ਨਹੀਂ ਸਗੋਂ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਵਿੱਚ ਸ਼ਵੇਤਾ ਨੇ ਲੋਕਾਂ ਦੇ ਸਮਰਥਨ ਨੂੰ ਲੈ ਕੇ ਆਪਣੀ ਖੁਸ਼ੀ ਸ਼ੇਅਰ ਕੀਤੀ ਹੈ । ਸ਼ਵੇਤਾ ਨੇ ਟਵੀਟ ਕਰਦੇ ਹੋਏ ਲਿਖਿਆ , ‘ਆਖ਼ਿਰਕਾਰ, ‘ਸੁਸ਼ਾਂਤ ਸਿੰਘ ਲਈ ਸੀਬੀਆਈ ਜਾਂਚ… #CBITakesOver’ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵਿਟ ‘ਚ ਰੱਬ ਦਾ ਧੰਨਵਾਦ ਕੀਤਾ ਹੈ ਤੇ ਸੱਚਾਈ ਵੱਲ ਇਹ ਪਹਿਲਾ ਕਦਮ ਹੈ ਤੇ ਸੀਬੀਆਈ ਦੀ ਜਾਂਚ ‘ਤੇ ਪੂਰਾ ਵਿਸ਼ਵਾਸ ਹੈ ।

ਉਧਰ ਕੰਗਨਾ ਰਣੌਤ ਨੇ ਵੀ ਟਵਿਟ ਕਰਕੇ ਕਿਹਾ ਹੈ, ‘ਇਨਸਾਨੀਅਤ ਦੀ ਜਿੱਤ,  SSR warriors ਨੂੰ ਬਹੁਤ ਬਹੁਤ ਮੁਬਾਰਕਾਂ… ਪਹਿਲੀ ਵਾਰ ਮੈਨੂੰ ਸਮੂਹਿਕ ਚੇਤਨਾ ਦੀ ਅਜਿਹੀ ਮਜ਼ਬੂਤ ​​ਤਾਕਤ ਮਹਿਸੂਸ ਹੋਈ, #CBITakesOver’ । ਫੈਨਜ਼ ਇਸ ਟਵਿਟ ਦੇ ਹੇਠ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਨੇ । ਹੁਣ ਤੱਕ 21.5 ਕੇ ਰੀ-ਟਵਿਟ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।

 

 

ਵੀਡੀਓ ਜਾਰੀ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਲਗਾਈ ਸੀਬੀਆਈ ਜਾਂਚ ਦੀ ਗੁਹਾਰ

Sushant Rajput Sister Shweta Singh Kirti Requesting For A CBI Inquiry

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਭਰਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ।

ਇਸ ਵੀਡੀਓ ‘ਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਸੀਬੀਆਈ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ । ਸਾਨੂੰ ਸਾਰਿਆਂ ਨੂੰ ਸੱਚ ਜਾਣਨ  ਦਾ ਹੱਕ ਹੈ ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕਪੈਸ਼ਨ ‘ਚ ਵੀ ਸੀਬੀਆਈ ਜਾਂਚ ਦੀ ਮੰਗ ਲਿਖਿਆ ਹੈ #CBIForSSR ਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੂੰ ਵੀ ਟੈਗ ਕੀਤਾ ਹੈ । ਇਹ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ । ਅਜੇ ਤੱਕ ਇਸ ਪੋਸਟ ਨੂੰ ਸੱਤ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ । ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ ਉਲਝਦਾ ਹੀ ਜਾ ਰਿਹਾ ਹੈ ।