ਮੀਂਹ ਦੇ ਬਾਵਜੂਦ ਵੀ ਰਾਜਸਥਾਨ ਦੇ ਟਿੱਬਿਆਂ ‘ਚ ਲਖਵਿੰਦਰ ਵਡਾਲੀ ਨੇ ਲਗਾਇਆ ਅਖਾੜਾ, ਦੇਖੋ ਵੀਡੀਓ

Lakhwinder Wadali live stage show Rajasthan Jaisalmer desert rain performance

ਮੀਂਹ ਦੇ ਬਾਵਜੂਦ ਵੀ ਰਾਜਸਥਾਨ ਦੇ ਟਿੱਬਿਆਂ ‘ਚ ਲਖਵਿੰਦਰ ਵਡਾਲੀ ਨੇ ਲਗਾਇਆ ਅਖਾੜਾ, ਦੇਖੋ ਵੀਡੀਓ : ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਜਿੰਨ੍ਹਾਂ ਦੀ ਸ਼ਾਨਦਾਰ ਗਾਇਕੀ ਦੇ ਚਰਚੇ ਦੇਸ਼ ਭਰ ‘ਚ ਹੁੰਦੇ ਹਨ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੰਗਾ ਨਾਮ ਬਣਾਉਣ ਵਾਲੇ ਲਖਵਿੰਦਰ ਵਡਾਲੀ ਪਿਛਲੇ ਦਿਨੀ ਰਾਜਸਥਾਨ ਦੇ ਜੈਸਲਮੇਰ ਦੇ ਟਿੱਬਿਆਂ ‘ਚ ਅਖਾੜਾ ਲਗਾਉਣ ਪਹੁੰਚੇ ਸਨ, ਜਿਸ ਦੀਆਂ ਤਸਵੀਰਾਂ ਲਖਵਿੰਦਰ ਵਡਾਲੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।


ਵੀਡੀਓ ‘ਚ ਲਖਵਿੰਦਰ ਵਡਾਲੀ ਰੇਤ ਦੇ ਟਿੱਬਿਆਂ ‘ਚ ਸ਼ੋਅ ਤੋਂ ਪਹਿਲਾਂ ਸਟੇਜ ਅਤੇ ਪੰਡਾਲ ਦੀਆਂ ਤਸਵੀਰਾਂ ਦਿਖਾਉਂਦੇ ਨਜ਼ਰ ਆ ਰਹੇ ਹਨ। ਅਤੇ ਨਾਲ ਹੀ ਇਸ ਨਵੇਂ ਅਨੁਭਵ ਬਾਰੇ ਦੱਸ ਰਹੇ ਹਨ। ਇੰਨ੍ਹਾਂ ਹੀ ਨਹੀਂ ਰਾਤ ਦੇ ਸ਼ੋਅ ਦੀਆਂ ਤਸਵੀਰਾਂ ਵੀ ਲਖਵਿੰਦਰ ਵਡਾਲੀ ਨੇ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਲਖਵਿੰਦਰ ਵਡਾਲੀ ਮੀਂਹ ਦੇ ਬਾਵਜੂਦ ਵੀ ਦਰਸ਼ਕਾਂ ਦਾ ਆਪਣੀ ਗਾਇਕੀ ਰਾਹੀਂ ਮਨੋਰੰਜਨ ਕਰ ਰਹੇ ਹਨ। ਲਖਵਿੰਦਰ ਵਡਾਲੀ ਨੇ ਵੀਡੀਓ ਦੀ ਕੈਪਸ਼ਨ ਲ ‘ਚ ਜੈਸਲਮੇਰ ਦੀ ਜਨਤਾ ਦਾ ਧੰਨਵਾਦ ਵੀ ਕੀਤਾ ਹੈ ਜੋ ਬਾਰਿਸ਼ ਦੇ ਬਾਵਜੂਦ ਉਹਨਾਂ ਨੂੰ ਅਰਾਮ ਨਾਲ ਸੁਣ ਰਹੇ ਹਨ। ਉਹਨਾਂ ਲਿਖਿਆ ਹੈ,”Tnx desert festival and Jaisalmer ki audience ka sach Main maza aa geya… Barish Main bhi aap ne mera saath diya. Tnx to all”.

ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

 

View this post on Instagram

 

Hi.! On sound check of Desert Festival #SAM #Jaisalmer #rajasthan

A post shared by Lakhwinder Wadali (@lakhwinderwadaliofficial) on


ਲਖਵਿੰਦਰ ਵਡਾਲੀ ਦਾ ਸੰਗੀਤ ਪ੍ਰਤੀ ਇਹ ਪਿਆਰ ਅਤੇ ਮੋਹ ਉਹਨਾਂ ਨੂੰ ਵਿਰਾਸਤ ‘ਚ ਮਿਲਿਆ ਹੈ। ਇਹਨਾਂ ਵੀਡੀਓਜ਼ ਰਾਹੀਂ ਉਹਨਾਂ ਦੀ ਮਿਊਜ਼ਿਕ ਪ੍ਰਤੀ ਲਗਨ ਅਤੇ ਜੁੜਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਵੇਂ ਮੀਂਹ ਆਵੇ ਭਾਵੇਂ ਤੂਫ਼ਾਨ ਉਹਨਾਂ ਨੂੰ ਲਾਈਵ ਗਾਉਣ ਤੋਂ ਕੁਝ ਨਹੀਂ ਰੋਕ ਸਕਦਾ।

ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

Lakhwinder Wadali as Participant in singing realty show

ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ :ਵਡਾਲੀ ਬ੍ਰਦਰਜ਼ ਪੰਜਾਬੀ ਸੰਗੀਤ ਦਾ ਬਹੁਤ ਵੱਡਾ ਘਰਾਣਾ ਜਿੰਨ੍ਹਾਂ ‘ਚ ਪੀੜੀਆਂ ਤੋਂ ਹੀ ਗਾਇਕੀ ਦਾ ਸਫ਼ਰ ਚਲਦਾ ਆ ਰਿਹਾ ਹੈ। ਇਸੇ ਘਰਾਣੇ ਦਾ ਬਹੁਤ ਵੱਡਾ ਨਾਮ ਹੈ ਲਖਵਿੰਦਰ ਵਡਾਲੀ ਜਿੰਨ੍ਹਾਂ ਦੀ ਰਗ ਰਗ ‘ਚ ਸੰਗੀਤ ਦੌੜਦਾ ਹੈ। ਲਖਵਿੰਦਰ ਵਡਾਲੀ ਦੇ ਦਾਦਾ ਜੀ ਠਾਕੁਰ ਦਾਸ ਵਡਾਲੀ ਅਤੇ ਚਾਚਾ ਅਤੇ ਪਿਤਾ ਪੂਰਣ ਚੰਦ ਵਡਾਲੀ ਪੰਜਾਬ ਦੀ ਕਲਾਸਿਕ ਗਾਇਕੀ ਦਾ ਸਭ ਤੋਂ ਵੱਡਾ ਨਾਮ ਕਹਿ ਸਕਦੇ ਹਾਂ। ਲਖਵਿੰਦਰ ਵਡਾਲੀ ਨੂੰ ਅੱਜ ਸੁਰਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ।


ਉਹਨਾਂ ਦੇ ਇਸ ਮੁਕਾਮ ‘ਤੇ ਪਹੁੰਚਣ ਪਿੱਛੇ ਦੀ ਮਿਹਨਤ ਨੂੰ ਇਹ ਵੀਡੀਓ ਸਾਫ ਦਰਸਾ ਰਿਹਾ ਹੈ ਜਿਸ ‘ਚ ਲਖਵਿੰਦਰ ਵਡਾਲੀ ਟੀਵੀ ਚੈੱਨਲ ਸਟਾਰ ਪਲੱਸ ਦੇ ਸਿੰਗਿੰਗ ਸ਼ੋਅ ‘ਚ ਪ੍ਰਤੀਭਾਗੀ ਦੇ ਤੌਰ ‘ਤੇ ਭਾਗ ਲੈ ਰਹੇ ਹਨ ਜਿੰਨ੍ਹਾਂ ਨੂੰ ਬਾਲੀਵੁੱਡ ਦੇ ਵੱਡੇ ਨਾਮ ਸ਼ਰੀਆ ਗੋਸ਼ਾਲ, ਸ਼ਾਨ, ਹਿਮੇਸ਼ ਰੇਸ਼ਮੀਆ ਅਤੇ ਸ਼ੰਕਰ ਮਹਾਦੇਵਨ ਵਰਗੇ ਵੱਡੇ ਗਾਇਕ ਜੱਜ ਕਰ ਰਹੇ ਹਨ।

 

View this post on Instagram

 

Last night at Bhopal concert… great audience.. Tnx for love & support.. ? #sufism #music #bollywood #lakhwinderwadali

A post shared by Lakhwinder Wadali (@lakhwinderwadaliofficial) on


ਹੋਰ ਵੇਖੋ : ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ ‘ਯਾਮਹਾ’ ਗੀਤ , ਦੇਖੋ ਵੀਡੀਓ

ਇਹ ਵੀਡੀਓ 2009 ਦਾ ਹੈ ਜਦੋਂ ਲਖਵਿੰਦਰ ਵਡਾਲੀ ਹੋਰਾਂ ਨੇ ‘ਮਿਊਜ਼ਿਕ ਕਾ ਮਹਾਮੁਕਾਬਲਾ’ ਨਾਮ ਦੇ ਸਿੰਗਿੰਗ ਰਿਐਲਟੀ ਸ਼ੋਅ ‘ਚ ਭਾਗ ਲਿਆ ਸੀ।ਇਸ ਬਾਰੇ ਜਾਣਕਰੀ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਇਹ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸ ‘ਚ ਲਖਵਿੰਦਰ ਵਡਾਲੀ ਮੀਕਾ ਸਿੰਘ ਦੀ ਟੀਮ ‘ਚ ਸਨ। ਲਖਵਿੰਦਰ ਵਡਾਲੀ ਨੇ ਕੈਪਸ਼ਨ ‘ਚ ਮੀਕਾ ਸਿੰਘ ਦਾ ਉਹਨਾਂ ‘ਚ ਸਪੋਰਟ ਕਰਨ ਲਈ ਧੰਨਵਾਦ ਵੀ ਕੀਤਾ ਹੈ।

 

View this post on Instagram

 

Merry Christmas to all?? #bollywood #music #sufism #lakhwinderwadali

A post shared by Lakhwinder Wadali (@lakhwinderwadaliofficial) on


ਲਖਵਿੰਦਰ ਵਡਾਲੀ ਦੀ ਸਖਤ ਮਿਹਨਤ ਸਦਕਾ ਜਿੰਨ੍ਹਾਂ ਮੁਕਾਬਲਿਆਂ ‘ਚ ਕਦੇ ਉਹ ਪ੍ਰਤੀਭਾਗੀ ਦੇ ਤੌਰ ‘ਤੇ ਹਿੱਸਾ ਲਿਆ ਕਰਦੇ ਸੀ ਅੱਜ ਅਜਿਹੇ ਗਾਇਕੀ ਦੇ ਮੁਕਾਬਲਿਆਂ ਨੂੰ ਖੁੱਦ ਜੱਜ ਕਰ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਖਵਿੰਦਰ ਵਡਾਲੀ ਨੇ ਆਪਣੀ ਗਾਇਕੀ ਦੀ ਵਿਰਾਸਤ ਨੂੰ ਕਿਸ ਕਦਰ ਸਾਂਭਿਆ ਹੈ।

ਵੇਖੋ ਲਖਵਿੰਦਰ ਵਡਾਲੀ ਦਾ ਅਰਧ-ਧਾਰਮਿਕ ਗੀਤ “ਆਪਣਾ ਪਿਆਰਾ”

ਸੂਫ਼ੀ ਗੀਤਾਂ ਦੇ ਬਾਦਸ਼ਾਹ ਲਖ਼ਵਿੰਦਰ ਵਡਾਲੀ ਦੀ ਗਾਇਕੀ ਤਾਂ ਸ਼ਾਨਦਾਰ ਹੈ ਇਹ ਤਾਂ ਹਰ ਕੋਈ ਜਾਣਦਾ ਹੀ ਹੈ |

ਲਖ਼ਵਿੰਦਰ ਵਡਾਲੀ ਹਮੇਸ਼ਾ ਹੀ ਆਪਣੇ ਗੀਤਾਂ ਦੇ ਨਾਲ ਕੁਝ ਨਾ ਕੁਝ ਨਵਾਂ ਜਰੂਰ ਲੈ ਕੇ ਆਉਂਦੇ ਨੇ | ਜਿਥੇ ਇਕ ਪਾਸੇ ਉਹ ਕਮਰਸ਼ੀਅਲ ਗੀਤ ਕਰਦੇ ਨੇ ਓਥੇ ਹੀ ਉਹ ਅਰਧ ਧਾਰਮਿਕ ਗੀਤ ਦੇ ਨਾਲ ਆਪਣੇ ਮੁਸ਼ਦ ਦੇ ਦਰ ਤੇ ਵੀ ਹਾਜ਼ਿਰੀ ਲਾਉਂਦੇ ਰਹਿੰਦੇ ਨੇ | ਹੁਣ ਲਖਵਿੰਦਰ ਵਡਾਲੀ Lakhwinder Wadali ਤਿਆਰ ਨੇ ਜੀ ਆਪਣੇ ਅਰਧ ਧਾਰਮਿਕ ਗੀਤ ਦੇ ਨਾਲ | ਉਨ੍ਹਾਂ ਦੇ ਗੀਤ ਦਾ ਨਾਂ ਹੈ ਆਪਣਾ ਪਿਆਰਾ | ਇਹ ਗੀਤ ਤੁਸੀਂ ਸਾਰੇ PTC Punjabi ਤੇ PTC Chak De ਤੇ ਅੱਜ ਤੋਂ ਸੁਣ ਸਕਦੇ ਹੋ !