ਯੋਗਰਾਜ ਸਿੰਘ ਨੇ ਗਗਨ ਕੋਕਰੀ ਲਈ ਕੀਤੀ ਅਰਦਾਸ 

ਗਗਨ ਕੋਕਰੀ ਦੀ ਫਿਲਮ ‘ਲਾਟੂ’ 16  ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਕੋਕਰੀ ਇਸ ਫਿਲਮ ਦੀ ਸ਼ੋਸਲ ਮੀਡੀਆ ‘ਤੇ ਖੂਬ ਪ੍ਰਮੋਸ਼ਨ ਕਰ ਰਹੇ ਹਨ । ਕੋਕਰੀ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਗਗਨ ਕੋਕਰੀ ਨੂੰ ਫਿਲਮ ਲਾਟੂ ਦੀ ਸਫਲਤਾ ਲਈ ਦੁਆਵਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Gagan Kokri, Yograj Singh
Gagan Kokri, Yograj Singh

ਯੋਗਰਾਜ ਇਸ ਵੀਡਿਓ ਵਿੱਚ ਕਹਿੰਦੇ ਹਨ ਕਿ ਗਗਨ ਕੋਕਰੀ ਉਹਨਾਂ ਦੇ ਪੁੱਤਰ ਵਰਗੇ ਹਨ ਤੇ ਉਹ ਮਾਲਕ ਅੱਗੇ ਅਰਦਾਸ ਕਰਦੇ ਹਨ ਕਿ ਉਸ ਦੀ ਫਿਲਮ ਲਾਟੂ ਸੂਪਰ ਡੂਪਰ ਹਿੱਟ ਹੋਵੇ ਤਾਂ ਜੋ ਗਗਨ ਕੋਕਰੀ ਪੰਜਾਬੀ ਫਿਲਮ ਇੰਡਸਟਰੀ ਦਾ ਸੂਪਰ ਸਟਾਰ ਬਣ ਜਾਵੇ । ਗਗਨ ਕੋਕਰੀ ਦੀ ਫਿਲਮ ‘ਲਾਟੂ’ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹਨਾਂ ਦੇ ਨਾਲ ਕਰਮਜੀਤ ਅਨਮੋਲ ਅਤੇ ਪੋਲੀਵੁੱਡ ਦੇ ਹੋਰ ਕਈ ਵੱਡੇ ਕਲਾਕਾਰ ਆ ਰਹੇ ਹਨ ।

https://www.instagram.com/p/BpqPeMvlunW/

ਫਿਲਮ ਦੀ ਕਹਾਣੀ ਉਸ ਸਮੇਂ ਦੀ ਹੈ ਜਦੋਂ ਕਈ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ ਪਹੁੰਚੀ । ਲਾਟੂ ਫਿਲਮ ਵਿੱਚ ਗਗਨ ਕੋਕਰੀ ਜਿੱਥੇ ਆਪਣੇ ਪਿਆਰ ਨੂੰ ਪਾਉਣ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆਉਣਗੇ ਉੱਥੇ ਆਪਣੇ ਪਿੰਡ ਵਿੱਚ ਬਿਜਲੀ ਦੀ ਸਪਲਾਈ ਲਿਆਉਣ ਲਈ ਭ੍ਰਿਸ਼ਟ ਅਧਿਕਾਰੀਆਂ ਨਾਲ ਲੜਦੇ ਹੋਏ ਵੀ ਦਿਖਾਈ ਦੇਣਗੇ ।ਫਿਲਮ ਲਾਟੂ ਨੂੰ ਹਿੱਟ ਬਣਾਉਣ ਲਈ ਗਗਨ ਕੋਕਰੀ ਪੂਰਾ ਜ਼ੋਰ ਲਗਾ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦਾ ਲਗਾਇਆ ਜ਼ੋਰ ਉਹਨਾਂ ਦੇ ਕਰੀਅਰ ਦਾ ਲਾਟੂ ਜਗਾਉਂਦਾ ਹੈ ਜਾ ਨਹੀਂ ।