‘Black Day’ ਮਨਾਉਂਦੇ ਹੋਏ ਗਾਇਕ ਤਰਸੇਮ ਜੱਸੜ ਨੇ ਵੀ ਗੱਡੀ ‘ਤੇ ਲਾਇਆ ਕਾਲਾ ਝੰਡਾ

ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ । ਦੱਸ ਦਈਏ ਅੱਜ ਯਾਨੀਕਿ 26 ਮਈ ਨੂੰ ਕਿਸਾਨੀ ਸੰਘਰਸ਼ ਨੂੰ ਪੂਰੇ ਛੇ ਮਹੀਨੇ ਹੋ ਗਏ ਨੇ। ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਪਰ ਕੇਂਦਰ ਦੀ ਸਰਕਾਰ ਜੋ ਕਿ ਆਪਣੇ ਅੜੀਅਲ ਸੁਭਾਅ ਦਾ ਮੁਜ਼ਾਹਰਾ ਕਰਦੇ ਹੋਏ ਕਿਸਾਨਾਂ ਵੱਲ ਕਈ ਧਿਆਨ ਨਹੀਂ ਦੇ ਰਹੀ ਹੈ।

Punjabi Singer Tarsem Jassar puts farmer flags on his bike
Image Source: instagram

ਹੋਰ ਪੜ੍ਹੋ : ਖੇਤੀ ਸੁਧਾਰ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਗਾਇਕ ਜੱਸ ਬਾਜਵਾ ਨੇ ਲੋਕਾਂ ਨੂੰ ਜਗਾਉਂਦੇ ਹੋਏ ਪਾਈ ਪੋਸਟ, ਕਾਲੇ ਝੰਡੇ ਲੈ ਕੇ ਪਹੁੰਚਣ ਦੀ ਕੀਤੀ ਅਪੀਲ

inside image of tarsem jassar with his friend
Image Source: instagram

ਅਜਿਹੇ ‘ਚ ਇੱਕ ਵਾਰ ਫਿਰ ਤੋਂ ਕਿਸਾਨੀ ਸੰਘਰਸ਼ ਨੂੰ ਗਰਮਜੋਸ਼ੀ ਦਿੰਦੇ ਹੋਏ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਥਾਂਵਾਂ ਉੱਤੇ ਰੋਸ ਪ੍ਰਦਰਸ਼ਨ ਹੋ ਰਹੇ ਨੇ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ। ਕਲਾਕਾਰ ਆਪਣੇ ਢੰਗ ਦੇ ਨਾਲ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ। ਗਾਇਕ ਤੇ ਐਕਟਰ ਤਰਸੇਮ ਜੱਸੜ ਨੇ ਵੀ ਆਪਣੇ ਗੱਡੀ ਅੱਗੇ ਰੋਸ ਦਾ ਕਾਲਾ ਝੰਡਾ ਲਗਾਇਆ ਹੈ।

singer tarsem jassar shared his post in the favour of farmer
Image Source: instagram

ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- “ Black Day “ 26 ਮਈ , 6 ਮਹੀਨੇ ਦੇ ਇਤਿਹਾਸਕ ਕਿਸਾਨ ਸੰਘਰਸ਼ ਪ੍ਰਦਰਸ਼ਨ ਨੂੰ..No Farmers No Food ..’ । ਤਰਸੇਮ ਜੱਸੜ ਕਿਸਾਨਾਂ ਦੇ ਹੱਕਾਂ ‘ਚ ਪੋਸਟ ਪਾਉਂਦੇ ਰਹਿੰਦੇ ਨੇ । ਇਸ ਤੋਂ ਇਲਾਵਾ ਇਹ ਕਿਸਾਨੀ ਪ੍ਰਦਰਸ਼ਨ ‘ਚ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਨੇ । ਉਹ ਦਿੱਲੀ ਕਿਸਾਨੀ ਸੰਘਰਸ਼ ‘ਚ ਵੀ ਆਪਣੀ ਸੇਵਾਵਾਂ ਨਿਭਾ ਕੇ ਆਏ ਸੀ।

 

ਤਰਸੇਮ ਜੱਸੜ ਵੱਲੋਂ ਸਾਂਝੀ ਕੀਤੀ ਗਈ ਪੋਸਟ ਕਾਰਨ ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

tarsem

ਗਾਇਕ ਅਤੇ ਅਦਾਕਾਤਰਸੇਮ ਜੱਸੜ ਆਪਣੀ ਸਾਫ਼ ਸੁਥਰੀ ਗਾਇਕੀ ਅਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਵੀ ਅਕਸਰ ਉਹ ਸ਼ਾਂਤ ਵਿਖਾਈ ਦਿੰਦੇ ਹਨ । ਪਰ ਉਨ੍ਹਾਂ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ‘ਚ ਵੀ ਚਰਚਾ ਛਿੜ ਗਈ ਹੈ ਕਿ ਜੱਸੜ ਨੇ ਇਸ ਤਰ੍ਹਾਂ ਦੀ ਪੋਸਟ ਕਿਉਂ ਪਾਈ ਹੈ ।

tarsem
Image From Tarsem Jassar’s Instagram

ਹੋਰ ਪੜ੍ਹੋ : ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਸਾਂਝੀ ਕੀਤੀ ਅਣਦੇਖੀ ਤਸਵੀਰ

Tarsem-Jassar
Image From Tarsem Jassar’s Instagram

ਦਰਅਸਲ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ ਕਿ ‘ਤਰਸੇਮ ਜੱਸੜ ਨੇ ਆਪਣੀ ਪੋਸਟ ‘ਚ ਲਿਖਿਆ ‘ ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ ਥੋਡੀ ਦਿੱਤੀ ਆਫਰ ਦਾ ਚੱਲਣਾ ਕੋਈ ਦਾਅ ਨੀ” । ਜੱਸੜ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਫੈਨਸ ਤੇ ਸੋਸ਼ਲ ਮੀਡੀਆ ‘ਤੇ ਇਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਜੱਸੜ ਨੂੰ ਕਿਸੇ ਅਜਿਹੀ ਕੰਪਨੀ ਤੋਂ ਕੋਈ ਪ੍ਰੋਜੈਕਟ ਆਫ਼ਰ ਹੋਇਆ ਹੈ ਜੋ ਕਿਸਾਨਾਂ ਦੇ ਖਿਲਾਫ ਚਲ ਰਹੀ ਹੈ।

Tarsem Jassar
Image From Tarsem Jassar’s Instagram

ਇਸੇ ਨੂੰ ਲੈ ਕੇ ਜੱਸੜ ਨੇ ਆਪਣੀ ਪੋਸਟ ਰਾਹੀਂ ਇਨਕਾਰ ਕਰ ਦਿੱਤਾ ਪਰ ਇਸ ਪੋਸਟ ਵਿੱਚ ਜੋ ਇਸ਼ਾਰਾ ਜੱਸੜ ਨੇ ਕੀਤਾ ਹੈ, ਉਹ ਆਖਰ ਕਿਸ ਵੱਲ ਹੈ।

 

View this post on Instagram

 

A post shared by Tarsem Jassar (@tarsemjassar)

ਇਹ ਤਾਂ ਤਰਸੇਮ ਜੱਸੜ ਹੀ ਦੱਸ ਸਕਦੇ ਹਨ, ਪਰ ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜੱਸੜ ਨੇ ਇਹ ਪੋਸਟ ਕਿਸ ਲਈ ਪਾਈ ਹੈ ।

 

Ranjit Bawa-Mahira Sharma will be seen together in ‘KOKA’

Ranjit Mahira desi Crew

There are many promising artist in the Punjabi music industry that has left us short of words for their work. One such artist is Ranjit Bawa, who made his way to our hearts with his unique singing style. Ever since he has started off his journey he has enthralled us with many super hit tracks.

Ranjit
Image Source: Instagram

This is no less than good news for his fans that; Ranjit Bawa is all set to come up with his new track titled ‘KOKA’, the announcement of which was recently shared by his social media handles.

Along with Ramji Bawa, the song ‘KOKA’ will be featuring Bigg Boss fame Mahira Sharma.

Ranjit Mahira
Image Source: Instagram

Talking about the other team, the music of the song is composed by Desi Crew and the lyrics are jotted down by none other than the ace lyricist Bunty Bains. ‘KOKA’ will be releasing on March 29 under the music label Brand B.

Also Read:

Is Himmat Sandhu getting married? Posts picture with a mystery girl!

Other than this, Ranjit Bawa, Bunty Bains and Desi Crew have also worked together for Ranjit Bawa’s album which is yet to be announced.

Ranjit Tarsem
Image Source: Instagram

On the movie front, Ranjit Bawa will be seen in his upcoming movie ‘Khao Piyo Aish Karo’ along with Tarsem Jassar, Jasmin Bajwa, Gurbaaz Singh, Adtiti Sharma and Prabh Grewal. The movie is directed by Ksshitij Chaudhary and is set to release on September 03.

ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਬਿਹਤਰੀਨ ਪੰਜਾਬੀ ਫ਼ਿਲਮ ਦਾ ਅਵਾਰਡ, ਸਿੰਮੀ ਚਾਹਲ ਨੇ ਸਭ ਦਾ ਕੀਤਾ ਸ਼ੁਕਰੀਆ ਅਦਾ

Tarsem and simi

ਸਿੰਮੀ ਚਾਹਲ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਰੱਬ ਦਾ ਰੇਡੀਓ’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ । ਇਹ ਫ਼ਿਲਮ 2019 ‘ਚ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸਿੰਮੀ ਚਾਹਲ ਅਤੇ ਤਰਸੇਮ ਜੱਸੜ ਨਜ਼ਰ ਆਏ ਸਨ ।

tarsem
Image From Tarsem Jassar’s Instagram

ਹੋਰ ਪੜ੍ਹੋ :  ਹਵਾਈ ਜਹਾਜ਼ ‘ਤੇ ਛਪਿਆ ਅਦਾਕਾਰ ਸੋਨੂੰ ਸੂਦ ਦਾ ਨਾਮ ਅਤੇ ਤਸਵੀਰ, ਤਸਵੀਰਾਂ ਵਾਇਰਲ

Tarsem jassar
Image From Tarsem Jassar’s Instagram

ਅਦਾਕਾਰਾ ਸਿੰਮੀ ਚਾਹਲ ਨੇ ਵੀ ਤਰਸੇਮ ਜੱਸੜ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ । ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਗੁੱਡੀ ਤੇ ਮਨਜਿੰਦਰ ਵੱਲੋਂ ਧੰਨਵਾਦ ਜੀ, ਸਭ ਦੇ ਪਿਆਰ ਲਈ।ਇਹ ਸਭ ਟੀਮ ਵਰਕ ਦਾ ਹੀ ਨਤੀਜਾ ਹੈ ।ਦੱਸ ਦਈਏ ਕਿ ‘ਵਿਹਲੀ ਜਨਤਾ ਰਿਕਾਰਡਸ’ ਤੇ ‘ਓਮ ਜੀ ਸਟਾਰ ਸਟੂਡੀਓਸ’ ਦੀ ਪੇਸ਼ਕਸ਼ ਇਹ ਫਿਲਮ ਜੱਸ ਗਰੇਵਾਲ ਨੇ ਲਿਖੀ ਹੈ ਜਦਕਿ ਸ਼ਰਨ ਆਰਟ ਨੇ ਨਿਰਦੇਸ਼ਿਤ ਕੀਤੀ ਹੈ।

tarsem jassar
Image From Simi Chahal’s Instagram

ਇਸ ਫਿਲਮ ਵਿਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।ਇਸ ਤੋਂ ਪਹਿਲਾਂ ਫਿਲਮ ‘ਹਰਜੀਤਾ’ ਨੂੰ ਇਹ ਸਨਮਾਨ ਮਿਲਿਆ ਸੀ।

Rabb Da Radio 2 receives the 67th National Film Award for this category. Check out the full story to know more.

Rabb Da Radio 2

Recently in New Delhi, 67th National Film Festival was held where all the awards were announced for the films released in the year 2019. It was a matter of pride for all the Punjabis as B Praak won the National award for the best playback singing for the track ‘Teri Mitti’.

Rabb Da Radio 2
Image Source -Instagram

 

ALSO READ: Amrit Maan to collaborate with Prem Dhillon for a new musical project. Check out the full story here.

Another proud moment for the Omjee Group and Vehli Janta Films as their produced film ‘Rabb Da Radio’ has received the best Punjabi Film Award. Tarsem Jassar and Simi Chahal played the lead roles in the film while the project was directed by Sharan Art.

Rabb Da Radio 2
Image Source -Instagram

ALSO READ: Karamjit Anmol shares a picture with Aditi Sharma and Gurpreet Bhangu from the sets of their forthcoming film. Check it out here.

Omjee Group has won the best film award consecutively for the second year as last year ‘Harjeeta’ was awarded in the same category. On this big success, Vehli Janta films gave a statement saying “We are known for the family content-based films & songs. As all songs of Tarsem Jassar are loved by all family members. We continued this routine in films too that a person with his/her whole family can enjoy the movie”.

Rabb Da Radio 2
Image Source -Instagram

ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਦੀ ਵੀ ਰਿਲੀਜ਼ ਡੇਟ ਆਈ ਸਾਹਮਣੇ

Tarsem Jassar shared upcoming movie 'Galwakdi' New Release Date

ਗਾਇਕ ਤੇ ਐਕਟਰ ਤਰਸੇਮ ਜੱਸੜ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਜੀ ਹਾਂ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ । ਜਿਸਦੇ ਚੱਲਦੇ ਗਾਇਕ ਤੇ ਐਕਟਰ ਤਰਸੇਮ ਜੱਸੜ ਨੇ ਆਪਣੀ ਮੋਸਟ ਅਵੇਟਡ ਫ਼ਿਲਮ ‘ਗਲਵੱਕੜੀ’ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਹੈ ।

tarsem jassar imge
Image Source – instagram

ਹੋਰ ਪੜ੍ਹੋ :ਅੱਜ ਹੈ ਜੱਸੀ ਗਿੱਲ ਦੀ ਧੀ ਰੋਜਸ ਕੌਰ ਗਿੱਲ ਦਾ ਬਰਥਡੇਅ, ਸ਼ੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

inside image of wamiqa gabbi
Image Source – instagram

ਗਲਵੱਕੜੀ ਫ਼ਿਲਮ ‘ਚ ਉਹ ਵਾਮਿਕਾ ਗੱਬੀ ਦੇ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਤਰਸੇਮ ਜੱਸੜ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- “ ਗਲਵੱਕੜੀ“ ਫ਼ਿਲਮ 11 ਜੂਨ … ਮਾਲਕ ਮਿਹਰ ਕਰੇ। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ।

inside image of tarsem jassar
Image Source – instagram

ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ ਵਰਗੇ ਕਈ ਹੋਰ ਪੰਜਾਬੀ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਜਗਦੀਪ ਜੈਦੀ ਨੇ ਲਿਖੀ ਹੈ ਤੇ ਸ਼ਰਨ ਆਰਟ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ। ਇਹ ਫ਼ਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਹੈ।

 

 

View this post on Instagram

 

A post shared by Tarsem Jassar (@tarsemjassar)

ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਕਿਸਾਨ ਅੰਦੋਲਨ ਵਿੱਚ ਪੁਲਿਸ ਵੱਲੋਂ ਜੇਲ ਭੇਜੀ ਗਈ ਨੌਦੀਪ ਕੌਰ ਦੀ ਰਿਹਾਈ ਦੇ ਲਈ ਚੁੱਕੀ ਆਵਾਜ਼

Punjabi singer Sheera Jasvir raises his voice for release of Nodeep Kaur

ਕਿਸਾਨ ਅੰਦੋਲਨ ਵਿੱਚ ਪੁਲਿਸ ਵੱਲੋਂ ਜੇਲ ਭੇਜੀ ਗਈ ਨੌਦੀਪ ਕੌਰ ਭੈਣ ਲਈ ਸਾਰਾ ਪੰਜਾਬ ਆਵਾਜ਼ ਬੁਲੰਦ ਕਰ ਰਿਹਾ ਹੈ । ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਕੌਰ ਦੀ ਗ੍ਰਿਫਤਾਰੀ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ।

inside image of nodeep kaur

ਹੋਰ ਪੜ੍ਹੋ : ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ ਇਹ ਤਸਵੀਰ, ਫੌਜੀ ਜਵਾਨ ਛੁੱਟੀ ਲੈ ਕੇ ਸਿੱਧਾ ਪਹੁੰਚਿਆ ਦਿੱਲੀ ਕਿਸਾਨ ਅੰਦੋਲਨ ‘ਚ, ਪਿਤਾ ਨੂੰ ਦੇਖ ਹੋਇਆ ਭਾਵੁਕ, ਬਾਕਸਰ ਵਿਜੇਂਦਰ ਸਿੰਘ ਨੇ ਵੀ ਭਾਵੁਕ ਹੋ ਕੇ ਪਾਈ ਪੋਸਟ

ਪੰਜਾਬੀ ਕਲਾਕਾਰ ਵੀ ਨੌਦੀਪ ਕੌਰ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਨੌਦੀਪ ਕੌਰ ਦੇ ਲਈ ਲਿਖਿਆ ਹੈ- ‘23 ਸਾਲ ਦੀ ਨੌਦੀਪ ਕੌਰ ਨੂੰ 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ। ਉਸ ਨੂੰ 20 ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਨੌਦੀਪ ਦੇ ਵਕੀਲ ਨੇ ਦੱਸਿਆ ਹੈ ਕਿ ਮੈਡੀਕਲ ਚੈਕਅੱਪ ਤੋਂ ਬਾਅਦ ਨੌਦੀਪ ਨੂੰ ਲੱਗੀਆਂ ਸੱਟਾਂ ਤੋਂ ਪਤਾ ਲਗਦਾ ਹੈ ਕਿ ਉਸ ਨਾਲ ਜੇਲ ‘ਚ ਜਬਰਦਸਤੀ ਕੀਤੀ ਗਈ ਹੈ। ਹੈਰਾਨੀ ਹੈ ਕਿ ਕੋਈ ਕਿਸਾਨ ਆਗੂ ਇਸ ਬੱਚੀ ਦੇ ਹੱਕ ਵਿਚ ਇਕ ਸ਼ਬਦ ਨਹੀਂ ਬੋਲਿਆ। ਸਾਨੂੰ ਆਪਣੇ ਤੌਰ ਤੇ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚੁੱਕਣਾ ਚਾਹੀਦਾ ਹੈ

#ReleaseNodeepKaur

#FarmersProtest’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਨੌਦੀਪ ਕੌਰ ਦੇ ਲਈ ਇਨਸਾਫ ਮੰਗ ਰਹੇ ਨੇ ।

inside image of shera jasvir post for nodeep kaur

ਗਾਇਕ ਤਰਸੇਮ ਜੱਸੜ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਨੌਦੀਪ ਕੌਰ ਦੇ ਲਈ ਪੋਸਟ ਪਾਈ ਹੈ ।

nodeep kaur

ਤਰਸੇਮ ਜੱਸੜ ਨੇ ਬਾਈਕ ‘ਤੇ ਲਾਇਆ ਕਿਸਾਨੀ ਝੰਡੇ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

Punjabi Singer Tarsem Jassar puts farmer flags on his bike

ਪੰਜਾਬੀ ਗਾਇਕ ਤਰਸੇਮ ਜੱਸੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਬਹੁਤ ਜਲਦ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ । tarsem jassar image

ਹੋਰ ਪੜ੍ਹੋ : ਦੇਖੋ ਵੀਡੀਓ – ਬੱਚੇ-ਬੱਚੇ ਲਾ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ, ਦੇਖੋ ਕਿਵੇਂ ਕੰਵਰ ਗਰੇਵਲ ਬੱਚਿਆਂ ਨੂੰ ਜੋੜ ਰਹੇ ਨੇ ਕਿਸਾਨੀ ਅੰਦੋਲਨ ਦੇ ਨਾਲ

ਉਨ੍ਹਾਂ ਨੇ ਲਿਖਿਆ ਹੈ-‘ਦੇਖ ਤੇਰੇ highway ਜਹੇ ਜਾਮ ਕੀਤੇ ਪਾਏ ਨੇ ,

ਮੀਡੀਏ ‘ਚ ਚਰਚੇ ਵੀ ਆਮ ਕੀਤੇ ਪਏ ਨੇ ,

ਟੁੱਟਣੇ ਰਕਾਡ ਦੇਖੀ ਸੜਕਾਂ ਤੇ ਜੱਟ ਨੇ

ਰਾਜ ਭਾਗ ਆਲੇ ਤਾਂ ਹੈਰਾਨ ਕੀਤੇ ਪਏ ਨੇ .. Coming Soon’ । ਉਨ੍ਹਾਂ ਨੇ ਕਿਸਾਨੀ ਝੰਡੇ ਦੇ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਦੀ ਬਾਈਕ ਉੱਤੇ ਕਿਸਾਨੀ ਝੰਡਾ ਲੱਗਿਆ ਹੋਇਆ ਹੈ । ਦਰਸ਼ਕਾਂ ਨੂੰ ਇਹ ਫੋਟੋ ਕਾਫੀ ਪਸੰਦ ਆ ਰਹੀ ਹੈ ।

inside image of tarsem jassar

ਦੱਸ ਦਈਏ ਦੇਸ਼ ਦਾ ਅਨੰਦਾਤਾ ਪਿਛਲੇ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਰਾਂ ਉੱਤੇ ਬੈਠੇ ਨੇ । ਪਰ ਹੰਕਾਰੀ ਹੋਈ ਕੇਂਦਰ ਸਰਕਾਰ ਆਪਣੀ ਤਾਨਾਸ਼ਾਹੀ ਰਾਜ ਦਾ ਪ੍ਰਦਰਸ਼ਨ ਕਰ ਰਹੀ ਹੈ । ਕਿਸਾਨਾਂ ਦੇ ਹੱਕਾਂ ‘ਚ ਵਿਦੇਸ਼ਾਂ ਦੇ ਨਾਮੀ ਸਿਤਾਰੇ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ।

tarsem jassar pic

 

 

View this post on Instagram

 

A post shared by Tarsem Jassar (@tarsemjassar)

ਗਾਇਕ ਤਰਸੇਮ ਜੱਸੜ ਨੇ ਪੋਸਟ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਦਿੱਤੀਆਂ ਲੱਖ-ਲੱਖ ਵਧਾਈਆਂ, ਨਾਲ ਹੀ ਕਿਸਾਨੀ ਅੰਦੋਲਨ ਦੀ ਕਾਮਯਾਬੀ ਲਈ ਗੁਰੂ ਸਾਹਿਬ ਨੂੰ ਕੀਤੀ ਅਰਦਾਸ

Tarsem Jassar Shared Post On guru gobind singh ji parkash purab

ਪੰਜਾਬੀ ਗਾਇਕ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ । inside pic of tarsem jassar post guru gobind singh ji ਹੋਰ ਪੜ੍ਹੋ : ਖਾਲਸਾ ਏਡ ਦੇ ਨਾਲ ਮਿਲ ਕੇ ਗਾਇਕ ਤਰਸੇਮ ਜੱਸੜ ਤੇ ਰਣਜੀਤ ਬਾਵਾ ਨੇ ਕੀਤੀ ਲੰਗਰ ਦੀ ਸੇਵਾ

ਉਨ੍ਹਾਂ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਭੇੜੋਂ ਕੋ ਮੈਂ ਸ਼ੇਰ ਬਨਾਊਂ, ਰਾਜਨ ਕੇ ਸੰਗ ਰੰਕ ਲੜਾਊਂ

ਭੂਪ ਗਰੀਬਨ ਕੋ ਕਹਲਾਊਂ, ਚਿੜੀਉਂ ਸੇ ਮੈਂ ਬਾਜ ਤੜਾਊਂ

ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ॥.

ਧੰਨ ਧੰਨ ਦਸ਼ਮੇਸ਼ ਪਿਤਾ ਜੀ, ਬਾਜ਼ਾਂ ਵਾਲੇ, ਕਲਗੀਆਂ ਵਾਲੇ, ਬਾਦਸ਼ਾਹ ਦਰਵੇਸ਼, ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ’

farmer protest

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਸ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰਨ ਦੀ ਤਾਕਤ ਬਖਸ਼ੇ ਤਾਂ ਜੋ ਅਸੀਂ ਆਪਣੇ ਹੱਕ ਪ੍ਰਾਪਤ ਕਰ ਸਕੀਏ’ ! ਪ੍ਰਸ਼ੰਸਕ ਵੀ ਕਮੈਂਟ ਕਰਕੇ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਨੇ ।

tarsem jassar photo

 

 

View this post on Instagram

 

A post shared by Tarsem Jassar (@tarsemjassar)

ਦੇਖੋ ਵੀਡੀਓ : ਸਿੱਖ ਇਤਿਹਾਸ ਨੂੰ ਬਿਆਨ ਕਰਦਾ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਬਾਗੀਆਂ ਦੇ ਕਿੱਸੇ’ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ

Tarsem Jassar-Kulbir Jhinjer Latest song Baagian De Kisse on trending

ਪੰਜਾਬੀ ਗਾਇਕ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਆਪਣਾ ਨਵਾਂ ਕਿਸਾਨੀ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ । ‘ਬਾਗੀਆਂ ਦੇ ਕਿੱਸੇ’ ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਦੋਵੇਂ ਗਾਇਕਾਂ ਨੇ ਪੰਜਾਬੀਆਂ ਦੀ ਅਣਖ ਤੇ ਕੁਰਬਾਨੀਆਂ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਬਿਆਨ ਕੀਤਾ ਹੈ ।

inside pic of kulbir  and tarsem

ਹੋਰ ਪੜ੍ਹੋ – ਦੇਖੋ ਵੀਡੀਓ: ‘ਕਲਾਵਾਂ ਚੜ੍ਹਦੀਆਂ’ ਨਾਲ ਗਾਇਕ ਸਤਿੰਦਰ ਸਰਤਾਜ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਬਿਆਨ ਕਰ ਰਹੇ ਨੇ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਤਰਸੇਮ ਜੱਸੜ ਨੇ ਲਿਖੇ ਨੇ ਤੇ ਮਿਊਜ਼ਿਕ Beat Inspector ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਨੂੰ Vehli Janta Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਹ ਕਿਸਾਨੀ ਤੇ ਜੋਸ਼ੀਲਾ ਗੀਤ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ ।

inside pic of tarsem jassar new track baagian de kisse

ਦੱਸ ਦਈਏ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ ਕਿਸਾਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਕਿਸਾਨ ਕੇਂਦਰ ਸਰਕਾਰ ਨੂੰ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ।

tarsem jassar farming song