ਅਦਾਕਾਰ ਯੋਗਰਾਜ ਸਿੰਘ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਨੀਨਾ ਬੁੰਦੇਲ ਨਾਲ ਹੋਈ ਸੀ ਮੁਲਾਕਾਤ

ਅਦਾਕਾਰ ਯੋਗਰਾਜ ਸਿੰਘ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਯੋਗਰਾਜ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਇਹ ਮੁਕਾਮ ਹਾਸਲ ਕਰਨ ਦੇ ਲਈ ਲੰਮਾ ਸੰਘਰਸ਼ ਕੀਤਾ ਹੈ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਵੀ ਉਹ ਇੰਡਸਟਰੀ ‘ਚ ਸਰਗਰਮ ਹਨ ।

yograj and neena
Image From bundhelneena Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਸ਼ਬਦ

neena and yograj
Image From bundhelneena Instagram

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਦੱਸਾਂਗੇ । ਉਨ੍ਹਾਂ ਦਾ ਵਿਆਹ ਨੀਨਾ ਬੁੰਦੇਲ ਦੇ ਨਾਲ ਕਰਵਾਇਆ ਹੈ । ਨੀਨਾ ਨਾਲ ਉਨ੍ਹਾਂ ਦੀ ਪਿੱਛੇ ਜਿਹੇ ਇੱਕ ਫ਼ਿਲਮ ਵੀ ਆਈ ਸੀ ਅਤੇ ਇਸੇ ਫ਼ਿਲਮ ਦੇ ਨਾਲ 27 ਸਾਲ ਬਾਅਦ ਨੀਨਾ ਨੇ ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਵਾਪਸੀ ਕੀਤੀ ਸੀ ।

neena and yograj
Image From bundhelneena Instagram

ਉਨ੍ਹਾਂ ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । 90 ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ । ਨੀਨਾ ਬੁੰਦੇਲ ਨੂੰ ਨੀਨਾ ਸਿੱਧੂ ਅਤੇ ਸਤਬੀਰ ਦੇ ਨਾਂਅ ਨਾਲ ਵੀ ਜਾਣਦੇ ਹਨ ।ਉਨ੍ਹਾਂ ਨੇ ਕਈ ਸਾਲ ਥਿਏਟਰ ਕੀਤਾ ਹੈ ਅਤੇ ਇਸੇ ਦੀ ਬਦੌਲਤ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।

 

View this post on Instagram

 

A post shared by neena bundhel (@bundhelneena)

ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੀ ਐਂਟਰੀ ਸੁਖਸ਼ਿੰਦਰ ਸ਼ੇਰਾ ਨੇ ਹੀ ਕਰਵਾਈ ਸੀ ਅਤੇ ਉਨ੍ਹਾਂ ਨੇ ਹੀ ਫ਼ਿਲਮਾਂ ‘ਚ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਆ ।ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਫ਼ਿਲਮ ‘ਚ ਹੀ ਯੋਗਰਾਜ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ । ਉਨ੍ਹਾਂ ਦਾ ਇੱਕ ਪੁੱਤਰ ਵਿਕਟਰ ਯੋਗਰਾਜ ਸਿੰਘ ਅਤੇ ਇੱਕ ਧੀ ਹਨ ।ਬੱਚਿਆਂ ਦੇ ਜਨਮ ਤੋਂ ਬਾਅਦ ਇੰਡਸਟਰੀ ਨੂੰ ਉਨ੍ਹਾਂ ਨੇ ਅਲਵਿਦਾ ਕਹਿ ਦਿੱਤਾ ਸੀ ਅਤੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਹ ਵਿਦੇਸ਼ ਚਲੇ ਗਏ ਸਨ ।

 

ਕ੍ਰਿਕੇਟਰ ਯੁਵਰਾਜ ਸਿੰਘ ਦਾ ਵਿਰੋਧ ਕਰ ਰਹੇ ਨੌਜਵਾਨਾਂ ਦੀ ਯੋਗਰਾਜ ਸਿੰਘ ਨੇ ਕੀਤੀ ਹਮਾਇਤ, ਯੁਵਰਾਜ ਸਿੰਘ ਨੇ ਕਿਸਾਨਾਂ ਦਾ ਨਹੀਂ ਦਿੱਤਾ ਸਾਥ

Yograj Singh supports youth opposing cricketer Yuvraj Singh

ਦੇਸ਼ ਦੇ ਕਿਸਾਨਾਂ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰਦਸ਼ਨ ਕਰਦੇ ਹੋਏ । ਦੇਸ਼ ‘ਚ ਕਿਸਾਨ ਦੇ ਨਾਲ ਹੋ ਰਹੇ ਬੁਰੇ ਵਿਵਹਾਰ ਦੇ ਕਾਰਨ ਕੇਂਦਰ ਸਰਕਾਰ ਦੀ ਨਿਖੇਧੀ ਦੁਨੀਆ ਭਰ ‘ਚ ਹੋ ਰਹੀ ਹੈ । ਜਿਸ ਕਰਕੇ ਸਰਕਾਰ ਦੇ ਪੱਖ ‘ਚ ਕਈ ਬਾਲੀਵੁੱਡ ਸਿਤਾਰਿਆਂ ਤੇ ਖਿਡਾਰੀਆਂ ਨੇ ਟਵੀਟ ਕਰਕੇ ਆਪਣਾ ਸਮਰਥਨ ਦਿੱਤਾ ਹੈ । yuvraj singh tweet

ਹੋਰ ਪੜ੍ਹੋ : ਦਿੱਲੀ ਕਿਸਾਨ ਮੋਰਚੇ ‘ਚ ਪਿੰਡ ਦੀਆਂ ਬੀਬੀਆਂ ਦਾ ਹਾਲਚਾਲ ਪੁੱਛਦੇ ਨਜ਼ਰ ਆਏ ਪੰਜਾਬੀ ਗਾਇਕ ਗਗਨ ਕੋਕਰੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਕ੍ਰਿਕੇਟਰ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਥਾਂ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਟਵੀਟ ਕੀਤਾ । ਜਿਸ ਕਰਕੇ ਪੰਜਾਬੀਆਂ ‘ਚ ਇਸ ਗੱਲ ਦੀ ਨਰਾਜ਼ਗੀ ਦੇਖਣ ਨੂੰ ਮਿਲੀ । ਕ੍ਰਿਕੇਟਰ ਯੁਵਰਾਜ ਖਿਲਾਫ਼ ਉਨ੍ਹਾਂ ਦੇ ਪੰਪ ਮੂਹਰੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨ ਕਰ ਰਹੇ ਮੁੰਡਿਆਂ ਦੀ ਹਿਮਾਇਤ ‘ਚ ਯੁਵਰਾਜ ਦਾ ਪਿਤਾ ਯੋਗਰਾਜ ਵੀ ਸ਼ਾਮਿਲ ਹੋਇਆ । ਤਸਵੀਰ ‘ਚ ਯੋਗਰਾਜ ਸਿੰਘ ਖੁਦ ਆਪਣੇ ਪੁੱਤਰ ਯੁਵਰਾਜ ਸਿੰਘ ਦੇ ਖਿਲਾਫ ਖੜ੍ਹੇ ਨਜ਼ਰ ਆਏ ।

feature image of yograj singh against his son yuvraj singh

ਦੱਸ ਦਈਏ ਯੋਗਰਾਜ ਸਿੰਘ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਵੀ ਸ਼ਾਮਿਲ ਹੋਏ ਸੀ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ।

farmer protest in india

ਗਗਨ ਕੋਕਰੀ ਦੇ ਆਉਣ ਵਾਲੇ ਨਵੇਂ ਕਿਸਾਨੀ ਗੀਤ ‘ਜ਼ਿਲ੍ਹਾ ਮੋਗਾ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Teaser of "Zila Moga" By Gagan Kokri Featuring Sultaan,Yograj Singh

ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਜੀ ਹਾਂ ਉਹ ‘ਜ਼ਿਲ੍ਹਾ ਮੋਗਾ’ (Zila Moga) ਟਾਈਟਲ ਹੇਠ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਗਗਨ ਕੋਕਰੀ ਦੇ ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਯੋਗਰਾਜ ਸਿੰਘ ਤੇ ਰੈਪਰ ਸੁਲਤਾਨ ।

gagan kokri song pic

ਹੋਰ ਪੜ੍ਹੋ : ਕਿਸਾਨ ਦੀ ਧੀ ਹੋਣ ਦਾ ਫਰਜ਼ ਨਿਭਾ ਰਹੀ ਹੈ ਜਪਜੀ ਖਹਿਰਾ, ਦਿੱਲੀ ਕਿਸਾਨ ਮੋਰਚੇ ‘ਚ ਲੰਗਰ ‘ਚ ਰੋਟੀ ਪਕਾਉਂਦੀ ਨਜ਼ਰ ਆਈ ਐਕਟਰੈੱਸ

ਟੀਜ਼ਰ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਟੀਜ਼ਰ ‘ਚ ਗਗਨ ਕੋਕਰੀ, ਯੋਗਰਾਜ ਸਿੰਘ ਤੇ ਸੁਲਤਾਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ । ਇਹ ਗੀਤ ਗਾਇਕ ਗਗਨ ਕੋਕਰੀ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਲਈ ਲੈ ਕੇ ਆ ਰਹੇ ਨੇ।

inside pic of gagan kokri shared his upcoming song teaser

ਇਸ ਗੀਤ ਦੇ ਬੋਲ Abbi Fatehgarhia ਨੇ ਲਿਖੇ ਨੇ ਤੇ ਮਿਊਜ਼ਿਕ Rubal Jawa ਦਾ ਸੁਣਨ ਨੂੰ ਮਿਲੇਗਾ । ਇਹ ਪੂਰਾ ਗੀਤ 25 ਜਨਵਰੀ ਨੂੰ ਰਿਲੀਜ਼ ਹੋਵੇਗਾ । ਇਸ ਗੀਤ ਨੂੰ ਲੈ ਕੇ ਗਗਨ ਕੋਕਰੀ ਬਹੁਤ ਉਤਸੁਕ ਨੇ। ਦੱਸ ਦਈਏ ਗਾਇਕ ਗਗਨ ਕੋਕਰੀ ਵੀ ਆਸਟ੍ਰੇਲੀਆ ਤੋਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਇੰਡੀਆ ਆਏ ਨੇ । ਉਹ ਦਿੱਲੀ ਕਿਸਾਨ ਅੰਦੋਲਨ ‘ਚ ਵੀ ਆਪਣੀ ਸੇਵਾਵਾਂ ਦੇ ਰਹੇ ਨੇ ।

gagan kokri song teaser

ਯੋਗਰਾਜ ਸਿੰਘ ਨੂੰ ਬਾਲੀਵੁੱਡ ਫ਼ਿਲਮ ’ਚੋਂ ਕੀਤਾ ਗਿਆ ਬਾਹਰ !

Yograj-Singh

ਭਾਰਤ ਦੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਲਗਾਤਾਰ ਕਿਸਾਨ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ, ਤੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੂੰ ਬਾਲੀਵੁੱਡ ਦੀ ਇੱਕ ਫ਼ਿਲਮ ਤੋਂ ਵੀ ਹੱਥ ਧੋਣਾ ਪੈ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੋਗਰਾਜ ਸਿੰਘ ਨੂੰ ਬਾਲੀਵੁੱਡ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਫ਼ਿਲਮ ‘ਦ ਕਸ਼ਮੀਰ ਫ਼ਾਈਲਜ਼’ ਲਈ ਬਹੁਤ ਅਹਿਮ ਭੂਮਿਕਾ ਲਈ ਕਾਸਟ ਕੀਤਾ ਸੀ।

yograj-singh

ਹੋਰ ਪੜ੍ਹੋ :

yograj-singh

ਵਿਵੇਕ ਵੱਲੋਂ ਇਹ ਫ਼ਿਲਮ ਕਸ਼ਮੀਰ ਵਿੱਚ ਹੋਏ ਘੱਟ-ਗਿਣਤੀਆਂ ਦੇ ਕਤਲੇਆਮ ਨਾਲ ਸਬੰਧਤ ਹੈ । ਜਿਸ ਵਿੱਚ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ । ਵਿਵੇਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਯੋਗਰਾਜ ਸਿੰਘ ਨੂੰ ਫ਼ਿਲਮ ਵਿੱਚੋਂ ਇਸ ਲਈ ਬਾਹਰ ਕੀਤਾ ਗਿੳਾ ਹੈ ਕਿ ਉਹਨਾਂ ਦੇ ਭਾਸ਼ਣ ਭੜਕਾਉ ਹੁੰਦੇ ਹਨ ।

 yograj

ਤੁਹਾਨੂੰੰ ਦੱਸ ਦਿੰਦੇ ਹਾਂ ਕਿ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਕਿਸਾਨ ਅੰਦੋਲਨ ਦਾ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ । ਪਰ ਬਾਲੀਵੁੱਡ ਦੇ ਕੁਝ ਕੁ ਸਿਤਾਰਿਆਂ ਨੂੰ ਛੱਡ ਕੇ ਬਾਕੀ ਫ਼ਿਲਮੀ ਸਿਤਾਰੇ ਇਸ ਤੋਂ ਦੂਰੀ ਬਣਾ ਕੇ ਬੈਠੇ ਹਨ ।

Yograj Singh Out Of ‘The Kashmir Files’ Due To Hateful Speech

Yograj Singh Out Of ‘The Kashmir Files’ Due To Hateful Speech

Actor Yograj Singh, who has made appearances in many Punjabi films like ‘Dulla Vaily’, ‘Doorbeen’, ‘Krazzy Tabbar’ among many others, has been dropped out of his next film ‘The Kashmir Files’.

 Reportedly, the father of former cricketer Yuvraj Singh, is no longer a part of the cast of Vivek Agnihotri’s next directorial ‘The Kashmir Files’.

A source close to Yograj has informed that he has been fired from director Vivek Agnihotri’s film overnight for his ‘blasphemous speech’ at the ongoing farmer protest.

ALSO READ: KANGANA RANAUT CALLS OUT DILJIT DOSANJH AND PRIYANKA CHOPRA FOR MISLEADING FARMERS PROTEST

After his derogatory remarks and hateful speech on Hindus & Hindu women, the makers of the film decided to replace him overnight. Apparently, Puneet Issar will be playing his role now.

The first schedule of The Kashmir Files started this week in Mussoorie.

ਦੇਖੋ ਵੀਡੀਓ : ਯੋਗਰਾਜ ਸਿੰਘ ਨੇ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਕਿਸਾਨਾਂ ਦੀ ਕਾਮਯਾਬੀ ਤੇ ਖੁਸ਼ਹਾਲੀ ਦੇ ਲਈ ਕੀਤੀ ਅਰਦਾਸ, ਕਿਸਾਨ ਵੀਰਾਂ ਨੂੰ ਹੌਸਲਾ ਰੱਖਣ ਦੇ ਲਈ ਕਿਹਾ

Yograj Singh prays to Baba Deep Singh for the success of the farmers

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਯੋਗਰਾਜ ਸਿੰਘ ਜੋ ਕਿ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ । yograj singh

ਹੋਰ ਪੜ੍ਹੋ :ਕੋਰੋਨਾ ਕਾਲ ‘ਚ ਲੋਕਾਂ ਦੀ ਸੇਵਾ ਕਰਦੇ ਹੋਏ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੂੰ ਹੋਇਆ ਕੋਰੋਨਾ, ਜਲਦੀ ਸਿਹਤਮੰਦ ਹੋਣ ਲਈ ਲੋਕ ਕਰ ਰਹੇ ਨੇ ਦੁਆਵਾਂ

ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕਿਸਾਨ ਵੀਰਾਂ ਦੇ ਲਈ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਕਿਸਾਨਾਂ ਦੇ ਲਈ ਅਰਦਾਸ ਕੀਤੀ ਹੈ ।

sheed baba deep singh

ਵੀਡੀਓ ‘ਚ ਉਹ ਪੰਜਾਬ ਤੇ ਦੇਸ਼ ਦੇ ਕਿਸਾਨ ਵੀਰਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇ, ਕਿ ਹੌਸਲਾ ਰੱਖਣਾ, ਡਰਨਾ ਨਹੀਂ । ਉਨ੍ਹਾਂ ਨੇ ਕਿਹਾ ਕਿ ਆਪਣੇ ਕਿਸਾਨ ਵੀਰਾਂ ਦੇ ਲਈ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰ ਰਹੇ ਹਨ ।

yograj singh support to farmer

ਦੱਸ ਦਈਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਖ਼ਿਲਾਫ ਕਿਸਾਨ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ । ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਨੇ ।

Prayed for the welfare of Punjab farmers

ਪੰਜਾਬੀ ਗਾਇਕ ਵੀ ਰੋਸ ਪ੍ਰਦਰਸ਼ਨਾਂ ‘ਚ ਸ਼ਾਮਿਲ ਹੋ ਰਹੇ ਹਨ ਤੇ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਵਾਪਿਸ ਲੈਣ ਦਾ ਦਬਾਅ ਬਣਾ ਰਹੇ ਹਨ ।

View this post on Instagram

 

Prayed for the welfare of Punjab farmers in the feet of my Father BABA DEEP SINGH, Tahala Sahab Gurdwara Taran Taran.

A post shared by Yograj Singh ( ਯੋਗਰਾਜ) (@yograj_singh_official) on

ਕਿਹੜੇ ਕਲਾਕਾਰਾਂ ਦੀ ਦੋਸਤੀ ਆਈ ਤੁਹਾਨੂੰ ਪਸੰਦ ਤਾਂ ਵੋਟ ਕਰੋ ‘FILMY YAAR OF THE YEAR’ ਦੇ ਲਈ

PTC Punjabi Film Awards 2020 : Vote For FILMY YAAR OF THE YEAR

ਇੱਕ ਵਾਰ ਫਿਰ ਤੋਂ ਸੱਜੇਗੀ ਸਿਤਾਰਿਆਂ ਦੇ ਨਾਲ ਭਰੀ ਮਹਿਫ਼ਿਲ ਪੀਟੀਸੀ ਦੇ ਵਿਹੜੇ । ਜੀ ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਬਿਲਕੁਲ ਵੱਖਰੇ ਅੰਦਾਜ਼ ‘ਚ ।

Vote for your favourite : Shivjothttps://wp.ptcpunjabi.co.in/voting/

ਇਸ ਵਾਰ ਇਹ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਆਨਲਾਈਨ, ਜਿਸ ਕਰਕੇ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਾਫੀ ਉਤਸੁਕ ਨੇ ਇਸ ਅਵਾਰਡ ਸਮਾਰੋਹ ਲਈ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਲੋਕ ਵੱਧ ਚੜ੍ਹ ਕੇ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਰਹੇ ਨੇ । ‘FILMY YAAR OF THE YEAR’ ਕੈਟਾਗਿਰੀ ਲਈ ਹੇਠ ਦਿੱਤੀਆਂ ਜੋੜੀਆਂ ਨੂੰ ਰੱਖਿਆ ਗਿਆ ਹੈ ।

Guggu Gill & Hobby Dhaliwal Jaddi Sardar
Guggu Gill & Yograj Singh Lukan Michi
Jassie Gill / Ninja / Ranjit Bawa High End Yaariyaan
Preet Baath / Deep Joshi Mitran Nu Shaunk Hathyaran Da
Kumar Ajay, Veer Vashisht Mitran Nu Shaunk Hathyaran Da
Sardar Sohi / Malkeet Rauni & Ardaas Karaan
Rana Jung Bahadur Ardaas Karaan
Yuraj Hans / Gagan Kokri & Yaara Ve
Raghveer Boli Yaara Ve
Iftikhar Thakur, Nasir Chinyoti & Akram Udas Chal Mera Putt

 ਤੁਸੀਂ ਆਪਣੀ ਪਸੰਦੀਦਾ ਕਲਾਕਾਰਾਂ ਦੀ ਜੋੜੀ ਨੂੰ ਵੋਟ ਇਸ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰ ਦੇ ਸਕਦੇ ਹੋਏ :- https://wp.ptcpunjabi.co.in/voting/  । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pfa 2020 punjabi

Singga’s Latest Song ‘Bapu Naal Pyar’ Featuring Yograj Singh Is Out

Singga’s Latest Song ‘Bapu Naal Pyar’ Featuring Yograj Singh Is Out

Punjabi celebs are doing their every bit to entertain their audience with their songs amid this nationwide lockdown. While the country tries to keep themselves safe during this time, Punjabi singer Sinnga has released his song ‘Bapu Naal Pyar’.

The song features Yograj Singh and Hargun Randhawa in the musical video.

 

View this post on Instagram

 

ਬਾਪੂ ਨਾਲ ਪਿਆਰ ♥️ OFFICIAL VIDEO OUT NOW on @nupuraudio

A post shared by SINGGA (@singga_official) on

The song shows a lovely relationship between a father and his son. ‘Bapu Naal Pyar’ is presented by Nupur Audio. Sung, penned, and composed by Singga, the music of the song is given by The Kidd.

 

View this post on Instagram

 

ਪੈਂਦਾ ਰੋਹਬ !

A post shared by SINGGA (@singga_official) on

Watch the song here.

Drop in your comments and tell us how much you liked the song.

ਬਾਪ-ਪੁੱਤ ਦੇ ਮੋਹ ਭਰੇ ਰਿਸ਼ਤੇ ਨੂੰ ਪੇਸ਼ ਕਰਦਾ ਸਿੰਗਾ ਦਾ ਨਵਾਂ ਗੀਤ ‘ਬਾਪੂ ਨਾਲ ਪਿਆਰ’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Singga Latest Punjabi Track Bapu Naal Pyar Released

ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਸਿੰਗਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਵਿੱਚ ਬਾਪ ਪੁੱਤ ਦੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ ।

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ‘ਦਾ ਕਿਡ’ ਦਾ ਸੁਣਨ ਨੂੰ ਮਿਲ ਰਿਹਾ ਹੈ । ਗਾਣੇ ਦੇ ਵੀਡੀਓ ਨੂੰ ਨਵ ਧੀਮਾਨ ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸਿੰਗਾ, ਤੇ ਪਾਲੀਵੁੱਡ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਤੇ ਫੀਮੇਲ ਮਾਡਲ ਹਰਗੁਣ ਰੰਧਾਵਾ । ਗੀਤ ਨੂੰ ਨੂਪੁਰ ਆਡੀਓ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਸੋਸ਼ਲ ਮੀਡੀਆ ‘ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

LAO JI FIRST MOVIE DA POSTER JORA ( The second chapter ) Karo Support ??? wmk

A post shared by SINGGA (@singga_official) on

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੋਬਿਨ ਹੁੱਡ, ਦਿਲ ਮੁਟਿਆਰ ਦਾ, ਜੱਟ ਦੀ ਕਲਿੱਪ, ਯਾਰ ਜੱਟ ਦੇ, ਜੱਟ ਦੀ ਈਗੋ, ਫੋਟੋ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਫ਼ਿਲਮ ‘ਜੋਰਾ-ਦੂਜਾ ਅਧਿਆਇ 2’ ਦੇ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ।

ਯੋਗਰਾਜ ਸਿੰਘ ਹੋਏ 62 ਸਾਲਾਂ ਦੇ, ਇਸ ਵਜ੍ਹਾ ਕਰਕੇ ਛੱਡਣਾ ਪਿਆ ਸੀ ਕ੍ਰਿਕੇਟ ਦਾ ਮੈਦਾਨ, ਪਰ ਅਦਾਕਾਰੀ ਦੇ ਖੇਤਰ ‘ਚ ਗੱਡੇ ਝੱਡੇ

Yograj Singh Birthday Special: Why did He leave cricket & started acting?

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਅੱਜ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟ ਖਿਡਾਰੀ ਕੀਤੀ ਸੀ । ਉਨ੍ਹਾਂ ਨੇ ਇੱਕ ਟੈਸਟ ਮੈਚ ਅਤੇ ਛੇ ਵਨ ਡੇਅ ਮੈਚ ਖੇਡ ਨੇ । ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕ੍ਰਿਕੇਟ ਕਰੀਅਰ ਸ਼ੁਰੂ ਕੀਤਾ ਸੀ । ਪਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਕ੍ਰਿਕੇਟ ਦਾ ਮੈਦਾਨ ਛੱਡਣਾ ਪਿਆ ਤੇ ਉਨ੍ਹਾਂ ਦਾ ਕ੍ਰਿਕੇਟ ਕਰੀਅਰ ਖਤਮ ਹੋ ਗਿਆ । ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਅਦਾਕਾਰੀ ਵੱਲ ਰੁੱਖ ਕੀਤਾ । ਉਨ੍ਹਾਂ ਦਾ ਸਾਥ ਦਿੱਤਾ ਪੰਜਾਬੀ ਫ਼ਿਲਮਾਂ ਨੇ । ਯੋਗਰਾਜ ਸਿੰਘ ਦੇ ਦਮਦਾਰ ਡਾਇਲਾਗ ਤੇ ਬਾਕਮਾਲ ਦੀ ਅਦਾਕਾਰੀ ਨੇ ਉਨ੍ਹਾਂ ਨੂੰ ਪੰਜਾਬ ਇੰਡਸਟਰੀ ਦੇ ਚਮਕਦਾ ਸਿਤਾਰਾ ਬਣਾ ਦਿੱਤਾ ।

80 ਦੇ ਦਹਾਕੇ ‘ਚ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕਮਾਲ ਦੇ ਰੋਲ ਕੀਤੇ । ਉਨ੍ਹਾਂ ਨੇ ਅਣਗਿਣਤੀ ਫ਼ਿਲਮਾਂ ‘ਚ ਕੰਮ ਕੀਤਾ ਜਿਵੇਂ ‘ਜੱਟ ਤੇ ਜ਼ਮੀਨ’, ‘ਕੁਰਬਾਨੀ ਜੱਟੀ ਦੀ’, ‘ਬਦਲਾ ਜੱਟੀ ਦਾ’, ‘ਇਨਸਾਫ’, ‘ਲਲਕਾਰਾ ਜੱਟੀ ਦਾ’, ’25 ਕਿਲੇ’, ‘ਜੱਟ ਪੰਜਾਬ ਦਾ’, ‘ਜ਼ਖਮੀ ਜਾਗੀਰਦਾਰ’, ‘ਨੈਣ ਪ੍ਰੀਤੋ ਦੇ’, ‘ਵਿਛੋੜਾ’, ‘ਵੈਰੀ’, ‘ਜੱਟ ਸੁੱਚਾ ਸਿੰਘ ਸੂਰਮਾ’, ‘ਅਣਖ ਜੱਟਾਂ ਦੀ’ ਤੇ ‘ਬਦਲਾ ਜੱਟੀ ਦਾ’, ‘ਲਲਕਾਰਾ ਜੱਟੀ ਦਾ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ । ਉਨ੍ਹਾਂ ਕਈ ਫ਼ਿਲਮਾਂ ‘ਚ ਖਲਨਾਇਕ ਦੇ ਰੋਲ ਵੀ ਨਿਭਾਏ ਨੇ ।

ਪਰ ਇੱਕ ਸਮਾਂ ਆਇਆ ਜਦੋਂ ਪੰਜਾਬੀ ਫ਼ਿਲਮ ਦਾ ਦੌਰ ਥੰਮ  ਗਿਆ ਸੀ । ਇਸ ਸਮੇਂ ਯੋਗਰਾਜ ਸਿੰਘ ਨੇ ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ‘ਚ ਵੀ ਕੰਮ ਕੀਤਾ । ਜਦੋਂ ਮੁੜ ਪੰਜਾਬੀ ਸਿਨੇਮਾ ਸਰਗਰਮ ਹੋਇਆ ਤਾਂ ਯੋਗਰਾਜ ਸਿੰਘ ਵੀ ਮੁੜ ਪਰਦੇ ‘ਤੇ ਛਾ ਗਏ । ਉਹ ਪੰਜਾਬੀ ਫਿਲਮਾਂ ‘ਗੋਰਿਆਂ ਨੂੰ ਦਫਾ ਕਰੋ’, ‘ਸੱਜਣ ਸਿੰਘ ਰੰਗਰੂਟ’, ਲੁੱਕਣ ਮੀਚੀ,ਯਾਰਾ ਵੇ, ਦੂਰਬੀਨ,ਤੇਰੀ ਮੇਰੀ ਜੋੜੀ ਤੇ ਅਰਦਾਸ ਕਰਾਂ ਵਰਗੀ ਕਈ ਫ਼ਿਲਮਾਂ ‘ਚ ਇਕ ਵਾਰ ਫਿਰ ਦਮਦਾਰ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ । ਖਬਰਾਂ ਦੀ ਮੰਨੀਏ ਤਾਂ ਉਹ ਕਮਲ ਹਸਨ ਦੀ ਫ਼ਿਲਮ ‘ਇੰਡੀਅਨ 2’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।