ਅਦਾਕਾਰ ਯੋਗਰਾਜ ਸਿੰਘ ਨੇ ਕੀਤਾ ਰੈਂਪ ਵਾਕ, ਵੀਡੀਓ ਹੋ ਰਿਹਾ ਵਾਇਰਲ

Yograj singh

ਅਦਾਕਾਰ ਯੋਗਰਾਜ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੋਗਰਾਜ ਸਿੰਘ ਰੈਂਪ ਵਾਕ ਕਰਦੇ ਹੋਏ ਨਜ਼ਰ ਆ ਰਹੇ ਹਨ । ਅਦਾਕਾਰ ਦਾ ਇਸ ਤਰ੍ਹਾਂ ਦਾ ਵੀਡੀਓ ਇਸ ਤੋਂ ਪਹਿਲਾਂ ਸ਼ਾਇਦ ਹੀ ਤੁਸੀਂ ਕਦੇ ਵੇਖਿਆ ਹੋਵੇਗਾ । ਸਿੱਧੇ ਸਾਦੇ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਯੋਗਰਾਜ ਸਿੰਘ ਨੇ ਰੈਂਪ ਵਾਕ ਦੌਰਾਨ ਕੁੜਤਾ ਪਜਾਮਾ ਅਤੇ ਨਾਲ ਰੈੱਡ ਕਲਰ ਦੇ ਸ਼ਾਲ ਪਾਏ ਹੋਏ ਵਿਖਾਈ ਦੇ ਰਹੇ ਹਨ ।

ਹੋਰ ਵੇਖੋ:ਪਾਲੀਵੁੱਡ ਤੇ ਬਾਲੀਵੁੱਡ ਤੋਂ ਬਾਅਦ ਯੋਗਰਾਜ ਸਿੰਘ ਦਾ ਸਾਊਥ ਦੀਆਂ ਫ਼ਿਲਮਾਂ ’ਚ ਵੀ ਚੱਲਣ ਲੱਗਾ ਸਿੱਕਾ, ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ …!

https://www.instagram.com/p/B-EQyRdlqY5/

ਅਦਾਕਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਪਾਲੀਵੁੱਡ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/Byg_AVjlHzz/

ਉਹ ਜਿੱਥੇ ਅਦਾਕਾਰੀ ‘ਚ ਆਪਣਾ ਜਲਵਾ ਪੂਰੀ ਦੁਨੀਆ ਨੂੰ ਵਿਖਾ ਚੁੱਕਿਆ ਹੈ,ਉੱਥੇ ਹੀ ਕ੍ਰਿਕੇਟ ਦਾ ਵੀ ਵੱਡਾ ਫੈਨ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜਾਅ ਵੇਖੇ ਹਨ ।ਫ਼ਿਲਮਾਂ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਇੱਕ ਵਾਰ ਮਰਹੂਮ ਐਕਟਰ ਵਰਿੰਦਰ ਸਿੰਘ ਗੱਡੀ ਠੀਕ ਕਰਵਾਉਣ ਲਈ ਇੱਕ ਵਰਕਸ਼ਾਪ ‘ਤੇ ਆਏ ਸੀ,ਉਸ ਸਮੇਂ ਯੋਗਰਾਜ ਸਿੰਘ ਵੀ ਉਸ ਵਰਕਸ਼ਾਪ ‘ਚ ਬੈਠੇ ਸਨ ।ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਫ਼ਿਲਮਾਂ ‘ਚ ਕੰਮ ਕਰਨ ਲਈ ਪ੍ਰੇਰਿਆ। ਪਰ ਯੋਗਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਐਕਟਿੰਗ ਦੀ ਏਬੀਸੀ ਤੱਕ ਨਹੀਂ ਆਉਂਦੀ,ਪਰ ਵਰਿੰਦਰ ਨਹੀਂ ਮੰਨੇ ਉਨ੍ਹਾਂ ਨੇ ਯੋਗਰਾਜ ਸਿੰਘ ਦੀ ਮਾਤਾ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਆਖਿਰਕਾਰ ਯੋਗਰਾਜ ਸਿੰਘ ਫ਼ਿਲਮਾਂ ‘ਚ ਕੰਮ ਕਰਨ ਲਈ ਰਾਜ਼ੀ ਹੋ ਗਏ ।

ਪਾਲੀਵੁੱਡ ਤੇ ਬਾਲੀਵੁੱਡ ਤੋਂ ਬਾਅਦ ਯੋਗਰਾਜ ਸਿੰਘ ਦਾ ਸਾਊਥ ਦੀਆਂ ਫ਼ਿਲਮਾਂ ’ਚ ਵੀ ਚੱਲਣ ਲੱਗਾ ਸਿੱਕਾ, ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ …!

ਬਾਲੀਵੁੱਡ ਤੇ ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਯੋਗਰਾਜ ਸਿੰਘ ਹੁਣ ਇੱਕ ਤੋਂ ਬਾਅਦ ਇੱਕ ਸਾਊਥ ਦੀਆਂ ਫ਼ਿਲਮਾਂ ਵਿੱਚ ਨਜ਼ਰ ਆ ਰਹੇ ਹਨ । ਖਬਰਾਂ ਦੀ ਮੰਨੀਏ ਤਾਂ ਯੋਗਰਾਜ ਸਿੰਘ ਹੁਣ ਛੇਤੀ ਹੀ ਕਮਲ ਹਸਨ ਦੀ ਫ਼ਿਲਮ ‘ਇੰਡੀਅਨ-2’ ਵਿੱਚ ਨਜ਼ਰ ਆਉਣ ਵਾਲੇ ਹਨ । ਇੱਕ ਵੈਬਸਾਈਟ ਦੀ ਰਿਪੋਰਟ ਮੁਤਾਬਿਕ ਯੋਗਰਾਜ ਸਿੰਘ ਇਸ ਫ਼ਿਲਮ ਦੀ ਸ਼ੂਟਿੰਗ ਲਈ ਅਮਰੀਕਾ ਗਏ ਹੋਏ ਹਨ ।

https://www.instagram.com/p/Byg_AVjlHzz/

ਇਸ ਤੋਂ ਇਲਾਵਾ ਉਹ ਇੱਥੇ ਇੱਕ ਹੋਰ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਵੀ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੋਗਰਾਜ ਸਿੰਘ ਨੇ ਹਾਲ ਹੀ ਵਿੱਚ ਰਜਨੀਕਾਂਤ ਦੀ ਫ਼ਿਲਮ ‘ਦਰਬਾਰ’ ਨਾਲ ਤਾਮਿਲ ਸਿਨੇਮਾ ਵਿੱਚ ਕਦਮ ਰੱਖਿਆ ਸੀ, ਤੇ ਹੁਣ ਉਹ ਕਮਲ ਹਸਨ ਦੀ ਫ਼ਿਲਮ ‘ਇੰਡੀਅਨ-2’ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/B8oodk6HIDg/

ਕਮਲ ਹਸਨ ਦੀ ਇਹ ਫ਼ਿਲਮ ‘ਇੰਡੀਅਨ’ ਦਾ ਸੀਕਵਲ ਹੈ । ਕਮਲ ਹਸਨ ਦੀ ਇਹ ਫ਼ਿਲਮ ਬਾਕਸ ਆਫ਼ਿਸ ਤੇ ਸੁਪਰ ਹਿੱਟ ਰਹੀ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ‘ਇੰਡੀਅਨ-2’ ਵਿੱਚ ਕਮਲ ਹਸਨ ਦੇ ਨਾਲ ਯੋਗਰਾਜ ਕੀ ਕਮਾਲ ਦਿਖਾਉਂਦੇ ਹਨ ।

https://www.instagram.com/p/B9MxlHpHX9R/

ਨੀਨਾ ਸਿੱਧੂ ਨੇ 27 ਸਾਲ ਬਾਅਦ ਇਸ ਫ਼ਿਲਮ ਨਾਲ ਮੁੜ ਤੋਂ ਕੀਤੀ ਇੰਡਸਟਰੀ ‘ਚ ਵਾਪਸੀ, 90 ਦੇ ਦਹਾਕੇ ਦੀਆਂ ਕਈ ਫ਼ਿਲਮਾਂ ‘ਚ ਕੀਤਾ ਹੈ ਕੰਮ  

Yograj Singh With Family

ਨੀਨਾ ਸਿੱਧੂ ਜਿਨ੍ਹਾਂ ਨੂੰ ਕਿ ਹੁਣ ਨੀਨਾ ਬੁੰਦੇਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰ ਰਹੇ । 27 ਸਾਲ ਤੱਕ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾਈ ਰੱਖੀ । ਪਰ ਉਹ ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੋਏ ਹਨ ।ਉਹ ਅਦਾਕਾਰ ਯੋਗਰਾਜ ਸਿੰਘ ਦੀ ਪਤਨੀ ਹਨ ਅਤੇ ਉਨ੍ਹਾਂ ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । 90 ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ।

ਹੋਰ ਵੇਖੋ:ਸਟਾਰ ਫਿੱਟ ‘ਚ ਖੁੱਲ੍ਹਣਗੇ ਦਮਦਾਰ ਅਦਾਕਾਰ ਯੋਗਰਾਜ ਸਿੰਘ ਦੇ ਸਿਹਤਮੰਦ ਹੋਣ ਦੇ ਰਾਜ਼

https://www.facebook.com/photo.php?fbid=1137999916319449&set=a.232797280173055&type=3&theater

ਨੀਨਾ ਬੁੰਦੇਲ ਦਾ ਜਨਮ 1967  ਨੂੰ ਚੰਡੀਗੜ੍ਹ ‘ਚ ਹੋਇਆ ਸੀ ਉਨ੍ਹਾਂ ਦਾ ਜੱਦੀ ਪਿੰਡ ਹਰਿਆਣਾ ‘ਚ ਹੈ । ਨੀਨਾ ਬੁੰਦੇਲ ਨੂੰ ਨੀਨਾ ਸਿੱਧੂ ਅਤੇ ਸਤਬੀਰ ਦੇ ਨਾਂਅ ਨਾਲ ਵੀ ਜਾਣਦੇ ਹਨ ।ਉਨ੍ਹਾਂ ਨੇ ਕਈ ਸਾਲ ਥਿਏਟਰ ਕੀਤਾ ਹੈ ਅਤੇ ਇਸੇ ਦੀ ਬਦੌਲਤ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।

https://www.facebook.com/photo.php?fbid=1328284527290986&set=picfp.100003283550669&type=3&theater

ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੀ ਐਂਟਰੀ ਸੁਖਸ਼ਿੰਦਰ ਸ਼ੇਰਾ ਨੇ ਹੀ ਕਰਵਾਈ ਸੀ ਅਤੇ ਉਨ੍ਹਾਂ ਨੇ ਹੀ ਫ਼ਿਲਮਾਂ ‘ਚ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਆ ।ਜਿਸ ਤੋਂ ਬਾਅਦ  ਉਨ੍ਹਾਂ ਨੇ ਪਹਿਲੀ ਫ਼ਿਲਮ ‘ਚ ਹੀ ਯੋਗਰਾਜ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ।

ਯੋਗਰਾਜ ਨਾਲ ਉਨ੍ਹਾਂ ਦਾ ਵਿਆਹ ਹੋਇਆ ‘ਤੇ ਉਨ੍ਹਾਂ ਦਾ ਇੱਕ ਪੁੱਤਰ ਵਿਕਟਰ ਯੋਗਰਾਜ ਸਿੰਘ ਅਤੇ ਇੱਕ ਧੀ ਹਨ ।ਬੱਚਿਆਂ ਦੇ ਜਨਮ ਤੋਂ ਬਾਅਦ ਇੰਡਸਟਰੀ ਨੂੰ ਉਨ੍ਹਾਂ ਨੇ ਅਲਵਿਦਾ ਕਹਿ ਦਿੱਤਾ ਸੀ ਅਤੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਹ ਵਿਦੇਸ਼ ਚਲੇ ਗਏ ਸਨ ।

ਪਰ 27  ਸਾਲ ਬਾਅਦ ਉਹ ਮੁੜ ਤੋਂ ਇੱਕ ਫ਼ਿਲਮ ‘ਚ ਨਜ਼ਰ ਆਏ ਸਨ,ਜਿਸ ‘ਚ ਉਨ੍ਹਾਂ ਦੇ ਰੀਅਲ ਲਾਈਫ ਪਤੀ ਯੋਗਰਾਜ ਸਿੰਘ ਨੇ ਇਸ ਫ਼ਿਲਮ ‘ਚ ਉਨ੍ਹਾਂ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ ।

 

ਪੀਟੀਸੀ ਪੰਜਾਬੀ ਗੋਲਡ ‘ਤੇ ਵੇਖੋ ਫ਼ਿਲਮ ‘ਜੱਟ ਵਰਸਿਜ਼ ਆਈਲੈਟਸ’

jatt vs ilets

ਪੀਟੀਸੀ ਪੰਜਾਬੀ ‘ਤੇ ਵੇਖੋ ‘ਜੱਟ ਵਰਸਿਜ਼ ਆਈਲੈਟਸ’ ਫ਼ਿਲਮ ।ਇਸ ਫ਼ਿਲਮ ਨੂੰ ਪੀਟੀਸੀ ਪੰਜਾਬੀ ਗੋਲਡ ਤੇ 25 ਜਨਵਰੀ ਨੂੰ ,ਸ਼ਾਮ 7:30 ਵਜੇ ਦਿਨ ਸ਼ਨਿੱਚਰਵਾਰ ਨੂੰ ਵਿਖਾਈ ਜਾਵੇਗੀ । ਇਸ ਫ਼ਿਲਮ ‘ਚ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਇਹ ਨੌਜਵਾਨ ਕੀ ਕੀ ਪਾਪੜ ਵੇਲਦੇ ਨੇ ਅਤੇ ਕਿਸ ਤਰ੍ਹਾਂ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਵਾਰ ਆਪਣਾ ਸਭ ਕੁਝ ਗੁਆ ਲੈਂਦੇ ਨੇ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਇਸ ਫ਼ਿਲਮ ‘ਚ ਕੀਤੀ ਗਈ ਹੈ ।

https://www.facebook.com/ptcpunjabigold/videos/615004929069724/

ਕਿਉਂਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ ਵਿੱਚ ਆਈਲੈਟਸ ਕਰ ਰਿਹਾ ਹੈ ਅਤੇ ਕਈ ਵਾਰ ਅਣਜਾਣਪੁਣੇ ਵਿੱਚ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦਾ ਹੈ।ਫ਼ਿਲਮ ਦੇ ਡਾਇਰੈਕਟਰ ਦੇਵੀ ਦੱਤ ਹਨ ,ਇਸ ਫ਼ਿਲਮ ਵਿੱਚ ਦੀਪ ਸਹਿਗਲ, ਹੌਬੀ ਧਾਲੀਵਾਲ, ਖ਼ੁਸ਼ੀ ਮਲਹੋਤਰਾ, ਅਨੀਤਾ ਦੇਵਗਨ, ਖ਼ਿਆਲੀ, ਸੁਖਬੀਰ ਬਾਠ, ਨਵੀਨ ਵਾਲੀਆ, ਮਨਦੀਪ ਘਈ, ਜਸਵੰਤ ਮਿੰਟੂ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਮਾਤਾ ਮਾਲਵਿੰਦਰ ਸੰਧੂ, ਪਲਮੀਤ ਸੰਧੂ ਅਤੇ ਨਵਦੀਪ ਭਿੰਦਰ ਹਨ।

ਰਿਸ਼ਤਿਆਂ ‘ਚ ਪਿਆਰ ਤੇ ਤਕਰਾਰ ਨੂੰ ਬਿਆਨ ਕਰਦਾ ਪੰਜਾਬੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Harjit Harman's Movie Tu Mera Ki Lagda Official Trailer Out Now

ਹਰਜੀਤ ਹਰਮਨ ਦੀ ਆਉਣ ਵਾਲੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਪੇਂਡੂ ਸੱਭਿਆਚਾਰ ਨਾਲ ਜੁੜੇ ਟਰੇਲਰ ‘ਚ ਰਿਸ਼ਤਿਆਂ ‘ਚ ਪਿਆਰ ਤੇ ਤਕਰਾਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਟਰੇਲਰ ‘ਚ ਬੜੇ ਹੀ ਦਿਲਚਸਪ ਮੋੜ ਦੇਖਣ ਨੂੰ ਮਿਲ ਰਹੇ ਹਨ। ਜਿਸਦਾ ਖੁਲਾਸਾ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਹੋਵੇਗਾ।

ਫ਼ਿਲਮ ‘ਚ ਹਰਜੀਤ ਹਰਮਨ ਤੇ ਸ਼ੀਫਾਲੀ ਸ਼ਰਮਾ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਹਰਜੀਤ ਹਰਮਨ ਤੇ ਸ਼ੀਫਾਲੀ ਸ਼ਰਮਾ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਰਵਿੰਦਰ ਗਰੇਵਾਲ, ਪ੍ਰਿੰਸ ਕੇਜੇ ਸਿੰਘ, ਨਿਸ਼ਾ ਬਾਨੋ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਟਰੇਲਰ The Punjabi Tune ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਹੋਰਾਂ ਨੇ ਕੀਤਾ ਹੈ। ਇਹ ਫ਼ਿਲਮ ਵਿਨਰਜ਼  ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ 6 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

ਯੁਵਰਾਜ ਸਿੰਘ ਨੇ ਸਾਂਝੀ ਕੀਤੀ ਤਸਵੀਰ ਜਦੋਂ ਪਹਿਲੀ ਵਾਰ ਚੁਣੇ ਗਏ ਸਨ ਟੀਮ ਇੰਡੀਆ ‘ਚ ਖੇਡਣ ਲਈ

Yuvraj Singh Shares His Pic When He in For Indian Cricket Team

ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਦੇ ਸਪੁੱਤਰ ਯੁਵਰਾਜ ਸਿੰਘ ਜਿਨ੍ਹਾਂ ਨੇ ਆਪਣੀ ਪਹਿਚਾਣ ਬਤੌਰ ਕ੍ਰਿਕੇਟਰ ਬਣਾਈ ਹੈ। ਜੀ ਹਾਂ ਉਹ ਸਾਲ 2011 ਵਿਸ਼ਵ ਕੱਪ ਦੇ ਹੀਰੋ ਰਹੇ ਨੇ। ਉਨ੍ਹਾਂ ਆਪਣੀ ਦਿੱਗਜ ਬੱਲੇਬਾਜ਼ੀ ਤੇ ਗੇਂਦਬਾਜ਼ੀ ਤੋਂ ਇਲਾਵਾ ਵਧੀਆ ਫੀਲਡਿੰਗ ਦੇ ਨਾਲ ਟੀਮ ਇੰਡੀਆ ਨੂੰ ਕਈ ਵਾਰ ਜਿੱਤ ਦਾ ਸਵਾਦ ਦਵਾਇਆ ਹੈ।

View this post on Instagram

 

Major throwback to getting selected for the first time to play for team India ?? . #proudmoment #pricelessmemory

A post shared by Yuvraj Singh (@yuvisofficial) on

ਹੋਰ ਵੇਖੋ:ਅਖਿਲ ਨੂੰ ਮਨਮੋਹਨ ਵਾਰਿਸ ਨੂੰ ਦੇਖ ਕੇ ਲੱਗੀ ਸੀ ਗਾਉਣ ਦੀ ਚੇਟਕ, ਜਾਣੋ ਜਨਮਦਿਨ ਉੱਤੇ ਦਿਲਚਸਪ ਗੱਲਾਂ

ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ ਯੁਵਾ ਸਨ ਤੇ ਉਨ੍ਹਾਂ ਦੀ ਟੀਮ ਇੰਡੀਆ ਲਈ ਸਲੈਕਸ਼ਨ ਹੋਈ ਸੀ ਖੇਡਣ ਲਈ। ਇਸ ਫੋਟੋ ‘ਚ ਉਨ੍ਹਾਂ ਦੇ ਨਾਲ ਰਾਹੁਲ ਦ੍ਰਵਿੜ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਮੇਜਰ ਥਰੋਬੈਕ ਜਦੋਂ ਪਹਿਲੀ ਵਾਰ ਟੀਮ ਇੰਡੀਆ ‘ਚ ਖੇਡਣ ਲਈ ਚੁਣਿਆ ਗਿਆ ਸੀ… #proudmoment #pricelessmemory’..ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ।

 

View this post on Instagram

 

‪That moment of pure happiness when you win the World Cup for your country. Can’t ever be expressed in words. #pricelessmemories ‬

A post shared by Yuvraj Singh (@yuvisofficial) on

ਦੱਸ ਦਈਏ ਇਸੇ ਸਾਲ ਜੂਨ ਮਹੀਨੇ ‘ਚ ਯੁਵਰਾਜ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ। ਪਰ ਉਨ੍ਹਾਂ ਵੱਲੋਂ ਖੇਡੀਆਂ ਕ੍ਰਿਕੇਟ ਪਾਰੀਆਂ ਅੱਜ ਵੀ ਕ੍ਰਿਕੇਟ ਪ੍ਰੇਮੀਆਂ ਦੇ ਜ਼ਹਿਨ ‘ਚ ਤਾਜ਼ਾ ਹਨ।

PTC Showcase: Watch The Cast Of ‘Teri Meri Jodi’ Talk About Their Film On Sept 10

PTC Showcase: Watch The Cast Of ‘Teri Meri Jodi’ Talk About Their Film On Sept 10

Veteran Punjabi actor Yograj Singh, known for his roles in films like ‘Goreyan Nu Daffa Karo’, ‘Sajjan Singh Rangroot’, ‘Ardaas Karaan’ among others, will be featuring in the upcoming episode of PTC Showcase on September 10 at 9 PM.

PTC Showcase is one of the most loved talk show of PTC Punjabi. The upcoming episode will feature the cast of film ‘Teri Meri Jodi’. Yograj Singh, Monica Sharma, Aditya Sood will reveal some unknown facts about the Punjabi film.

The film stars Yograj Singh along with his son, Victor, who is making his debut in the Punjabi film industry with this film. Debutant Victor talked about feeling nervous to work along with his dad, who is a prominent artist in the Punjabi film industry.

The film was initially slated to release on July 26, however, it will now release on September 13. ‘Teri Meri Jodi’ also features Sidhu Moosewala, Rana Jung Bahadur, Sammy Gill, King B Chouhan, UK based model Jazzy, Monica Sharma among others.

Don’t forget to watch Yograj Singh, Monica Sharma, Aditya Sood talk about their film on September 10 at 9 PM.

Teri Meri Jodi Trailer: The Multi-Starrer Film To Touch The Theme Of All Relationships

Teri Meri Jodi Trailer: The Multi-Starrer Film To Touch The Theme Of All Relationships

Finally the trailer of the upcoming Punjabi film ‘Teri Meri Jodi’ is out! The film stars Sidhu Moosewala, Rana Jung Bahadur, Sammy Gill, Yograj Singh, Victor Singh, King B Chouhan, UK based model Jazzy, Monica Sharma in important roles.

The over 3 minute long trailer revolves around the theme of relationships among lovers, families, friends. The movie seems to be a comic drama, where the characters evolve with their cultural ideas in the film.

Watch the trailer here.

Earlier, the team of PTC Punjabi went over on the sets of the film and talked with the cast of the film. The stars of the film talked about the movie and revealed some memorable moments to the audience.

During the conversation with PTC Punjabi, Yograj Singh remembered about his time of how Aditya re-launched him with the film ‘Oye Hoye Pyar Ho Gaya’ in 2013. Yograj had been away from Punjabi film industry for over 12 years before Aditya called him for ‘Oye Hoye Pyar Ho Gaya’.

On the other hand, Victor remembered that he was quite nervous on working with his father in his first movie. However, film’s director Aditya Sood had been a great help to him on the sets.

The film was initially slated to release on July 26, however, it will now release on September 13.

Star Fit: ‘I Want To Beat Arnold’, Says Yograj Singh

Star Fit: ‘I Want To Beat Arnold’, Says Yograj Singh

Yograj Singh is a well known actor in the Punjabi film fraternity. He has featured in over 160 Punjabi films, particularly known for his dialogue delivery and healthy lifestyle. Yograj Singh will feature in the upcoming episode of PTC Punjabi’s fitness show ‘Star Fit’ on August 1 at 9:30 PM.

Yograj Singh will talk about his daily fitness routine to the audience, and reveal his fitness secrets. Viewers will get to know about his routine and workout sessions.

Earlier, stars like Jazzy B, Reetinder Singh Sodhi, Vindu Dara Singh among others also grazed the show and revealed their fitness secrets.

Don’t forget to tune into PTC Punjabi on August 1 at 9:30 PM.

ਸਟਾਰ ਫਿੱਟ ‘ਚ ਖੁੱਲ੍ਹਣਗੇ ਦਮਦਾਰ ਅਦਾਕਾਰ ਯੋਗਰਾਜ ਸਿੰਘ ਦੇ ਸਿਹਤਮੰਦ ਹੋਣ ਦੇ ਰਾਜ਼

yograj singh in PTC Punjabi Show star Fit watch 1 August on PTC Punjabi

ਸਟਾਰ ਫਿੱਟ ਪੀਟੀਸੀ ਪੰਜਾਬੀ ਦਾ ਅਜਿਹਾ ਪ੍ਰੋਗਰਾਮ ਜਿਸ ‘ਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਿਤਾਰਿਆਂ ਦੇ ਸਿਹਤਮੰਦ ਹੋਣ ਦੇ ਰਾਜ਼ ਖੁੱਲ੍ਹਦੇ ਹਨ। ਸਟਾਰ ਫਿੱਟ ‘ਚ ਹੁਣ ਤੱਕ ਕਈ ਸਿਤਾਰੇ ਆਪਣੀ ਸਿਹਤ ਬਾਰੇ ਕਈ ਨੁਸਖ਼ੇ ਅਤੇ ਤਕਨੀਕਾਂ ਦਰਸ਼ਕਾਂ ਅੱਗੇ ਰੱਖ ਚੁੱਕੇ ਹਨ। ਪਰ ਜਿਹੜਾ ਸਿਤਾਰਾ ਹੁਣ ਸਟਾਰ ਫਿੱਟ ‘ਚ ਆ ਰਿਹਾ ਹੈ ਉਸ ਨੇ ਆਪਣੀ ਸਿਹਤ ਨੂੰ ਫਿੱਟ ਰੱਖਦਿਆਂ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਤੇ ਰਾਜ ਵੀ ਕੀਤਾ ਹੈ ‘ਤੇ ਅੱਜ ਵੀ ਉਹਨਾਂ ਦਾ ਦਬਦਬਾ ਕਾਇਮ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੇਮਿਸਾਲ ਅਤੇ ਬੇਬਾਕ ਅਦਾਕਾਰ ਯੋਗਰਾਜ ਸਿੰਘ ਦੀ ਜਿਹੜੇ ਆਪਣੀ ਉਮਰ ਦੇ ਇਸ ਪੜਾਅ ‘ਤੇ ਆ ਕੇ ਸਿਹਤ ਵੱਲ ਉਹਨਾਂ ਹੀ ਧਿਆਨ ਦਿੰਦੇ ਹਨ ਜਿੰਨ੍ਹਾਂ ਜਵਾਨੀ ਵੇਲੇ ਦਿਆ ਕਰਦੇ ਸੀ।


ਸਟਾਰ ਫਿੱਟ ਦੇ ਪ੍ਰੋਗਰਾਮ ‘ਚ ਦੇਖਣ ਨੂੰ ਮਿਲੇਗਾ ਕਿਸ ਤਰ੍ਹਾਂ ਯੋਗਰਾਜ ਜਿੰਮ ‘ਚ ਕਸਰਤ ਕਰਦੇ ਹਨ ਅਤੇ ਉਹ ਕਿਹੜੀਆਂ ਕਸਰਤਾਂ ਹਨ ਜਿੰਨ੍ਹਾਂ ਨੂੰ ਕਰ ਕੇ ਅੱਜ ਵੀ ਕਿਸੇ ਨੌਜਵਾਨ ਨਾਲੋਂ ਘੱਟ ਫਿੱਟ ਨਹੀਂ ਹਨ ਯੋਗਰਾਜ ਸਿੰਘ। ਜਵਾਨੀ ਪਹਿਰੇ ‘ਚ ਕ੍ਰਿਕੇਟ ਦੇ ਖ਼ਿਡਾਰੀ ਰਹੇ ਯੋਗਰਾਜ ਸਿੰਘ ਦੀ ਅਦਾਕਾਰੀ ਦਾ ਬੱਚੇ ਤੋਂ ਲੈ ਕੇ ਜਵਾਨ, ਤੇ ਬਜ਼ੁਰਗ ਹਰ ਕੋਈ ਫੈਨ ਹੈ। ਸੋ ਉਹਨਾਂ ਦੀ ਫਿੱਟਨੈੱਸ ਦੇ ਰਾਜ ਜਾਨਣ ਲਈ ਦੇਖੋ ਸਟਾਰ ਫਿੱਟ ਸ਼ੋਅ 1 ਅਗਸਤ ਰਾਤ 9:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ।

ਹੋਰ ਵੇਖੋ : ਅੱਜ ਰਾਤ ਮਿਸਟਰ ਪੰਜਾਬ 2019 ਦੇ ਮੈਗਾ ਆਡੀਸ਼ਨ ‘ਚ ਦੇਖੋ ਕਿਹੜੇ ਗੱਭਰੂ ਨੇ ਮਾਰੀ ਬਾਜ਼ੀ, ਕਿਸ ਨੂੰ ਮਿਲੀ ਨਿਰਾਸ਼ਾ

 

View this post on Instagram

 

Yograj Singh is still one of the fittest actor #yograjsingh

A post shared by PTC Punjabi (@ptc.network) on