ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਯੁਵਰਾਜ ਸਿੰਘ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

Yuvraj Singh And Hazel keech

ਹੇਜ਼ਲ ਕੀਚ (Hazel Keech) ਅਤੇ ਯੁਵਰਾਜ ਸਿੰਘ (Yuvraj Singh) ਦੇ ਵਿਆਹ ਨੂੰ ਪੰਜ ਸਾਲ ਪੂਰੇ ਹੋ ਗਏ ਹਨ । ਯੁਵਰਾਜ ਅਤੇ ਹੇਜ਼ਲ ਅੱਜ ਆਪਣੀ  ਵੈਡਿੰਗ ਐਨੀਵਰਸਰੀ (Wedding Anniversary )ਮਨਾ ਰਹੇ ਹਨ । ਇਸ ਮੌਕੇ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਸਿੰਘ ਨੇ ਲਿਖਿਆ ਕਿ ‘ਪੰਜ ਸਾਲ ਮਜ਼ਬੂਤੀ ਨਾਲ। ਮੈਂ ਤੈਨੂੰ ਪਿਆਰ ਕਰਦਾ ਹਾਂ। ਅਸੀਂ ਜਲਦ ਹੀ ਇੱਕਠੇ ਹੋਵਾਂਗੇ । ਹੈਪੀ ਵੈਡਿੰਗ ਐਨੀਵਰਸਰੀ ਬੇਬੀ’ । ਇਸ ਤਸਵੀਰ ਨੂੰ ਸਾਂਝਾ ਕਰਨ ਤੋਂ ਬਾਅਦ ਹਰ ਕੋਈ ਯੁਵਰਾਜ ਸਿੰਘ ਨੂੰ ਵਿਆਹ ਦੀ ਵਰੇ੍ਹਗੰਢ ‘ਤੇ ਵਧਾਈ ਦੇ ਰਿਹਾ ਹੈ ।

Yuvraj Singh and hazel Keech wedding anniversary
image From instagram

ਹੋਰ ਪੜ੍ਹੋ : ਕੁਲਦੀਪ ਮਾਣਕ ਦੀ ਅੱਜ ਹੈ ਬਰਸੀ, ਜੈਜ਼ੀ ਬੀ ਨੇ ਆਪਣੇ ਉਸਤਾਦ ਨੂੰ ਯਾਦ ਕਰਦੇ ਹੋਏ ਵੀਡੀਓ ਕੀਤੀ ਸਾਂਝੀ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਜੋੜੀ ਨੇ  2016 ਵਿੱਚ ਵਿਆਹ ਕਰਵਾਇਆ ਸੀ । ਇੰਗਲੈਂਡ ਦੀ ਰਹਿਣ ਵਾਲੀ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

Yuvraj singh
image From instagram

ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ । ਹੇਜ਼ਲ ਕੀਚ ਤੇ ਯੁਵਰਾਜ ਸਿੰਘ ਨੇ ਲਵ ਮੈਰਿਜ ਕਰਵਾਈ ਸੀ । ਪਰ ਇਸ ਵਿਆਹ ‘ਚ ਯੁਵਰਾਜ ਸਿੰਘ ਦੇ ਪਿਤਾ ਨੇ ਦੂਰੀ ਬਣਾਈ ਰੱਖੀ ਸੀ । ਯੁਵਰਾਜ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਹੇਜ਼ਲ ਨੂੰ ਮਨਾਉਣ ਦੇ ਲਈ ਉਸ ਨੂੰ ਕਈ ਪਾਪੜ ਵੇਲਣੇ ਪਏ ਸਨ ਅਤੇ ਵਿਆਹ ਲਈ ਮਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ । ਹੇਜ਼ਲ ਨੂੰ ਕੌਫੀ ਦੇ ਲਈ ਲਿਜਾਣ ਦੇ ਲਈ ਉਨ੍ਹਾਂ ਨੂੰ ਚਾਰ ਸਾਲ ਤੱਕ ਦਾ ਲੰਮਾ ਸਮਾਂ ਲੱਗ ਗਿਆ ਸੀ । ਦੋਵਾਂ ਦਾ ਵਿਆਹ ਚੰਡੀਗੜ੍ਹ ਸਥਿਤ ਇੱਕ ਗੁਰਦੁਆਰਾ ਸਾਹਿਬ ‘ਚ ਹੋਇਆ ਸੀ । ਇਸ ਤੋਂ ਬਾਅਦ ਦੋਵਾਂ ਨੇ ਹਿੰਦੂ ਰੀਤੀ ਰਿਵਾਜ਼ਾਂ ਦੇ ਨਾਲ ਵੀ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਦਿੱਲੀ ‘ਚ ਇੱਕ ਵੱਡੀ ਪਾਰਟੀ ਆਯੋਜਿਤ ਕੀਤੀ ਗਈ ਸੀ ।ਹੇਜ਼ਲ ਕੀਚ ਮੂਲ ਤੌਰ ‘ਤੇ ਇੰਗਲੈਂਡ ਦੀ ਰਹਿਣ ਵਾਲੀ ਹੈ ।

 

View this post on Instagram

 

A post shared by Yuvraj Singh (@yuvisofficial)

ਯੁਵਰਾਜ ਸਿੰਘ ਹੀਰੋਇਨ ਕਿਮ ਸ਼ਰਮਾ ਦੇ ਪਿਆਰ ‘ਚ ਹੋਏ ਸੀ ਪਾਗਲ, ਪਰ ਹੇਜ਼ਲ ਕੀਚ ਨਾਲ ਕਰਵਾਇਆ ਸੀ ਵਿਆਹ

yuvraj singh and hazel keech wedding anniversary

ਬਾਲੀਵੁੱਡ ਤੇ ਕ੍ਰਿਕੇਟ ਦਾ ਕੁਨੇਕਸ਼ਨ ਬਹੁਤ ਪੁਰਾਣਾ ਰਿਹਾ ਹੈ । ਦੇਖਿਆ ਜਾਂਦਾ ਹੈ ਕਿ ਕ੍ਰਿਕੇਟਰ ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਤੇ ਫ਼ਿਦਾ ਹੋ ਜਾਂਦੇ ਹਨ । ਜਿਸ ਕਰਕੇ ਕਈ ਕਿਕ੍ਰੇਟਰਾਂ ਦਾ ਅਫੇਅਰ ਬਾਲੀਵੁੱਡ ਦੀਆਂ ਹੀਰੋਇਨਾਂ ਦੇ ਨਾਲ ਰਿਹਾ ਹੈ। ਗੱਲ ਕਰਦੇ ਹਾਂ ਕ੍ਰਿਕੇਟਰ ਯੁਵਰਾਜ ਸਿੰਘ Yuvraj Singh ਦੀ ਜੋ ਕਿ ਆਪਣੀ ਲਵ ਲਾਈਫ ਕਰਕੇ ਕਾਫੀ ਲਾਈਮ ਲਾਈਟ ਵਿੱਚ ਰਹੇ ਸਨ। ਯੁਵਰਾਜ ਸਿੰਘ ਦਾ ਬਾਲੀਵੁੱਡ ਨਾਲ ਪੁਰਾਣਾ ਨਾਤਾ ਰਿਹਾ ਹੈ ।ਉਹਨਾਂ ਦੀ ਗਰਲਫ੍ਰੈਂਡ ਤੋਂ ਲੈ ਕੇ ਵਾਈਫ ਤੱਕ ਬਾਲੀਵੁੱਡ ਦੀਆਂ ਹਸੀਨਾਵਾਂ ਹੀ ਰਹੀਆਂ ਹਨ । ਕਿਮ ਸ਼ਰਮਾ ਅਤੇ ਯੁਵਰਾਜ ਸਿੰਘ ਦੇ ਰਿਸ਼ਤੇ ਨੇ ਖੂਬ ਸੁਰਖੀਆਂ ਵਟੋਰੀਆਂ ਸਨ।

Yuvraj Singh and hazel Keech wedding anniversary

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਕਿਮ ਸ਼ਰਮਾ-ਯੁਵਰਾਜ ਸਿੰਘ : ਇਕ ਸਮਾਂ ਸੀ ਜਦੋਂ ਯੁਵਰਾਜ ਸਿੰਘ ਦਾ ਨਾਂ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਨਾਲ ਜੁੜਿਆ ਹੋਇਆ ਸੀ। ਦੋਵਾਂ ਦੇ ਅਫੇਅਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਹਾਲਾਂਕਿ ਅਜਿਹਾ ਨਹੀਂ ਹੋਇਆ। ਖਬਰਾਂ ਦੀ ਮੰਨੀਏ ਤਾਂ ਯੁਵਰਾਜ ਸਿੰਘ ਦੀ ਮਾਂ ਨੂੰ ਉਨ੍ਹਾਂ ਦਾ ਕਿਮ ਸ਼ਰਮਾ ਦੇ ਨਾਲ ਰਿਸ਼ਤਾ ਪਸੰਦ ਨਹੀਂ ਸੀ।  ਇਸ ਤੋਂ ਇਲਾਵਾ ਯੁਵਰਾਜ ਸਿੰਘ ਦਾ ਕਈ ਹੋਰ ਹੀਰੋਇਨਾਂ ਦੇ ਨਾਲ ਦੋਸਤੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ। ਪਰ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ। ਹੇਜ਼ਲ ਨੂੰ ਮਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ।

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

inside pic of yuvraj singh

ਯੁਵਰਾਜ ਸੋਸ਼ਲ ਮੀਡੀਆ ਫੇਸਬੁੱਕ ‘ਤੇ ਹੇਜ਼ਲ ਦੇ ਦੋਸਤ ਬਣਨ ‘ਚ ਕਾਮਯਾਬ ਰਹੇ, ਹਾਲਾਂਕਿ ਇੱਥੇ ਵੀ ਉਨ੍ਹਾਂ ਨੂੰ ਤੁਰੰਤ ਸਫਲਤਾ ਨਹੀਂ ਮਿਲੀ। ਯੁਵਰਾਜ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਹੇਜ਼ਲ ਨੇ ਤਿੰਨ ਮਹੀਨੇ ਬਾਅਦ ਉਨ੍ਹਾਂ ਦੀ ਫਰੈਂਡ ਰਿਕਵੈਸਟ ਸਵੀਕਾਰ ਕਰ ਲਈ ਸੀ। ਇਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਯੁਵਰਾਜ ਸਿੰਘ ਨੇ ਹੇਜ਼ਲ ਨੂੰ ਕੌਫੀ ਤੱਕ ਪਹੁੰਚਾਉਣ ਲਈ ਤਿੰਨ ਸਾਲ ਤੱਕ ਸਖਤ ਮਿਹਨਤ ਕੀਤੀ ਪਰ ਯੁਵਰਾਜ ਨੇ ਵੀ ਹਾਰ ਨਹੀਂ ਮੰਨੀ। ਦੋਵਾਂ ਦੀ ਕਈ ਮੁਲਾਕਾਤਾਂ ਹੋਈਆਂ ਪਰ ਹੇਜ਼ਲ ਨੂੰ ਪਿਆਰ ਦਾ ਅਹਿਸਾਸ ਉੱਦੋਂ ਹੋਇਆ ਜਦੋਂ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ। ਬਸ ਫਿਰ ਕੀ ਸੀ, ਮੈਂ ਯੁਵਰਾਜ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਇੰਝ ਦੋਹਾਂ ਦਾ ਰਿਸ਼ਤਾ ਪੱਕਾ ਹੋ ਗਿਆ। ਦੋਵਾਂ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ ਅਤੇ ਅੱਜ ਇਹ ਜੋੜਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਨੇ।

ਯੁਵਰਾਜ ਸਿੰਘ ਦੀ ਸੋਸ਼ਲ ਮੀਡੀਆ ਪੋਸਟ ਨੇ ਮਚਾਇਆ ਤਹਿਲਕਾ, ਲੋਕ ਲਗਾ ਰਹੇ ਹਨ ਇਸ ਤਰ੍ਹਾਂ ਦਾ ਅੰਦਾਜ਼ਾ

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ (yuvraj singh) ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ , ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਯੁਵਰਾਜ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ ਉਹ ਅਗਲੇ ਸਾਲ ਫਰਵਰੀ ‘ਚ ਫਿਰ ਤੋਂ ਪਿੱਚ ‘ਤੇ ਨਜ਼ਰ ਆਉਣਗੇ ਅਤੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਭਰੋਸੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ ਹੈ।

Pic Courtesy: Instagram

ਹੋਰ ਪੜ੍ਹੋ :

ਆਪਣੀ ਜ਼ਿੱਦ ਪੁਗਾਉਣ ਲਈ ਸੰਜੇ ਦੱਤ ਕਰਦੇ ਸਨ ਇਹ ਕੰਮ, ਮਾਂ ਪਿਓ ਨੂੰ ਕਈ ਵਾਰ ਹੋਣਾ ਪਿਆ ਸ਼ਰਮਿੰਦਾ

inside pic of yuvraj singh
Pic Courtesy: Instagram

ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਯੁਵਰਾਜ ਸਿੰਘ (yuvraj singh)  ਸੰਨਿਆਸ ਤੋਂ ਵਾਪਸੀ ਕਰਕੇ ਭਾਰਤੀ ਟੀਮ ‘ਚ ਖੇਡਣਾ ਚਾਹੁੰਦੇ ਹਨ ਜਾਂ ਇਹ ਪੋਸਟ ਸਿਰਫ ਪ੍ਰਸ਼ੰਸਕਾਂ ਦਾ ਦਿਲ ਰੱਖਣ ਲਈ ਕੀਤਾ ਗਿਆ ਹੈ। ਯੁਵਰਾਜ ਸਿੰਘ ਇਸ ਸਮੇਂ ਇੰਗਲੈਂਡ ‘ਚ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਪੋਸਟ ਵਿਦੇਸ਼ੀ ਲੀਗਾਂ ‘ਚ ਖੇਡਣ ਲਈ ਕੀਤੀ ਹੈ। ਯੁਵਰਾਜ ਸਿੰਘ ਦੇ ਕਰੀਬੀ ਲੋਕ ਵੀ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।

Pic Courtesy: Instagram

ਸੰਨਿਆਸ ਲੈਣ ਤੋਂ ਬਾਅਦ, ਯੁਵਰਾਜ ਸਿੰਘ (yuvraj singh)  ਇੱਕ ਫ੍ਰੀਲਾਂਸ ਕ੍ਰਿਕਟਰ ਵਜੋਂ ਵਿਦੇਸ਼ੀ ਲੀਗਾਂ ਵਿੱਚ ਖੇਡਦਾ ਹੈ। ਹੁਣ ਉਹ ਇਸ ਇੰਸਟਾਗ੍ਰਾਮ ਪੋਸਟ ਤੋਂ ਕੀ ਕਹਿਣਾ ਚਾਹੁੰਦੇ ਹਨ, ਯੁਵਰਾਜ ਸਿੰਘ ਬਾਰੇ ਤਾਂ ਉਹ ਖੁਦ ਹੀ ਜਾਣਦੇ ਹਨ, ਪਰ ਇੰਨਾ ਜ਼ਰੂਰ ਹੈ ਕਿ ਫੈਨਜ਼ ਯੁਵਰਾਜ (yuvraj singh)  ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕਰ ਰਹੇ ਹਨ । ਦੂਜੇ ਪਾਸੇ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਯੁਵਰਾਜ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਭਾਰਤੀ ਟੀਮ ‘ਚ ਵਾਪਸੀ ਦੀ ਸਲਾਹ ਦੇ ਰਹੇ ਹਨ।

Yuvraj Singh arrested and released on bail after making a casteist remark about Yuzvendra Chahal

Former India cricketer Yuvraj Singh was arrested and released on bail in an alleged casteist derogatory comments case on Sunday, in accordance with a High Court order.

Image Source: Instagram

The incident occurred during a live session with current India vice-captain Rohit Sharma in April 2020. The complaint was filed in June by a Dalit activist named Ranjan Kalsan, who claimed that the cricketer’s remarks were deliberate and degraded and defamed the Dalit community.

Image Source: Instagram

During an Instagram chat last year, Singh is accused of making casteist comments about another cricketer. When he went to Hansi town in Hisar, the police said it was a “formal arrest,” and he was later released on bail in accordance with the Punjab and Haryana High Court’s order.

Yuvraj was reportedly questioned for three hours before being released on interim bail.

ALSO READ: Gurnam Bhullar and Binnu Dhillon starrer ‘Fufad Ji’ get a release date 

Image Source: Instagram

“I understand that while I was having a conversation with my friends, I was misunderstood, which was unwarranted. However, as a responsible Indian I want to say that if I have unintentionally hurt anybody’s sentiments or feelings, I would like to express regret for the same” wrote Yuvraj Singh following the backlash faced by him after the live video went viral.

ਅਨੁਸੂਚਿਤ ਜਾਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਪੁਲਿਸ ਨੇ ਕ੍ਰਿਕੇਟਰ ਯੁਵਰਾਜ ਸਿੰਘ ਦੇ ਖਿਲਾਫ ਕੀਤੀ ਕਾਰਵਾਈ

ਅਨੁਸੂਚਿਤ ਜਾਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਇੱਕ ਮਾਮਲੇ ‘ਚ ਯੁਵਰਾਜ ਸਿੰਘ (Yuvraj Singh)  ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ । ਪਰ ਉਸੇ ਵੇਲੇ ਯੁਵਰਾਜ ਸਿੰਘ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ । ਯੁਵਰਾਜ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ‘ਚ ਯੁਜ਼ਵੇਂਦਰ ਚਹਿਲ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ ।

yuvraj singh with shakti kapoor 1
image from Instagram

ਹੋਰ ਪੜ੍ਹੋ : ਅਫਸਾਨਾ ਖ਼ਾਨ   ਨੇ ਕਿਹਾ ਹੁਣ ਪੰਜਾਬੀ ਅੰਦਾਜ਼ ‘ਚ ਬੁਲਾਏਗੀ ਗੁੱਡ ਮੌਰਨਿੰਗ, ਵੀਡੀਓ ਕੀਤਾ ਸਾਂਝਾ

ਜਿਸ ਤੋਂ ਬਾਅਦ ਹਰਿਆਣਾ ਦੇ ਹਾਂਸੀ ‘ਚ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਯੁਵਰਾਜ ਸਿੰਘ ਦੀ ਗ੍ਰਿਫਤਾਰੀ ਵੀ ਹਾਂਸੀ ‘ਚ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਨੂੰ ਕੇਸ ਦੀ ਜਾਂਚ ‘ਚ ਸ਼ਾਮਿਲ ਕਰਨ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਵੀ ਦੋ ਵਾਰ ਉਨ੍ਹਾਂ ਨੂੰ ਜਾਂਚ ‘ਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ ।ਪੁਲਿਸ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਕੰਮ ਕੀਤਾ ਅਤੇ ਯੁਵਰਾਜ ਸਿੰਘ ਨੂੰ ਬੇਲ ਬੌਂਡ ‘ਤੇ ਛੱਡ ਦਿੱਤਾ ।

image from Instagram

ਦੱਸ ਦਈਏ ਕਿ ਇਹ ਮਾਮਲਾ ਸਾਲ 2020 ਦਾ ਹੈ । ਜਦੋਂ ਪੂਰੇ ਦੇਸ਼ ‘ਚ ਲਾਕਡਾਊਨ ਲੱਗਿਆ ਸੀ । ਅਜਿਹੇ ‘ਚ ਯੁਵਰਾਜ ਸਿੰਘ ਟੀਮ ਇੰਡੀਆ ਦੇ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ ‘ਤੇ ਗੱਲਬਾਤ ਕਰ ਰਹੇ ਸਨ । ਇਸੇ ਦੌਰਾਨ ਯੁਜ਼ਵੇਂਦਰ ਚਹਿਲ ਦੇ ਬਾਰੇ ਉਹ ਗੱਲਬਾਤ ਕਰਨ ਲੱਗੇ । ਇਸੇ ਦੌਰਾਨ ਯੁਵਰਾਜ ਚਹਿਲ ਬਾਰੇ ਗੱਲਬਾਤ ਕਰਦੇ ਹੋਏ ਆਖਣ ਲੱਗੇ । ਜਿਸ ‘ਚ ਉਨ੍ਹਾਂ ਨੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਕੋਈ ਕੰਮ ਨਹੀਂ। ਯੂਜ਼ੀ ਨੂੰ ਵੇਖਿਆ ਕਿਹੋ ਜਿਹਾ ਵੀਡੀਓ ਪਾਇਆ ਹੈ’।

 

View this post on Instagram

 

A post shared by Viral Bhayani (@viralbhayani)

ਕ੍ਰਿਕਟਰ ਯੁਵਰਾਜ ਸਿੰਘ ਤੇ ਕਰਣ ਜੌਹਰ ਇਸ ਵਜ੍ਹਾ ਕਰਕੇ ਹੋਏ ਆਹਮੋ-ਸਾਹਮਣੇ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ‘ਤੇ (yuvraj singh)  ਫਿਲਮ ਬਣਨ ਜਾ ਰਹੀ ਹੈ, ਪਰ ਹੁਣ ਲੱਗਦਾ ਹੈ ਕਿ ਇਹ ਫ਼ਿਲਮ ਨਹੀਂ ਬਣੇਗੀ । ਸਿਕਸਰ ਕਿੰਗ ਨਾਂਅ ਦੀ ਇਸ ਫ਼ਿਲਮ ਦੇ ਪ੍ਰੋਜੈਕਟ ਤੋਂ ਕਰਣ ਜੌਹਰ (karan johar) ਪਿੱਛੇ ਹੱਟ ਗਏ ਹਨ । ਕਰਣ ਜੌਹਰ ਯੁਵਰਾਜ ਸਿੰਘ (yuvraj singh) ਦੇ ਜੀਵਨ ‘ਤੇ ਬਾਇਓਪਿਕ ਬਣਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਪਰ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਕਰਨ ਨੇ ਹੁਣ ਬਾਇਓਪਿਕ ਬਣਾਉਣ ਦਾ ਵਿਚਾਰ ਛੱਡ ਦਿੱਤਾ ਹੈ। ਯੁਵਰਾਜ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ।

Yuvraj Singh Wishes 4th marriage anniversary To Hazel Keech
Pic Courtesy: Instagram

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਗ੍ਰੈਂਡ ਫਿਨਾਲੇ ‘ਚ ਬਾਣੀ ਸੰਧੂ ਅਤੇ ਅਖਿਲ ਦੇਣਗੇ ਪਰਫਾਰਮੈਂਸ

Yuvraj Singh
Pic Courtesy: Instagram

ਕ੍ਰਿਕਟ ਵਿੱਚ ਉਨ੍ਹਾਂ ਦੇ ਨਾਂਅ ਕਈ ਵੱਡੇ ਰਿਕਾਰਡ ਹਨ। ਇਸ ਦੇ ਨਾਲ, ਉਸਨੇ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਵੀ ਹਰਾਇਆ ਅਤੇ ਕ੍ਰਿਕਟ ਦੇ ਮੈਦਾਨ ‘ਤੇ ਦੁਬਾਰਾ ਚੌਕਿਆਂ ਅਤੇ ਛੱਕਿਆਂ ਦੀ ਵਰਖਾ ਕੀਤੀ। ਕਰਨ ਜੌਹਰ ਨੇ ਯੁਵਰਾਜ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀ ਇੱਛਾ ਜ਼ਾਹਰ ਕੀਤੀ। ਇਸ ਬਾਰੇ ਦੋਹਾਂ ਦਰਮਿਆਨ ਕਈ ਮੀਟਿੰਗਾਂ ਹੋਈਆਂ, ਪਰ ਮਾਮਲਾ ਸੁਲਝ ਨਹੀਂ ਸਕਿਆ।

Yuvraj Singh Retires: Did you know before he became a cricketer, he acted two Punjabi films!
Pic Courtesy: Instagram

ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ (yuvraj singh) ਬਾਲੀਵੁੱਡ ਦੇ ਇੱਕ ਵੱਡੇ ਸਿਤਾਰੇ ਨੂੰ ਆਪਣੀ ਭੂਮਿਕਾ ਵਿੱਚ ਦੇਖਣਾ ਚਾਹੁੰਦੇ ਸਨ, ਪਰ ਕਰਣ ਚਾਹੁੰਦੇ ਸਨ ਕਿ ਉਨ੍ਹਾਂ ਦਾ ਕਿਰਦਾਰ ‘ਗਲੀ ਬੁਆਏ’ ਫੇਮ ਸਿਧਾਂਤ ਚਤੁਰਵੇਦੀ ਨਿਭਾਏ। ਸਿਧਾਂਤ ਨੇ ਵੈਬ ਸੀਰੀਜ਼ ‘ਇਨਸਾਈਡ ਐਜ’ ਵਿੱਚ ਇੱਕ ਕ੍ਰਿਕਟਰ ਦਾ ਕਿਰਦਾਰ ਵੀ ਨਿਭਾਇਆ ਹੈ। ਇੰਨਾ ਹੀ ਨਹੀਂ ਕਰਨ ਦਾ ਮੰਨਣਾ ਹੈ ਕਿ ਉਸਦਾ ਚਿਹਰਾ ਯੁਵਰਾਜ ਦੇ ਸਮਾਨ ਹੈ।

Pic Courtesy: Instagram

ਅਜਿਹੀ ਸਥਿਤੀ ਵਿੱਚ, ਸਿਧਾਂਤ ਸੰਪੂਰਨ ਕਾਸਟਿੰਗ ਹੈ, ਪਰ ਯੁਵਰਾਜ ਸਿੰਘ ਨੇ ਕਰਨ (karan johar) ਦੀ ਚੋਣ ਨੂੰ ਸਿੱਧਾ ਰੱਦ ਕਰ ਦਿੱਤਾ। ਯੁਵਰਾਜ ਚਾਹੁੰਦੇ ਸਨ ਕਿ ਉਨ੍ਹਾਂ ਦੀ ਭੂਮਿਕਾ ਰਿਤਿਕ ਰੋਸ਼ਨ ਅਤੇ ਜਾਂ ਫਿਰ ਰਣਬੀਰ ਕਪੂਰ ਨਿਭਾਉਣ। ਪਰ ਕਰਣ ਨੇ ਉਸਦੀ ਮੰਗ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਉਹ ਕਹਾਣੀ ਅਨੁਸਾਰ ਅਦਾਕਾਰ ਦੀ ਚੋਣ ਕਰਨਗੇ।

ਯੁਵਰਾਜ ਸਿੰਘ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ਤੇ, ਇੱਕ ਦੂਜੇ ਨਾਲ ਸੈਲਫੀ ਲੈਂਦੇ ਆਏ ਨਜ਼ਰ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਫਿਲਮਾਂ ਦੇ ਨਾਲ -ਨਾਲ ਇਸ਼ਤਿਹਾਰਾਂ ਦੀ ਸ਼ੂਟਿੰਗ ਵਿੱਚ ਬਹੁਤ ਬਿਜ਼ੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦਈਏ ਹੁਣ ਕਰੀਨਾ ਕਪੂਰ ਅਤੇ ਭਾਰਤ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਸ਼ੂਟਿੰਗ ਲਈ ਇਕੱਠੇ ਹੋਏ ਹਨ। ਪੂਰਾ ਸੋਸ਼ਲ ਮੀਡੀਆ ਦੋਵਾਂ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਯੁਵਰਾਜ ਨੇ ਕਰੀਨਾ ਦੇ ਨਾਲ ਆਪਣੀ ਕੁਝ ਤਸਵੀਰਾਂ ਇੰਸਟਾਗ੍ਰਾਮ ਦੀ ਸਟੋਰੀ ਚ ਸ਼ੇਅਰ ਕੀਤੀਆਂ ਨੇ। ਜਿਸ ਵਿੱਚ ਬੇਬੋ ਤੇ ਯੁਵੀ ਇੱਕ ਦੂਜੇ ਦੇ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।

kareena

ਹੋਰ  ਪੜ੍ਹੋ : ਦਿਲਜੀਤ ਦੋਸਾਂਝ ਨੂੰ ਪਿਆਰ ਕਰਨਾ ਪਿਆ ਮਹਿੰਗਾ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਮਿਲ ਕੇ ਚਾੜ੍ਹਿਆ ਕੁਟਾਪਾ, ਵੀਡੀਓ ਹੋਈ ਵਾਇਰਲ

ਇਨ੍ਹਾਂ ਤਸਵੀਰਾਂ ‘ਚ ਜਿੱਥੇ ਕਰੀਨਾ ਕਪੂਰ (Kareena Kapoor )ਗੁਲਾਬੀ ਰੰਗ ਦੀ ਜੈਕੇਟ ਅਤੇ ਕਾਲੇ ਰੰਗ ਦੀ ਟਰਾਜ਼ਰ ‘ਚ ਪਹਿਲਾਂ ਵਾਂਗ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ, ਯੁਵਰਾਜ ਸਿੰਘ ਚਿੱਟੇ ਕੈਜ਼ੁਅਲ ਡਰੈੱਸ ਵਿੱਚ ਕਾਫੀ ਹੈਂਡਸਮ ਲੱਗ ਰਹੇ ਹਨ।  ਯੁਵਰਾਜ Yuvraj Singh ਨੇ ਕੁਝ ਵੀਡੀਓ ‘ਚ ਵੀ ਇੰਸਟਾ ਸਟੋਰੀ ਚ ਸ਼ੇਅਰ ਕੀਤੀਆਂ ਨੇ ਜਿਸ ਚ ਦੋਵੇਂ ਜਾਣੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕਰੀਨਾ ਅਤੇ ਯੁਵੀ ਦੀਆਂ ਤਸਵੀਰਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਲਈ ਇਕੱਠੇ ਹੋਏ ਹਨ।

inside imge of kareen kapoor

ਹੋਰ  ਪੜ੍ਹੋ :  ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਕਰੀਨਾ ਕਪੂਰ ਜੋ ਕਿ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਚ ਨਜ਼ਰ ਆਵੇਗੀ। ਵੈਸੇ ਉਹ ਅਖੀਰਲੀ ਵਾਰ ਅੰਗ੍ਰੇਜ਼ੀ ਮੀਡੀਅਮ ‘ਚ ਨਜ਼ਰ ਆਈ ਸੀ।

 

ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਦੱਸੀ ਇਹ ਵਜ੍ਹਾ

hazel keech

ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਨਾਉਣ ਦਾ ਐਲਾਨ ਕੀਤਾ ਹੈ । ਇਸ ਸਭ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਰਹੀ ਹੈ।

image from hazel keech’s Instagram

ਹੋਰ ਪੜ੍ਹੋ :

ਆਰ ਨੇਤ ਦਾ ਨਵਾਂ ਗੀਤ ‘ਡਾਕੂ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਆਪਣੀ ਪੋਸਟ ‘ਚ ਹੇਜ਼ਲ ਨੇ ਲਿਖਿਆ ਕਿ ਉਹ ਆਪਣੇ ਫੈਨਸ ਤੋਂ ਵਾਸਤਵਿਕ ਦੁਨੀਆ ‘ਚ ਰਹਿਣ ਲਈ ਆਸ਼ੀਰਵਾਦ ਤੇ ਸ਼ੁਭਕਾਮਨਾਵਾਂ ਦੀ ਆਸ ਕਰਦੀ ਹੈ ਤੇ ਇੱਕ ਸਧਾਰਨ ਸ਼ਖਸ਼ ਵਾਂਗ ਰਹਿਣਾ ਚਾਹੁੰਦੀ ਹੈ। ਹੇਜ਼ਲ ਕੀਚ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੈਸੇਜ ਕਰਨ ਦੀ ਬਜਾਏ ਸਿੱਧੀ ਕਾਲ ਕਰ ਸਕਦੇ ਹਨ।

image from hazel keech’s Instagram

ਉਸ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਜਲਦੀ ਸੋਸ਼ਲ ਮੀਡੀਆ ‘ਤੇ ਵਾਪਸ ਨਹੀਂ ਆਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਹੇਜ਼ਲ ਨੇ ਆਪਣਾ ਜਨਮ ਦਿਨ ਮਨਾਇਆ ਸੀ । ਜਿਸ ਲਈ ਖ਼ਾਸ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ । ਇਸ ਪਾਰਟੀ ਦੀਆਂ ਫੋਟੋਆਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਵਿੱਚੋਂ ਇੱਕ ਤਸਵੀਰ ਨੂੰ ਵੇਖਦੇ ਹੋਏ ਫੈਨਸ ਅੰਦਾਜ਼ਾ ਲਾ ਰਹੇ ਸੀ ਕਿ ਹੇਜ਼ਲ ਗਰਭਵਤੀ ਹੈ।

ਕ੍ਰਿਕੇਟਰ ਯੁਵਰਾਜ ਸਿੰਘ ਦਾ ਵਿਰੋਧ ਕਰ ਰਹੇ ਨੌਜਵਾਨਾਂ ਦੀ ਯੋਗਰਾਜ ਸਿੰਘ ਨੇ ਕੀਤੀ ਹਮਾਇਤ, ਯੁਵਰਾਜ ਸਿੰਘ ਨੇ ਕਿਸਾਨਾਂ ਦਾ ਨਹੀਂ ਦਿੱਤਾ ਸਾਥ

Yograj Singh supports youth opposing cricketer Yuvraj Singh

ਦੇਸ਼ ਦੇ ਕਿਸਾਨਾਂ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰਦਸ਼ਨ ਕਰਦੇ ਹੋਏ । ਦੇਸ਼ ‘ਚ ਕਿਸਾਨ ਦੇ ਨਾਲ ਹੋ ਰਹੇ ਬੁਰੇ ਵਿਵਹਾਰ ਦੇ ਕਾਰਨ ਕੇਂਦਰ ਸਰਕਾਰ ਦੀ ਨਿਖੇਧੀ ਦੁਨੀਆ ਭਰ ‘ਚ ਹੋ ਰਹੀ ਹੈ । ਜਿਸ ਕਰਕੇ ਸਰਕਾਰ ਦੇ ਪੱਖ ‘ਚ ਕਈ ਬਾਲੀਵੁੱਡ ਸਿਤਾਰਿਆਂ ਤੇ ਖਿਡਾਰੀਆਂ ਨੇ ਟਵੀਟ ਕਰਕੇ ਆਪਣਾ ਸਮਰਥਨ ਦਿੱਤਾ ਹੈ । yuvraj singh tweet

ਹੋਰ ਪੜ੍ਹੋ : ਦਿੱਲੀ ਕਿਸਾਨ ਮੋਰਚੇ ‘ਚ ਪਿੰਡ ਦੀਆਂ ਬੀਬੀਆਂ ਦਾ ਹਾਲਚਾਲ ਪੁੱਛਦੇ ਨਜ਼ਰ ਆਏ ਪੰਜਾਬੀ ਗਾਇਕ ਗਗਨ ਕੋਕਰੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਕ੍ਰਿਕੇਟਰ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਥਾਂ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਟਵੀਟ ਕੀਤਾ । ਜਿਸ ਕਰਕੇ ਪੰਜਾਬੀਆਂ ‘ਚ ਇਸ ਗੱਲ ਦੀ ਨਰਾਜ਼ਗੀ ਦੇਖਣ ਨੂੰ ਮਿਲੀ । ਕ੍ਰਿਕੇਟਰ ਯੁਵਰਾਜ ਖਿਲਾਫ਼ ਉਨ੍ਹਾਂ ਦੇ ਪੰਪ ਮੂਹਰੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨ ਕਰ ਰਹੇ ਮੁੰਡਿਆਂ ਦੀ ਹਿਮਾਇਤ ‘ਚ ਯੁਵਰਾਜ ਦਾ ਪਿਤਾ ਯੋਗਰਾਜ ਵੀ ਸ਼ਾਮਿਲ ਹੋਇਆ । ਤਸਵੀਰ ‘ਚ ਯੋਗਰਾਜ ਸਿੰਘ ਖੁਦ ਆਪਣੇ ਪੁੱਤਰ ਯੁਵਰਾਜ ਸਿੰਘ ਦੇ ਖਿਲਾਫ ਖੜ੍ਹੇ ਨਜ਼ਰ ਆਏ ।

feature image of yograj singh against his son yuvraj singh

ਦੱਸ ਦਈਏ ਯੋਗਰਾਜ ਸਿੰਘ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਵੀ ਸ਼ਾਮਿਲ ਹੋਏ ਸੀ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ।

farmer protest in india

ਯੁਵਰਾਜ ਸਿੰਘ ਨੇ ਪਤਨੀ ਹੇਜ਼ਲ ਕੀਚ ਨੂੰ ਕੁਝ ਇਸ ਤਰ੍ਹਾਂ ਕੀਤਾ ਮੈਰਿਜ ਐਨੀਵਰਸਰੀ ਵਿਸ਼, ਨਾਮੀ ਖਿਡਾਰੀ ਤੇ ਫੈਨਜ਼ ਦੇ ਰਹੇ ਨੇ ਵਧਾਈਆਂ

Yuvraj Singh Wishes 4th marriage anniversary To Hazel Keech

ਭਾਰਤੀ ਕ੍ਰਿਕੇਟ ਟੀਮ ਦੇ ਧਾਕੜ ਆਲਰਾਊਂਡਰ ਰਹੇ ਯੁਵਰਾਜ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਹੇਜ਼ਲ ਕੀਚ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ ।

inside pic of yuvraj singh ਹੋਰ ਪੜ੍ਹੋ : ‘ਦਿੱਲੀ ਦੇ ਭੁਲੇਖੇ’ ਗੀਤ ਦੇ ਨਾਲ ਗੁਰਸ਼ਬਦ ਨੇ ਗੁਰੂਆਂ, ਮਿੱਟੀ ਤੇ ਕਿਸਾਨ ਸੰਘਰਸ਼ ਦੀ ਕੀਤੀ ਗੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਗੀਤ

ਉਨ੍ਹਾਂ ਆਪਣੇ ਵਿਆਹ ਦੀ ਵ੍ਹਰੇਗੰਢ ਮੌਕੇ ਤੇ ਹੇਜ਼ਲ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਹੈਪੀ ਮੈਰਿਜ਼ ਐਨੀਵਰਸਰੀ ਪਿਆਰੀ ਹੇਜ਼ਲ ਕੀਚ..ਚਾਰ ਸਾਲ ਕਿਵੇਂ ਖੰਭ ਲਾ ਕੇ ਉੱਡ ਗਏ’ । ਇਸ ਪੋਸਟ ਉੱਤੇ ਨਾਮੀ ਖਿਡਾਰੀ ਕਮੈਂਟ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ ।

feature image of yuvi comments

ਦੋਹਾਂ ਦੇ ਵਿਆਹ ਨੂੰ ਪੂਰੇ ਚਾਰ ਸਾਲ ਹੋ ਗਏ ਹਨ । ਦੋਹਾਂ ਨੇ 2016 ਵਿੱਚ ਵਿਆਹ ਕਰਵਾਇਆ ਸੀ । ਇੰਗਲੈਂਡ ਦੀ ਰਹਿਣ ਵਾਲੀ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ ।

yuvraj wedding pic