ਗਗਨ ਕੋਕਰੀ ਦੇ ਆਉਣ ਵਾਲੇ ਨਵੇਂ ਕਿਸਾਨੀ ਗੀਤ ‘ਜ਼ਿਲ੍ਹਾ ਮੋਗਾ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਜੀ ਹਾਂ ਉਹ ‘ਜ਼ਿਲ੍ਹਾ ਮੋਗਾ’ (Zila Moga) ਟਾਈਟਲ ਹੇਠ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਗਗਨ ਕੋਕਰੀ ਦੇ ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਯੋਗਰਾਜ ਸਿੰਘ ਤੇ ਰੈਪਰ ਸੁਲਤਾਨ ।

gagan kokri song pic

ਹੋਰ ਪੜ੍ਹੋ : ਕਿਸਾਨ ਦੀ ਧੀ ਹੋਣ ਦਾ ਫਰਜ਼ ਨਿਭਾ ਰਹੀ ਹੈ ਜਪਜੀ ਖਹਿਰਾ, ਦਿੱਲੀ ਕਿਸਾਨ ਮੋਰਚੇ ‘ਚ ਲੰਗਰ ‘ਚ ਰੋਟੀ ਪਕਾਉਂਦੀ ਨਜ਼ਰ ਆਈ ਐਕਟਰੈੱਸ

ਟੀਜ਼ਰ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਟੀਜ਼ਰ ‘ਚ ਗਗਨ ਕੋਕਰੀ, ਯੋਗਰਾਜ ਸਿੰਘ ਤੇ ਸੁਲਤਾਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ । ਇਹ ਗੀਤ ਗਾਇਕ ਗਗਨ ਕੋਕਰੀ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਲਈ ਲੈ ਕੇ ਆ ਰਹੇ ਨੇ।

inside pic of gagan kokri shared his upcoming song teaser

ਇਸ ਗੀਤ ਦੇ ਬੋਲ Abbi Fatehgarhia ਨੇ ਲਿਖੇ ਨੇ ਤੇ ਮਿਊਜ਼ਿਕ Rubal Jawa ਦਾ ਸੁਣਨ ਨੂੰ ਮਿਲੇਗਾ । ਇਹ ਪੂਰਾ ਗੀਤ 25 ਜਨਵਰੀ ਨੂੰ ਰਿਲੀਜ਼ ਹੋਵੇਗਾ । ਇਸ ਗੀਤ ਨੂੰ ਲੈ ਕੇ ਗਗਨ ਕੋਕਰੀ ਬਹੁਤ ਉਤਸੁਕ ਨੇ। ਦੱਸ ਦਈਏ ਗਾਇਕ ਗਗਨ ਕੋਕਰੀ ਵੀ ਆਸਟ੍ਰੇਲੀਆ ਤੋਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਇੰਡੀਆ ਆਏ ਨੇ । ਉਹ ਦਿੱਲੀ ਕਿਸਾਨ ਅੰਦੋਲਨ ‘ਚ ਵੀ ਆਪਣੀ ਸੇਵਾਵਾਂ ਦੇ ਰਹੇ ਨੇ ।

gagan kokri song teaser