ਵਰੁਣ ਧਵਨ ਨੇ ਸਾਰਾ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ‘ਕੁਲੀ ਨੰਬਰ 1’ ਦਾ ਪੋਸਟਰ, ਛਾਇਆ ਸੋਸ਼ਲ ਮੀਡੀਆ ‘ਤੇ

ਲਓ ਜੀ ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਮੋਸਟ ਅਵੇਟਡ ਫ਼ਿਲਮ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਸਾਰਾ ਅਲੀ ਖ਼ਾਨ ਨੂੰ ਉਨ੍ਹਾਂ ਦੇ ਜਨਮ ਦਿਨ ਉੱਤੇ ਮਿਲਿਆ ਖ਼ਾਸ ਤੋਹਫ਼ਾ ਇਹ ਹੈ ਕਿ ਨਿਰਦੇਸ਼ਕ ਡੈਵਿਡ ਧਵਨ ਨੇ ਸਾਰਾ ਅਲੀ ਖ਼ਾਨ ਦੇ ਬਰਥਡੇਅ ਉੱਤੇ ਕੁਲੀ ਨੰਬਰ 1 ਦਾ ਪੋਸਟਰ ਰਿਲੀਜ਼ ਕੀਤਾ ਹੈ।

View this post on Instagram

 

Heroine tera birthday aaya, birthday ke din main tere liye poster laya! Happy 22nd bday @saraalikhan95 cyu guys may1st2020

A post shared by Varun Dhawan (@varundvn) on

ਹੋਰ ਵੇਖੋ:ਦੇਖੋ ਕੁਲਜਿੰਦਰ ਸਿੰਧੂ ਤੇ ਰੀਤਇੰਦਰ ਸੋਢੀ ਕਿਵੇਂ ਕੱਢ ਰਹੇ ਨੇ ਫਿਟਨੈੱਸ ਵਾਲੇ ਵੱਟ

ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦਾ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਪੋਸਟਰ ‘ਚ ਦੋਵਾਂ ਅਦਾਕਾਰਾਂ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਵਰੁਣ ਧਵਨ ਕੁਲੀ ਵਾਲੀ ਵਰਦੀ ‘ਚ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੀ ਤਾਂ ਉਹ ਆਪਣੀ ਗਲੈਮਰਸ ਲੁੱਕ ਨਾਲ ਕਹਿਰ ਢਾਹ ਰਹੇ ਨੇ। ਦੋਵਾਂ ਇਹ ਬਿੰਦਾਸ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਰਿਹਾ ਹੈ। ਹੁਣ ਤੱਕ ਇਸ ਪੋਸਟ ਨੂੰ ਇੱਕ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਦੇਖਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਦੱਸ ਦਈਏ ਇਹ ਫ਼ਿਲਮ ਸਾਲ 1995 ‘ਚ ਆਈ ਗੋਬਿੰਦਾ ਤੇ ਕਰਿਸ਼ਮਾ ਕਪੂਰ ਦੀ ਸੁਪਰ ਡੁਪਰ ਹਿੱਟ ਫ਼ਿਲਮ ‘ਕੁਲੀ ਨੰਬਰ 1’ ਦਾ ਰੀਮੇਕ ਹੈ। ਇਸ ਫ਼ਿਲਮ ਨੂੰ ਡੈਵਿਡ ਧਵਨ ਫ਼ਿਰ ਤੋਂ ਬਣਾ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਇੱਕ ਮਈ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।