ਮੁਲਤਾਨ ਦੀਆਂ ਝਾਂਜਰਾਂ ‘ਚ ਵਾਮੀਕਾ ਗੱਬੀ ਦਾ ਸ਼ਾਨਦਾਰ ਡਾਂਸ, ‘ਨਾਢੂ ਖਾਂ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਮੁਲਤਾਨ ਦੀਆਂ ਝਾਂਜਰਾਂ ‘ਚ ਵਾਮੀਕਾ ਗੱਬੀ ਦਾ ਸ਼ਾਨਦਾਰ ਡਾਂਸ, ‘ਨਾਢੂ ਖਾਂ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਵਾਮੀਕਾ ਗੱਬੀ ਅਤੇ ਹਰੀਸ਼ ਵਰਮਾ ਦੀ ਆਉਣ ਵਾਲੀ ਫਿਲਮ ਨਾਢੂ ਖਾਂ ਦਾ ਪਹਿਲਾ ਗੀਤ ‘ਮੁਲਤਾਨ’ ਰਿਲੀਜ਼ ਹੋ ਚੁੱਕਿਆ ਹੈ। ਗਾਣੇ ‘ਚ ਵਾਮੀਕਾ ਗੱਬੀ ਜਿਹੜੇ ਫਿਲਮ ‘ਚ ਫੀਮੇਲ ਲੀਡ ਰੋਲ ਨਿਭਾ ਰਹੇ ਹਨ ਦਾ ਬਹੁਤ ਹੀ ਸ਼ਾਨਦਾਰ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਪੁਰਾਣੇ ਪੰਜਾਬ ਦੀਆਂ ਝਲਕਾਂ ਵੀ ਗੀਤ ‘ਚ ਬਾਖੂਬੀ ਦਿਖਾਈ ਦੇ ਰਹੀਆਂ ਹਨ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਪੰਜਾਬੀ ਗਾਇਕਾ ਮੰਨਤ ਨੂਰ ਹੋਰਾਂ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਗੁਰਮੀਤ ਸਿੰਘ ਹੋਰਾਂ ਨੇ। ਗੀਤ ਦੇ ਬੋਲ ਵੀ ਫਿਲਮ ਦੇ ਮੁਤਾਬਿਕ ਬਿਲਕੁਲ ਢੁੱਕਦੇ ਹੈ ਜਿਹੜੇ ਕਿ ਫੇਮਸ ਗੀਤਕਾਰ ਅਤੇ ਗਾਇਕ ਬਲਵੀਰ ਬੋਪਾਰਾਏ ਵੱਲੋਂ ਦਿੱਤੇ ਗਏ ਹਨ।

ਫਿਲਮ ‘ਚ ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਦੇ ਪਿਆਰ ਦੀ ਕਹਾਣੀ ਦੇਖਣ ਨੂੰ ਮਿਲੇਗੀ।ਨਾਢੂ ਖਾਂ ਇੱਕ ਪੀਰੀਅਡ ਡਰਾਮਾ  ਫਿਲਮ ਹੋਣ ਵਾਲੀ ਹੈ ਜਿਸ ‘ਚ ਕਿ ਭਲਵਾਨੀ ਤੋਂ ਲੈ ਕੇ ਪੁਰਾਣੇ ਪੰਜਾਬ ਦੇ ਹੋਰ ਵੀ ਕਈ ਰੰਗ ਦੇਖਣ ਮਿਲਣ ਵਾਲੇ ਹਨ। ਇਸ ਫ਼ਿਲਮ ‘ਚ ਵਾਮਿਕਾ ਗੱਬੀ ਅਤੇ ਹਰੀਸ਼ ਵਰਮਾ ਤੋਂ ਇਲਾਵਾ ਬੀ.ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੌਬੀ ਧਾਲੀਵਾਲ, ਪ੍ਰਕਾਸ਼, ਮਹਾਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਸਤਿੰਦਰ ਕੌਰ ਅਤੇ ਕਈ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ।

ਹੋਰ ਵੇਖੋ : ਅਜੇ ਦੇਵਗਨ ਦੀ ਆਉਣ ਵਾਲੀ ਵੱਡੀ ਫਿਲਮ ‘ਚ ਐਮੀ ਵਿਰਕ ਨੂੰ ਮਿਲਿਆ ਖਾਸ ਕਿਰਦਾਰ, ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਫਿਲਮ ਦਾ ਹਿੱਸਾ

 

View this post on Instagram

 

#nadhookhan releasing on the 26th of april! Keep supporting!! Lots of love! ??? @wamiqagabbi ?

A post shared by Harish Verma (@harishverma_) on


ਕੁਝ ਦਿਨ ਪਹਿਲਾਂ ਫਿਲਮ ਨਾਢੂ ਖਾਂ ਦਾ ਟੀਜ਼ਰ ਵੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲਿਆ ਹੈ। ਨਾਢੂ ਖਾਂ ਫ਼ਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਬੱਬਲ ਨੇ ਲਿਖੀ ਹੈ। ਮੂਵੀ ਨੂੰ ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ 26 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਮੂਵੀ ਨੂੰ ਇਮਰਾਨ ਸ਼ੇਖ ਵੱਲੋਂ ਡਾਇਰੈਕਟ ਕੀਤਾ ਗਿਆ ਹੈ।