ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ‘ਰੋਲਸ ਰਾਇਸ’ ਹੋਇਆ ਰਿਲੀਜ਼ 

ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ‘ਰੋਲਸ ਰਾਇਸ’  ਰਿਲੀਜ਼ ਹੋ ਚੁੱਕਿਆ ਹੈ । ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਗੀਤ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਗੀਤ ‘ਚ ਰੋਲਸ ਬੁਆਏ ਯਾਨਿ ਕੀ ਰੌਸ਼ਨ ਪ੍ਰਿੰਸ ਬੜੇ ਹੀ ਰਾਇਲ ਅੰਦਾਜ਼ ‘ਚ ਨਜ਼ਰ ਆ ਰਹੇ ਨੇ । ਇਸੇ ਰਾਇਲਸ ਅੰਦਾਜ਼ ਨੂੰ ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ । ਪਿਛਲੇ ਦਿਨੀਂ ਰੋਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟਰ ਸਾਂਝਾ ਕਰਕੇ ਆਪਣੇ ਇਸ ਨਵੇਂ ਗੀਤ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਇਸ ਗੀਤ ਦਾ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ : ‘ਨਾਨਕਾ ਮੇਲ’ ਲਾਏਗਾ ਰੌਣਕਾਂ 2019 ‘ਚ ਰੌਸ਼ਨ ਪ੍ਰਿੰਸ ਕੱਢਣਗੇ ਜਾਗੋ

https://www.instagram.com/p/BnoTSULhml1/?hl=en&taken-by=theroshanprince

ਇਸ ਗੀਤ ਤੋਂ ਰੌਸ਼ਨ ਪ੍ਰਿੰਸ ਨੂੰ ਕਾਫੀ ਉਮੀਦਾਂ ਨੇ ਪਰ ਸਰੋਤਿਆਂ ਦਾ ਇਸ ਗੀਤ ਨੂੰ ਕਿੰਨਾ ਹੁੰਗਾਰਾ ਮਿਲਦਾ ਹੈ ਇਗ ਤਾਂ ਕੁਝ ਦਿਨ ਬਾਅਦ ਹੀ ਪਤਾ ਲੱਗ ਸਕੇਗਾ ।ਇਸ ਗੀਤ ਨੂੰ ਦੀਪ ਜੰਡੂ ਨੇ ਸੰਗੀਤਬੱਧ ਕੀਤਾ ਹੈ ਜਦਕਿ ਬੋਲ ਲਾਲੀ ਮੁੰਡੀ ਨੇ ਲਿਖੇ ਨੇ । ਰੌਸ਼ਨ ਪ੍ਰਿੰਸ ਕਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਨੇ ਜਿਸ ‘ਚ ਰੋਲਸ ਰਾਇਸ ਵੀ ਅਜਿਹਾ ਹੀ ਗੀਤ ਹੈ ਜਿਸ ਨਾਲ ਸਰੋਤਿਆਂ ਦੇ ਦਿਲਾਂ ਨੂੰ ਧੜਕਾਉਣ ਲਈ ਇੱਕ ਵਾਰ ਮੁੜ ਤੋਂ ਰੌਸ਼ਨ ਪ੍ਰਿੰਸ ਤਿਆਰ ਹਨ । ਰੌਸ਼ਨ ਪ੍ਰਿੰਸ ਆਪਣੇ ਇਸ ਗੀਤ ਨੂੰ ਲੈ ਕੇ ਪੱਬਾਂ ਭਾਰ ਨੇ ,ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਪਸੰਦ ਆਏਗਾ ।

Roshan Prince

ਤੁਹਾਨੂੰ ਦੱਸ ਦਈਏ ਕਿ ਰੌਸ਼ਨ ਪ੍ਰਿੰਸ ਏਨੀਂ ਦਿਨੀਂ ਆਪਣੇ ਕਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਨੇ ਜਿਨ੍ਹਾਂ ਚੋਂ ‘ਨਾਨਕਾ ਮੇਲ’ ਫਿਲਮ ਵੀ ਹੈ । ਜਿਸ ਦਾ ਪੋਸਟਰ ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਸੀ । ਇਸ ਫਿਲਮ ‘ਚ ਪੰਜਾਬੀ ਸੱਭਿਆਚਾਰ ‘ਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਰੌਸ਼ਨ ਪ੍ਰਿੰਸ ਵੱਲੋਂ ਕੀਤੀ  ਜਾ ਰਹੀ ਹੈ ਅਤੇ ਫਿਲਮ ‘ਚ ਮੁੱਖ ਕਿਰਦਾਰ ਖੁਦ ਰੌਸ਼ਨ ਪ੍ਰਿੰਸ ਹੀ ਨਿਭਾ ਰਹੇ ਨੇ । ਸੋ ਪੰਜਾਬੀ ਸੱਭਿਆਚਾਰ ਅਤੇ ਨੌਜਵਾਨਾਂ ਹਰ ਵਰਗ ਦਾ ਖਿਆਲ ਰੱਖਦੇ ਹੋਏ ਹੀ ਰੌਸ਼ਨ ਪ੍ਰਿੰਸ ਆਪਣੇ ਪ੍ਰਾਜੈਕਟਾਂ ‘ਤੇ ਕੰਮ ਕਰਦੇ ਨੇ ।

Roshan Prince