ਫ਼ਿਲਮ ‘ਲੁਕਣ ਮੀਚੀ’ ਦੇ ਗੀਤ ‘ਚੂਰੀਆਂ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫ਼ਿਲਮ ‘ਲੁਕਣ ਮੀਚੀ’ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਹਨ। ਫ਼ਿਲਮ ਦੇ ਟਰੇਲਰ ਤੋਂ ਬਾਅਦ ਪ੍ਰਸ਼ੰਸ਼ਕਾਂ ਦੀ ਫ਼ਿਲਮ ਨੂੰ ਲੈ ਕੇ ਉਤਸੁਕਤਾ ਵਧੀ ਹੋਈ ਹੈ। ‘ਲੁਕਣ ਮੀਚੀ’ ਦੇ ਟਰੇਲਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚਲਦੇ ਇਸ ਫ਼ਿਲਮ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਜੀ ਹਾਂ, ‘ਲੁਕਣ ਮੀਚੀ’ ਫ਼ਿਲਮ ਦਾ ਨਵਾਂ ਗੀਤ ਚੂਰੀਆਂ ਦੀ ਪਹਿਲੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਕੁਲਵਿੰਦਰ ਬਿੱਲਾ ਤੇ ਸੁਰਾਂ ਦੀ ਮਲਿਕਾ ਸੁਦੇਸ਼ ਕੁਮਾਰੀ ਦੋਵਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਰੋਮਾਂਟਿਕ ਗੀਤ ‘ਚੂਰੀਆਂ’ ਨੂੰ ਫ਼ਿਲਮ ਦੇ ਨਾਇਕ ਪ੍ਰੀਤ ਹਰਪਾਲ ਤੇ ਨਾਇਕਾ ਮੈਂਡੀ ਤੱਖਰ ਉੱਤੇ ਫਿਲਮਾਇਆ ਗਿਆ ਹੈ। ਕਾਬਲ ਸਰੂਪਵਾਲੀ ਨੇ ਇਸ ਗੀਤ ਦੇ ਬੋਲ ਲਿਖੇ ਹਨ। ਜਤਿੰਦਰ ਸ਼ਾਹ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ:ਪਿਆਰ ਦਾ ਦੀਦਾਰ ਹੁੰਦਾ ਪ੍ਰਭ ਗਿੱਲ ਦਾ ‘ਦਿਲ ਦੀਆਂ ਗੱਲਾਂ’ ਫ਼ਿਲਮ ‘ਚ ਗਾਇਆ ਗਾਣਾ ਸੁਣ ਕੇ, ਦੇਖੋ ਵੀਡੀਓ

ਲੁਕਣ ਮੀਚੀ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ਫ਼ਿਲਮ ‘ਲੁਕਣ ਮੀਚੀ’ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।