ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਇੱਕ ਵਾਰ ਫਿਰ ਲੋਕਾਂ ਨੂੰ ਹਸਾਉਣਗੇ, ਦੇਖੋ ਫਿਲਮ ਦਾ ਟ੍ਰੇਲਰ 

ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਇੱਕ ਵਾਰ ਫਿਰ ਸਭ ਨੂੰ ਹਸਾਉਣ ਲਈ ਤਿਆਰ ਹਨ । ਉਹਨਾਂ ਦੀ ਆਉਣ ਵਾਲੀ ਫਿਲਮ ਫਰਾਡ ਸਈਆਂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਹ ਟ੍ਰੇਲਰ ਕਾਫੀ ਮਜ਼ੇਦਾਰ ਹੈ । ਇਸ ਟ੍ਰੇਲਰ ਵਿੱਚ ਅਰਸ਼ਦ ਦੁਲਹੇ ਰਾਜਾ ਬਣੇ ਹੋਏ ਹਨ, ਇਸ ਵਿੱਚ ਉਹ ਵੱਖ ਵੱਖ ਕੁੜੀਆਂ ਨਾਲ ਵਿਆਹ ਰਚਾਉਂਦੇ ਹੋਏ ਨਜ਼ਰ ਆ ਰਹੇ ਹਨ ।

ਇਸ ਕਰਕੇ ਇਸ ਫਿਲਮ ਦਾ ਨਾਂ ਫਰਾਡ ਸਈਆਂ ਰੱਖਿਆ ਗਿਆ ਹੈ । ਫਰਾਡ ਸਈਆਂ ਇੱਕ ਕਮੇਡੀ ਫਿਲਮ ਹੈ ਜਿਸ ਵਿੱਚ ਅਰਸ਼ਦ ਲੀਡ ਰੋਲ ਵਿੱਚ ਨਜ਼ਰ ਆਉਣਗੇ । ਅਰਸ਼ਦ ਤੋਂ ਇਲਾਵਾ ਫਿਲਮ ਵਿੱਚ ਸੋਰਭ ਸ਼ੁਕਲਾ ਅਤੇ ਏਲੀ ਅਵਰਾਮ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

ਇਸ ਤੋਂ ਪਹਿਲਾਂ ਫਿਲਮ ਦਾ ਗਾਣਾ ਰਿਲੀਜ਼ ਕੀਤਾ ਗਿਆ ਸੀ ਜਿਹੜਾ ਕਿ ਲੋਕਾਂ ਨੂੰ ਖੂਬ ਪਸੰਦ ਆਇਆ ਸੀ । ਇਹ ਪੁਰਾਣਾ ਗਾਣਾ ਹੈ ਜਿਸ ਨੂੰ ਕਿ ਰੀਮਿਕਸ ਕੀਤਾ ਗਿਆ ਹੈ । ਅਰਸ਼ਦ ਦੀ ਇਹ ਫਿਲਮ 18 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ।