ਬਿਗਾਨੇ ਮੁਲਕ ‘ਚ ਆਪਣੇ ਦੇਸ਼ ਦੇ ਲੋਕਾਂ ਬਾਰੇ ਕੀ ਕਹਿ ਗਏ ਗੁਰਪ੍ਰੀਤ ਘੁੱਗੀ,ਵੇਖੋ ਵੀਡਿਓ  

ਕੁੜੀਏ ਲਹੌਰ ਦੀਏ ਦੀ ਸ਼ੂਟਿੰਗ ‘ਚ ਏਨੀਂ ਦਿਨੀਂ ਗੁਰਪ੍ਰੀਤ ਘੁੱਗੀ ਰੁੱਝੇ ਹੋਏ ਨੇ । ਇਸ ਫਿਲਮ ਦੀ ਸ਼ੂਟਿੰਗ ਬਰਮਿੰਘਮ ‘ਚ ਹੋ ਰਹੀ ਹੈ । ਇਸ ਦੌਰਾਨ ਸ਼ੂਟਿੰਗ ਚੋਂ ਥੋੜਾ ਸਮਾ ਕੱਢ ਕੇ ਗੁਰਪ੍ਰੀਤ ਘੁੱਗੀ ਖੂਬ ਤਫਰੀ ਵੀ ਕਰ ਰਹੇ ਨੇ । ਉਨ੍ਹਾਂ ਨੇ ਬਰਮਿੰਘਮ ‘ਚ ਸ਼ੂਟਿੰਗ ਦੇ ਸਮੇਂ ਚੋਂ ਕੁਝ ਸਮਾ ਕੱਢ ਕੇ ਮੌਜ ਮਸਤੀ ਕੀਤੀ । ਜਿੱਥੇ ਉਹ ਇੱਕ ਲੇਕ ਦੇ ਕਿਨਾਰੇ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣਦੇ ਦਿਖਾਈ ਦਿੱਤੇ ।

ਹੋਰ ਵੇਖੋ : ਉਹ ਫਿਲਮ ਜਿਸ ਨੂੰ ਯਾਦ ਕਰਕੇ ਭਾਵੁਕ ਹੋ ਗਏ ਗੁਰਪ੍ਰੀਤ ਘੁੱਗੀ ,ਵੇਖੋ ਵੀਡਿਓ

https://www.instagram.com/p/BrC0GDeARt4/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਉਹ ਇਸ ਲੇਕ ਦੇ ਕਿਨਾਰੇ ਖੜੇ ਨੇ । ਇਸ ਦੇ ਨਾਲ ਹੀ ਉਨ੍ਹਾਂ ਨੇ ਬਰਮਿੰਘਮ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਥੋਂ ਦੇ ਲੋਕ ਵੀ ਖੁਬਸੂਰਤ ਨੇ ਕਿਉਂਕਿ ਉਨ੍ਹਾਂ ਦੀ ਸੋਚ ਵੀ ਖੁਬਸੂਰਤ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੀ ਖੁਬਸੂਰਤੀ ਉਨ੍ਹਾਂ ਦੇ ਦਿਮਾਗ ‘ਚ ਹੈ ।

ਹੋਰ ਵੇਖੋ : ‘ਕਿੱਟੀ ਪਾਰਟੀ’ ‘ਚ ਪਹੁੰਚ ਕੇ ਗੁਰਪ੍ਰੀਤ ਘੁੱਗੀ ਮਾਣ ਰਹੇ ਅਨੰਦ ਤਸਵੀਰ ਕੀਤੀ ਸਾਂਝੀ

gurpreet ghuggi
gurpreet ghuggi

ਕਿਉਂਕਿ ਉਹ ਸਾਫ ਸਫਾਈ ਨੂੰ ਪਸੰਦ ਕਰਦੇ ਨੇ । ਇਸ ਦੇ ਨਾਲ ਹੀ ਆਪਣੇ ਮੁਲਕ ਦੇ ਲੋਕਾਂ ਨੂੰ ਇੱਕ ਨਸੀਹਤ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਾਡੇ ਕਿਤੇ ਉੱਥੇ ਇਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਤਾਂ ਲੋਕਾਂ ਨੇ ਬੋਤਲਾਂ ਅਤੇ ਫਰੂਟੀ ਦੀਆਂ ਡੱਬੀਆਂ ਸੁੱਟ ਸੁੱਟ ਕੇ ਲੋਕਾਂ ਨੇ ਗੰਦ ਪਾਇਆ ਹੋਣਾ ਸੀ ਅਤੇ ਰੇਲਿੰਗ ਵੀ ਨਸ਼ੇੜੀਆਂ ਨੇ ਲਾਹ ਕੇ ਵੇਚ ਦੇਣੀ ਸੀ । ਪਰ ਇੱਥੋਂ ਦੇ ਲੋਕਾਂ ਅਜਿਹਾ ਨਹੀਂ ਕਰਦੇ ਅਤੇ ਚੀਜ਼ਾਂ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਨੇ ।