ਕਿਸ ਯਾਰ ਨੇ ਛੱਡਿਆ ਸ਼ੈਰੀ ਮਾਨ ਦਾ ਸਾਥ ,ਰੋ-ਰੋ ਕੇ ਹੋਇਆ ਬੁਰਾ ਸ਼ੈਰੀ ਮਾਨ ਦਾ ਹਾਲ

ਸ਼ੈਰੀ ਮਾਨ ਦੇ ਗੀਤ ‘ਯਾਰ ਛੱਡਿਆ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।’ਯਾਰ ਜਿਗਰੀ ਕਸੂਤੀ ਡਿਗਰੀ’ ਦੀ ਕਾਮਯਾਬੀ ਤੋਂ ਬਾਅਦ ਸ਼ੈਰੀ ਮਾਨ ਇਹ ਗੀਤ ਲੈ ਕੇ ਆਏ ਨੇ ।’ਯਾਰ ਛੱਡਿਆ’ ਇਹ ਗੀਤ ਅਠਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ ਅਤੇ ਟੀਜ਼ਰ ਨੂੰ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਸ਼ੈਰੀ ਮਾਨ ਦੇ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ ।

ਹੋਰ ਵੇਖੋ : ਸ਼ੈਰੀ ਮਾਨ ਦੀ ‘ਬਰਾਤ ਬੰਦੀ’ ਫਿਲਮ ਦਾ ਪੋਸਟਰ ਜਾਰੀ ,ਸ਼ੈਰੀ ਮਾਨ ਨੇ ਸਾਂਝੀ ਕੀਤੀ ਜਾਣਕਾਰੀ

ਇਸ ਗੀਤ ਦਾ ਵੀਡਿਓ ਨਵਜੀਤ ਬੁੱਟਰ ਨੇ ਬਣਾਇਆ ਹੈ । ਸ਼ੈਰੀ ਮਾਨ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਸੂਤੀ ਡਿਗਰੀ ਵਾਂਗ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਪਿਆਰ ਦੇਣਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ ਇਸ ਟੀਜ਼ਰ ਨੂੰ ਵੇਖ ਕੇ ਸਰੋਤੇ ਉਨ੍ਹਾਂ ਨੂੰ ਦੱਸਣ ਕਿ ਇਹ ਗੀਤ ਉਨ੍ਹਾਂ ਨੂੰ ਕਿਵੇਂ ਲੱਗਿਆ । ਇਸ ਗੀਤ ਦਾ ਪੂਰਾ ਵੀਡਿਓ ਅਠਾਰਾਂ ਅਕਤੂਬਰ ਨੂੰ ਰਿਲੀਜ਼ ਹੋਵੇਗਾ । ਸ਼ੈਰੀ ਮਾਨ ਇਸ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਸਨ ਅਤੇ ਉਨ੍ਹਾਂ ਦਾ ਇਹ ਗੀਤ ਉਨ੍ਹਾਂ ਦਾ ਪਸੰਦੀਦਾ ਟਰੈਕ ਹੈ ।

ਇਸ ਬਾਰੇ ਉਨ੍ਹਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਸੀ । ਇਹ ਨਵਾਂ ਟਰੈਕ ਸਰੋਤਿਆਂ ਨੂੰ ਕਿੰਨਾ ਵਧੀਆ ਲੱਗਦਾ ਹੈ ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ । ਪਰ ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਕਿ ਇਹ ਗੀਤ ਕਿਸੇ ਦੀ ਬੇਵਫਾਈ ਨੂੰ ਦਰਸਾਉਂਦਾ ਹੈ ਅਤੇ ਇਸ ਬੇਵਫਾਈ ਨੂੰ ਹੀ ਸ਼ੈਰੀ ਮਾਨ ਨੇ ਸ਼ਾਇਦ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਖੈਰ ਜੋ ਵੀ ਹੋਵੇ ਅਸੀਂ ਤਾਂ ਫਿਲਹਾਲ ਅੰਦਾਜ਼ਾ ਹੀ ਲਗਾ ਸਕਦੇ ਹਾਂ ।ਇਸ ਗੀਤ ਬਾਰੇ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਹਾਲ ਦੀ ਘੜੀ ਤਾਂ ਅਸੀਂ ਇੰਤਜ਼ਾਰ ਹੀ ਕਰ ਸਕਦੇ ਹਾਂ ਅਠਾਰਾਂ ਅਕਤੂਬਰ ਦਾ ਅਤੇ ਤੁਸੀਂ ਤਾਜ਼ਾ ਅਪਡੇਟਸ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ਅਤੇ ਅਨੰਦ ਮਾਣੋ ਇਸ ਗੀਤ ਦੇ ਟੀਜ਼ਰ ਨਾਲ । ਕਿਉਂਕਿ ਗੀਤ ਦਾ ਪੂਰਾ ਵੀਡਿਓ ਅਠਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।