ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ 

ਵਿਆਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗਾਇਕ ਸੁਖਜਿੰਦਰ ਸ਼ਿੰਦਾ ਨੇ ਕੁਝ ਦਿਨ ਪਹਿਲਾਂ ਇੱਕ ਸਿੰਗਲ ਟਰੇਕ ‘ਯਾਰਾਂ ਦੀ ਜਾਗੋ’ ਰਿਲੀਜ਼ ਕੀਤਾ ਹੈ । ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਵਿਆਹਾਂ ਵਿੱਚ ਇਹ ਗਾਣਾ ਖੂਬ ਵਜਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਆਫਰ ਦਿੱਤਾ ਹੈ ।

ਹੋਰ ਵੇਖੋ : ਪੰਜਾਬ ਦਾ ਉਹ ਲੋਕ ਗਾਇਕ ਜਿਸ ਨੇ ਸਰੋਤਿਆਂ ਦੇ ਦਿਲਾਂ ‘ਤੇ ਦੋ ਸਦੀਆਂ ਤੱਕ ਕੀਤਾ ਰਾਜ ,ਵੇਖੋ ਵੀਡਿਓ

ਸ਼ਿੰਦਾ ਨੇ ਆਪਣੇ ਇੰਸਟਾਗਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਕਿਹਾ ਹੈ ਕਿ ਤੁਸੀਂ ਵੀ ਕਿਸੇ ਵਿਆਹ ਦੀ ਜਾਗੋ ਦੀ ਵੀਡਿਓ ਭੇਜ ਸਕਦੇ ਹੋ ਜਿਸ ਨੂੰ ਉਹ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਨਗੇ । ਸ਼ਿੰਦਾ ਨੇ ਇਸ ਲਈ ਇੱਕ ਨੰਬਰ ਵੀ ਸ਼ੇਅਰ ਕੀਤਾ ਹੈ ਜਿਹੜਾ ਕਿ ਇਸ ਤਰਾਂ ਹੈ +447575144696.  ਇਸ ਦੇ ਨਾਲ ਹੀ ਸ਼ਿੰਦਾ ਨੇ ਕਿਹਾ ਹੈ ਉਹਨਾਂ ਦਾ ਗਾਣਾ ਆ ਗਿਆ ਹੈ ਜਿਸ ਦੀ ਵੀਡਿਓ ਵੀ ਆ ਗਈ ਹੈ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

https://www.instagram.com/p/Bqu5WJJB34D/

ਸ਼ਿੰਦੇ ਦੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਸ਼ਿੰਦਾ ਨੇ ਹੀ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਨਿੰਦਰ ਮੋਰਾਵਾਲੀਆ ਨੇ ਲਿਖੇ ਹਨ । ਇਸ ਗਾਣੇ ਦਾ ਵੀਡਿਓ ਬੰਟੀ ਨੇ ਬਣਾਈ ਹੈ ।

ਹੋਰ ਵੇਖੋ : ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਨਚਾਇਆ ਸੱਸ ਨੀਲਿਮਾ ਨੂੰ, ਦੇਖੋ ਵੀਡਿਓ