ਯੋਗਰਾਜ ਸਿੰਘ ਨੂੰ ਬਾਲੀਵੁੱਡ ਫ਼ਿਲਮ ’ਚੋਂ ਕੀਤਾ ਗਿਆ ਬਾਹਰ !

ਭਾਰਤ ਦੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਲਗਾਤਾਰ ਕਿਸਾਨ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ, ਤੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੂੰ ਬਾਲੀਵੁੱਡ ਦੀ ਇੱਕ ਫ਼ਿਲਮ ਤੋਂ ਵੀ ਹੱਥ ਧੋਣਾ ਪੈ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੋਗਰਾਜ ਸਿੰਘ ਨੂੰ ਬਾਲੀਵੁੱਡ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਫ਼ਿਲਮ ‘ਦ ਕਸ਼ਮੀਰ ਫ਼ਾਈਲਜ਼’ ਲਈ ਬਹੁਤ ਅਹਿਮ ਭੂਮਿਕਾ ਲਈ ਕਾਸਟ ਕੀਤਾ ਸੀ।

yograj-singh

ਹੋਰ ਪੜ੍ਹੋ :

yograj-singh

ਵਿਵੇਕ ਵੱਲੋਂ ਇਹ ਫ਼ਿਲਮ ਕਸ਼ਮੀਰ ਵਿੱਚ ਹੋਏ ਘੱਟ-ਗਿਣਤੀਆਂ ਦੇ ਕਤਲੇਆਮ ਨਾਲ ਸਬੰਧਤ ਹੈ । ਜਿਸ ਵਿੱਚ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ । ਵਿਵੇਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਯੋਗਰਾਜ ਸਿੰਘ ਨੂੰ ਫ਼ਿਲਮ ਵਿੱਚੋਂ ਇਸ ਲਈ ਬਾਹਰ ਕੀਤਾ ਗਿੳਾ ਹੈ ਕਿ ਉਹਨਾਂ ਦੇ ਭਾਸ਼ਣ ਭੜਕਾਉ ਹੁੰਦੇ ਹਨ ।

 yograj

ਤੁਹਾਨੂੰੰ ਦੱਸ ਦਿੰਦੇ ਹਾਂ ਕਿ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਕਿਸਾਨ ਅੰਦੋਲਨ ਦਾ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ । ਪਰ ਬਾਲੀਵੁੱਡ ਦੇ ਕੁਝ ਕੁ ਸਿਤਾਰਿਆਂ ਨੂੰ ਛੱਡ ਕੇ ਬਾਕੀ ਫ਼ਿਲਮੀ ਸਿਤਾਰੇ ਇਸ ਤੋਂ ਦੂਰੀ ਬਣਾ ਕੇ ਬੈਠੇ ਹਨ ।