ਕੇਸਰੀ ‘ਚ ਯੁਵਰਾਜ ਹੰਸ ਦਾ ਗੀਤ ‘ਜੁਦਾਈ ਪੈ ਜਾਣੀ’ ਸੁਣ ਆ ਜਾਵੇਗਾ ਅੱਖਾਂ ‘ਚ ਪਾਣੀ, ਦੇਖੋ ਵੀਡੀਓ

ਕੇਸਰੀ ‘ਚ ਯੁਵਰਾਜ ਹੰਸ ਦਾ ਗੀਤ ‘ਜੁਦਾਈ ਪੈ ਜਾਣੀ’ ਸੁਣ ਆ ਜਾਵੇਗਾ ਅੱਖਾਂ ‘ਚ ਪਾਣੀ, ਦੇਖੋ ਵੀਡੀਓ : ਸਾਰਾਗੜੀ ਦੀ ਜੰਗ ‘ਤੇ ਅਧਾਰਿਤ ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਜਿਹੜੀ 21 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਤੱਕ 100 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ‘ਚ ਸਿੱਖਾਂ ਦੀ ਬਹਾਦਰੀ ‘ਤੇ ਚਾਨਣਾ ਪਾਇਆ ਗਿਆ ਹੈ ਅਤੇ ਗਾਣੇ ਵੀ ਜ਼ਿਆਦਾਤਰ ਪੰਜਾਬੀ ਹੀ ਹਨ। ਜਿੰਨ੍ਹਾਂ ‘ਚ ਬੀ ਪਰਾਕ ਦਾ ਗੀਤ ਅਤੇ ਜੈਜ਼ੀ ਬੀ ਦਾ ਗੀਤ ਵੀ ਸ਼ਾਮਿਲ ਹੈ। ਪਰ ਇਸ ਲੜੀ ‘ਚ ਇੱਕ ਹੋਰ ਨਾਮ ਹੈ। ਜੀ ਹਾਂ ਯੁਵਰਾਜ ਹੰਸ ਦੀ ਆਵਾਜ਼ ‘ਚ ਕੇਸਰੀ ਫਿਲਮ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ ‘ਜੁਦਾਈ ਪੈ ਜਾਣੀ’ ਜਿਸ ਨੂੰ ਸੁਣ ਹਰ ਕੋਈ ਭਾਵੁਕ ਹੋ ਜਾਵੇਗਾ। ਇਸ ਦਾ ਸੰਗੀਤ ਰਾਜੂ ਦਾ ਅਤੇ ਬੋਲ ਅਨੁਰਾਗ ਸਿੰਘ ਨੇ ਲਿਖੇ ਹਨ।

ਇਸ ਗੀਤ ਲਈ ਯੁਵਰਾਜ ਹੰਸ ਨੇ ਫਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਹੈ। ਦੱਸ ਦਈਏ ਯੁਵਰਾਜ ਹੰਸ ਦੀ ਡੈਬਿਊ ਫਿਲਮ ਯਾਰ ਅਣਮੁੱਲੇ ਸੀ ਜਿਸ ਨੂੰ ਲਿਖਿਆ ‘ਤੇ ਡਾਇਰੈਕਟ ਅਨੁਰਾਗ ਸਿੰਘ ਵੱਲੋਂ ਹੀ ਕੀਤਾ ਗਿਆ ਸੀ। ਤੇ ਅਨੁਰਾਗ ਸਿੰਘ ਦੇ ਕੇਸਰੀ ਫਿਲਮ ‘ਚ ਯੁਵਰਾਜ ਹੰਸ ਨੇ ਬਾਲੀਵੁੱਡ ਪਲੇਬੈਕ ਸਿੰਗਿੰਗ ‘ਚ ਡੈਬਿਊ ਕੀਤਾ ਹੈ।

 

View this post on Instagram

 

It was under your able guidance @anurag_singh_films Bhaji that I crossed the threshold of Punjabi films and stepped into this industry with your film “ Yaar Anmulle “ … it is again You , bhaji , who has opened the doors of the vast kingdom of Bollywood playback singing for me with this heart touching song from your film “ Kesari” … I owe a lot to you @anurag_singh_films bhaji and a Very Spl Thnx To @madhurjeet sarghi Didi! Thank you for having faith in me and my voice. And Iss Saari Gal Da Bhaav Arth Eh Hai Anurag Bhaji Tuhaade Kol Heera Hai Jis Da Naam @yuvrajhansofficial Hai. So Is Nu Parkh De Raheyo????? Luv U Bhaji. And biggggggggggggggggg Thnx To My Fans Nad Well Wishers Whatevr Iam Jus Czz Of Love N Support????………….LINK IN BIO

A post shared by Yuvraj Hans (@yuvrajhansofficial) on


ਹੋਰ ਵੇਖੋ : ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ

ਯੁਵਰਾਜ ਹੰਸ ਨੇ ਆਪਣੇ ਆਪ ਨੂੰ ਹੀਰਾ ਦੱਸਦੇ ਹੋਏ ਅਨੁਰਾਗ ਸਿੰਘ ਨੂੰ ਜੌਹਰੀ ਦਾ ਖਿਤਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਹੀਰੇ ਨੂੰ ਬਾਰ ਬਾਰ ਪਰਖਦੇ ਰਹੇਓ। ਯੁਵਰਾਜ ਹੰਸ ਸਿਰਫ ਅਨੁਰਾਗ ਸਿੰਘ ਲਈ ਹੀ ਹੀਰਾ ਨਹੀਂ ਹਨ ਸਗੋਂ ਸਾਰੇ ਪੰਜਾਬੀਆਂ ਦਾ ਹੀਰਾ ਹਨ। ਜਿੰਨ੍ਹਾਂ ਨੇ ਆਪਣੇ ਕੰਮ ਨਾਲ ਸਭ ਦਾ ਮਾਣ ਵਧਾਇਆ ਹੈ। ਯੁਵਰਾਜ ਹੰਸ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਯਾਰਾ ਵੇ ਚ ਆਪਣੀ ਅਦਾਇਗੀ ਦੇ ਰੰਗ ਬਿਖੇਰਦੇ ਵੀ ਨਜ਼ਰ ਆਉਣਗੇ।